Friends,
ਸਭ ਤੋਂ ਪਹਿਲਾਂ, ਮੈਂ ਆਪ ਸਭ ਨੂੰ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਅਤੇ ਵਿਸ਼ੇਸ਼ ਤੌਰ ‘ਤੇ Christian community ਨੂੰ ਅੱਜ ਦੇ ਇਸ ਮਹੱਤਵਪੂਰਨ ਪਰਵ ‘ਤੇ ਅਨੇਕ-ਅਨੇਕ ਸ਼ੁਭਕਾਮਨਾਵਾਂ ਦੇਵਾਂਗਾ।Merry Christmas !
ਇਹ ਮੇਰੇ ਲਈ ਬਹੁਤ ਸੁਖਦ ਹੈ ਕਿ ਇਸ special ਅਤੇsacred ਅਵਸਰ ‘ਤੇ ਆਪ ਸਭ ਮੇਰੇ ਨਿਵਾਸ ਸਥਾਨ ‘ਤੇ ਆਏ ਹੋ। ਜਦੋਂ Indian Minority Foundation ਨੇ ਇਹ ਪ੍ਰਸਤਾਵ ਰੱਖਿਆ ਸੀ ਕਿ ਅਸੀਂ ਸਭ ਮਿਲ ਕੇ ਕ੍ਰਿਸਮਸ ਮਨਾਈਏ, ਮੈਂ ਉਨ੍ਹਾਂ ਨੂੰ ਕਿਹਾ ਕਿਉਂ ਨਾ ਮੇਰੇ ਇੱਥੇ ਮਨਾਈਏ, ਅਤੇ ਉਸੇ ਵਿੱਚੋਂ ਇਹ ਪ੍ਰੋਗਰਾਮ ਬਣ ਗਿਆ। ਤਾਂ ਮੇਰੇ ਲਈ ਬਹੁਤ ਖੁਸ਼ੀ ਦਾ ਅਵਸਰ ਹੈ। ਅਨਿਲ ਜੀ ਨੇ ਮੇਰੀ ਬਹੁਤ ਮਦਦ ਕੀਤੀ, ਮੈਂ ਉਨ੍ਹਾਂ ਦਾ ਭੀ ਵਿਸ਼ੇਸ਼ ਤੌਰ ‘ਤੇ ਧੰਨਵਾਦੀ ਹਾਂ। ਤਾਂ ਮੈਂ ਇਸ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ ਸੀ। ਇਸ ਪਹਿਲ ਦੇ ਲਈ ਮੈਂ Minority Foundation ਦਾ ਵੀ ਆਭਾਰੀ ਹਾਂ।
Christian community ਦੇ ਨਾਲ ਤਾਂ ਮੇਰਾ ਸਬੰਧ ਕੋਈ ਨਵਾਂ ਨਹੀਂ ਹੈ, ਬਹੁਤ ਪੁਰਾਣਾ, ਬਹੁਤ ਆਤਮੀਯ ਨਾਤਾ ਰਿਹਾ ਹੈ, ਅਤੇ ਬੜੇ warm relations ਰਹੇ ਹਨ। ਗੁਜਰਾਤ ਦਾ ਸੀਐੱਮ ਰਹਿਣ ਦੇ ਦੌਰਾਨ ਮੈਂ ਈਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਲੀਡਰਸ ਦੇ ਨਾਲ ਅਕਸਰ ਮੇਰਾ ਮਿਲਣਾ-ਜੁਲਨਾ ਰਹਿੰਦਾ ਸੀ ਅਤੇ ਮੈਂ ਮਣੀਨਗਰ ਜਿੱਥੋਂ ਦੀ ਚੋਣ ਲੜਦਾ ਸੀ ਉੱਥੇ ਬਹੁਤ ਬੜੀ ਮਾਤਰਾ ਵਿੱਚ ਆਬਾਦੀ ਵੀ ਹੈ
ਅਤੇ ਇਸ ਦੇ ਕਾਰਨ ਮੇਰਾ ਸੁਭਾਵਿਕ ਨਾਤਾ ਰਹਿੰਦਾ ਸੀ। ਕੁਝ ਹੀ ਵਰ੍ਹਿਆਂ ਪਹਿਲਾਂ, ਮੈਨੂੰ The Holy Pope ਨਾਲ ਮਿਲਣ ਦਾ ਵੀ ਸੌਭਾਗਯ ਮਿਲਿਆ ਸੀ। ਉਹ ਵਾਕਈ ਮੇਰੇ ਲਈ ਬਹੁਤ ਹੀ ਯਾਦਗਾਰ ਪਲ ਸੀ। ਅਸੀਂ ਇਸ ਧਰਤੀ ਨੂੰ ਬਿਹਤਰ ਜਗ੍ਹਾ ਬਣਾਉਣ ਲਈ social harmony, global brotherhood, climate change ਅਤੇ inclusive development, ਅਜਿਹੇ ਕਈ ਵਿਸ਼ਿਆਂ ‘ਤੇ ਅਤੇ ਲੰਬੇ ਸਮੇਂ ਤੱਕ ਬੈਠ ਕੇ ਗੱਲਾਂ ਕੀਤੀਆਂ ਸਨ।
Friends,
ਕ੍ਰਿਸਮਸ ਉਹ ਦਿਨ ਹੈ ਜਦੋਂ ਅਸੀਂ Jesus Christ ਦੇ ਜਨਮ ਨੂੰ ਸੈਲੀਬ੍ਰੇਟ ਕਰਦੇ ਹਾਂ। ਇਹ ਉਨ੍ਹਾਂ ਦੀ life, message ਅਤੇvalues ਨੂੰ ਵੀ ਯਾਦ ਕਰਨ ਦਾ ਅਵਸਰ ਹੈ। Jesus ਨੇ ਕਰੁਣਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਜੀਵਿਆ ਹੈ। ਉਨ੍ਹਾਂ ਨੇ ਇੱਕ ਅਜਿਹਾ ਸਮਾਜ ਬਣਾਉਣ ਲਈ ਕੰਮ ਕੀਤਾ ਜਿਸ ਵਿੱਚ ਸਭ ਦੇ ਲਈ ਨਿਆਂ ਹੋਵੇ ਅਤੇ ਜੋ ਸਮਾਜ ਸਮਾਵੇਸ਼ੀ ਹੋਵੇ, inclusive ਹੋਵੇ, ਸਾਡੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਇਹੀ ਕੀਮਤ ਇੱਕ guiding light ਦੀ ਤਰ੍ਹਾਂ ਸਾਨੂੰ ਰਸਤਾ ਦਿਖਾ ਰਹੇ ਹਨ।
ਸਾਥੀਓ,
ਸਮਾਜ ਜੀਵਨ ਦੀ ਅਲੱਗ-ਅਲੱਗ ਧਾਰਾਵਾਂ ਵਿੱਚ ਸਾਨੂੰ ਅਜਿਹੇ ਕਈ ਸਮਾਨ ਮੁੱਲ ਦਿਖਦੇ ਹਨ, ਜੋ ਸਾਡੇ ਸਾਰਿਆਂ ਨੂੰ ਇਕਜੁੱਟ ਕਰਦੇ ਹਨ। ਉਦਾਹਰਣ ਲਈ, ਪਵਿੱਤਰ ਬਾਈਬਲ ਵਿੱਚ ਕਿਹਾ ਗਿਆ ਹੈ ਕਿ ਈਸ਼ਵਰ ਨੇ ਸਾਨੂੰ ਜੋ ਵੀ ਤੋਹਫ਼ੇ ਦਿੱਤੇ ਹੈ, ਜੋ ਭੀ ਸਮਰੱਥਾ ਦਿੱਤੀ ਹੈ, ਉਸ ਦਾ ਉਪਯੋਗ ਅਸੀਂ ਦੂਸਰਿਆਂ ਦੀ ਸੇਵਾ ਦੇ ਲਈ ਕਰੀਏ। ਅਤੇ ਇਹੀ ਤਾਂ ਸੇਵਾ ਪਰਮੋ ਧਰਮ: ਹੈ। The Holy Bible ਵਿੱਚ ਸੱਚ ਨੂੰ ਬਹੁਤ ਮੱਹਤਵ ਦਿੱਤਾ ਗਿਆ ਹੈ ।
ਅਤੇ ਕਿਹਾ ਗਿਆ ਹੈ ਕਿ ਸੱਚ ਹੀ ਸਾਨੂੰ ਮੁਕਤੀ ਦਾ ਮਾਰਗ ਦਿਖਾਏਗਾ। ਅਤੇ ਸੰਯੋਗ ਦੇਖੋ, ਸਾਰੇ ਪਵਿੱਤਰ ਉਪਨਿਸ਼ਦਾਂ ਨੇ ਵੀ ultimate truth ਨੂੰ ਜਾਣਨ ‘ਤੇ ਫੋਕਸ ਕੀਤਾ ਹੈ, ਤਾਕਿ ਅਸੀਂ ਆਪਣੇ ਆਪ ਨੂੰ ਮੁਕਤ ਕਰ ਸਕੀਏ। ਅਸੀਂ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਣੀ ਵਿਰਾਸਤ ‘ਤੇ ਫੋਕਸ ਕਰਕੇ ਇਕੱਠੇ ਅੱਗੇ ਵਧ ਸਕਦੇ ਹਾਂ। 21ਵੀਂ ਸਦੀ ਦੇ ਆਧੁਨਿਕ ਭਾਰਤ ਦੇ ਲਈ ਇਹ ਸਹਿਯੋਗ, ਇਹ ਸਦਭਾਵਨਾ, ਸਭ ਦਾ ਪ੍ਰਯਾਸ ਦੀ ਇਹ ਭਾਵਨਾ, ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ।
ਸਾਥੀਓ,
The Holy Pope ਨੇ ਆਪਣੇ ਇੱਕ Christmas address ਵਿੱਚ ਈਸਾ ਮਸੀਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਜੋ ਲੋਕ ਗ਼ਰੀਬੀ ਖਤਮ ਕਰਨ ਵਿੱਚ ਜੁਟੇ ਹਨ, ਉਨ੍ਹਾਂ ਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲੇ। ਉਹ ਮੰਨਦੇ ਹਨ ਕਿ ਗ਼ਰੀਬੀ, ਵਿਅਕਤੀ ਦੀ ਗਰਿਮਾ ਨੂੰ ਚੋਟ ਪਹੁੰਚਾਉਂਦੀ ਹੈ। The Holy Pope ਦੇ ਇਨ੍ਹਾਂ ਸ਼ਬਦਾਂ ਵਿੱਚ ਉਸੇ ਭਾਵਨਾ ਦੀ ਝਲਕ ਹੈ, ਜੋ ਵਿਕਾਸ ਦੇ ਲਈ ਸਾਡੇ ਮੰਤਰ ਵਿੱਚ ਹੈ। ਸਾਡਾ ਮੰਤਰ ਹੈ, ਸਬਕਾ ਸਾਥ-ਸਬਕਾ ਵਿਕਾਸ, ਸਬਕਾ ਵਿਸ਼ਵਾਸ-ਸਬਕਾ ਪ੍ਰਯਾਸ।
ਸਰਕਾਰ ਦੇ ਤੌਰ ‘ਤੇ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਵਿਕਾਸ ਦਾ ਫਾਇਦਾ ਹਰ ਕਿਸੇ ਤੱਕ ਪਹੁੰਚੇ ਅਤੇ ਕੋਈ ਇਸ ਤੋਂ ਅਛੂਤਾ ਨਾ ਰਹੇ। ਈਸਾਈ ਭਾਈਚਾਰੇ ਦੇ ਕਈ ਲੋਕਾਂ ਤੱਕ, ਵਿਸ਼ੇਸ਼ ਤੌਰ ‘ਤੇ ਗ਼ਰੀਬਾਂ ਅਤੇ ਵੰਚਿਤਾਂ ਤੱਕ ਵੀ ਅੱਜ ਦੇਸ਼ ਵਿੱਚ ਹੋ ਰਹੇ ਵਿਕਾਸ ਦਾ ਲਾਭ ਪਹੁੰਚ ਰਿਹਾ ਹੈ। ਮੈਨੂੰ ਯਾਦ ਹੈ, ਜਦੋਂ ਅਸੀਂ fisheries ਦੇ ਲਈ ਅਲੱਗ ਮੰਤਰਾਲੇ ਦਾ ਗਠਨ ਕੀਤਾ, ਤਾਂ ਈਸਾਈ ਭਾਈਚਾਰੇ ਦੇ ਬਹੁਤ ਸਾਰੇ ਮਛੇਰੇ ਭਾਈ-ਭੈਣਾਂ ਨੇ ਸਾਡੇ ਇਸ ਕਦਮ ਦੀ ਜਨਤਕ ਤੌਰ ‘ਤੇ ਸ਼ਲਾਘਾ ਕੀਤੀ, ਮੇਰਾ ਵੀ ਸਨਮਾਨ ਕੀਤਾ, ਮੇਰਾ ਬਹੁਤ ਅਭਿਨੰਦਨ ਕੀਤਾ।
ਸਾਥੀਓ,
