Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਚਾਅ ਕਾਰਜ ਦੀ ਸਫ਼ਲਤਾ ਹਰ ਕਿਸੇ ਦੇ ਲਈ ਭਾਵਨਾਤਮਕ ਪਲ ਹੈ: ਪ੍ਰਧਾਨ ਮੰਤਰੀ

ਬਚਾਅ ਕਾਰਜ ਦੀ ਸਫ਼ਲਤਾ ਹਰ ਕਿਸੇ ਦੇ ਲਈ ਭਾਵਨਾਤਮਕ ਪਲ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਕਾਸ਼ੀ  ਸੁਰੰਗ ਬਚਾਅ ਕਾਰਜ ਨਾਲ ਜੁੜੇ ਸਾਰੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰਕਾਸ਼ੀ ਸਥਿਤ ਸੁਰੰਗ ਵਿੱਚ ਸਾਡੇ ਸ਼੍ਰਮਿਕ ਭਾਈਆਂ ਦੇ ਬਚਾਅ ਕਾਰਜ ਦੀ ਸਫ਼ਲਤਾ ਹਰ ਕਿਸੇ ਦੇ ਲਈ ਭਾਵਨਾਤਮਕ ਪਲ ਹੈ। ਉਨ੍ਹਾਂ ਨੇ ਟਨਲ ਵਿੱਚ ਫਸੇ ਲੋਕਾਂ ਦੇ ਸਾਹਸ ਅਤੇ ਧੀਰਜ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਉੱਤਮ ਸਿਹਤ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਵਿੱਚ ਸ਼ਾਮਲ ਹਰ ਕਿਸੇ ਨੇ ਮਾਨਵਤਾ ਅਤੇ ਟੀਮ ਵਰਕ ਦੀ ਇੱਕ ਅਦਭੁਤ ਮਿਸਾਲ ਕਾਇਮ ਕੀਤੀ ਹੈ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

ਉੱਤਰਕਾਸ਼ੀ ਵਿੱਚ ਸਾਡੇ ਸ਼੍ਰਮਿਕ ਭਾਈਆਂ ਦੇ ਬਚਾਅ ਕਾਰਜ ਦੀ ਸਫ਼ਲਤਾ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲੀ ਹੈ।

ਟਨਲ ਵਿੱਚ ਜੋ ਸਾਥੀ ਫਸੇ ਹੋਏ ਸਨ, ਉਨ੍ਹਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਸਾਹਸ ਅਤੇ ਧੀਰਜ ਹਰ ਕਿਸੇ ਨੂੰ ਪ੍ਰੇਰਿਤ ਕਰ ਰਿਹਾ ਹੈ। ਮੈਂ ਤੁਹਾਡੀ ਸਭ ਦੀ ਕੁਸ਼ਲਤਾ ਅਤੇ ਉੱਤਮ ਸਿਹਤ ਦੀ ਕਾਮਨਾ ਕਰਦਾ ਹਾਂ।

 ਇਹ ਅਤਿਅੰਤ ਤਸੱਲੀ ਦੀ ਬਾਤ ਹੈ ਕਿ ਲੰਬੇ ਇੰਤਜ਼ਾਰ ਦੇ ਬਾਅਦ ਹੁਣ ਸਾਡੇ ਇਹ ਸਾਥੀ ਆਪਣੇ ਪ੍ਰਿਯਜਨਾਂ(ਅਜ਼ੀਜ਼ਾਂ) ਨੂੰ ਮਿਲਣਗੇ। ਇਨ੍ਹਾਂ ਸਾਰਿਆਂ ਦੇ ਪਰਿਜਨਾਂ ਨੇ ਭੀ ਇਸ ਚੁਣੌਤੀਪੂਰਨ ਸਮੇਂ ਵਿੱਚ ਜਿਸ ਸੰਜਮ ਅਤੇ ਸਾਹਸ ਦਾ ਪਰੀਚੈ ਦਿੱਤਾ ਹੈ, ਉਸ ਦੀ ਜਿਤਨੀ ਭੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।

ਮੈਂ ਇਸ ਬਚਾਅ ਕਾਰਜ ਨਾਲ ਜੁੜੇ ਸਾਰੇ ਲੋਕਾਂ ਦੇ ਜਜ਼ਬੇ ਨੂੰ ਭੀ ਸਲਾਮ ਕਰਦਾ ਹਾਂ। ਉਨ੍ਹਾਂ ਦੀ ਬਹਾਦਰੀ ਅਤੇ ਸੰਕਲਪ-ਸ਼ਕਤੀ ਨੇ ਸਾਡੇ ਸ਼੍ਰਮਿਕ ਭਾਈਆਂ ਨੂੰ ਨਵਾਂ ਜੀਵਨ ਦਿੱਤਾ ਹੈ। ਇਸ ਮਿਸ਼ਨ ਵਿੱਚ ਸ਼ਾਮਲ ਹਰ ਕਿਸੇ ਨੇ ਮਾਨਵਤਾ ਅਤੇ ਟੀਮ ਵਰਕ ਦੀ ਇੱਕ ਅਦਭੁਤ ਮਿਸਾਲ ਕਾਇਮ ਕੀਤੀ ਹੈ।

 

***

ਧੀਰਜ ਸਿੰਘ / ਸਿਧਾਂਤ ਤਿਵਾਰੀ