ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਗਣਰਾਜ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਫਰਾਂਸ ਗਣਰਾਜ ਦੇ ਅਰਥਵਿਵਸਥਾ, ਵਿੱਤ ਅਤੇ ਉਦਯੋਗਿਕ ਅਤੇ ਡਿਜੀਟਲ ਪ੍ਰਭੂਸੱਤਾ ਮੰਤਰਾਲੇ ਦੇ ਦਰਮਿਆਨ ਡਿਜੀਟਲ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਨਾਲ ਸਬੰਧਿਤ ਇੱਕ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ ਹੈ।
ਵੇਰਵਾ :
ਇਸ ਸਹਿਮਤੀ ਪੱਤਰ ਦਾ ਉਦੇਸ਼ ਡਿਜੀਟਲ ਤਕਨੀਕਾਂ ਨਾਲ ਸਬੰਧਿਤ ਜਾਣਕਾਰੀ ਦੇ ਗਹਿਰੇ ਸਹਿਯੋਗ ਅਤੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਸ ਸਹਿਮਤੀ ਪੱਤਰ ਦੇ ਪ੍ਰਬੰਧਾਂ ਦੇ ਅਨੁਸਾਰ ਹਰੇਕ ਭਾਗੀਦਾਰ ਦੇ ਆਪਣੇ ਦੇਸ਼ ਵਿੱਚ ਡਿਜੀਟਲ ਟੈਕਨੋਲੋਜੀ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਦੇ ਟੀਚੇ ਦਾ ਆਪਸੀ ਤੌਰ ‘ਤੇ ਸਮਰਥਨ ਕਰਨਾ ਹੈ।
ਮੁੱਖ ਪ੍ਰਭਾਵ:
ਡਿਜੀਟਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਜੀ2ਜੀ ਅਤੇ ਬੀ2ਬੀ ਦੁਵੱਲੇ ਸਹਿਯੋਗ ਨੂੰ ਹੁਲਾਰਾ ਮਿਲੇਗਾ। ਇਹ ਸਹਿਮਤੀ ਪੱਤਰ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਰੋਜ਼ਗਾਰ ਦੇ ਅਵਸਰਾਂ ਨੂੰ ਉਤਸ਼ਾਹਿਤ ਕਰਨ ਲਈ ਬਿਹਤਰ ਸਹਿਯੋਗ ਦੀ ਕਲਪਨਾ ਕਰਦਾ ਹੈ।
ਲਾਗੂਕਰਨ ਦੀ ਰਣਨੀਤੀ ਅਤੇ ਲਕਸ਼:
ਇਸ ਸਹਿਮਤੀ ਪੱਤਰ ਦੇ ਤਹਿਤ ਸਹਿਯੋਗ ਦੋਵਾਂ ਭਾਗੀਦਾਰਾਂ ਦੁਆਰਾ ਹਸਤਾਖਰ ਕਰਨ ਦੀ ਮਿਤੀ ਤੋਂ ਸ਼ੁਰੂ ਹੋਵੇਗਾ ਅਤੇ ਪੰਜ (5) ਸਾਲਾਂ ਤੱਕ ਚਲੇਗਾ।
ਪਿਛੋਕੜ:
