Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ 2023 ਨੂੰ ਸੰਬੋਧਿਤ ਕੀਤਾ

ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ 2023 ਨੂੰ ਸੰਬੋਧਿਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ 2023 ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ 2023 ਵਿੱਚ ਉਨ੍ਹਾਂ ਨੂੰ ਸੱਦਾ ਦੇਣ ਦੇ ਲਈ ਐੱਚਟੀ ਸਮੂਹ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਐੱਚਟੀ ਸਮੂਹ ਨੇ ਹਮੇਸ਼ਾ ਇਸ ਲੀਡਰਸ਼ਿਪ ਸਮਿਟ ਦੇ ਵਿਸ਼ਿਆਂ ਦੇ ਜ਼ਰੀਏ ਭਾਰਤ ਦੇ ਅੱਗੇ ਵਧਣ ਦੇ ਸੰਦੇਸ਼ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਇਸ ਸਮਿਟ ਦੇ ਵਿਸ਼ਾ ‘ਰੀਸ਼ੇਪਿੰਗ ਇੰਡੀਆ’ ਨੂੰ ਯਾਦ ਕੀਤਾ, ਜਦੋਂ ਵਰਤਮਾਨ ਸਰਕਾਰ 2014 ਵਿੱਚ ਸੱਤਾ ਆਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਮੂਹ ਨੂੰ ਇਸ ਗੱਲ ਦਾ ਪੂਰਵਦ੍ਰਿਸ਼ਟੀ ਸੀ ਕਿ ਵੱਡੇ ਬਦਲਾਵ ਹੋਣ ਵਾਲੇ ਹਨ ਅਤੇ ਭਾਰਤ ਨੂੰ ਨਵਾਂ ਆਕਾਰ ਮਿਲਣ ਵਾਲਾ ਹੈ। ਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ‘ਬਿਹਤਰ ਕੱਲ੍ਹ ਦੇ ਲਈ ਗੱਲਬਾਤ’ ਸਿਰਲੇਖ ਵਿਸ਼ਾ ਤਦ ਰੱਖਿਆ ਗਿਆ ਸੀ ਜਦੋਂ ਵਰਤਮਾਨ ਸਰਕਾਰ 2019 ਵਿੱਚ ਹੋਰ ਵੀ ਵੱਡੇ ਬਹੁਮਤ ਨਾਲ ਜਿੱਤਣ ਦੇ ਬਾਅਦ ਸੱਤਾ ਵਿੱਚ ਇੱਕ ਵਾਰ ਫਿਰ ਤੋਂ ਬਹਾਲ ਹੋਈ ਸੀ। ਹੁਣ 2023 ਵਿੱਚ, ਜਦੋਂ ਆਮ ਚੋਣਾਂ ਨਜ਼ਦੀਕ ਹਨ, ਸ਼੍ਰੀ ਮੋਦੀ ਨੇ ਇਸ ਸਮਿਟ ਦੇ ‘ਬ੍ਰੇਕਿੰਗ ਬੈਰੀਅਰਸ’ ਸਿਰਲੇਖ ਵਿਸ਼ਾ ਅਤੇ ਇਸ ਦੇ ਇਸ ਅੰਤਰਨਿਰਹਿਤ ਸੰਦੇਸ਼ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਵਰਤਮਾਨ ਸਰਕਾਰ ਸਾਰੇ ਰਿਕਾਰਡ ਤੋੜ ਦੇਵੇਗੀ ਅਤੇ ਆਗਾਮੀ ਆਮ ਚੋਣਾਂ ਵਿੱਚ ਜਿੱਤ ਹੋਵੇਗੀ। ਸ਼੍ਰੀ ਮੋਦੀ ਨੇ ਕਿਹਾ, “2024 ਦੀਆਂ ਸਧਾਰਣ ਚੋਣਾ ਦੇ ਨਤੀਜੇ ਰੁਕਾਵਟਾਂ ਤੋਂ ਪਰੇ ਹੋਣਗੇ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ‘ਰੀਸ਼ੇਪਿੰਗ ਇੰਡੀਆ’ ਤੋਂ ਲੈ ਕੇ ‘ਰੁਕਾਵਟਾਂ ਤੋਂ ਪਰੇ’ ਤੱਕ ਦੀ ਯਾਤਰਾ ਨੇ ਦੇਸ਼ ਦੇ ਆਗਾਮੀ ਉੱਜਵਲ ਭਵਿੱਖ ਦੀ ਨੀਂਹ ਰੱਖੀ ਹੈ। ਲੰਬੇ ਸਮੇਂ ਤੋਂ ਭਾਰਤ ਦੁਆਰਾ ਸਾਹਮਣਾ ਕੀਤੇ ਗਏ ਵਿਭਿੰਨ ਰੁਕਾਵਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸੇ ਨੀਂਹ ‘ਤੇ ਇੱਕ ਵਿਕਸਿਤ, ਸ਼ਾਨਦਾਰ ਅਤੇ ਸਮ੍ਰਿੱਧ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੁਲਾਮੀ ਦੇ ਲੰਬੇ ਦੌਰ ਅਤੇ ਹਮਲਿਆਂ ਨੇ ਦੇਸ਼ ਨੂੰ ਕਈ ਬੰਧਨਾਂ ਵਿੱਚ ਜਕੜ ਦਿੱਤਾ ਸੀ। ਭਾਰਤੀ ਸੁਤੰਤਰਤਾ ਅੰਦੋਲਨ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਸ ਦੌਰਾਨ ਉਠੇ ਜਵਾਰ ਦੇ ਨਾਲ-ਨਾਲ ਜਨਤਾ ਵਿੱਚ ਜੋਸ਼ ਅਤੇ ਸਮੂਹਿਕਤਾ ਦੀ ਭਾਵਨਾ ਨੇ ਅਜਿਹੇ ਕਈ ਬੰਧਨਾਂ ਨੂੰ ਤੋੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਮੀਦ ਸੀ ਕਿ ਆਜ਼ਾਦੀ ਦੇ ਬਾਅਦ ਵੀ ਇਹ ਗਤੀ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ, “ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ। ਸਾਡਾ ਦੇਸ਼ ਆਪਣੀ ਸਮਰੱਥਾ ਦੇ ਅਨੁਰੂਪ ਵਿਕਾਸ ਨਹੀਂ ਕਰ ਸਕਿਆ।” ਉਨ੍ਹਾਂ ਨੇ ਦੱਸਿਆ ਕਿ ਮਾਨਸਿਕ ਰੁਕਾਵਟ ਕਈ ਸਮੱਸਿਆਵਾਂ ਵਿੱਚੋਂ ਇੱਕ ਸੀ। ਸੁਤੰਤਰਤ ਭਾਰਤ ਦੇ ਸਾਹਮਣੇ ਆਉਣ ਵਾਲੀਆਂ ਕੁਝ ਸਮੱਸਿਆਵਾਂ ਜਿੱਥੇ ਵਾਸਤਵਿਕ ਸਨ, ਉੱਥੇ ਕੁਝ ਹੋਰ ਸਮੱਸਿਆਵਾਂ ਕਥਿਤ ਸਨ ਅਤੇ ਬਾਕੀਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਰਾਹਤ ਜਤਾਈ ਕਿ 2014 ਦੇ ਬਾਅਦ ਭਾਰਤ ਇਨ੍ਹਾਂ ਰੁਕਾਵਟਾਂ ਨੂੰ ਤੋੜਨ ਦੇ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ। ਅਸੀਂ ਕਈ ਰੁਕਾਵਟਾਂ ਪਾਰ ਕੀਤੀਆਂ ਹਨ ਅਤੇ ਹੁਣ ਅਸੀਂ ਰੁਕਾਵਟਾਂ ਤੋਂ ਪਰੇ ਜਾਣ ਦੀ ਗੱਲ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ, “ਅੱਜ, ਭਾਰਤ ਚੰਦਰਮਾ ਦੇ ਉਸ ਹਿੱਸੇ ‘ਤੇ ਪਹੁੰਚ ਗਿਆ ਹੈ ਜਿੱਥੇ ਪਹਿਲਾਂ ਕੋਈ ਨਹੀਂ ਪਹੁੰਚ ਸਕਿਆ ਸੀ। ਅੱਜ ਭਾਰਤ ਹਰ ਰੁਕਾਵਟ ਨੂੰ ਤੋੜ ਕੇ ਡਿਜੀਟਲ ਲੈਣ-ਦੇਣ ਵਿੱਚ ਨੰਬਰ ਵੰਨ ਬਣ ਗਿਆ ਹੈ। ਉਹ ਮੋਬਾਈਲ ਦੇ ਉਤਪਾਦਨ ਵਿੱਚ ਮੋਹਰੀ ਹੈ, ਸਟਾਰਟਅੱਪ ਦੇ ਮਾਮਲੇ ਵਿੱਚ ਦੁਨੀਆ ਦੇ ਟੌਪ ਤਿੰਨ ਦੇਸ਼ਾਂ ਵਿੱਚ ਮਜ਼ਬੂਤੀ ਨਾਲ ਖੜਿਆ ਹੈ ਅਤੇ ਕੁਸ਼ਲ ਲੋਕਾਂ ਦਾ ਇੱਕ ਸਮੂਹ ਬਣਾ ਰਿਹਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ, ਭਾਰਤ ਜੀ20 ਸਮਿਟ ਜਿਹੇ ਆਲਮੀ ਆਯੋਜਨਾਂ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ ਅਤੇ ਹਰ ਰੁਕਾਵਟ ਨੂੰ ਤੋੜ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਲੇਖਕ ਅਤੇ ਰਾਜਨੇਤਾ ਅੱਲਾਮਾ ਇਕਬਾਲ ਦੀ ਗਜਲ ਦੀ ਇੱਕ ਪੰਕਤੀ ‘ਸਿਤਾਰਿਆਂ ਦੇ ਅੱਗੇ ਜਿੱਥੇ ਹੋਰ ਵੀ ਹੈ’ ਪੜ੍ਹੀ ਅਤੇ ਕਿਹਾ ਕਿ ਭਾਰਤ ਇੰਨੇ ‘ਤੇ ਹੀ ਰੁਕਣ ਵਾਲਾ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੋਚ ਅਤੇ ਮਾਨਸਿਕਤਾ ਦੇਸ਼ ਦੀ ਸਭ ਤੋਂ ਵੱਡੀਆਂ ਰੁਕਾਵਟਾਂ ਸਨ, ਜਿਸ ਦੇ ਕਾਰਨ ਪਿਛਲੀਆਂ ਸਰਕਾਰਾਂ ਦੇ ਲਾਪਰਵਾਹ ਦ੍ਰਿਸ਼ਟੀਕੋਣ ਦੀ ਆਲੋਚਨਾ ਹੁੰਦੀ ਸੀ ਅਤੇ ਉਨ੍ਹਾਂ ਦਾ ਉਪਹਾਸ ਕੀਤਾ ਜਾਂਦਾ ਸੀ। ਸਮੇਂ ਦੀ ਪਾਬੰਦੀ, ਭ੍ਰਿਸ਼ਟਾਚਾਰ ਅਤੇ ਘਟੀਆ ਸਰਕਾਰੀ ਪ੍ਰਯਤਨਾਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਕੁਝ ਘਟਨਾਵਾਂ ਪੂਰੇ ਦੇਸ਼ ਨੂੰ ਮਾਨਸਿਕ ਰੁਕਾਵਟਾਂ ਨੂੰ ਤੋੜ ਕੇ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੇ ਗਏ ਦਾਂਡੀ ਮਾਰਚ ਨੇ ਦੇਸ਼ ਨੂੰ ਪ੍ਰੇਰਿਤ ਕੀਤਾ ਅਤੇ ਭਾਰਤ ਦੀ ਆਜ਼ਾਦੀ ਦੇ ਲਈ ਸੰਘਰਸ਼ ਦੀ ਲੌ ਜਲਾਈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚੰਦਰਯਾਨ 3 ਦੀ ਸਫ਼ਲਤਾ ਨੇ ਹਰੇਕ ਨਾਗਰਿਕ ਵਿੱਚ ਮਾਣ ਅਤੇ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਹੈ ਅਤੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਹਰੇਕ ਭਾਰਤੀ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ।” ਉਨ੍ਹਾਂ ਨੇ ਯਾਦ ਕੀਤਾ ਕਿ ਜਿਵੇਂ ਪ੍ਰਧਾਨ ਮੰਤਰੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਦੇ ਦੌਰਾਨ ਲਾਲ ਕਿਲੇ ਤੋਂ ਸਵੱਛਤਾ, ਸ਼ੌਚਾਲਯ ਅਤੇ ਸਾਫ-ਸਫਾਈ ਦੇ ਮੁੱਦਿਆਂ ਨੂੰ ਉਠਾਇਆ ਸੀ ਜਿਸ ਨਾਲ ਮਾਨਸਿਕਤਾ ਵਿੱਚ ਬਦਲਾਵ ਆਇਆ। ਸ਼੍ਰੀ ਮੋਦੀ ਨੇ ਕਿਹਾ, “ਸਵੱਛਤਾ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ।” ਉਨ੍ਹਾਂ ਨੇ ਅੱਗੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਖਾਦੀ ਦੀ ਵਿਕਰੀ ਤਿੰਨ ਗੁਣਾ ਵਧ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਜਨ ਧਨ ਬੈਂਕ ਖਾਤੇ ਗ਼ਰੀਬਾਂ ਦੇ ਵਿੱਚ ਮਾਨਸਿਕਤਾ ਰੁਕਾਵਟਾਂ ਨੂੰ ਤੋੜਨ ਅਤੇ ਉਨ੍ਹਾਂ ਦੇ ਗੌਰਵ ਅਤੇ ਆਤਮਸਨਮਾਨ ਨੂੰ ਫਿਰ ਤੋਂ ਮਜ਼ਬੂਤ ਕਰਨ ਦਾ ਇੱਕ ਮਾਧਿਅਮ ਬਣ ਗਏ ਹਨ। ਉਨ੍ਹਾਂ ਨੇ ਇਸ ਨਕਾਰਾਤਮਕ ਮਾਨਸਿਕਤਾ ਦੇ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਬੈਂਕ ਖਾਤਿਆਂ ਨੂੰ ਕੇਵਲ ਅਮੀਰਾਂ ਦੀ ਚੀਜ਼ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਜਨ ਧਨ ਯੋਜਨਾ ਨੇ ਬੈਂਕਾ ਨੂੰ ਗ਼ਰੀਬਾਂ ਦੇ ਦਰਵਾਜੇ ਤੱਕ ਲਿਆ ਅਤੇ ਬੈਂਕਿੰਗ ਸੇਵਾ ਨੂੰ ਅਧਿਕ ਸੁਲਭ ਬਣਾ ਦਿੱਤਾ। ਉਨ੍ਹਾਂ ਨੇ ਗ਼ਰੀਬਾਂ ਦੇ ਲਈ ਸਸ਼ਕਤੀਕਰਣ ਦਾ ਸਰੋਤ ਬਣਨ ਵਾਲੇ ਰੁਪੇ ਕਾਰਡ ਦੇ ਵਿਆਪਕ ਉਪਯੋਗ ਦੀ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਜੋ ਲੋਕ ਏਸੀ ਕਮਰਿਆਂ ਵਿੱਚ ਬੈਠਦੇ ਹਨ ਅਤੇ ਅੰਕੜਿਆਂ ਤੇ ਕਹਾਣੀਆਂ ਤੋਂ ਪ੍ਰੇਰਿਤ ਹੋਣਗੇ ਉਹ ਗ਼ਰੀਬਾਂ ਦੇ ਮਨੋਵਿਗਿਆਨੀ ਸਸ਼ਕਤੀਕਰਣ ਨੂੰ ਕਦੇ ਨਹੀਂ ਸਮਝ ਸਕਦੇ ਹਨ।” ਭਾਰਤ ਦੀਆਂ ਸੀਮਾਵਾਂ ਦੇ ਬਾਹਰ ਮਾਨਸਿਕਤਾ ਵਿੱਚ ਹੋਏ ਬਦਲਾਵ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਆਤੰਕਵਾਦ ਦੇ ਹਮਲਿਆਂ ਤੋਂ ਖੁਦ ਦੀ ਰੱਖਿਆ ਕਰਨ, ਜਲਵਾਯੂ ਕਾਰਵਾਈ ਨਾਲ ਸਬੰਧਿਤ ਸੰਕਲਪਾਂ ਦੇ ਮਾਮਲੇ ਵਿੱਚ ਅਗਵਾਈ ਕਰਨ ਅਤੇ ਨਿਰਧਾਰਿਤ ਸਮੇਂ ਸੀਮਾ ਤੋਂ ਪਹਿਲਾਂ ਇੱਛਤ ਪਰਿਣਾਮ ਪ੍ਰਾਪਤ ਕਰਨ ਦੀ ਭਾਰਤ ਦੀ ਵਧਦੀ ਸਮਰੱਥਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਖੇਡ ਦੇ ਖੇਤਰ ਵਿੱਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਵੀ ਚਾਨਣਾ ਪਾਇਆ ਅਤੇ ਇਸ ਉਪਲਬਧੀ ਦਾ ਕ੍ਰੇਡਿਟ ਮਾਨਸਿਕਤਾ ਵਿੱਚ ਬਦਲਾਵ ਨੂੰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਸਮਰੱਥ ਅਤੇ ਸੰਸਾਧਨਾਂ ਦੀ ਕੋਈ ਕਮੀ ਨਹੀਂ ਹੈ।” ਗ਼ਰੀਬੀ ਦੀ ਵਾਸਤਵਿਕ ਰੁਕਾਵਟ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਨਾਅਰਿਆਂ ਨਾਲ ਨਹੀਂ ਬਲਕਿ ਸਮਾਧਾਨ, ਨੀਤੀਆਂ ਅਤੇ ਨੀਅਤ ਨਾਲ ਹਰਾਇਆ ਜਾ ਸਕਦਾ ਹੈ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਉਸ ਸੋਚ ‘ਤੇ ਅਫਸੋਸ ਜਤਾਇਆ ਜੋ ਗ਼ਰੀਬਾਂ ਨੂੰ ਸਮਾਜਿਕ ਜਾਂ ਆਰਥਿਕ ਤੌਰ ‘ਤੇ ਪ੍ਰਗਤੀ ਕਰਨ ਵਿੱਚ ਸਮਰੱਥ ਨਹੀਂ ਬਣਾਉਂਦੀ ਸੀ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਗ਼ਰੀਬ ਬੁਨਿਆਦੀ ਸੁਵਿਧਾਵਾਂ ਦੇ ਰੂਪ ਵਿੱਚ ਮਿਲਣ ਵਾਲੇ ਸਮਰਥਨ ਨਾਲ ਗ਼ਰੀਬੀ ‘ਤੇ ਕਾਬੂ ਪਾਉਣ ਵਿੱਚ ਸਮਰੱਥ ਹਾਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬਾਂ ਨੂੰ ਸਸ਼ਕਤ ਬਣਾਉਣਾ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਨੇ ਕਿਹਾ, “ਸਰਕਾਰ ਨੇ ਨਾ ਸਿਰਫ ਲੋਕਾਂ ਦਾ ਜੀਵਨ ਬਦਲਿਆ ਹੈ, ਬਲਕਿ ਗ਼ਰੀਬਾਂ ਨੂੰ ਗ਼ਰੀਬੀ ਤੋਂ ਉਭਰਣ ਵਿੱਚ ਵੀ ਮਦਦ ਕਤੀ ਹੈ।” ਉਨ੍ਹਾਂ ਨੇ ਦੱਸਿਆ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਹੀ 13 ਕਰੋੜ ਤੋਂ ਅਧਿਕ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਨੇ ਕਿਹਾ ਦੇਸ਼ ਵਿੱਚ 13 ਕਰੋੜ ਲੋਕ ਸਫ਼ਲਤਾਪੂਰਵਕ ਗ਼ਰੀਬੀ ਦੀ ਦੀਵਾਰ ਤੋੜ ਕੇ ਨਵ-ਮੱਧ ਵਰਗ ਦਾ ਹਿੱਸਾ ਬਣ ਗਏ ਹਨ।

