Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਮਰੀਕਾ ਵਿੱਚ 16ਵੀਂ ਵਰਲਡ ਵੁਸ਼ੂ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤਣ ਦੇ ਲਈ ਰੋਸ਼ਿਬਿਨਾ ਦੇਵੀ, ਕੁਸ਼ਲ ਕੁਮਾਰ ਅਤੇ ਛਵੀ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਮਰੀਕਾ ਵਿੱਚ ਹਾਲ ਹੀ ਵਿੱਚ ਆਯੋਜਿਤ 16ਵੀਂ ਵਰਲਡ ਵੁਸ਼ੂ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤਣ ਦੇ ਲਈ ਰੋਸ਼ਿਬਿਨਾ ਦੇਵੀ, ਕੁਸ਼ਲ ਕੁਮਾਰ ਅਤੇ ਛਵੀ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 

ਮੈਂ ਅਮਰੀਕਾ ਵਿੱਚ ਹਾਲ ਹੀ ਵਿੱਚ ਆਯੋਜਿਤ 16ਵੀਂ ਵਰਲਡ ਵੁਸ਼ੂ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤਣ ਦੇ ਲਈ ਆਪਣੇ ਵੁਸ਼ੂ ਚੈਂਪੀਅਨ ਰੋਸ਼ਿਬਿਨਾ ਦੇਵੀ, ਕੁਸ਼ਲ ਕੁਮਾਰ ਅਤੇ ਛਵੀ ਨੂੰ ਵਧਾਈਆਂ ਦਿੰਦਾ ਹਾਂ। ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਕੌਸ਼ਲ ਨੇ ਸਹੀ ਮਾਅਨੇ ਵਿੱਚ ਰਾਸ਼ਟਰ ਨੂੰ ਮਾਣ ਦਿਵਾਇਆ ਹੈ। ਮੈਨੂੰ ਇਹ ਭੀ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਸਫ਼ਲਤਾ ਵੁਸ਼ੂ ਖੇਡ ਨੂੰ ਭਾਰਤ ਵਿੱਚ ਹੋਰ ਅਧਿਕ ਮਕਬੂਲ ਬਣਾਵੇਗੀ। ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।

 

 

***

ਧੀਰਜ ਸਿੰਘ/ਸਿਧਾਂਤ ਤਿਵਾਰੀ