ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਸੈਂਟਰਲ ਹਾਲ ਵਿੱਚ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਸਦਨ ਵਿੱਚ ਆਪਣੇ ਸੰਬੋਧਨ ਦੀ ਸ਼ੁਰੂਆਤ ਗਣੇਸ਼ ਚਤੁਰਥੀ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕੀਤੀ। ਉਨ੍ਹਾਂ ਨੇ ਅੱਜ ਦੇ ਉਸ ਅਵਸਰ ਦਾ ਜ਼ਿਕਰ ਕੀਤਾ ਜਦੋਂ ਸੰਸਦ ਦੀ ਕਾਰਵਾਈ ਸੰਸਦ ਦੇ ਨਵੇਂ ਭਵਨ ਵਿੱਚ ਚੱਲ ਰਹੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਲਈ ਦ੍ਰਿੜ੍ਹਤਾ ਅਤੇ ਪ੍ਰਤੀਬੱਧਤਾ ਨਾਲ ਨਵੇਂ ਸੰਸਦ ਭਵਨ ਵਿੱਚ ਜਾ ਰਹੇ ਹਾਂ।”
ਸੰਸਦ ਭਵਨ ਅਤੇ ਸੈਂਟਰਲ ਹਾਲ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਦੇ ਪ੍ਰੇਰਨਾਦਾਇਕ ਇਤਿਹਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਸਾਲਾਂ ਵਿੱਚ ਭਵਨ ਦੇ ਇਸ ਹਿੱਸੇ ਦਾ ਉਪਯੋਗ ਇੱਕ ਤਰ੍ਹਾਂ ਨਾਲ ਲਾਇਬ੍ਰੇਰੀ ਦੇ ਰੂਪ ਵਿੱਚ ਕੀਤਾ ਜਾਂਦਾ ਸੀ। ਉਨ੍ਹਾਂ ਨੇ ਯਾਦ ਕੀਤਾ ਕਿ ਇਹੀ ਉਹ ਥਾਂ ਹੈ ਜਿੱਥੇ ਸੰਵਿਧਾਨ ਨੇ ਆਕਾਰ ਲਿਆ ਸੀ ਅਤੇ ਸੁਤੰਤਰਤਾ ਦੇ ਸਮੇਂ ਇੱਥੇ ਹੀ ਸੱਤਾ ਦਾ ਤਬਾਦਲਾ ਹੋਇਆ ਸੀ। ਉਨ੍ਹਾਂ ਨੇ ਯਾਦ ਕੀਤਾ ਕਿ ਇਸੇ ਸੈਂਟਰਲ ਹਾਲ ਵਿੱਚ ਭਾਰਤ ਦਾ ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗੀਤ ਅਪਣਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 1952 ਤੋਂ ਬਾਅਦ ਵਿਸ਼ਵ ਦੇ ਲਗਭਗ 41 ਰਾਜਾਂ ਅਤੇ ਸਰਕਾਰਾਂ ਦੇ ਮੁਖੀਆਂ ਨੇ ਭਾਰਤ ਦੀ ਸੰਸਦ ਦੇ ਇਸ ਸੈਂਟਰਲ ਹਾਲ ਵਿੱਚ ਸੰਬੋਧਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿਭਿੰਨ ਰਾਸ਼ਟਰਪਤੀਆਂ ਨੇ ਸੈਂਟਰਲ ਹਾਲ ਨੂੰ 86 ਵਾਰ ਸੰਬੋਧਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ ਨੇ ਪਿਛਲੇ ਸੱਤ ਦਹਾਕਿਆਂ ਦੌਰਾਨ ਲਗਭਗ ਚਾਰ ਹਜ਼ਾਰ ਦੇ ਕਰੀਬ ਐਕਟ ਪਾਸ ਕੀਤੇ ਹਨ। ਪ੍ਰਧਾਨ ਮੰਤਰੀ ਨੇ ਸੰਸਦ ਦੇ ਸੰਯੁਕਤ ਸੈਸ਼ਨ ਪ੍ਰਣਾਲੀ ਰਾਹੀਂ ਪਾਸ ਕੀਤੇ ਗਏ ਕਾਨੂੰਨਾਂ ਬਾਰੇ ਵੀ ਗੱਲ ਕੀਤੀ ਅਤੇ ਦਾਜ ਰੋਕੂ ਕਾਨੂੰਨ, ਬੈਂਕਿੰਗ ਸੇਵਾਵਾਂ ਕਮਿਸ਼ਨ ਬਿੱਲ ਅਤੇ ਅੱਤਵਾਦ ਵਿਰੋਧੀ ਕਾਨੂੰਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਤਿੰਨ ਤਲਾਕ ‘ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਟ੍ਰਾਂਸਜੈਂਡਰਾਂ ਅਤੇ ਦਿਵਿਯਾਂਗਜਨਾਂ ਲਈ ਬਣਾਏ ਗਏ ਕਾਨੂੰਨਾਂ ‘ਤੇ ਵੀ ਚਾਨਣਾ ਪਾਇਆ।
ਧਾਰਾ 370 ਨੂੰ ਖ਼ਤਮ ਕਰਨ ਵਿੱਚ ਜਨਤਕ ਪ੍ਰਤੀਨਿਧੀਆਂ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬੜੇ ਮਾਣ ਨਾਲ ਇਹ ਰੇਖਾਂਕਿਤ ਕੀਤਾ ਕਿ ਸਾਡੇ ਪੁਰਵਜਾਂ ਦੁਆਰਾ ਪ੍ਰਦਾਨ ਕੀਤਾ ਗਿਆ ਸੰਵਿਧਾਨ ਹੁਣ ਜੰਮੂ ਅਤੇ ਕਸ਼ਮੀਰ ਵਿੱਚ ਲਾਗੂ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, ”ਅੱਜ ਜੰਮੂ-ਕਸ਼ਮੀਰ ਸ਼ਾਂਤੀ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ ਅਤੇ ਇੱਥੋਂ ਦੇ ਲੋਕ ਹੁਣ ਪ੍ਰਾਪਤ ਹੋਏ ਅਵਸਰਾਂ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ।”
ਸੁਤੰਤਰਤਾ ਦਿਵਸ 2023 ਦੌਰਾਨ ਲਾਲ ਕਿਲੇ ਤੋਂ ਕੀਤੇ ਗਏ ਆਪਣੇ ਸੰਬੋਧਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਣ ਇੱਕ ਨਵੀਂ ਚੇਤਨਾ ਨਾਲ ਭਾਰਤ ਦੇ ਪੁਨਰ-ਉਥਾਨ ਨੂੰ ਉਜਾਗਰ ਕਰਨ ਦਾ ਸਹੀ ਸਮਾਂ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ”ਭਾਰਤ ਊਰਜਾ ਨਾਲ ਭਰਪੂਰ ਹੈ।” ਇਹ ਨਵੀਂ ਚੇਤਨਾ ਹਰ ਨਾਗਰਿਕ ਨੂੰ ਸਮਰਪਣ ਅਤੇ ਸਖ਼ਤ ਮਿਹਨਤ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਮਰੱਥ ਬਣਾਵੇਗੀ। ਪ੍ਰਧਾਨ ਮੰਤਰੀ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਨੂੰ ਚੁਣੇ ਹੋਏ ਮਾਰਗ ‘ਤੇ ਅੱਗੇ ਵਧਦੇ ਹੋਏ ਪੁਰਸਕਾਰ ਮਿਲਣਾ ਨਿਸ਼ਚਿਤ ਹੈ। ਉਨ੍ਹਾਂ ਨੇ ਕਿਹਾ, “ਤੇਜ਼ ਪ੍ਰਗਤੀ ਦਰ ਨਾਲ ਹੀ ਤੇਜ਼ ਰਫ਼ਤਾਰ ਪਰਿਣਾਮ ਹਾਸਲ ਕੀਤੇ ਜਾ ਸਕਦੇ ਹਨ।” ਭਾਰਤ ਦੇ ਚੋਟੀ ਦੀਆਂ ਪੰਜ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਅਤੇ ਭਾਰਤ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਦੇਸ਼ ਦੇ ਸ਼ਾਮਲ ਹੋਣ ਦੇ ਬਾਰੇ ਆਸਵੰਦ ਹੈ। ਉਨ੍ਹਾਂ ਨੇ ਭਾਰਤ ਦੇ ਬੈਂਕਿੰਗ ਸੈਕਟਰ ਦੀ ਮਜ਼ਬੂਤੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ, ਯੂਪੀਆਈ ਅਤੇ ਡਿਜੀਟਲ ਸਟੈਕ ਲਈ ਵਿਸ਼ਵ ਭਰ ਦੇ ਉਤਸ਼ਾਹ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਫ਼ਲਤਾ ਵਿਸ਼ਵ ਲਈ ਹੈਰਾਨ ਕਰਨ ਵਾਲੀ, ਆਕਰਸ਼ਕ ਅਤੇ ਸਵੀਕ੍ਰਿਤੀ ਦਾ ਵਿਸ਼ਾ ਬਣ ਗਿਆ ਹੈ।