ਭਾਈ-ਭਤੀਜਾਵਾਦ ਦੀ ਰੁਕਾਵਟ ਬਾਰੇ ਬੋਲਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ, ਚਾਹੇ ਉਹ ਸਪੋਰਟਸ ਹੋਵੇ, ਸਾਇੰਸ ਹੋਵੇ, ਰਾਜਨੀਤੀ ਹੋਵੇ ਜਾਂ ਇੱਥੇ ਤੱਕ ਕਿ ਪਦਮ ਪੁਰਸਕਾਰ ਵੀ ਹੋਵੇ, ਉਸ ਵਿੱਚ ਆਮ ਲੋਕਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ ਸੀ ਅਤੇ ਸਫ਼ਲ ਹੋਣਾ ਤਦੇ ਸੰਭਵ ਸੀ ਜਦੋਂ ਕੋਈ ਵਿਅਕਤੀ ਕੁਝ ਖਾਸ ਸਮੂਹਾਂ ਨਾਲ ਜੁੜਿਆ ਹੋਵੇ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਆਮ ਨਾਗਰਿਕ ਹੁਣ ਖੁਦ ਨੂੰ ਸਸ਼ਕਤ ਅਤੇ ਪ੍ਰੋਤਸਾਹਿਤ ਮਹਿਸੂਸ ਕਰਨ ਲਗਿਆ ਹੈ ਅਤੇ ਉਨ੍ਹਾਂ ਨੇ ਦ੍ਰਿਸ਼ਟੀਕੋਣ ਵਿੱਚ ਇਸ ਬਦਲਾਵ ਦਾ ਕ੍ਰੇਡਿਟ ਸਰਕਾਰ ਨੂੰ ਦਿੱਤਾ। ਉਨ੍ਹਾਂ ਨੇ ਕਿਹਾ, “ਕੱਲ੍ਹ ਦੇ ਗੁੰਮਨਾਮ ਨਾਇਕ ਅੱਜ ਦੇਸ਼ ਦੇ ਨਾਇਕ ਹਨ।”

ਭਾਰਤ ਦੁਆਰਾ ਦੇਸ਼ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੀ ਰੁਕਾਵਟ ਨਾਲ ਨਿਪਟਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਦੇ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚੇ ਦੇ ਅਭਿਯਾਨ ‘ਤੇ ਚਾਨਣਾ ਪਾਇਆ। ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਾਮਲੇ ਵਿੱਚ ਭਾਰਤ ਦੀ ਗਤੀ ਅਤੇ ਪੈਮਾਨੇ ਨੂੰ ਰੇਖਾਂਕਿਤ ਕਰਨ ਦੇ ਲਈ, ਪ੍ਰਧਾਨ ਮੰਤਰੀ ਨੇ ਰਾਜਮਾਰਗਾਂ ਦੇ ਨਿਰਮਾਣ ਦੀ ਗਤੀ 2013-14 ਵਿੱਚ 12 ਕਿਲੋਮੀਟਰ ਤੋਂ ਵਧ ਕੇ 2022-23 ਵਿੱਚ 30 ਕਿਲੋਮੀਟਰ ਹੋਣ, ਮੈਟ੍ਰੋ ਕਨੈਕਟੀਵਿਟੀ ਨੂੰ 2014 ਵਿੱਚ 5 ਸ਼ਹਿਰਾਂ ਤੋਂ ਵਧਾ ਕੇ 2023 ਵਿੱਚ 20 ਸ਼ਹਿਰਾਂ ਤੱਕ ਲੈ ਜਾਣ, ਹਵਾਈ ਅੱਡਿਆਂ ਦੀ ਸੰਖਿਆ 2014 ਵਿੱਚ 70 ਤੋਂ ਵਧ ਕੇ ਅੱਜ ਲਗਭਗ 150 ਹੋਣ, ਮੈਡੀਕਲ ਕਾਲਜ ਦੀ ਸੰਖਿਆ 2014 ਵਿੱਚ 380 ਤੋਂ ਅੱਜ 700 ਤੋਂ ਅਧਿਕ ਹੋਣ, ਗ੍ਰਾਮ ਪੰਚਾਇਤਾਂ ਨੂੰ ਜੋੜਨ ਦੇ ਲਈ 2023 ਵਿੱਚ ਔਪਟੀਕਲ ਫਾਈਬਰ ਦਾ ਵਿਸਤਾਰ 350 ਕਿਲੋਮੀਟਰ ਤੋਂ ਵਧ ਕੇ 6 ਲੱਖ ਕਿਲੋਮੀਟਰ ਤੱਕ ਹੋਣ, ਚਾਰ ਲੱਖ ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਕੇ 2014 ਵਿੱਚ 55 ਪ੍ਰਤੀਸ਼ਤ ਪਿੰਡਾਂ ਤੋਂ ਵਧ ਕੇ 99 ਪ੍ਰਤੀਸ਼ਤ ਪਿੰਡਾਂ ਨੂੰ ਪੀਐੱਮ ਗ੍ਰਾਮ ਸੜਕ ਯੋਜਨਾ ਦੇ ਤਹਿਤ ਜੋੜੇ ਜਾਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਆਜ਼ਾਦੀ ਦੇ ਬਾਅਦ ਸਿਰਫ਼ 20,000 ਕਿਲੋਮੀਟਰ ਰੇਲਵੇ ਲਾਈਨਾਂ ਦਾ ਬਿਜਲੀਕਰਣ ਕੀਤਾ ਗਿਆ ਸੀ, ਜਦਕਿ ਪਿਛਲੇ 10 ਵਰ੍ਹਿਆਂ ਵਿੱਚ ਲਗਭਗ 40,000 ਕਿਲੋਮੀਟਰ ਰੇਲਵੇ ਲਾਈਨਾਂ ਦਾ ਬਿਜਲੀਕਰਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਇਹੀ ਅੱਜ ਦੇ ਭਾਰਤ ਦੇ ਵਿਕਾਸ ਦੀ ਗਤੀ ਅਤੇ ਪੈਮਾਨਾ ਹੈ। ਇਹ ਭਾਰਤ ਦੀ ਸਫ਼ਲਤਾ ਦਾ ਇੱਕ ਪ੍ਰਤੀਕ ਹੈ।”

ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਕਈ ਕਥਿਤ ਰੁਕਾਵਟਾਂ ਤੋਂ ਬਾਹਰ ਨਿਕਲ ਕੇ ਆਇਆ ਹੈ। ਸਾਡੀ ਨੀਤੀ-ਨਿਰਮਾਤਾਵਾਂ ਅਤੇ ਰਾਜਨੀਤਕ ਮਾਹਿਰਾਂ ਦਾ ਮੰਨਣਾ ਸੀ ਕਿ ਚੰਗੀ ਅਰਥਵਿਵਸਥਾ ਚੰਗੀ ਰਾਜਨੀਤੀ ਨਹੀਂ ਹੋ ਸਕਦੀ। ਕਈ ਸਰਕਾਰਾਂ ਨੇ ਵੀ ਇਸ ਨੂੰ ਸੱਚ ਮੰਨ ਲਿਆ ਸੀ ਜਿਸ ਦੇ ਕਾਰਨ ਸਾਡੇ ਦੇਸ਼ ਨੂੰ ਰਾਜਨੀਤਕ ਅਤੇ ਆਰਥਿਕ ਦੋਨਾਂ ਮੋਰਚਿਆਂ ‘ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਲੇਕਿਨ, ਅਸੀਂ ਚੰਗੀ ਅਰਥਵਿਵਸਤਾ ਅਤੇ ਚੰਗੀ ਰਾਜਨੀਤੀ ਨੂੰ ਇਕੱਠੇ ਲੈ ਕੇ ਆਈਏ। ਭਾਰਤ ਦੀ ਆਰਥਿਕ ਨੀਤੀਆਂ ਨੇ ਦੇਸ਼ ਵਿੱਚ ਪ੍ਰਗਤੀ ਦੇ ਨਵੇਂ ਰਸਤੇ ਖੋਲ੍ਹੇ। ਉਨ੍ਹਾਂ ਨੇ ਕਿਹਾ ਕਿ ਜਨਤਾ ਨੂੰ ਦੀਰਘਕਾਲੀ ਲਾਭ ਦੇਣ ਵਾਲੀਆਂ ਨੀਤੀਆਂ ਉਸ ਸਮੇਂ ਚੁਣੀਆਂ ਗਈਆਂ ਜਦੋਂ ਬੈਂਕਿੰਗ ਸੰਕਟ, ਜੀਐੱਸਟੀ ਦੇ ਲਾਗੂਕਰਨ ਅਤੇ ਕੋਵਿਡ ਮਹਾਮਾਰੀ ਨਾਲ ਨਿਪਟਣ ਦੇ ਲਈ ਸਮਾਧਾਨ ਦੀ ਜ਼ਰੂਰਤ ਸੀ।

ਪ੍ਰਧਾਨ ਮੰਤਰੀ ਨੇ ਕਥਿਤ ਰੁਕਾਵਾਟ ਦੀ ਇੱਕ ਹੋਰ ਉਦਾਹਰਣ ਦੇ ਰੂਪ ਵਿੱਚ ਹਾਲ ਹੀ ਵਿੱਚ ਪਾਸ ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਬਿਲ ਨੂੰ ਦਹਾਕਿਆਂ ਤੱਕ ਲਟਕਾ ਕੇ ਰੱਖਿਆ ਗਿਆ ਅਤੇ ਇਹ ਲਗਦਾ ਸੀ ਕਿ ਇਹ ਕਦੇ ਪਾਸ ਨਹੀਂ ਹੋਵੇਗਾ. ਉਹ ਅੱਜ ਇੱਕ ਸੱਚਾਈ ਬਣ ਗਿਆ ਹੈ।

ਉਨ੍ਹਾਂ  ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਰਾਜਨੀਤਕ ਲਾਭ ਦੇ ਲਈ ਕਈ ਸਮੱਸਿਆਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ। ਜੰਮੂ ਅਤੇ ਕਸ਼ਮੀਰ ਵਿੱਚ ਆਰਟੀਕਲ 370 ਦਾ ਉਦਾਹਰਣ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਹਿਲਾਂ, ਹਰ ਕਿਸੇ ਨੂੰ ਇਹ ਵਿਸ਼ਵਾਸ ਦਿਵਾਉਣ ਦੇ ਲਈ ਇੱਕ ਮਨੋਵਿਗਿਆਨੀ ਦਬਾਵ ਬਣਾਇਆ ਗਿਆ ਸੀ ਕਿ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੇ ਰੱਦ ਹੋਣ ਨਾਲ ਪ੍ਰਗਤੀ ਅਤੇ ਸ਼ਾਂਤੀ ਦਾ ਮਾਰਗ ਪ੍ਰਸ਼ਸਤ ਹੋਇਆ ਹੈ। ਉਨ੍ਹਾਂ ਨੇ ਕਿਹਾ, “ਲਾਲ ਚੌਕ ਦੀਆਂ ਤਸਵੀਰਾਂ ਦੱਸਦੀਆਂ ਹਨ ਕਿ ਕਿਵੇਂ ਜੰਮੂ ਅਤੇ ਕਸ਼ਮੀਰ ਦਾ ਕਾਇਆਕਲਪ ਹੋ ਰਿਹਾ ਹੈ। ਅੱਜ ਇਸ ਕੇਂਦਰ-ਸ਼ਾਸਿਤ ਪ੍ਰਦੇਸ਼ ਵਿੱਚ ਆਤੰਕਵਾਦ ਖਤਮ ਹੋ ਰਿਹਾ ਹੈ ਅਤੇ ਟੂਰਿਜ਼ਮ ਲਗਾਤਾਰ ਵਧ ਰਿਹਾ ਹੈ। ਅਸੀਂ ਜੰਮੂ ਅਤੇ ਕਸ਼ਮੀਰ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਾ ਦੇ ਲਈ ਪ੍ਰਤੀਬੱਧ ਹਾਂ।”