ਕ੍ਰਿਸਮਸ ਦੇ ਇਸ ਅਵਸਰ ‘ਤੇ ਮੈਂ, ਦੇਸ਼ ਦੇ ਲਈ Christian community ਦੇ ਲਈ ਇੱਕ ਵਾਰ ਜ਼ਰੂਰ ਯੋਗਦਾਨ ਕਰਾਂਗਾ, ਤੁਹਾਡੇ ਯੋਗਦਾਨ ਨੂੰ ਭਾਰਤ ਮਾਣ ਨਾਲ ਸਵੀਕਾਰ ਕਰਦਾ ਹੈ। ਈਸਾਈ ਭਾਈਚਾਰੇ ਨੇ freedom movement ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। Freedom struggle ਵਿੱਚ Christian community के ਕਈ thinkers ਅਤੇ leaders ਸ਼ਾਮਲ ਸਨ। ਗਾਂਧੀ ਜੀ ਨੇ ਖੁਦ ਦੱਸਿਆ ਸੀ ਕਿ Non Cooperation Movement ਦੀ ਕਲਪਨਾ St Stephen’s College ਦੇ ਪ੍ਰਿੰਸੀਪਲ ਸੁਸ਼ੀਲ ਕੁਮਾਰ ਰੁਦਰਾ ਦੀ ਸਰਪ੍ਰਸਤੀ ਹੇਠ ਕੀਤੀ ਗਈ ਸੀ।
ਸਾਥੀਓ,
ਈਸਾਈ ਭਾਈਚਾਰੇ ਨੇ ਸਮਾਜ ਨੂੰ ਦਿਸ਼ਾ ਦੇਣ ਵਿੱਚ ਨਿਰੰਤਰ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਮਾਜ ਸੇਵਾ ਵਿੱਚ Christian community ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ, ਅਤੇ ਤੁਹਾਡੀ ਕਮਿਊਨਿਟੀ, ਗ਼ਰੀਬਾਂ ਅਤੇ ਵੰਚਿਤਾਂ ਦੀ ਸੇਵਾ ਦੇ ਲਈ ਹਮੇਸ਼ਾ ਅੱਗੇ ਰਹਿੰਦੀ ਹੈ। Education ਅਤੇ healthcare ਜਿਹੇ ਮਹੱਤਵਪੂਰਨ ਖੇਤਰ ਵਿੱਚ, ਅੱਜ ਵੀ ਪੂਰੇ ਭਾਰਤ ਵਿੱਚ, ਈਸਾਈ ਭਾਈਚਾਰੇ ਦੇ ਸੰਸਥਾਨ ਵੱਡਾ ਯੋਗਦਾਨ ਦੇ ਰਹੇ ਹਨ।
Friends,
2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਜੋ ਲਕਸ਼ ਹੈ, ਇਸ ਲਕਸ਼ ਦੇ ਨਾਲ ਅਸੀਂ ਆਪਣੀ ਵਿਕਾਸ ਯਾਤਰਾ ਨੂੰ ਤੇਜ਼ ਗਤੀ ਨਾਲ ਅੱਗੇ ਵਧਾ ਰਹੇ ਹਾਂ, ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਇਸ ਵਿਕਾਸ ਯਾਤਰਾ ਵਿੱਚ ਸਾਡੇ ਸਭ ਤੋਂ ਮਹੱਤਵਪੂਰਨ ਸਾਥੀ ਜੇਕਰ ਕੋਈ ਹਨ ਤਾਂ ਉਹ ਸਾਡੇ ਯੁਵਾ ਹਨ। ਨਿਰੰਤਰ ਵਿਕਾਸ ਦੇ ਲਈ, ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਯੁਵਾ physically, mentally ਅਤੇemotionally ਫਿਟ ਅਤੇ ਹੈਲਦੀ ਰਹਿਣ। ਇਸ ਉਦੇਸ਼ ਨਾਲ ਚਲਾਏ ਜਾ ਰਹੇ ਕਈ ਅਭਿਯਾਨ, ਜਿਵੇਂ ਫਿਟ ਇੰਡੀਆ, ਮਿਲੇਟਸ ਦਾ ਉਪਯੋਗ, nutrition ‘ਤੇ ਫੋਕਸ, ਮੈਂਟਲ ਹੈਲਥ ਦੇ ਪ੍ਰਤੀ ਜਾਗਰੂਕਤਾ, ਅਤੇ ਡਰੱਗਸ ਦੇ ਵਿਰੁੱਧ ਅਭਿਯਾਨ ਜਨ ਅੰਦੋਲਨ ਬਣ ਚੁੱਕੇ ਹਨ। ਮੈਂ Christian community ਦੇ ਲੀਡਰਸ ਨਾਲ, ਵਿਸ਼ੇਸ਼ ਤੌਰ ‘ਤੇ ਜੋ education ਅਤੇ healthcare institutions ਨਾਲ ਜੁੜੇ ਹਨ, ਉਨ੍ਹਾਂ ਨੂੰ ਤਾਕੀਦ ਕਰਾਂਗਾ ਕਿ ਉਹ ਇਨ੍ਹਾਂ ਵਿਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਹੋਰ ਜਾਗਰੂਕ ਬਣਾਉਣ।
ਸਾਥੀਓ,
ਕ੍ਰਿਸਮਸ ‘ਤੇ Gifts-ਉਪਹਾਰ ਦੇਣ ਦੀ ਪਰੰਪਰਾ ਹੈ। ਮੈਨੂੰ ਵੀ ਬਹੁਤ ਹੀ ਪਵਿੱਤਰ ਤੋਹਫ਼ਾ ਮਿਲਿਆ ਹੈ ਹੁਣੇ-ਹੁਣੇ, ਅਤੇ ਇਸ ਲਈ , ਇਸ ਅਵਸਰ ‘ਤੇ ਅਸੀਂ ਇਹ ਵਿਚਾਰ ਕਰੀਏ ਕਿ ਕਿਵੇਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ better planet ਦਾ ਉਪਹਾਰ ਦੇ ਸਕਦੇ ਹਾਂ। Sustainability ਅੱਜ ਦੇ ਸਮੇਂ ਦੀ ਜ਼ਰੂਰਤ ਹੈ। Living a sustainable lifestyle, ਇਹ Mission LIFE ਦਾ central message ਹੈ। ਇਹ ਇੱਕ ਅਜਿਹਾ international movement ਹੈ, ਜਿਸ ਦੀ ਅਗਵਾਈ ਭਾਰਤ ਕਰ ਰਿਹਾ ਹੈ ।
ਇਹ ਅਭਿਯਾਨ pro-planet people ਨੂੰ pro-planet lifestyle ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਅਤੇ ਜੋ ਸੰਪਤ ਜੀ ਨੇ ਛੋਟੀ ਕਿਤਾਬ ਵਿੱਚ ਜੋ ਗ੍ਰੀਨ ਕਲਰ ਲਿਆਉਣ ਦੇ ਲਈ ਕਿਹਾ ਹੈ ਉਸ ਦਾ ਇਹ ਵੀ ਇੱਕ ਰਸਤਾ ਹੈ। ਅਤੇ ਉਦਾਹਰਣ ਦੇ ਲਈ, reusing ਅਤੇ recycling, bio-degradable materials ਦਾ ਇਸਤੇਮਾਲ, ਮਿਲੇਟਸ-ਸ਼੍ਰੀਅੰਨ ਨੂੰ ਅਪਣਾਉਣਾ, minimal carbon footprint ਵਾਲੇ ਉਤਪਾਦਾਂ ਨੂੰ ਖਰੀਦਣਾ, ਅਜਿਹੀਆਂ ਕਈ ਚੀਜ਼ਾਂ ਨੂੰ ਅਸੀਂ ਆਪਣੀ daily lives ਦਾ ਹਿੱਸਾ ਬਣਾ ਸਕਦੇ ਹਾਂ ਅਤੇ ਵੱਡਾ ਬਦਲਾਅ ਲਿਆ ਸਕਦੇ ਹਾਂ। ਅਤੇ ਮੈਂ ਮੰਨਦਾ ਹਾਂ, Christian community, ਜੋ ਇੰਨੀ socially conscious ਹੁੰਦੀ ਹੈ, ਉਹ ਇਸ ਮਿਸ਼ਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਸਕਦੀ ਹੈ, ਅਗਵਾਈ ਕਰ ਸਕਦੀ ਹੈ।