ਪ੍ਰਧਾਨ ਮੰਤਰੀ ਨੇ ਵਰਤਮਾਨ ਸਮੇਂ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਦੋਂ ਹਜ਼ਾਰਾਂ ਵਰ੍ਹਿਆਂ ਵਿੱਚ ਭਾਰਤੀ ਅਕਾਂਖਿਆਵਾਂ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਅਕਾਂਖਿਆਵਾਂ ਹਜ਼ਾਰਾਂ ਵਰ੍ਹਿਆਂ ਤੋਂ ਜੰਜ਼ੀਰਾਂ ਵਿੱਚ ਜਕੜੀਆਂ ਹੋਈਆਂ ਸਨ, ਹੁਣ ਹੋਰ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਹਨ, ਬਲਕਿ ਭਾਰਤ ਅਕਾਂਖਿਆਵਾਂ ਨਾਲ ਨਵੇਂ ਲਕਸ਼ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਆਂ ਅਕਾਂਖਿਆਵਾਂ ਦੇ ਦਰਮਿਆਨ ਨਵੇਂ ਕਾਨੂੰਨ ਬਣਾਉਣਾ ਅਤੇ ਪੁਰਾਣੇ ਕਾਨੂੰਨਾਂ ਤੋਂ ਛੁਟਕਾਰਾ ਪਾਉਣਾ ਸੰਸਦ ਮੈਂਬਰਾਂ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਹ ਹਰ ਨਾਗਰਿਕ ਦੀ ਉਮੀਦ ਹੈ ਅਤੇ ਹਰ ਸੰਸਦ ਮੈਂਬਰ ਦਾ ਵਿਸ਼ਵਾਸ ਹੈ ਕਿ ਸੰਸਦ ਦੁਆਰਾ ਪਾਸ ਕੀਤੇ ਗਏ ਸਾਰੇ ਕਾਨੂੰਨ, ਸਦਨ ਦੀ ਚਰਚਾ ਅਤੇ ਸਦਨ ਦੇ ਸੰਦੇਸ਼ਾਂ ਨੂੰ ਭਾਰਤੀ ਅਕਾਂਖਿਆਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਹਰ ਸੁਧਾਰ ਲਈ ਭਾਰਤੀ ਅਕਾਂਖਿਆਵਾਂ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ”।
ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਛੋਟੇ ਕੈਨਵਸ ‘ਤੇ ਵੱਡੀ ਪੇਂਟਿੰਗ ਬਣਾਈ ਜਾ ਸਕਦੀ ਹੈ? ਉਨ੍ਹਾਂ ਨੇ ਕਿਹਾ ਕਿ ਆਪਣੀ ਸੋਚ ਦੇ ਦਾਇਰੇ ਦਾ ਵਿਸਤਾਰ ਵਧਾਏ ਬਿਨਾ ਅਸੀਂ ਆਪਣੇ ਸੁਪਨਿਆਂ ਦਾ ਸ਼ਾਨਦਾਰ ਭਾਰਤ ਨਹੀਂ ਬਣਾ ਸਕਦੇ। ਭਾਰਤ ਦੀ ਸ਼ਾਨਦਾਰ ਵਿਰਾਸਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਾਡੀ ਸੋਚ ਇਸ ਮਹਾਨ ਵਿਰਾਸਤ ਨਾਲ ਜੁੜ ਜਾਵੇ, ਤਾਂ ਅਸੀਂ ਉਸ ਸ਼ਾਨਦਾਰ ਭਾਰਤ ਦੀ ਤਸਵੀਰ ਬਣਾ ਸਕਦੇ ਹਾਂ। ਸ਼੍ਰੀ ਮੋਦੀ ਨੇ ਕਿਹਾ, ”ਭਾਰਤ ਨੂੰ ਵੱਡੇ ਕੈਨਵਸ ‘ਤੇ ਕੰਮ ਕਰਨਾ ਹੋਵੇਗਾ, ਛੋਟੀਆਂ-ਛੋਟੀਆਂ ਗੱਲਾਂ ਵਿੱਚ ਉਲਝਣ ਦਾ ਸਮਾਂ ਹੁਣ ਬੀਤ ਗਿਆ ਹੈ।
