Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ‘ਸਿੰਧੀਆ ਸਕੂਲ’ ਦੇ 125ਵੇਂ ਸੰਸਥਾਪਕ ਦਿਵਸ ਦੇ ਜਸ਼ਨ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ‘ਸਿੰਧੀਆ ਸਕੂਲ’ ਦੇ 125ਵੇਂ ਸੰਸਥਾਪਕ ਦਿਵਸ ਦੇ ਜਸ਼ਨ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ‘ਦ ਸਿੰਧੀਆ ਸਕੂਲ’ ਦੇ 125ਵੇਂ ਸੰਸਥਾਪਕ ਦਿਵਸ ਦੇ ਜਸ਼ਨ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਸਕੂਲ ਵਿੱਚ ‘ਮਲਟੀਪਰਪਸ ਸਪੋਰਟਸ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ ਅਤੇ ਵਿਸ਼ਿਸ਼ਟ ਸਾਬਕਾ ਵਿਦਿਆਰਥੀਆਂ ਅਤੇ ਟੌਪ ਉਪਲਬਧੀਆਂ ਹਾਸਲ ਕਰਨਾ ਵਾਲਿਆਂ ਨੂੰ ਸਕੂਲ ਦੇ ਸਲਾਨਾ ਪੁਰਸਕਾਰ ਪ੍ਰਦਾਨ ਕੀਤੇ। ਸਿੰਧੀਆ ਸਕੂਲ ਦੀ ਸਥਾਪਨਾ ਵਰ੍ਹੇ 1897 ਵਿੱਚ ਹੋਈ ਸੀ ਅਤੇ ਇਹ ਇਤਿਹਾਸਿਕ ਗਵਾਲੀਅਰ ਕਿਲੇ ਦੇ ਟੌਪ ‘ਤੇ ਸਥਿਤ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ।

ਪ੍ਰਧਾਨ ਮੰਤਰੀ ਨੇ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਇਸ ਅਵਸਰ ‘ਤੇ ਆਯੋਜਿਤ ਵਿਸ਼ਿਸ਼ਟ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ।

