Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 10,000 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਗੁਲਵੀਰ ਸਿੰਘ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੋਉ (Hangzhou) ਵਿੱਚ ਆਯੋਜਿਤ ਏਸ਼ੀਅਨ ਗੇਮਸ ਵਿੱਚ 10,000 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਗੁਲਵੀਰ ਸਿੰਘ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਸਾਡੇ ਅਸਾਧਾਰਨ ਐਥਲੀਟ ਗੁਲਵੀਰ ਸਿੰਘ ਨੂੰ ਵਧਾਈਆਂ, ਜਿਨ੍ਹਾਂ ਨੇ ਏਸ਼ੀਅਨ ਗੇਮਸ ਦੀ 10,000 ਮੀਟਰ ਦੌੜ ਮੁਕਬਾਲੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਭਵਿੱਖ ਦੇ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ। ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਨਿਸ਼ਚਿਤ ਤੌਰ ‘ਤੇ ਹੋਰ ਐਥਲੀਟਾਂ ਨੂੰ ਪ੍ਰੇਰਿਤ ਕਰੇਗਾ।”

*******

ਡੀਐੱਸ/ਐੱਸਟੀ