Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ


   ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ)( Viksit Bharat Sankalp Yatra -VBSY) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਸਭ ਤੱਕ ਪਹੁੰਚਾਉਣ ਦੇ ਲਈ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra)  ਕੀਤੀ ਜਾ ਰਹੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂ-ਬੱਧ (time-bound) ਤਰੀਕੇ ਨਾਲ ਪਹੁੰਚੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ  ਨੇ ਹਰੇਕ ਪਿੰਡ ਵਿੱਚ ‘ਮੋਦੀ ਕੀ ਗਰੰਟੀ’ ਵਾਹਨ ਕਾਰ (‘Modi Ki Guarantee’ vehicle car) ਨੂੰ ਲੈ ਕੇ ਦੇਖੇ ਜਾ ਰਹੇ ਜ਼ਿਕਰਯੋਗ ਉਤਸ਼ਾਹ ਦਾ ਵਰਣਨ ਕੀਤਾ। ਕੁਝ ਦੇਰ ਪਹਿਲਾਂ ਲਾਭਾਰਥੀਆਂ ਦੇ ਨਾਲ ਆਪਣੀ ਪਰਸਪਰ ਗੱਲਬਾਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਯਾਤਰਾ ਦੇ ਦੌਰਾਨ 1.5 ਲੱਖ ਤੋਂ ਅਧਿਕ ਲਾਭਾਰਥੀਆਂ ਨੇ ਆਪਣੇ ਅਨੁਭਵ ਦਰਜ ਕਰਵਾਏ ਹਨ। ਉਨ੍ਹਾਂ ਨੇ ਪੱਕਾ ਮਕਾਨ, ਨਲ ਜਲ ਕਨੈਕਸ਼ਨ, ਪਖਾਨਾ, ਮੁਫ਼ਤ ਇਲਾਜ, ਮੁਫ਼ਤ ਰਾਸ਼ਨ, ਗੈਸ ਕਨੈਕਸ਼ਨ, ਬਿਜਲੀ ਕਨੈਕਸ਼ਨ (a permanent house, tapped water connection, toilet, free treatment, free ration, gas connection, electricity connection), ਬੈਂਕ ਖਾਤਾ ਖੁੱਲਵਾਉਣ, ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਪੀਐੱਮ ਫਸਲ ਬੀਮਾ ਯੋਜਨਾ (PM Fasal Bima Yojna), ਪੀਐੱਮ ਸਵਨਿਧੀ ਯੋਜਨਾ (PM Swanidhi Yojana), ਅਤੇ ਪ੍ਰਧਾਨ ਮੰਤਰੀ  ਸਵਾਮਿਤਵ ਸੰਪਤੀ ਕਾਰਡ (PM Swamitva property cards) ਦੇ ਤਹਿਤ ਮਿਲਣ ਵਾਲੇ ਲਾਭ ਆਦਿ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਪਿੰਡਾਂ ਵਿੱਚ ਕਰੋੜਾਂ ਪਰਿਵਾਰਾਂ ਨੂੰ ਕਿਸੇ ਸਰਕਾਰੀ ਦਫ਼ਤਰ ਦੇ ਵਾਰ-ਵਾਰ ਚੱਕਰ ਲਗਾਏ ਬਿਨਾ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਦਾ ਲਾਭ ਮਿਲਿਆ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਨੇ ਲਾਭਾਰਥੀਆਂ ਦੀ ਪਹਿਚਾਣ ਕੀਤੀ ਅਤੇ ਫਿਰ ਉਨ੍ਹਾਂ ਤੱਕ ਲਾਭ ਪਹੁੰਚਾਉਣ ਦੇ ਲਈ ਕਦਮ ਉਠਾਏ। ਉਨ੍ਹਾਂ ਨੇ ਕਿਹਾ, “ਇਸ ਲਈ ਲੋਕ ਕਹਿੰਦੇ ਹਨ, ਮੋਦੀ ਕੀ ਗਰੰਟੀ ਦਾ ਮਤਲਬ ਪੂਰੀ ਹੋਣ ਦੀ ਗਰੰਟੀ ਹੈ।”(“That is why people say, Modi Ki Guarantee means the guarantee of fulfillment”)

ਪ੍ਰਧਾਨ ਮੰਤਰੀ ਨੇ ਕਿਹਾ, “ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਉਨ੍ਹਾਂ ਲੋਕਾਂ ਤੱਕ ਪਹੁੰਚਣ ਦਾ ਇੱਕ ਬੜਾ ਮਾਧਿਅਮ ਬਣ ਗਈ ਹੈ ਜੋ ਹੁਣ ਤੱਕ ਸਰਕਾਰੀ ਯੋਜਨਾਵਾਂ ਨਾਲ ਨਹੀਂ ਜੁੜ ਪਾਏ ਹਨ।” ਉਨ੍ਹਾਂ ਨੇ ਦੱਸਿਆ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਯਾਤਰਾ ਇੱਕ ਮਹੀਨੇ ਤੋਂ ਭੀ ਘੱਟ ਸਮੇਂ ਵਿੱਚ 40 ਹਜ਼ਾਰ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਅਤੇ ਕਈ ਸ਼ਹਿਰਾਂ ਤੱਕ ਪਹੁੰਚ ਚੁੱਕੀ ਹੈ, ਜਿੱਥੇ 1.25 ਕਰੋੜ ਤੋਂ ਅਧਿਕ ਲੋਕ ‘ਮੋਦੀ ਕੀ ਗਰੰਟੀ’ ਵਾਹਨ (‘Modi ki Guarantee’ vehicle) ਨਾਲ ਜੁੜ ਚੁੱਕੇ ਹਨ। ਉਨ੍ਹਾਂ ਨੇ ‘ਮੋਦੀ ਕੀ ਗਰੰਟੀ’ ਵਾਹਨ (‘Modi ki Guarantee’ vehicle)  ਦਾ ਸੁਆਗਤ ਕਰਨ ਦੇ ਲਈ ਲੋਕਾਂ ਦਾ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੋਣ ਵਾਲੀਆਂ ਕਈ ਗਤੀਵਿਧੀਆਂ ਜਿਵੇਂ –ਚਲਾਏ ਜਾ ਰਹੇ ਸਵੱਛਤਾ ਅਭਿਯਾਨ, ਜਾਗਰੂਕਤਾ ਪੈਦਾ ਕਰਨ ਦੇ ਲਈ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ(Prabhat Pheris), ਸਕੂਲਾਂ ਵਿੱਚ ਪ੍ਰਾਰਥਨਾ ਸਭਾਵਾਂ ਦੇ ਦੌਰਾਨ ਵਿਕਸਿਤ ਭਾਰਤ ‘ਤੇ ਬੱਚਿਆਂ ਦੀ ਚਰਚਾ, ਬਣਾਈਆਂ ਜਾ ਰਹੀਆਂ ਰੰਗੋਲੀਆਂ (rangolis) ਅਤੇ ਹਰੇਕ ਘਰ ਦੇ ਦਰਵਾਜ਼ੇ ‘ਤੇ ਜਗਾਏ ਜਾ ਰਹੇ ਦੀਵਿਆਂ ਦਾ ਭੀ ਉਲੇਖ ਕੀਤਾ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਪੰਚਾਇਤਾਂ (Panchayats) ਨੇ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਹੈ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸੁਆਗਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਸਕੂਲੀ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਦੀ ਭਾਗੀਦਾਰੀ ਦੀ ਭੀ ਸ਼ਲਾਘਾ ਕੀਤੀ ਅਤੇ ਤਸੱਲੀ ਪ੍ਰਗਟਾਈ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਦੇ ਹਰ ਕੋਣੇ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਗੌਰ ਕੀਤਾ ਕਿ ਓਡੀਸ਼ਾ ਵਿੱਚ ਵਿਭਿੰਨ ਸਥਾਨਾਂ ‘ਤੇ ਪਰੰਪਰਾਗਤ ਕਬਾਇਲੀ ਨ੍ਰਿਤ ਦੇ ਨਾਲ ਯਾਤਰਾ ਦਾ ਸੁਆਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੱਛਮ ਖਾਸੀ ਹਿੱਲ ਦੇ ਰਾਮਬਰਾਈ (Rambrai in West Khasi Hill) ਵਿੱਚ ਪ੍ਰੋਗਰਾਮ ਦਾ ਉਲੇਖ ਕੀਤਾ ਜਿੱਥੇ ਸਥਾਨਕ ਲੋਕਾਂ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਅਤੇ ਨ੍ਰਿਤ ਦਾ ਆਯੋਜਨ ਕੀਤਾ ਸੀ। ਉਨ੍ਹਾਂ ਨੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਲਕਸ਼ਦ੍ਵੀਪ ਅਤੇ ਕਰਗਿਲ ਵਿੱਚ ਆਯੋਜਿਤ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਭੀ ਉਲੇਖ ਕੀਤਾ, ਜਿੱਥੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸੁਆਗਤ ਦੇ ਲਈ 4,000  ਤੋਂ ਅਧਿਕ ਲੋਕ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਇੱਕ ਪੁਸਤਿਕਾ(ਮੈਨੂਅਲ- manual) ਤਿਆਰ ਕਰਨ ਦਾ ਸੁਝਾਅ ਦਿੱਤਾ ਜਿੱਥੇ ਕਾਰਜਾਂ ਨੂੰ ਸੂਚੀਬੱਧ ਕੀਤਾ ਜਾ ਸਕੇ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਆਉਣ ਤੋਂ ਪਹਿਲਾਂ ਅਤੇ ਬਾਅਦ ਦੀ ਪ੍ਰਗਤੀ ਦਾ ਅਨੁਮਾਨ ਲਗਾਇਆ ਜਾ ਸਕੇ (can be gauged)। ਉਨ੍ਹਾਂ ਨੇ ਕਿਹਾ, “ਇਸ ਨਾਲ ਉਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਭੀ ਸਹਾਇਤਾ ਮਿਲੇਗੀ ਜਿੱਥੇ ਇਹ ਗਰੰਟੀਸ਼ੁਦਾ ਵਾਹਨ ਹੁਣ ਤੱਕ ਨਹੀਂ ਪਹੁੰਚ ਪਾਇਆ ਹੈ।”

ਪ੍ਰਧਾਨ ਮੰਤਰੀ ਨੇ ਇਹ ਸੁਨਿਸ਼ਚਿਤ ਕਰਨ ਦੇ ਸਰਕਾਰ ਦੇ ਪ੍ਰਯਾਸ ਨੂੰ ਰੇਖਾਂਕਿਤ ਕੀਤਾ ਕਿ ‘ਮੋਦੀ ਕੀ ਗਰੰਟੀ’ ਵਾਹਨ (‘Modi Ki Guarantee’ vehicle) ਆਉਣ ‘ਤੇ ਪਿੰਡ ਦਾ ਹਰੇਕ ਵਿਅਕਤੀ ਉਸ ਤੱਕ ਜ਼ਰੂਰ ਪਹੁੰਚੇ ਜਿਸ ਨਾਲ ਕਿ ਸਰਕਾਰੀ ਯੋਜਨਾਵਾਂ ਦੇ ਲਾਭ ਨੂੰ ਸਾਰਿਆਂ ਤੱਕ ਪਹੁੰਚਾਉਣ ਦਾ ਸੰਕਲਪ ਪੂਰਾ ਕੀਤਾ ਜਾ ਸਕੇ। ਇਹ ਦੇਖਦੇ ਹੋਏ ਕਿ ਸਰਕਾਰ ਦੇ ਪ੍ਰਯਾਸਾਂ ਦਾ ਪ੍ਰਭਾਵ ਹਰੇਕ ਪਿੰਡ ਵਿੱਚ ਦੇਖਿਆ ਜਾ ਸਕਦਾ ਹੈ, ਸ਼੍ਰੀ ਮੋਦੀ ਨੇ ਦੱਸਿਆ ਕਿ ਲਗਭਗ 1 ਲੱਖ ਨਵੇਂ ਲਾਭਾਰਥੀਆਂ (new beneficiaries) ਨੇ ਉੱਜਵਲਾ ਯੋਜਨਾ (Ujjwala scheme) ਦੇ ਤਹਿਤ ਮੁਫ਼ਤ ਗੈਸ ਕਨੈਕਸ਼ਨ ਦੇ ਲਈ ਅਪਲਾਈ ਕੀਤਾ ਹੈ, 35 ਲੱਖ ਤੋਂ ਅਧਿਕ ਆਯੁਸ਼ਮਾਨ ਕਾਰਡ (Ayushman cards) ਭੀ ਇਸ ਅਵਸਰ ‘ਤੇ ਉਪਲਬਧ ਕਰਵਾਏ ਗਏ ਹਨ, ਲੱਖਾਂ ਲੋਕਾਂ ਦਾ ਹੈਲਥ ਚੈਕਅੱਪ ਕੀਤਾ ਜਾ ਰਿਹਾ ਹੈ ਅਤੇ ਬੜੀ ਸੰਖਿਆ ਵਿੱਚ ਲੋਕ ਹੁਣ ਕਈ ਟੈਸਟਾਂ ਦੇ ਲਈ ਆਯੁਸ਼ਮਾਨ ਆਰੋਗਯ ਕੈਂਪਸ (Ayushman Arogya temples) ਤੱਕ ਜਾ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ, “ਅਸੀਂ ਕੇਂਦਰ ਸਰਕਾਰ ਅਤੇ ਦੇਸ਼ ਦੇ ਲੋਕਾਂ ਦੇ ਦਰਮਿਆਨ ਇੱਕ ਸਿੱਧਾ ਸਬੰਧ, ਇੱਕ ਭਾਵਨਾਤਮਕ ਜੁੜਾਅ ਸਥਾਪਿਤ ਕੀਤਾ ਹੈ।” ਉਨ੍ਹਾਂ ਨੇ ਇਹ ਭੀ ਕਿਹਾ, “ਸਾਡੀ ਸਰਕਾਰ ਕੋਈ ਮਾਈ-ਬਾਪ ਨਹੀਂ ਹੈ, ਬਲਕਿ ਇਹ ਮਾਂ-ਬਾਪ ਦੀ ਸੇਵਾ ਕਰਨ ਵਾਲੀ ਸਰਕਾਰ ਹੈ।”(“Our government is not a Mai-Baap Sarkar, rather it is the serving government for the father and mothers”) ਉਨ੍ਹਾਂ ਨੇ ਕਿਹਾ, “ਮੋਦੀ ਦੇ ਵੀਆਈਪੀ (VIP) ਉਹ ਲੋਕ ਹਨ ਜੋ ਗ਼ਰੀਬ ਹਨ, ਵੰਚਿਤ ਹਨ ਅਤੇ ਜਿਨ੍ਹਾਂ ਦੇ ਲਈ ਸਰਕਾਰੀ ਦਫ਼ਤਰਾਂ ਦੇ ਦਰਵਾਜ਼ੇ ਭੀ ਬੰਦ ਸਨ।” ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਦੇਸ਼ ਦਾ ਹਰੇਕ ਨਿਰਧਨ (ਗ਼ਰੀਬ) ਵਿਅਕਤੀ ਉਨ੍ਹਾਂ ਦੇ ਲਈ ਵੀਆਈਪੀ (VIP) ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਦੀ ਹਰੇਕ ਮਾਂ, ਭੈਣ ਅਤੇ ਬੇਟੀ ਮੇਰੇ ਲਈ ਵੀਆਈਪੀ (VIP) ਹੈ। ਦੇਸ਼  ਦਾ ਹਰ ਕਿਸਾਨ ਮੇਰੇ ਲਈ ਵੀਆਈਪੀ (VIP) ਹੈ। ਦੇਸ਼ ਦਾ ਹਰ ਯੁਵਾ ਮੇਰੇ ਲਈ ਵੀਆਈਪੀ (VIP) ਹੈ।׏  

ਹਾਲ ਹੀ ਵਿੱਚ ਸੰਪੰਨ ਵਿਧਾਨ ਸਭਾ ਚੋਣਾਂ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਮੋਦੀ ਕੀ ਗਰੰਟੀ ਦੀ ਵੈਧਤਾ (validity of Modi’s Guarantee) ਦਾ ਸਪਸ਼ਟ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਮੋਦੀ ਨੂੰ ਗਰੰਟੀ ਸੌਂਪਣ ਵਾਲੇ ਸਾਰੇ ਵੋਟਰਾਂ ਦਾ ਭੀ ਆਭਾਰ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਸਰਕਾਰ ਦਾ ਵਿਰੋਧ ਕਰਨ ਵਾਲੇ ਲੋਕਾਂ ਦੇ ਪ੍ਰਤੀ ਆਮ ਲੋਕਾਂ ਦੇ ਅਵਿਸ਼ਵਾਸ ‘ਤੇ ਟਿੱਪਣੀ ਕਰਦੇ ਹੋਏ ਝੂਠੇ ਦਾਅਵੇ ਕਰਨ ਵਾਲੇ ਲੋਕਾਂ ਦੀ ਪ੍ਰਵਿਰਤੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣਾਂ ਸੋਸ਼ਲ ਮੀਡੀਆ ‘ਤੇ ਨਹੀਂ, ਬਲਕਿ ਲੋਕਾਂ ਤੱਕ ਪਹੁੰਚ ਕੇ ਜਿੱਤੀਆਂ ਜਾਂਦੀਆਂ ਹਨ। ਲੋਕਾਂ ਦੇ ਵਿਵੇਕ ਨੂੰ ਘੱਟ ਸਮਝਣ ਦੀ ਵਿਰੋਧੀਆਂ ਦੀ ਪ੍ਰਵਿਰਤੀ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਦਾ ਦਿਲ ਜਿੱਤਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਰੋਧੀ ਦਲਾਂ ਨੇ ਰਾਜਨੀਤਕ ਹਿਤ ਦੀ ਬਜਾਏ ਸੇਵਾ ਦੀ ਭਾਵਨਾ ਨੂੰ ਸਭ ਤੋਂ ਉੱਪਰ ਰੱਖਿਆ ਹੁੰਦਾ ਤਾਂ ਦੇਸ਼ ਦੀ ਜਨਸੰਖਿਆ ਦਾ ਇੱਕ ਬੜਾ ਹਿੱਸਾ ਹੁਣ ਤੱਕ ਨਿਰਧਨਤਾ(ਗ਼ਰੀਬੀ) ਵਿੱਚ ਨਾ ਰਹਿੰਦਾ ਅਤੇ ਮੋਦੀ ਦੀਆਂ ਅੱਜ ਦੀਆਂ ਗਰੰਟੀਆਂ (Modi’s Guarantees of today) 50 ਸਾਲ ਪਹਿਲਾਂ ਹੀ ਪੂਰੀਆਂ ਹੋ ਗਈਆਂ ਹੁੰਦੀਆਂ।