ਮੀਡੀਆ ਜਗਤ ਦੇ ਪਤਵੰਤਿਆਂ ਦੀ ਮੌਜੂਦਗੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ 2014 ਦੇ ਬਾਦ ਤੋਂ ਬ੍ਰੇਕਿੰਗ ਨਿਊਜ਼ ਦੀ ਪ੍ਰਾਸੰਗਿਕਤਾ ਅਤੇ ਉਸ ਵਿੱਚ ਹੋਏ ਬਦਲਾਵ ‘ਤੇ ਚਾਨਣਾ ਪਾਇਆ। ਵਿਭਿੰਨ ਰੇਟਿੰਗ ਏਜੰਸੀਆਂ ਦੁਆਰਾ 2013 ਦੇ ਦੌਰਾਨ ਭਾਰਤ ਦੀ ਜੀਡੀਪੀ ਦੀ ਵਾਧੇ ਦਰ ਨਾਲ ਸਬੰਧਿਤ ਸਾਬਕਾ-ਅਨੁਮਾਨਾਂ ਨੂੰ ਹੇਠਾਂ ਦੇ ਵੱਲ ਦਰਸਾਏ ਜਾਣ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਠੀਕ ਇਸ ਦੇ ਵਿਪਰੀਤ ਅੱਜ ਭਾਰਤ ਦੇ ਵਿਕਾਸ ਸਬੰਧੀ ਪਹਿਲਾਂ ਦੇ ਅਨੁਮਾਨ ਨੂੰ ਉੱਪਰ ਦੇ ਵੱਲ ਵਧਦਾ ਹੋਇਆ ਦੇਖਿਆ ਜਾ ਰਿਹਾ ਹੈ। ਪਹਿਲਾਂ ਦੀਆਂ ਸਥਿਤੀਆਂ ਨਾਲ ਤੁਲਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 2013 ਦੇ ਦੌਰਾਨ ਬੈਂਕਾਂ ਦੀ ਨਾਜ਼ੁਕ ਸਥਿਤੀ ਅਤੇ 2023 ਵਿੱਚ ਭਾਰਤੀ ਬੈਂਕਾਂ ਦੁਆਰਾ ਹੁਣ ਤੱਕ ਦਾ ਸਭ ਤੋਂ ਚੰਗਾ ਮੁਨਾਫਾ ਕਮਾਉਣ ਅਤੇ 2013 ਵਿੱਚ ਹੈਲੀਕੌਪਟਰ ਘੋਟਾਲੇ ਤੋਂ ਲੈ ਕੇ 2013-14 ਦੇ ਬਾਅਦ ਤੋਂ ਭਾਰਤ ਦੀ ਰੱਖਿਆ ਨਿਰਯਾਤ ਵਿੱਚ ਰਿਕਾਰਡ 20 ਗੁਣਾ ਵਾਧੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਭਾਰਤ ਨੇ ਰਿਕਾਰਡ ਘੋਟਾਲਿਆਂ ਤੋਂ ਰਿਕਾਰਡ ਨਿਰਯਾਤ ਤੱਕ ਇੱਕ ਲੰਬਾ ਰਸਤਾ ਤੈਅ ਕੀਤਾ ਹੈ।”

ਪ੍ਰਧਾਨ ਮੰਤਰੀ ਨੇ 2013 ਵਿੱਚ ਮੱਧ ਵਰਗ ‘ਤੇ ਪ੍ਰਤੀਕੂਮ ਪ੍ਰਭਾਵ ਪਾਉਣ ਵਾਲੀਆਂ ਕਠੋਰ ਆਰਥਿਕ ਸਥਿਤੀਆਂ ਬਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਕਾਸ਼ਨਾਂ ਦੀਆਂ ਨਕਾਰਾਤਮਕ ਸੁਰਖੀਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੇਕਿਨ ਅੱਜ ਸਟਾਰਅੱਪ ਹੋਵੇ, ਸਪੋਰਟਸ ਹੋਵੇ, ਸਪੇਸ ਹੋਵੇ ਜਾਂ ਟੈਕਨੋਲੋਜੀ, ਭਾਰਤ ਦਾ ਵਿਕਾਸ ਯਾਤਰਾ ਵਿੱਚ ਮੱਧ ਵਰਗ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਦੱਸਿਆ ਕਿ 2023 ਵਿੱਚ 7.5 ਕਰੋੜ ਤੋਂ ਵੱਧ ਲੋਕਾਂ ਨੇ ਆਮਦਨ ਕਰ ਦਾਖਲ ਕੀਤਾ ਹੈ, ਜੋ ਕਿ 2013-14 ਵਿੱਚ 4 ਕਰੋੜ ਤੋਂ ਅਧਿਕ ਹੈ। ਉਨ੍ਹਾਂ ਨੇ ਦੱਸਿਆ ਕਿ ਟੈਕਸ ਸੂਚਨਾ ਨਾਲ ਸਬੰਧਿਤ ਇੱਕ ਅਧਿਐਨ ਤੋਂ ਪਤਾ ਚਲਦਾ ਹੈ ਕਿ ਔਸਤ ਆਮਦਨ ਜੋ 2014 ਵਿੱਚ 4.5 ਲੱਖ ਰੁਪਏ ਤੋਂ ਘੱਟ ਸੀ, ਉਹ 2023 ਵਿੱਚ ਵਧ ਕੇ 13 ਲੱਖ ਰੁਪਏ ਹੋ ਗਈ ਹੈ ਅਤੇ ਇਸ ਦੇ ਸਦਕਾ ਲੱਖਾਂ ਲੋਕ ਘੱਟ ਆਮਦਨ ਵਰਗ ਤੋਂ ਅੱਗੇ ਵਧ ਕੇ ਉੱਚ ਆਮਦਨ ਵਰਗ ਵਿੱਚ ਸ਼ਾਮਲ ਹੋ ਰਹੇ ਹਨ। ਇੱਕ ਰਾਸ਼ਟਰੀ ਦੈਨਿਕ ਵਿੱਚ ਪ੍ਰਕਾਸ਼ਿਤ ਇੱਕ ਆਰਥਿਕ ਰਿਪੋਰਟ ਦੇ ਇੱਕ ਦਿਲਚਸਪ ਤੱਥ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜੇਕਰ 5.5 ਲੱਖ ਰੁਪਏ ਤੋਂ 25 ਲੱਖ ਰੁਪਏ ਦੇ ਵੇਤਨ ਵਰਗ ਵਿੱਚ ਕਮਾਉਣ ਵਾਲੇ ਲੋਕਾਂ ਦੀ ਕੁੱਲ ਆਮਦਨ ਨੂੰ ਜੋੜ ਦਿੱਤਾ ਜਾਵੇ, ਤਾਂ ਇਹ ਅੰਕੜਾ ਵਰ੍ਹਾ 2011-12 ਵਿੱਚ ਲਗਭਗ 3.25 ਲੱਖ ਕਰੋੜ ਰੁਪਏ ਤੋਂ ਵਧ ਕੇ 2021 ਤੱਕ 14.5 ਲੱਖ ਕਰੋੜ ਰੁਪਏ ਹੋ ਗਿਆ, ਜੋ ਕਿ ਪੰਜ ਗੁਣਾ ਵਾਧਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਅੰਕੜੇ ਸਿਰਫ਼ ਵੇਤਨਭੋਗੀ ਆਮਦਨ ਦੇ ਵਿਸ਼ਲੇਸ਼ਣ ‘ਤੇ ਅਧਾਰਿਤ ਹਨ, ਕਿਸੇ ਹੋਰ ਸਰੋਤ ‘ਤੇ ਨਹੀਂ।

ਪ੍ਰਧਾਨ ਮੰਤਰੀ ਨੇ ਮੱਧ ਵਰਗ ਦੇ ਵਧਦੇ ਆਕਾਰ ਅਤੇ ਗ਼ਰੀਬੀ ਵਿੱਚ ਕਮੀ ਨੂੰ ਇਸ ਵਿਸ਼ਾਲ ਆਰਥਿਕ ਚੱਕਰ ਦੇ ਦੋ ਪ੍ਰਮੁੱਖ ਕਾਰਕਾਂ ਦਾ ਅਧਾਰ ਮੰਨਿਆ। ਉਨ੍ਹਾਂ ਨੇ ਕਿਹਾ ਕਿ ਗ਼ਰੀਬੀ ਤੋਂ ਬਾਹਰ ਆਉਣ ਵਾਲੇ ਲੋਕ, ਨਵ-ਮੱਧ ਵਰਗ, ਦੇਸ਼ ਦੇ ਉਪਯੋਗ ਵਿੱਚ ਵਾਧੇ ਨੂੰ ਗਤੀ ਦੇ ਰਹੇ ਹਨ। ਮੱਧ ਵਰਗ ਇਸ ਮੰਗ ਨੂੰ ਪੂਰਾ ਕਰਨ ਦੀ ਜ਼ਿੰਮੇਦਾਰੀ ਲੈਂਦੇ ਹੋਏ ਆਪਣੀ ਆਮਦਨ ਵਧਾ ਰਿਹਾ ਹੈ, ਯਾਨੀ ਗ਼ਰੀਬੀ ਦਰ ਘਟਣ ਨਾਲ ਮੱਧ ਵਰਗ ਨੂੰ ਵੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀਆਂ ਆਕਾਂਖਿਆਵਾਂ ਅਤੇ ਇੱਛਾਸ਼ਕਤੀ ਸਾਡੇ ਦੇਸ਼ ਦੇ ਵਿਕਾਸ ਨੂੰ ਸ਼ਕਤੀ ਦੇ ਰਹੀ ਹੈ। ਉਨ੍ਹਾਂ ਦੀ ਸ਼ਕਤੀ ਨੇ ਅੱਜ ਭਾਰਤ ਨੂੰ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦਿੱਤਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਲਕਸ਼ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਭਾਰਤ ਹਰ ਰੁਕਾਵਟ ਨੂੰ ਸਫ਼ਲਤਾਪੂਰਵਕ ਪਾਰ ਕਰ ਲੈਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਗ਼ਰੀਬ ਤੋਂ ਗ਼ਰੀਬ ਵਿਅਕਤੀ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੱਕ, ਇਹ ਮੰਨਣ ਲਗੇ ਹਨ ਕਿ ਇਹ ਭਾਰਤ ਦਾ ਸਮਾਂ ਹੈ।” ਉਨ੍ਹਾਂ ਨੇ ਕਿਹਾ ਕਿ ਆਤਮਵਿਸ਼ਵਾਸ ਹਰੇਕ ਭਾਰਤੀ ਦੀ ਸਭ ਤੋਂ ਵੱਡੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ, “ਇਸ ਸ਼ਕਤੀ ਦੇ ਬਲ ‘ਤੇ ਅਸੀਂ ਕਿਸੇ ਵੀ ਰੁਕਾਵਟ ਦੇ ਪਾਰ ਜਾ ਸਕਦੇ ਹਾਂ।” ਉਨ੍ਹਾਂ ਨੇ ਇਹ ਵਿਸ਼ਵਾਸ ਵਿਅਕਤ ਕਰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ ਕਿ 2047 ਵਿੱਚ ਆਯੋਜਿਤ ਹੋਣ ਵਾਲੇ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ ਦਾ ਵਿਸ਼ਾ ਹੋਵੇਗਾ- ਵਿਕਸਿਤ ਰਾਸ਼ਟਰ, ਇਸ ਤੋਂ ਅੱਗੇ ਕੀ ?

***************

ਡੀਐੱਸ/ਵੀਜੇ/ਟੀਐੱਸ/ਆਰਟੀ