ਇਸ ਦੌਰਾਨ ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਿੰਧੀਆ ਸਕੂਲ ਦੀ 125ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਸਭ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ‘ਆਜ਼ਾਦ ਹਿੰਦ ਸਰਕਾਰ’ ਦੇ ਸਥਾਪਨਾ ਦਿਵਸ ‘ਤੇ ਵੀ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਸਿੰਧੀਆ ਸਕੂਲ ਅਤੇ ਗਵਾਲੀਅਰ ਸ਼ਹਿਰ ਦੇ ਪ੍ਰਤਿਸ਼ਠਿਤ ਇਤਿਹਾਸ ਦੇ ਉਤਸਵ ਦਾ ਹਿੱਸਾ ਬਣਨ ਦਾ ਅਵਸਰ ਮਿਲਣ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਰਿਸ਼ੀ ਗਵਾਲਿਪਾ, ਮਹਾਨ ਸੰਗੀਤਯਗ ਤਾਨਸੇਨ, ਮਹਾਦ ਜੀ ਸਿੰਧੀਆ, ਰਾਜਮਾਤਾ ਵਿਜੈ ਰਾਜੇ, ਅਟਲ ਬਿਹਾਰੀ ਵਾਜਪੇਈ ਅਤੇ ਉਸਤਾਦ ਅਹਿਮਦ ਅਲੀ ਖਾਨ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਗਵਾਲੀਅਰ ਦੀ ਧਰਤੀ ‘ਤੇ ਹਮੇਸਾ ਹੀ ਅਜਿਹੇ ਲੋਕਾਂ ਦਾ ਜਨਮ ਹੋਇਆ ਹੈ ਜੋ ਦੂਸਰਿਆਂ ਦੇ ਲਈ ਪ੍ਰੇਰਣਾ ਬਣਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਨਾਰੀ ਸ਼ਕਤੀ ਅਤੇ ਵੀਰਤਾ ਦੀ ਭੂਮੀ ਹੈ।” ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਭੂਮੀ ‘ਤੇ ਮਹਾਰਾਨੀ ਗੰਗਾਬਾਈ ਨੇ ਸਵਰਾਜ ਹਿੰਦ ਫੌਜ ਨੂੰ ਜ਼ਰੂਰੀ ਨਿਧੀ ਦੇਣ ਦੇ ਲਈ ਆਪਣੇ ਆਭੂਸ਼ਣ ਵੇਚ ਦਿੱਤੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, “ਗਵਾਲੀਅਰ ਆਉਣ ਨਾਲ ਸਦਾ ਹੀ ਸੁਖਦ ਅਨੁਭਵ ਹੁੰਦਾ ਹੈ।” ਪ੍ਰਧਾਨ ਮੰਤਰੀ ਨੇ ਭਾਰਤ ਅਤੇ ਵਾਰਾਣਸੀ ਦੀ ਸੰਸਕ੍ਰਿਤੀ ਦੀ ਸੰਭਾਲ਼ ਵਿੱਚ ਸਿੰਧੀਆ ਪਰਿਵਾਰ ਦੇ ਵਿਆਪਕ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਪਰਿਵਾਰ ਦੁਆਰਾ ਕਾਸ਼ੀ ਵਿੱਚ ਬਣਵਾਏ ਗਏ ਕਈ ਘਾਟਾਂ ਅਤੇ ਬੀਐੱਚਯੂ ਵਿੱਚ ਬਹੁਮੁੱਲੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਵਿੱਚ ਅੱਜ ਦੇ ਵਿਕਾਸ ਪ੍ਰੋਜੈਕਟਾਂ ‘ਤੇ ਇਸ ਪਰਿਵਾਰ ਦੇ ਦਿੱਗਜਾਂ ਨੂੰ ਜ਼ਰੂਰ ਹੀ ਬਹੁਤ ਸੰਤੋਸ਼ ਹੋਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼੍ਰੀ ਜਯੋਤੀਰਾਦਿਤਿਆ ਸਿੰਧੀਆ ਗੁਜਰਾਤ ਦੇ ਦਾਮਾਦ ਹਨ ਅਤੇ ਉਨ੍ਹਾਂ ਨੇ ਗੁਜਰਾਤ ਵਿੱਚ ਆਪਣੇ ਮੂਲ ਨਿਵਾਸ ਸਥਾਨ ‘ਤੇ ਗਾਇਕਵਾੜ ਪਰਿਵਾਰ ਦੇ ਬਹੁਮੁੱਲੇ ਯੋਗਦਾਨ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਤੱਵਨਿਸ਼ਠ ਵਿਅਕਤੀ ਹਮੇਸ਼ਾ ਹੀ ਲਾਭ ਦੀ ਬਜਾਏ ਸਦਾ ਹੀ ਆਉਣ ਵਾਲੀਆਂ ਪੀੜ੍ਹੀਆ ਦੀ ਭਲਾਈ ਦੇ ਲਈ ਕੰਮ ਕਰਦਾ ਹੈ। ਅਕਾਦਮਿਕ ਸੰਸਥਾਵਾਂ ਦੀ ਸਥਾਪਨਾ ਦੇ ਦੀਰਘਕਾਲੀ ਲਾਭਾਂ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਮਹਾਰਾਜਾ ਮਾਧੋ ਰਾਓ-ਪ੍ਰਥਮ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਇਸ ਬੇਹਦ ਘੱਟ ਜਾਣੇ-ਪਛਾਣੇ ਤੱਥ ਦਾ ਵੀ ਜ਼ਿਕਰ ਕੀਤਾ ਕਿ ਮਹਾਰਾਜਾ ਨੇ ਪਬਲਿਕ ਟ੍ਰਾਂਸਪੋਰਟ ਸਿਸਟਮ ਦੀ ਸਥਾਪਿਤ ਕੀਤੀ ਸੀ ਜੋ ਹੁਣ ਵੀ ਦਿੱਲੀ ਵਿੱਚ ਡੀਟੀਸੀ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਲ ਸੰਭਾਲ਼ ਅਤੇ ਸਿੰਚਾਈ ਦੇ ਲਈ ਉਨ੍ਹਾਂ ਦੇ ਵੱਲੋਂ ਕੀਤੀ ਗਈ ਵਿਸ਼ਿਸ਼ਟ ਪਹਿਲ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਹਰਸੀ ਬੰਨ੍ਹ ਇੱਥੇ ਤੱਕ ਕਿ 150 ਸਾਲ ਬਾਅਦ ਵੀ ਏਸ਼ੀਆ ਦਾ ਸਭ ਤੋਂ ਵੱਡਾ ਮਿੱਟੀ ਦਾ ਬੰਨ੍ਹ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਾਨੂੰ ਲੰਬੀ ਮਿਆਦ ਦੇ ਲਈ ਕੰਮ ਕਰਨਾ ਅਤੇ ਇਸ ਦੇ ਨਾਲ ਹੀ ਜੀਵਨ ਦੇ ਹਰ ਖੇਤਰ ਵਿੱਚ ਸ਼ੌਰਟਕਟ ਤੋਂ ਬਚਣਾ ਸਿਖਾਉਂਦਾ ਹੈ। 