ਸਾਥੀਓ,
ਇੱਕ ਵਿਸ਼ਾ Vocal For Local ਦਾ ਵੀ ਹੈ। ਜਦੋਂ ਅਸੀਂ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਦੇ ਹਾਂ, ਜਦੋਂ ਅਸੀਂ ਭਾਰਤ ਵਿੱਚ ਬਣੀਆਂ ਵਸਤੂਆਂ ਦੇ ਅੰਬੈਸੇਡਰ ਬਣਦੇ ਹਾਂ, ਤਾਂ ਇਹ ਵੀ ਇੱਕ ਤਰ੍ਹਾਂ ਨਾਲ ਦੇਸ਼ ਸੇਵਾ ਹੀ ਹੈ। Vocal For Local ਦੇ ਮੰਤਰ ਦੇ ਸਫ਼ਲਤਾ ਨਾਲ, ਦੇਸ਼ ਦੇ ਲੱਖਾਂ-ਲੱਖ ਛੋਟੇ ਉੱਦਮੀਆਂ ਦਾ ਰੋਜ਼ਗਾਰ ਜੁੜਿਆ ਹੈ, ਸਵੈ-ਰੋਜ਼ਗਾਰ ਜੁੜਿਆ ਹੈ। ਅਤੇ ਇਸ ਲਈ ਮੈਂ Christian community ਦੇ ਲੋਕਲ ਦੇ ਲਈ ਅਤੇ ਵੋਕਲ ਬਣਨ ਦੇ ਲਈ ਤੁਹਾਡੇ ਸਭ ਦਾ ਮਾਰਗਦਰਸ਼ਨ ਉਨ੍ਹਾਂ ਨੂੰ ਮਿਲਦਾ ਰਹੇ, ਇਹ ਮੈਂ ਜ਼ਰੂਰ ਤਾਕੀਦ ਕਰਾਂਗਾ।
ਸਾਥੀਓ,
ਇੱਕ ਵਾਰ ਫਿਰ, ਅਸੀਂ ਕਾਮਨਾ ਕਰਦੇ ਹਾਂ ਕਿ ਇਹ festive season ਸਾਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਹੋਰ ਮਜ਼ਬੂਤ ਕਰੇ, ਸਾਰੇ ਦੇਸ਼ਵਾਸੀਆਂ ਨੂੰ ਹੋਰ ਕਰੀਬ ਲਿਆਵੇ। ਇਹ ਤਿਉਹਾਰ, ਸਾਡੀ diversity ਵਿੱਚ ਵੀ ਸਾਨੂੰ ਇਕਜੁੱਟ ਰੱਖਣ ਵਾਲੀ bonding ਨੂੰ ਮਜ਼ਬੂਤ ਕਰੇ।
ਤੁਹਾਨੂੰ ਸਭ ਨੂੰ ਮੇਰੇ ਤਰਫ਼ ਤੋਂ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਅਤੇ ਤੁਸੀਂ ਸਭ ਸਮਾਂ ਨਿਕਾਲ ਕੇ ਆਏ, ਅਤੇ ਤੁਸੀਂ ਮੁੰਬਈ ਤੋਂ specially ਇਸ ਉਮਰ ਵਿੱਚ ਵੀ ਦੌੜ ਕਰਕੇ ਆਏ। ਵੈਸੇ ਮੈਨੂੰ ਤੁਹਾਡੇ ਵਿੱਚੋਂ ਕਈਆਂ ਦੇ ਨਿਰੰਤਰ ਆਸ਼ੀਰਵਾਦ ਮਿਲਦੇ ਰਹਿੰਦੇ ਹਨ, ਮੁਲਾਕਾਤ, ਮਾਰਗਦਰਸ਼ਨ ਮਿਲਦਾ ਰਹਿੰਦਾ ਹੈ। ਲੇਕਿਨ ਅੱਜ ਸਭ ਨੂੰ ਇਕੱਠੇ ਮਿਲਣ ਦਾ ਮੌਕਾ ਮਿਲਿਆ।
