Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਸਭਾ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ ‘ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ


ਮਾਣਯੋਗ ਸਪੀਕਰ ਜੀ,

ਤੁਸੀਂ ਮੈਨੂੰ ਬੋਲਣ ਦੇ ਲਈ ਅਨੁਮਤੀ ਦਿੱਤੀ, ਸਮਾਂ ਦਿੱਤਾਂ ਇਸ ਲਈ ਮੈਂ ਤੁਹਾਡਾ ਬਹੁਤ ਆਭਾਰੀ ਹਾਂ।

  ਮਾਣਯੋਗ ਸਪੀਕਰ ਜੀ,

ਮੈਂ ਸਿਰਫ਼ 2-4 ਮਿੰਟ ਲੈਣਾ ਚਾਹੁੰਦਾ ਹਾਂ। ਕੱਲ੍ਹ ਭਾਰਤ ਦੀ ਸੰਸਦੀ ਯਾਤਰਾ ਦਾ ਇੱਕ ਸੁਨਹਿਰੀ ਪਲ ਸੀ। ਅਤੇ ਉਸ ਸੁਨਹਿਰੀ ਪਲ ਦੇ ਹੱਕਦਾਰ ਇਸ ਸਦਨ ਦੇ ਸਭ ਮੈਂਬਰ ਹਨ, ਸਭ ਦਲ ਦੇ ਮੈਂਬਰ ਹਨ, ਸਭ ਦਲ ਦੇ ਨੇਤਾ ਵੀ ਹਨ। ਸਦਨ ਵਿੱਚ ਹੋਣ ਜਾਂ ਸਦਨ ਦੇ ਬਾਹਰ ਹੋਣ ਉਹ ਵੀ ਉਤਨੇ ਹੀ ਹੱਕਦਾਰ ਹਨ। ਅਤੇ ਇਸ ਲਈ ਮੈਂ ਅੱਜ ਤੁਹਾਡੇ ਮਾਧਿਅਮ ਨਾਲ ਇਸ ਬਹੁਤ ਮਹੱਤਵਪੂਰਨ ਫ਼ੈਸਲੇ ਵਿੱਚ ਅਤੇ ਦੇਸ਼ ਦੀ ਮਾਤ੍ਰਸ਼ਕਤੀ ਵਿੱਚ ਇੱਕ ਨਵੀਂ ਊਰਜਾ ਭਰਨ ਵਿੱਚ, ਇਹ ਕੱਲ੍ਹ ਦਾ ਫ਼ੈਸਲਾ ਅਤੇ ਅੱਜ ਰਾਜ ਸਭਾ ਦੇ ਬਾਅਦ ਜਦੋਂ ਅਸੀਂ ਅੰਤਿਮ ਪੜਾਅ ਵੀ ਪੂਰਾ ਕਰ ਲਵਾਂਗੇ।

ਦੇਸ਼ ਦੀ ਮਾਤ੍ਰਸ਼ਕਤੀ ਦਾ ਜੋ ਮਿਜਾਜ਼ ਬਦਲੇਗਾ, ਜੋ ਵਿਸ਼ਵਾਸ ਪੈਦਾ ਹੋਵੇਗਾ ਉਹ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੀ ਇੱਕ ਆਕਲਪਨੀਯਅਪ੍ਰਤੀਮ ਸ਼ਕਤੀ ਦੇ ਰੂਪ ਵਿੱਚ ਉੱਭਰੇਗਾ ਇਹ ਮੈਂ ਅਨੁਭਵ ਕਰਦਾ ਹਾਂ। ਅਤੇ ਇਸ ਪਵਿੱਤਰ ਕਾਰਜ ਨੂੰ ਕਰਨ ਦੇ ਲਈ ਤੁਸੀਂ ਸਭ ਨੇ ਜੋ ਯੋਗਦਾਨ ਦਿੱਤਾ ਹੈ, ਸਮਰਥਨ ਦਿੱਤਾ ਹੈ, ਸਾਰਥਕ ਚਰਚਾ ਕੀਤੀ ਹੈ, ਸਦਨ ਦੇ ਨੇਤਾ ਦੇ ਰੂਪ ਵਿੱਚ, ਮੈਂ ਅੱਜ ਤੁਹਾਡਾ ਸਭ ਦਾ ਪੂਰੇ ਦਿਲ ਤੋਂ, ਸੱਚੇ ਦਿਲ ਤੋਂ ਆਦਰਪੂਰਵਕ ਅਭਿਨੰਦਨ ਕਰਨ ਦੇ ਲਈ ਖੜ੍ਹਾ ਹੋਇਆ ਹਾਂ, ਧੰਨਵਾਦ ਕਰਨ ਦੇ ਲਈ ਖੜ੍ਹਾ ਹਾਂ।

ਨਮਸਕਾਰ

 

***

ਡੀਐੱਸ/ਆਰਟੀ/ਆਰਕੇ