उन्होंने आत्मनिर्भर भारत के निर्माण की प्राथमिकता को रेखांकित किया। उन्होंने कहा कि शुरुआती आशंकाओं को अस्वीकार करते हुए, दुनिया भारत के आत्मनिर्भर प्रारूप की बात कर रही है। उन्होंने कहा कि रक्षा, विनिर्माण, ऊर्जा और खाद्य तेल के क्षेत्र में कौन आत्मनिर्भर नहीं बनना चाहेगा और इस प्रयास में दलगत राजनीति बाधा नहीं बननी चाहिए।
ਉਨ੍ਹਾਂ ਨੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੀ ਪ੍ਰਾਥਮਿਕਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਖਦਸ਼ਿਆਂ ਨੂੰ ਅਸਵੀਕਾਰ ਹੋਏ, ਦੁਨੀਆ ਭਾਰਤ ਦੇ ਆਤਮਨਿਰਭਰ ਮਾਡਲ ਦੀ ਗੱਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਰੱਖਿਆ, ਨਿਰਮਾਣ, ਊਰਜਾ ਅਤੇ ਖਾਣ ਵਾਲੇ ਤੇਲ ਦੇ ਖੇਤਰ ਵਿੱਚ ਕੌਣ ਆਤਮਨਿਰਭਰ ਨਹੀਂ ਬਣਨਾ ਚਾਹੁੰਦਾ ਅਤੇ ਇਸ ਯਤਨ ਵਿੱਚ ਪਾਰਟੀ ਰਾਜਨੀਤੀ ਰੁਕਾਵਟ ਨਹੀਂ ਬਣਨੀ ਚਾਹੀਦੀ।
ਭਾਰਤ ਨੂੰ ਨਿਰਮਾਣ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ‘ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ‘ ਦੇ ਮਾਡਲ ‘ਤੇ ਚਾਨਣਾ ਪਾਇਆ, ਜਿੱਥੇ ਭਾਰਤੀ ਉਤਪਾਦ ਕਿਸੇ ਵੀ ਦੋਸ਼ ਤੋਂ ਮੁਕਤ ਹੋਣੇ ਚਾਹੀਦੇ ਹਨ ਅਤੇ ਨਿਰਮਾਣ ਪ੍ਰਕਿਰਿਆ ਦਾ ਵਾਤਾਵਰਨ ‘ਤੇ ਜ਼ੀਰੋ ਪ੍ਰਭਾਵ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਖੇਤੀਬਾੜੀ, ਡਿਜ਼ਾਈਨਰ, ਸਾਫਟਵੇਅਰ, ਹੈਂਡੀਕਰਾਫਟ ਆਦਿ ਜਿਹੇ ਉਤਪਾਦਾਂ ਲਈ ਭਾਰਤ ਦੇ ਨਿਰਮਾਣ ਖੇਤਰ ਵਿੱਚ ਨਵੇਂ ਗਲੋਬਲ ਮਾਪਦੰਡ ਬਣਾਉਣ ਦੇ ਉਦੇਸ਼ ਨਾਲ ਅੱਗੇ ਵਧਣ ‘ਤੇ ਜ਼ੋਰ ਦਿੱਤਾ। “ਹਰ ਵਿਅਕਤੀ ਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਡੇ ਉਤਪਾਦ ਨਾ ਕੇਵਲ ਸਾਡੇ ਪਿੰਡਾਂ, ਕਸਬਿਆਂ, ਜ਼ਿਲ੍ਹਿਆਂ ਅਤੇ ਰਾਜਾਂ ਵਿੱਚ, ਬਲਕਿ ਦੁਨੀਆ ਵਿੱਚ ਵੀ ਸਰਬਸ਼੍ਰੇਸ਼ਠ ਹੋਣਗੇ।”
