Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਨਮੋ (NaMo) ਐਪ ਵਿੱਚ ਇੱਕ ਮਹੱਤਵਪੂਰਨ ਸੈਕਸ਼ਨ ਹੈ ਜੋ ਸਥਾਨਕ ਸਾਂਸਦ (ਐੱਮਪੀ) ਨਾਲ ਜੁੜਨ ਵਿੱਚ ਮਦਦ ਕਰਦਾ ਹੈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੱਸਿਆ ਕਿ ਨਮੋ (NaMo) ਐਪ ਵਿੱਚ ਇੱਕ ਮਹੱਤਵਪੂਰਨ ਸੈਕਸ਼ਨ ਹੈ ਜੋ ਸਥਾਨਕ ਸਾਂਸਦ ਨਾਲ ਜੁੜਨ ਵਿੱਚ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸੈਕਸ਼ਨ ਸਾਡੀ ਲੋਕਤੰਤਰੀ ਭਾਵਨਾ ਨੂੰ ਅੱਗੇ ਲਿਜਾਣ ਵਿੱਚ ਬਹੁਤ ਮਦਦ ਕਰੇਗਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਇਸ ਨਾਲ ਸਬੰਧਿਤ ਸਥਾਨਕ ਸਾਂਸਦ ਨਾਲ ਸਬੰਧਾਂ ਨੂੰ ਹੋਰ ਗਹਿਰਾ ਕਰਨ ਵਿੱਚ ਅਸਾਨੀ ਹੋਵੇਗੀ, ਸਾਂਸਦ ਨਾਲ ਸੰਪਰਕ ਕਰਨ ਦੀ ਸੁਵਿਧਾ ਮਿਲੇਗੀ ਅਤੇ ਆਯੋਜਿਤ ਕੀਤੀਆਂ ਜਾ ਰਹੀਆਂ ਵਿਭਿੰਨ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਵੀ ਮਦਦ ਮਿਲੇਗੀ। 

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 

“ਨਮੋ (NaMo) ਐਪ ਦਾ ਇੱਕ ਬਹੁਤ ਹੀ ਦਿਲਚਸਪ ਸੈਕਸ਼ਨ ਹੈ ਜੋ ਸਾਡੀ ਲੋਕਤੰਤਰੀ ਭਾਵਨਾ ਨੂੰ ਅੱਗੇ ਲਿਜਾਣ ਵਿੱਚ ਇੱਕ ਲੰਬਾ ਸਫ਼ਰ ਤੈਅ ਕਰੇਗਾ। ਇਹ ਤੁਹਾਡੇ ਸਥਾਨਕ ਸਾਂਸਦ ਨਾਲ ਗਹਿਰਾਈ ਵਿੱਚ ਜੁੜਨ, ਸਾਂਸਦ ਨਾਲ ਸੰਪਰਕ ਕਰਨ ਦੀ ਸੁਵਿਧਾ ਅਤੇ ਆਯੋਜਿਤ ਕੀਤੀਆਂ ਜਾ ਰਹੀਆਂ ਵਿਭਿੰਨ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਮਦਦ ਕਰਨ ਦਾ ਇੱਕ ਅਸਾਨ ਤਰੀਕਾ ਸਮਰੱਥ ਕਰੇਗਾ। ਦਿਲਚਸਪ ਸੱਭਿਆਚਾਰਕ ਪ੍ਰੋਗਰਾਮਾਂ ਤੋਂ ਲੈ ਕੇ ਜੀਵੰਤ ਖੇਡ ਟੂਰਨਾਮੈਂਟਾਂ ਤੱਕ, ਸਾਂਸਦਾਂ ਅਤੇ ਉਨ੍ਹਾਂ ਦੇ ਹਲਕੇ ਦੇ ਲੋਕਾਂ ਲਈ ਆਪਸ ਵਿੱਚ ਸੰਪਰਕ ਕਰਨਾ ਅਸਾਨ ਹੋਵੇਗਾ। nm-4.com/mymp”

 

 *******

 

ਡੀਐੱਸ/ਐੱਸਟੀ