ਮੈਂ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਇਨ੍ਹਾਂ ਬੱਚਿਆਂ ਦਾ ਵਿਸ਼ੇਸ਼ ਤੌਰ ‘ਤੇ ਆਭਾਰ ਵਿਅਕਤ ਕਰਦਾ ਹਾਂ ਕਿ ਇਨ੍ਹਾਂ ਨੇ ਅੱਜ ਦੇ ਸਾਡੇ ਇਸ ਪਰਵ ਨੂੰ ਆਪਣੇ ਸੁਰ ਨਾਲ, ਆਪਣੀਆਂ ਭਾਵਨਾਵਾਂ ਨਾਲ ਹੋਰ ਮਜ਼ਬੂਤ ਬਣਾਇਆ ਹੈ। ਇਨ੍ਹਾਂ ਬੱਚਿਆਂ ਨੂੰ ਮੇਰਾ ਬਹੁਤ-ਬਹੁਤ ਆਸ਼ੀਰਵਾਦ।
ਧੰਨਵਾਦ ।
****
ਡੀਐੱਸ/ਵੀਜੇ/ਐੱਨਐੱਸ
Addressing a Christmas programme at 7, Lok Kalyan Marg. https://t.co/mmMGA6y7Ft
— Narendra Modi (@narendramodi) December 25, 2023
A few years ago, I had the privilege of meeting The Holy Pope. It was a moment that left a lasting impression on me: PM @narendramodi pic.twitter.com/3UQz1EnJly
— PMO India (@PMOIndia) December 25, 2023
Christmas is the day when we celebrate the birth of Jesus Christ. This is also a day to remember his life, message and values. pic.twitter.com/3KZmh3POuk
— PMO India (@PMOIndia) December 25, 2023
We believe in the mantra of 'Sabka Saath, Sabka Vikas, Sabka Vishwas, Sabka Prayas': PM @narendramodi pic.twitter.com/ygjHqcYqab
— PMO India (@PMOIndia) December 25, 2023
India's youth are the most important partners in the country's development journey: PM @narendramodi pic.twitter.com/N6zWrBgerX
— PMO India (@PMOIndia) December 25, 2023
Let us gift a better planet to the coming generations: PM @narendramodi pic.twitter.com/Y3vZwoomga
— PMO India (@PMOIndia) December 25, 2023