ਪ੍ਰਧਾਨ ਮੰਤਰੀ ਨੇ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਦੇ ਬਾਅਦ ਤਤਕਾਲ ਪਰਿਣਾਮਾਂ ਦੇ ਲਈ ਕੰਮ ਕਰਨ ਜਾਂ ਦੀਰਘਕਾਲੀ ਦ੍ਰਿਸ਼ਟੀਕੋਣ ਅਪਣਾਉਣ ਦੇ ਦੋ ਵਿਕਲਪਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਸਰਕਾਰ ਨੇ 2, 5, 8, 10, 15 ਅਤੇ 20 ਵਰ੍ਹੇ ਤੋਂ ਲੈ ਕੇ ਵਿਭਿੰਨ ਸਮਾਂ ਬੈਂਡ ਦੇ ਨਾਲ ਕੰਮ ਕਰਨ ਦਾ ਫ਼ੈਸਲਾ ਲਿਆ ਅਤੇ ਹੁਣ ਜਦੋਂ ਸਰਕਾਰ 10 ਵਰ੍ਹੇ ਪੂਰੇ ਕਰਨ ਦੇ ਕਰੀਬ ਹੈ, ਤਾਂ ਦੀਰਘਕਾਲੀ ਦ੍ਰਿਸ਼ਟੀਕੋਣ ਦੇ ਨਾਲ ਕਈ ਲੰਬਿਤ ਫ਼ੈਸਲੇ ਲਏ ਗਏ ਹਨ। ਸ਼੍ਰੀ ਮੋਦੀ ਨੇ ਵਿਭਿੰਨ ਉਪਲਬਧੀਆਂ ਗਿਣਾਈਆਂ ਅਤੇ ਜੰਮੂ ਤੇ ਕਸ਼ਮੀਰ ਵਿੱਚ ਆਰਟੀਕਲ 370 ਨੂੰ ਹਟਾਉਣ ਦੀ ਛੇ ਦਹਾਕੇ ਪੁਰਾਣੀ ਮੰਗ, ਸੈਨਾ ਦੇ ਸਾਬਕਾ ਸੈਨਿਕਾਂ ਨੂੰ ਵੰਨ ਰੈਂਕ ਵੰਨ ਪੈਂਸ਼ਨ ਦੇਣ ਦੀ ਚਾਰ ਦਹਾਕੇ ਪੁਰਾਣੀ ਮੰਗ, ਜੀਐੱਸਟੀ ਅਤੇ ਤੀਹਰੇ ਤਲਾਕ ਕਾਨੂੰਨ ਦੀ ਚਾਰ ਦਹਾਕੇ ਪੁਰਾਣੀ ਮੰਗ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸੰਸਦ ਵਿੱਚ ਪਾਸ ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਵੀ ਜ਼ਿਕਰ ਕੀਤਾ।

ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਵਰਤਮਾਨ ਸਰਕਾਰ ਯੁਵਾ ਪੀੜ੍ਹੀ ਦੇ ਲਈ ਅਜਿਹਾ ਸਕਾਰਾਤਮਕ ਮਾਹੌਲ ਬਣਾਉਣ ਦਾ ਪ੍ਰਯਤਨ ਕਰ ਰਹ ਹੈ ਜਿੱਥੇ ਅਵਸਰਾਂ ਦੀ ਕੋਈ ਕਮੀ ਨਾ ਹੋਵੇ। ਜੇਕਰ ਇਹ ਸਰਕਾਰ ਨਹੀਂ ਹੁੰਦੀ, ਤਾਂ ਅਗਲੀ ਪੀੜ੍ਹੀ ਦੇ ਹਿਤ ਵਿੱਚ ਇਨ੍ਹਾਂ ਲੰਬਿਤ ਫ਼ੈਸਲਿਆਂ ਨੂੰ ਅੱਗੇ ਨਾ ਵਧਾਇਆ ਗਿਆ ਹੁੰਦਾ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ, “ਵੱਡੇ ਸੁਪਨੇ ਦੇਖੋ ਅਤੇ ਵੱਡੀਆਂ ਉਪਲਬਧੀਆਂ ਹਾਸਲ ਕਰੋ।” ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣਗੇ ਤਾਂ ਸਿੰਧੀਆ ਸਕੂਲ ਵੀ ਆਪਣੇ 150 ਵਰ੍ਹੇ ਪੂਰੇ ਕਰੇਗਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਦੇ ਨਾਲ ਕਿਹਾ ਕਿ ਅਗਲੇ 25 ਵਰ੍ਹਿਆਂ ਵਿੱਚ ਯੁਵਾ ਪੀੜ੍ਹੀ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਨੌਜਵਾਨਾਂ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ‘ਤੇ ਪੂਰਾ ਭਰੋਸਾ ਹੈ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤੀ ਕਿ ਇਹ ਯੁਵਾ ਰਾਸ਼ਟਰ ਦੁਆਰਾ ਲਏ ਗਏ ਸੰਕਲਪ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਇਸ ਗੱਲ ਨੂੰ ਦੋਹਰਾਇਆ ਕਿ ਅਗਲੇ 25 ਵਰ੍ਹੇ ਵਿਦਿਆਰਥੀਆਂ ਦੇ ਲਈ ਓਨੇ ਹੀ ਮਹੱਤਵਪੂਰਨ ਹਨ ਜਿੰਨੇ ਭਾਰਤ ਦੇ ਲਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸਿੰਧੀਆ ਸਕੂਲ ਦੇ ਹਰੇਕ ਵਿਦਿਆਰਥੀ ਨੂੰ ਭਾਰਤ ਨੂੰ ਇੱਕ ਵਿਕਸਿਤ ਭਾਰਤ ਬਣਾਉਣ ਦੇ ਲਈ ਪ੍ਰਯਤਨ ਕਰਨਾ ਚਾਹੀਦਾ ਹੈ, ਚਾਹੇ ਉਹ ਪ੍ਰੋਫੈਸ਼ਨਲ ਦੁਨੀਆ ਵਿੱਚ ਹੋਵੇ ਜਾਂ ਕਿਸੇ ਹੋਰ ਸਥਾਨ ‘ਤੇ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਧੀਆ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਨੇ ਵਿਕਸਿਤ ਭਾਰਤ ਦੇ ਲਕਸ਼ ਨੂੰ ਪੂਰਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਰੇਡੀਓ ਦੇ ਦਿੱਗਜ ਅਮੀਨ ਸਯਾਨੀ, ਪ੍ਰਧਾਨ ਮੰਤਰੀ ਦੁਆਰਾ ਲਿਖਿਤ ਗਰਬਾ ਪੇਸ਼ ਕਰਨ ਵਾਲੇ ਮੀਤ ਬੰਧੁਆਂ, ਸਲਮਾਨ ਖਾਨ ਅਤੇ ਗਾਇਕ ਨਿਤਿਨ ਮੁਕੇਸ਼ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਵਧਦੀ ਆਲਮੀ ਛਵੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਚੰਦ੍ਰਯਾਨ-3 ਦੀ ਚੰਦ੍ਰਮਾ ਦੇ ਦੱਖਣ ਧਰੁਵ ‘ਤੇ ਸਫ਼ਲ ਲੈਂਡਿੰਗ ਅਤੇ ਜੀ-20 ਦੇ ਸਫ਼ਲ ਆਯੋਜਨ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਫਿਨਟੈੱਕ ਨੂੰ ਅਪਣਾਉਣ ਦੀ ਦਰ, ਰੀਅਲ-ਟਾਈਮ ਡਿਜੀਟਲ ਲੈਣ-ਦੇਣ ਅਤੇ ਸਮਾਰਟਫੋਨ ਡੇਟਾ ਉਪਯੋਗ ਵਿੱਚ ਭਾਰਤ ਪਹਿਲੇ ਸਥਾਨ ‘ਤੇ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੰਟਰਨੈੱਟ ਯੂਜ਼ਰਸ ਦੀ ਸੰਖਿਆ ਅਤੇ ਮੋਬਾਈਲ ਨਿਰਮਾਣ ਦੇ ਮਾਮਲੇ ਵਿੱਚ ਭਾਰਤ ਦੂਸਰੇ ਸਥਾਨ ‘ਤੇ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਕੋਲ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ ਅਤੇ ਇਹ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਊਰਜਾ ਉਪਭੋਗਤਾ ਹੈ। ਉਨ੍ਹਾਂ ਨੇ ਪੁਲਾੜ ਸਟੇਸ਼ਨ ਦੇ ਲਈ ਭਾਰਤ ਦੀ ਤਿਆਰੀ ਅਤੇ ਅੱਜ ਹੀ ਕੀਤੇ ਗਏ ਗਗਨਯਾਨ ਸਬੰਧੀ ਸਫ਼ਲ ਟੈਸਟਿੰਗ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਤੇਜਸ ਅਤੇ ਆਈਐੱਨਐੱਸ ਵਿਕ੍ਰਾਂਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ, “ਭਾਰਤ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ।”