ਮਹਿਲਾ ਕੇਂਦ੍ਰਿਤ ਵਿਕਾਸ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੜੀ ਸੰਖਿਆ ਵਿੱਚ ਨਾਰੀ ਸ਼ਕਤੀ (NariShakti) ਵਿਕਸਿਤ ਭਾਰਤ ਦੀ ਸੰਕਲਪ ਯਾਤਰਾ (Sankalp Yatra of Viksit Bharat) ਵਿੱਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀਐੱਮ ਆਵਾਸ ਯੋਜਨਾ (PM Awas Scheme) ਦੇ ਤਹਿਤ ਬਣੇ 4 ਕਰੋੜ ਘਰਾਂ ਵਿੱਚੋਂ 70 ਪ੍ਰਤੀਸ਼ਤ ਮਹਿਲਾ ਲਾਭਾਰਥੀ ਹਨ। 10 ਮੁਦਰਾ ਲਾਭਾਰਥੀਆਂ ਵਿੱਚੋਂ 7 ਮਹਿਲਾਵਾਂ ਹਨ ਅਤੇ ਲਗਭਗ 10 ਕਰੋੜ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਦਾ ਹਿੱਸਾ ਹਨ। ਕੌਸ਼ਲ ਵਿਕਾਸ ਦੇ ਜ਼ਰੀਏ 2 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ (Lakhpati Didis) ਬਣਾਇਆ ਜਾ ਰਿਹਾ ਹੈ ਅਤੇ ਨਮੋ ਡ੍ਰੋਨ ਦੀਦੀ ਅਭਿਯਾਨ (Namo Drone Didi Abhiyan) ਦੇ ਤਹਿਤ 15 ਹਜ਼ਾਰ ਸਵੈ ਸਹਾਇਤਾ ਸਮੂਹਾਂ ਨੂੰ ਡ੍ਰੋਨ  ਦਿੱਤੇ ਜਾ ਰਹੇ ਹਨ।

 ਪ੍ਰਧਾਨ ਮੰਤਰੀ ਮੋਦੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਪ੍ਰਤੀ ਮਹਿਲਾ ਸ਼ਕਤੀ, ਯੁਵਾ ਸ਼ਕਤੀ, ਕਿਸਾਨਾਂ ਅਤੇ ਗ਼ਰੀਬਾਂ ਦੇ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਇਸ ਯਾਤਰਾ ਦੇ ਦੌਰਾਨ ਇੱਕ ਲੱਖ ਤੋਂ ਅਧਿਕ ਐਥਲੀਟਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਸ ਨਾਲ ਯੁਵਾ ਖਿਡਾਰੀਆਂ ਨੂੰ ਹੋਰ ਅਧਿਕ ਪ੍ਰੋਤਸਾਹਨ ਮਿਲੇਗਾ। ਪ੍ਰਧਾਨ ਮੰਤਰੀ ਨੇ ‘ਮਾਈ ਭਾਰਤ ਵਲੰਟੀਅਰ’ (My Bharat Volunteer)  ਦੇ ਰੂਪ ਵਿੱਚ ਖ਼ੁਦ ਨੂੰ ਰਜਿਸਟਰਡ ਕਰਨ ਵਿੱਚ ਨੌਜਵਾਨਾਂ ਦੇ ਜ਼ਬਰਦਸਤ ਉਤਸ਼ਾਹ ‘ਤੇ ਗੌਰ ਕੀਤਾ ਅਤੇ ਕਿਹਾ ਕਿ ਇਹ ਵਿਕਸਿਤ ਭਾਰਤ (developed India) ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਾਰੇ ਵਲੰਟੀਅਰ ਹੁਣ ਫਿਟ ਇੰਡੀਆ ਦੇ ਮੰਤਰ(the mantra of Fit India) ਨੂੰ ਲੈ ਕੇ ਅੱਗੇ ਵਧਣਗੇ।” ਉਨ੍ਹਾਂ ਨੇ ਉਨ੍ਹਾਂ ਨੂੰ (ਵਲੰਟੀਅਰਾਂ ਨੂੰ) ਚਾਰ ਚੀਜ਼ਾਂ ਅਰਥਾਤ ਪਾਣੀ, ਪੋਸ਼ਣ, ਕਸਰਤ ਜਾਂ ਫਿਟਨੈੱਸ ਅਤੇ ਅੰਤ ਵਿੱਚ ਉਚਿਤ ਨੀਂਦ (water, nutrition, exercise or fitness and lastly adequate sleep) ਨੂੰ ਪ੍ਰਾਥਮਿਕਤਾ ਦੇਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਸਵਸਥ (ਤੰਦਰੁਸਤ) ਸਰੀਰ ਦੇ ਲਈ ਇਹ ਚਾਰੋਂ ਬਹੁਤ ਜ਼ਰੂਰੀ ਹਨ। ਅਗਰ ਅਸੀਂ ਇਨ੍ਹਾਂ ਚਾਰਾਂ ‘ਤੇ ਧਿਆਨ ਦੇਈਏ, ਤਾਂ ਸਾਡੇ ਯੁਵਾ ਸਵਸਥ (ਤੰਦਰੁਸਤ) ਹੋਣਗੇ ਅਤੇ ਜਦੋਂ ਸਾਡੇ ਯੁਵਾ ਸਵਸਥ (ਤੰਦਰੁਸਤ) ਹੋਣਗੇ, ਤਾਂ ਦੇਸ਼ ਸਵਸਥ (ਤੰਦਰੁਸਤ) ਹੋਵੇਗਾ।”

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਇਸ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra)  ਦੇ ਦੌਰਾਨ ਚੁੱਕੀ ਗਈ ਸਹੁੰ ਜੀਵਨ ਮੰਤਰ ਬਣਨੀ ਚਾਹੀਦੀ ਹੈ। ਉਨ੍ਹਾਂ ਨੇ ਸਮਾਪਨ ਕਰਦੇ ਹੋਏ ਕਿਹਾ ਕਿ “ਚਾਹੇ ਸਰਕਾਰੀ ਕਰਮਚਾਰੀ ਹੋਣ, ਜਨ ਪ੍ਰਤੀਨਿਧੀ ਹੋਣ ਜਾਂ ਨਾਗਰਿਕ ਹੋਣ, ਸਭ ਨੂੰ ਪੂਰੀ ਨਿਸ਼ਠਾ ਦੇ ਨਾਲ ਇਕਜੁੱਟ ਹੋਣਾ ਹੋਵੇਗਾ। ਸਬਕੇ ਪ੍ਰਯਾਸ (Sabka Prayas) ਨਾਲ ਹੀ ਭਾਰਤ ਦਾ ਵਿਕਾਸ ਹੋਵੇਗਾ।”

ਪਿਛੋਕੜ

ਦੇਸ਼ ਭਰ ਦੇ ਹਜ਼ਾਰਾਂ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra)  ਲਾਭਾਰਥੀ ਵਰਚੁਅਲੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਪ੍ਰੋਗਰਾਮ ਦੇ ਦੌਰਾਨ, ਦੇਸ਼ ਭਰ ਤੋਂ 2,000 ਤੋਂ ਅਧਿਕ ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨਾਂ, ਹਜ਼ਾਰਾਂ ਕ੍ਰਿਸ਼ੀ ਵਿਗਿਆਨ ਕੇਂਦਰ (KVKs) ਅਤੇ ਕੌਮਨ ਸਰਵਿਸ ਸੈਂਟਰਸ (CSCs) ਭੀ ਜੁੜੇ ਹੋਏ ਸਨ। ਪ੍ਰੋਗਰਾਮ ਵਿੱਚ ਬੜੀ ਸੰਖਿਆ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਏ।

 

*****

ਡੀਐੱਸ/ਟੀਐੱਸ