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੂੰ ਸਹਿਯੋਗ ਦੇ ਦੁਵੱਲੇ ਅਤੇ ਖੇਤਰੀ ਢਾਂਚੇ ਦੇ ਤਹਿਤ ਸੂਚਨਾ ਟੈਕਨੋਲੋਜੀ ਦੇ ਉੱਭਰ ਰਹੇ ਅਤੇ ਸਰਹੱਦੀ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਡਿਜੀਟਲ ਟੈਕਨੋਲੋਜੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਪ੍ਰਯਤਨਾਂ ਵਿੱਚ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਦੁਵੱਲੇ ਜਾਂ ਬਹੁਪੱਖੀ ਮੰਚਾਂ ‘ਤੇ ਵੱਖ-ਵੱਖ ਦੇਸ਼ਾਂ ਦੀਆਂ ਹਮਰੁਤਬਾ ਸੰਸਥਾਵਾਂ/ਏਜੰਸੀਆਂ ਨਾਲ ਸਮਝੌਤਿਆਂ/ਸਮਝੌਤੇ ਕੀਤੇ ਹਨ। ਇਸ ਬਦਲਦੇ ਪ੍ਰਤੀਮਾਨ ਵਿੱਚ, ਅਜਿਹੇ ਆਪਸੀ ਸਹਿਯੋਗ ਰਾਹੀਂ ਕਾਰੋਬਾਰੀ ਅਵਸਰਾਂ ਦੀ ਖੋਜ ਕਰਨ ਅਤੇ ਡਿਜੀਟਲ ਖੇਤਰ ਵਿੱਚ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਦੀ ਤੁਰੰਤ ਲੋੜ ਹੈ।
ਭਾਰਤ ਅਤੇ ਫਰਾਂਸ ਇੰਡੋ-ਯੂਰਪੀ ਖੇਤਰ ਵਿੱਚ ਲੰਬੇ ਸਮੇਂ ਤੋਂ ਰਣਨੀਤਕ ਭਾਈਵਾਲ ਹਨ। ਭਾਰਤ ਅਤੇ ਫਰਾਂਸ ਇੱਕ ਅਜਿਹਾ ਸਮ੍ਰਿੱਧ ਡਿਜੀਟਲ ਈਕੋਸਿਸਟਮ ਵਿਕਸਿਤ ਅਤੇ ਉਸ ਦਿਸ਼ਾ ਵਿੱਚ ਸਾਂਝੇਦਾਰੀ ਬਣਾਉਣ ਲਈ ਪ੍ਰਤੀਬੱਧ ਹਨ ਜੋ ਉਨ੍ਹਾਂ ਦੇ ਨਾਗਰਿਕਾਂ ਨੂੰ ਸਸ਼ਕਤ ਬਣਾਏ ਅਤੇ ਇਸ ਡਿਜੀਟਲ ਸਦੀ ਵਿੱਚ ਉਨ੍ਹਾਂ ਦੀ ਪੂਰੀ ਭਾਗੀਦਾਰੀ ਨੂੰ ਸੁਨਿਸ਼ਚਿਤ ਕਰੇ।
ਸੰਨ 2019 ਵਿੱਚ ਐਲਾਨੇ ਗਏ ਸਾਈਬਰ ਸੁਰੱਖਿਆ ਅਤੇ ਡਿਜੀਟਲ ਟੈਕਨੋਲੋਜੀ ‘ਤੇ ਭਾਰਤ-ਫਰਾਂਸ ਰੋਡਮੈਪ ਦੇ ਅਧਾਰ ‘ਤੇ, ਭਾਰਤ ਅਤੇ ਫਰਾਂਸ ਉੱਨਤ ਡਿਜੀਟਲ ਟੈਕਨੋਲੋਜੀਆਂ, ਖਾਸ ਤੌਰ ‘ਤੇ ਆਰਟੀਫਿਸ਼ਲ ਇੰਟੈਲੀਜੈਂਸ ‘ਤੇ ਗਲੋਬਲ ਪਾਰਟਨਰਸ਼ਿਪ (ਜੀਪੀਏਆਈ) ਦੀ ਰੂਪ ਰੇਖਾ ਸਮੇਤ ਸੁਪਰਕੰਪਿਊਟਿੰਗ, ਕਲਾਉਡ ਕੰਪਿਊਟਿੰਗ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਕੁਆਂਟਮ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਖ਼ਾਹਿਸ਼ੀ ਦੁਵੱਲਾ ਸਹਿਯੋਗ ਕਰ ਰਹੇ ਹਨ।
*****
ਡੀਐੱਸ/ਐੱਸਕੇ