ਵਿਦਿਆਰਥੀਆਂ ਨੂੰ ਇਹ ਦੱਸਦੇ ਹੋਏ ਕਿ ਦੁਨੀਆ ਉਨ੍ਹਾਂ ਦੀ ਸੀਪ ਹੈ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੁਲਾੜ ਅਤੇ ਰੱਖਿਆ ਖੇਤਰਾਂ ਸਹਿਤ ਉਨ੍ਹਾਂ ਦੇ ਖੋਲ੍ਹੇ ਗਏ, ਨਵੇਂ ਰਸਤਿਆਂ ਦੇ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਲੀਕ ਤੋਂ ਹਟ ਕੇ ਸੋਚਣ ਦੇ ਲਈ ਕਿਹਾ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਾਬਕਾ ਰੇਲ ਮੰਤਰੀ ਸ਼੍ਰੀ ਮਾਧਵਰਾਓ ਸਿੰਧੀਆ ਦੁਆਰਾ ਸ਼ਤਾਬਦੀ ਐਕਸਪ੍ਰੈੱਸ ਟ੍ਰੇਨਾਂ ਨੰ ਸ਼ੁਰੂ ਕਰਨ ਜਿਹੀ ਪਹਿਲ ਨੂੰ ਤਿੰਨ ਦਹਾਕਿਆਂ ਤੱਕ ਦੋਹਰਾਇਆ ਨਹੀਂ ਗਿਆ ਅਤੇ ਹੁਣ ਦੇਸ਼ ਵੰਦੇ ਭਾਰਤ ਅਤੇ ਨਮੋ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਹੁੰਦੇ ਹੋਏ ਦੇਖ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸਵਰਾਜ ਦੇ ਸੰਕਲਪਾਂ ਦੇ ਅਧਾਰ ‘ਤੇ ਸਿੰਧੀਆ ਸਕੂਲ ਦੇ ਸਦਨਾਂ ਦੇ ਨਾਮ ‘ਤੇ ਚਾਨਣਾ ਪਾਇਆ ਅਤ ਕਿਹਾ ਕਿ ਇਹ ਪ੍ਰੇਰਣਾ ਦਾ ਬਹੁਤ ਵੱਡਾ ਸਰੋਤ ਹੈ। ਉਨ੍ਹਾਂ ਨੇ ਸ਼ਿਵਾਜੀ ਹਾਉਸ, ਮਹਾਦ ਜੀ ਹਾਉਸ, ਰਾਣੋ ਜੀ ਹਾਉਸ, ਦੱਤਾ ਜੀ ਹਾਉਸ, ਕਾਨਰਖੇਡ ਹਾਉਸ, ਨੀਮਾ ਜੀ ਹਾਉਸ ਅਤੇ ਮਾਧਵ ਹਾਉਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਪਤ ਰਿਸ਼ੀਆਂ ਦੀ ਤਾਕਤ ਦੀ ਤਰ੍ਹਾਂ ਹੈ। ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ 9 ਕਾਰਜ ਵੀ ਸੌਂਪੇ ਅਤੇ ਉਨ੍ਹਾਂ ਨੂੰ ਇਸ ਪ੍ਰਕਾਰ ਸੂਚੀਬੱਧ ਕੀਤਾ: ਜਲ ਸੁਰੱਖਿਆ ਦੇ ਲਈ ਜਾਗਰੂਕਤਾ ਅਭਿਯਾਨ ਚਲਾਉਣਾ, ਡਿਜੀਟਲ ਭੁਗਤਾਨ ਬਾਰੇ ਜਾਗਰੂਕਤਾ ਪੈਦਾ ਕਰਨਾ, ਗਵਾਲੀਅਰ ਨੂੰ ਭਾਰਤ ਦਾ ਸਭ ਤੋਂ ਸਵੱਛ ਸ਼ਹਿਰ ਬਣਾਉਣ ਦਾ ਪ੍ਰਯਨਤ ਕਰਨਾ, ਮੇਡ ਇਨ ਇੰਡੀਆ ਉਤਪਾਦਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਵੋਕਲ ਫੋਰ ਲੋਕਲ ਦ੍ਰਿਸ਼ਟੀਕੋਣ ਅਪਣਾਉਣਾ, ਵਿਦੇਸ਼ ਜਾਣ ਤੋਂ ਪਹਿਲਾਂ ਭਾਰਤ ਦੀ ਪੜਚੋਲ ਕਰਨ ਅਤੇ ਦੇਸ਼ ਦੇ ਅੰਦਰ ਯਾਤਰਾ ਕਰਨ, ਖੇਤਰੀ ਕਿਸਾਨਾਂ ਦੇ ਵਿੱਚ ਕੁਦਰਤੀ ਖੇਤੀ ਬਾਰੇ ਜਾਗਰੂਕਤਾ ਪੈਦਾ ਕਰਨ, ਰੋਜ਼ਾਨਾ ਭੋਜਨ ਵਿੱਚ ਮੋਟੇ ਅਨਾਜ ਨੂੰ ਸ਼ਾਮਲ ਕਰਨ, ਖੇਡ, ਯੋਗ ਜਾਂ ਕਿਸੇ ਵੀ ਪ੍ਰਕਾ ਦੀ ਫਿਟਨੈੱਸ ਨੂੰ ਜੀਵਨਸ਼ੈਲੀ ਦਾ ਅਭਿੰਨ ਅੰਗ ਬਣਾਉਣ, ਅਤੇ ਆਖਿਰਕਾਰ ਘੱਟ ਤੋਂ ਘੱਟ ਇੱਕ ਗ਼ਰੀਬ ਪਰਿਵਾਰ ਦਾ ਹੱਥ ਫੜਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਰਸਤੇ ‘ਤੇ ਚਲ ਕੇ ਪਿਛਲੇ ਪੰਜ ਵਰ੍ਹੇ ਵਿੱਚ 13 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਜੋ ਕੁਝ ਵੀ ਕਰ ਰਿਹਾ ਹੈ, ਉਹ ਵੱਡੇ ਪੈਮਾਨੇ ‘ਤੇ ਕਰ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਅਤੇ ਸੰਕਲਪਾਂ ਬਾਰੇ ਵੱਡਾ ਸੋਚਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ “ਤੁਹਾਡਾ ਸੁਪਨਾ ਮੇਰਾ ਸੰਕਲਪ ਹੈ”, ਅਤੇ ਵਿਦਿਆਰਥੀਆਂ ਨੂੰ ਨਮੋ ਐਪ ਦੇ ਮਾਧਿਅਮ ਨਾਲ ਉਨ੍ਹਾਂ ਦੇ ਨਾਲ ਆਪਣੇ ਵਿਚਾਰ ਸਾਂਝਾ ਕਰਨ ਜਾਂ ਵ੍ਹਾਟਸਐਪ ‘ਤੇ ਉਨ੍ਹਾਂ ਨਾਲ ਜੁੜਣ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ, “ਸਿੰਧੀਆ ਸਕੂਲਾ ਸਿਰਫ਼ ਇੱਕ ਸੰਸਥਾ ਨਹੀਂ ਬਲਕਿ ਇੱਕ ਵਿਰਾਸਤ ਹੈ।” ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਦੇ ਬਾਅਦ ਵੀ ਸਕੂਲ ਨੇ ਮਹਾਰਾਜ ਮਾਧੋਰਾਓ ਜੀ ਸਿੰਧੀਆ ਦੇ ਸੰਕਲਪਾਂ ਨੂੰ ਲਗਾਤਾਰ ਅੱਗੇ ਵਧਾਇਆ ਹੈ। ਸ਼੍ਰੀ ਮੋਦੀ ਨੇ ਥੋੜੀ ਦੇਰ ਪਹਿਲਾਂ ਪੁਰਸਕ੍ਰਿਤ ਕੀਤੇ ਗਏ ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਵਧਾਈ ਦਿੱਤੀ ਅਤੇ ਬਿਹਤਰ ਭਵਿੱਖ ਦੇ ਲਈ ਸਿੰਧੀਆ ਸਕੂਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਮੱਧ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿਤਿਆ ਸਿੰਧੀਆ, ਨਰੇਂਦਰ ਸਿੰਘ ਤੋਮਰ ਅਤੇ ਜਿਤੇਂਦਰ ਸਿੰਘ ਮੌਜੂਦ ਸਨ।

 

 

https://twitter.com/narendramodi/status/1715708639439155482 

https://twitter.com/PMOIndia/status/1715711128653750558 

https://twitter.com/PMOIndia/status/1715711774668865913 

https://twitter.com/PMOIndia/status/1715712485385228524 

https://twitter.com/PMOIndia/status/1715712881709191377 

https://twitter.com/PMOIndia/status/1715713365371134462 

 

 

https://youtu.be/RGXf5VufSBE  

***

ਡੀਐੱਸ/ਟੀਐੱਸ