ਪ੍ਰਧਾਨ ਮੰਤਰੀ ਨੇ ਨਵੀਂ ਸਿੱਖਿਆ ਨੀਤੀ ਦੇ ਖੁੱਲ੍ਹੇਪਣ ਦਾ ਜਿਕਰ ਕੀਤਾ ਅਤੇ ਕਿਹਾ ਕਿ ਇਸ ਨੂੰ ਯੂਨੀਵਰਸਲ ਤੌਰ ‘ਤੇ ਸਵੀਕਾਰ ਕੀਤਾ ਗਿਆ ਹੈ। ਜੀ-20 ਸਮਿਟ ਦੌਰਾਨ ਪ੍ਰਦਰਸ਼ਨ ਲਈ ਰੱਖੀ ਗਈ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੀ ਫੋਟੋ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਦੇਸ਼ੀ ਪਤਵੰਤਿਆਂ ਨੂੰ ਇਹ ਗੱਲ ਅਵਿਸ਼ਵਾਸ਼ਯੋਗ ਲੱਗ ਰਹੀ ਸੀ ਕਿ ਇਸ ਸੰਸਥਾ 1500 ਵਰ੍ਹੇ ਪਹਿਲਾਂ ਭਾਰਤ ਵਿੱਚ ਸੰਚਾਲਨ ਹੁੰਦਾ ਸੀ। ਸ਼੍ਰੀ ਮੋਦੀ ਨੇ ਕਿਹਾ “ਸਾਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਵਰਤਮਾਨ ਵਿੱਚ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ।“
ਦੇਸ਼ ਦੇ ਨੌਜਵਾਨਾਂ ਦੀ ਖੇਡਾਂ ਵਿੱਚ ਵਧਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਖੇਡ ਸੱਭਿਆਚਾਰ ਦੇ ਵਿਕਾਸ ਦਾ ਜਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇਹ ਰਾਸ਼ਟਰ ਦਾ ਸੰਕਲਪ ਹੋਣਾ ਚਾਹੀਦਾ ਹੈ ਕਿ ਹਰ ਖੇਡ ਪੋਡਿਯਮ ‘ਤੇ ਸਾਡਾ ਤਿਰੰਗਾ ਹੋਵੇ।” ਉਨ੍ਹਾਂ ਨੇ ਆਮ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨਾਲ ਜੁੜੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਗੁਣਵੱਤਾ ਵੱਲ ਵਧੇਰੇ ਧਿਆਨ ਦੇਣ ਦੀ ਗੱਲ ਕਹੀ।
ਪ੍ਰਧਾਨ ਮੰਤਰੀ ਨੇ ਯੁਵਾ ਜਨਸੰਖਿਆ ਵਾਲਾ ਦੇਸ਼ ਹੋਣ ਦੇ ਮਹੱਤਵ ਦਾ ਵੀ ਜ਼ਿਕਰ ਕੀਤਾ। ਅਸੀਂ ਅਜਿਹਾ ਦ੍ਰਿਸ਼ ਬਣਾਉਣਾ ਚਾਹੁੰਦੇ ਹਾਂ, ਜਿੱਥੇ ਭਾਰਤ ਦੇ ਯੁਵਾ ਹਮੇਸ਼ਾ ਸਭ ਤੋਂ ਅੱਗੇ ਰਹਿਣ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ ‘ਤੇ ਕੌਸ਼ਲ ਜ਼ਰੂਰਤਾਂ ਦੀ ਮੈਪਿੰਗ ਕਰਦੇ ਹੋਏ ਨੌਜਵਾਨਾਂ ਵਿੱਚ ਕੌਸ਼ਲ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਉਨ੍ਹਾਂ ਨੇ 150 ਨਰਸਿੰਗ ਕਾਲਜ ਖੋਲ੍ਹਣ ਦੀ ਪਹਿਲ ਦਾ ਜ਼ਿਕਰ ਕੀਤਾ, ਜੋ ਭਾਰਤ ਦੇ ਨੌਜਵਾਨਾਂ ਨੂੰ ਸਿਹਤ ਸੰਭਾਲ਼ ਦੀਆਂ ਆਲਮੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕਰਨਗੇ।
ਸਹੀ ਸਮੇਂ ‘ਤੇ ਸਹੀ ਫੈਸਲਾ ਲੈਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਨਿਰਣਾ ਲੈਣ ਵਿੱਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ” ਅਤੇ ਇਹ ਵੀ ਕਿਹਾ ਕਿ ਜਨਤਕ ਪ੍ਰਤੀਨਿਧੀਆਂ ਨੂੰ ਰਾਜਨੀਤਿਕ ਲਾਭ ਜਾਂ ਨੁਕਸਾਨ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਦੇਸ਼ ਦੇ ਸੂਰਜੀ ਊਰਜਾ ਖੇਤਰ ਬਾਰੇ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਹੁਣ ਦੇਸ਼ ਦੇ ਊਰਜਾ ਸੰਕਟ ਤੋਂ ਮੁਕਤੀ ਦੀ ਗਾਰੰਟੀ ਦੇ ਰਿਹਾ ਹੈ। ਉਨ੍ਹਾਂ ਨੇ ਮਿਸ਼ਨ ਹਾਈਡ੍ਰੋਜਨ, ਸੈਮੀਕੰਡਕਟਰ ਮਿਸ਼ਨ ਅਤੇ ਜਲ ਜੀਵਨ ਮਿਸ਼ਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਬਿਹਤਰ ਭਵਿੱਖ ਲਈ ਰਾਹ ਪੱਧਰਾ ਕਰ ਰਹੇ ਹਨ। ਭਾਰਤੀ ਉਤਪਾਦਾਂ ਨੂੰ ਗਲੋਬਲ ਮਾਰਕੀਟ ਤੱਕ ਪਹੁੰਚਣ ਅਤੇ ਪ੍ਰਤੀਯੋਗੀ ਬਣੇ ਰਹਿਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਲਾਗਤਾਂ ਨੂੰ ਘੱਟ ਕਰਨ ਅਤੇ ਇਸ ਨੂੰ ਹਰ ਨਾਗਰਿਕ ਤੱਕ ਪਹੁੰਚਯੋਗ ਬਣਾਉਣ ਲਈ ਦੇਸ਼ ਦੇ ਲੌਜਿਸਟਿਕ ਸੈਕਟਰ ਨੂੰ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ। ਗਿਆਨ ਅਤੇ ਨਵੀਨਤਾ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਰਿਸਰਚ ਅਤੇ ਇਨੋਵੇਸ਼ਨ ਨਾਲ ਸਬੰਧਿਤ ਪਾਸ ਕੀਤੇ ਕਾਨੂੰਨ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚੰਦਰਯਾਨ ਦੀ ਸਫ਼ਲਤਾ ਨਾਲ ਪੈਦਾ ਹੋਈ ਗਤੀ ਅਤੇ ਆਕਰਸ਼ਣ ਨੂੰ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਸਮਾਜਿਕ ਨਿਆਂ ਸਾਡੀ ਮੁੱਢਲੀ ਸ਼ਰਤ ਹੈ।” ਉਨ੍ਹਾਂ ਨੇ ਕਿਹਾ ਕਿ ਸਮਾਜਿਕ ਨਿਆਂ ‘ਤੇ ਚਰਚਾ ਬਹੁਤ ਸੀਮਤ ਹੋ ਗਈ ਹੈ ਅਤੇ ਇਸ ‘ਤੇ ਵਿਆਪਕ ਵਿਚਾਰ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਨਿਆਂ ਦੇ ਤਹਿਤ ਵੰਚਿਤ ਵਰਗਾਂ ਨੂੰ ਟਰਾਂਸਪੋਰਟ-ਕਨੈਕਟੀਵਿਟੀ ਸੁਵਿਧਾ, ਸਵੱਛ ਜਲ, ਬਿਜਲੀ, ਡਾਕਟਰੀ ਇਲਾਜ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਸ਼ਕਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਕਾਸ ਵਿੱਚ ਅਸੰਤੁਲਨ ਸਮਾਜਿਕ ਨਿਆਂ ਦੇ ਵਿਰੁੱਧ ਹੈ। ਉਨ੍ਹਾਂ ਨੇ ਦੇਸ਼ ਦੇ ਪੂਰਬੀ ਹਿੱਸੇ ਦੇ ਪਿਛੜੇਪਣ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਸਾਨੂੰ ਆਪਣੇ ਪੂਰਬੀ ਹਿੱਸੇ ਨੂੰ ਮਜ਼ਬੂਤ ਕਰਕੇ ਅਤੇ ਉੱਥੇ ਸਮਾਜਿਕ ਨਿਆਂ ਦੀ ਸ਼ਕਤੀ ਪ੍ਰਦਾਨ ਕਰਨੀ ਹੈ।” ਉਨ੍ਹਾਂ ਨੇ ਅਕਾਂਖੀ ਜ਼ਿਲ੍ਹਾ ਯੋਜਨਾ ਦਾ ਜ਼ਿਕਰ ਕੀਤਾ, ਜਿਸ ਨੇ ਸੰਤੁਲਿਤ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਇਸ ਯੋਜਨਾ ਦਾ 500 ਬਲਾਕਾਂ ਤੱਕ ਵਿਸਤਾਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਪੂਰੀ ਦੁਨੀਆ ਭਾਰਤ ਦੇ ਵੱਲ ਦੇਖ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਸ਼ੀਤ ਯੁੱਧ ਦੌਰਾਨ ਭਾਰਤ ਨੂੰ ਇੱਕ ਨਿਰਪੱਖ ਦੇਸ਼ ਮੰਨਿਆ ਜਾਂਦਾ ਸੀ, ਪਰ ਅੱਜ ਭਾਰਤ ਨੂੰ ‘ਵਿਸ਼ਵ ਮਿੱਤਰ‘ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਜਿੱਥੇ ਭਾਰਤ ਦੋਸਤੀ ਲਈ ਹੋਰ ਦੇਸ਼ਾਂ ਤੱਕ ਆਪਣੀ ਪਹੁੰਚ ਬਣਾ ਰਿਹਾ ਹੈ, ਜਦਕਿ ਉਹ ਭਾਰਤ ਵਿੱਚ ਇੱਕ ਦੋਸਤ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਨੂੰ ਇਸ ਵਿਦੇਸ਼ ਨੀਤੀ ਦਾ ਲਾਭ ਮਿਲ ਰਿਹਾ ਹੈ, ਕਿਉਂਕਿ ਦੇਸ਼ ਦੁਨੀਆ ਲਈ ਇੱਕ ਸਥਿਰ ਸਪਲਾਈ ਚੇਨ ਵਜੋਂ ਉਭਰਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜੀ-20 ਸਮਿਟ ਗਲੋਬਲ ਸਾਊਥ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਇੱਕ ਮਾਧਿਅਮ ਸੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਮਹੱਤਵਪੂਰਨ ਪ੍ਰਾਪਤੀ ‘ਤੇ ਬਹੁਤ ਮਾਣ ਮਹਿਸੂਸ ਕਰਨਗੀਆਂ। ਸ਼੍ਰੀ ਮੋਦੀ ਨੇ ਕਿਹਾ, “ਜੀ-20 ਸਮਿਟ ਦੁਆਰਾ ਬੀਜਿਆ ਗਿਆ ਬੀਜ ਦੁਨੀਆ ਲਈ ਵਿਸ਼ਵਾਸ ਦਾ ਇੱਕ ਵਿਸ਼ਾਲ ਬਰਗਦ ਦਾ ਰੁੱਖ ਬਣ ਜਾਵੇਗਾ।” ਪ੍ਰਧਾਨ ਮੰਤਰੀ ਨੇ ਬਾਇਓਫਿਊਲ ਅਲਾਇੰਸ ਦਾ ਜ਼ਿਕਰ ਕੀਤਾ, ਜਿਸ ਨੂੰ ਜੀ-20 ਸਮਿਟ ਵਿੱਚ ਰਸਮੀ ਰੂਪ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ ਅਤੇ ਸਪੀਕਰ ਨੂੰ ਬੇਨਤੀ ਕੀਤੀ ਕਿ ਵਰਤਮਾਨ ਭਵਨ ਦੀ ਸ਼ਾਨ ਅਤੇ ਮਾਣ ਨੂੰ ਹਰ ਕੀਮਤ ‘ਤੇ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਪੁਰਾਣੇ ਸੰਸਦ ਭਵਨ ਦਾ ਦਰਜਾ ਦੇ ਕੇ ਇਸ ਨੂੰ ਘੱਟ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਸ ਭਵਨ ਨੂੰ ‘ਸੰਵਿਧਾਨ ਸਦਨ’ ਕਿਹਾ ਜਾਵੇਗਾ। ਪ੍ਰਧਾਨ ਮੰਤਰੀ ਨੇ ਨਤੀਜੇ ਦੇ ਤੌਰ ‘ਤੇ ਕਿਹਾ, “ਸੰਵਿਧਾਨ ਸਦਨ ਦੇ ਰੂਪ ਵਿੱਚ, ਪੁਰਾਣੀ ਇਮਾਰਤ ਸਾਡਾ ਮਾਰਗਦਰਸ਼ਨ ਕਰਦੀ ਰਹੇਗੀ ਅਤੇ ਸਾਨੂੰ ਉਨ੍ਹਾਂ ਮਹਾਨ ਵਿਅਕਤੀਆਂ ਦੀ ਯਾਦ ਦਿਵਾਉਂਦੀ ਰਹੇਗੀ, ਜੋ ਸੰਵਿਧਾਨ ਸਭਾ ਦਾ ਹਿੱਸਾ ਸਨ।”
Addressing a programme in the Central Hall of Parliament. https://t.co/X1O1MBiOsG
— Narendra Modi (@narendramodi) September 19, 2023
Central Hall of Parliament inspires us to fulfill our duties. pic.twitter.com/ZUWhOJNCmn
— PMO India (@PMOIndia) September 19, 2023
India is full of new energy. We are growing rapidly. pic.twitter.com/FGK7iVOYaU
— PMO India (@PMOIndia) September 19, 2023
We have to build an Aatmanirbhar Bharat in Amrit Kaal. pic.twitter.com/YyaBgtZWD6
— PMO India (@PMOIndia) September 19, 2023
We have to carry out reforms keeping in mind the aspirations of every Indian. pic.twitter.com/Oj2LuPyt8N
— PMO India (@PMOIndia) September 19, 2023
During G20 we have become the voice of the Global South. pic.twitter.com/TgLf7qPq7y
— PMO India (@PMOIndia) September 19, 2023
अमृतकाल के 25 वर्षों में भारत को बड़े कैनवास पर काम करना ही होगा। pic.twitter.com/6eaFheE8JQ
— PMO India (@PMOIndia) September 19, 2023
समय की मांग है कि हमें आत्मनिर्भर भारत के संकल्प को पूरा करना है। pic.twitter.com/66A7Qa4IYh
— PMO India (@PMOIndia) September 19, 2023
आज Indian Aspirations ऊंचाई पर हैं। pic.twitter.com/LY3RbXZDh3
— PMO India (@PMOIndia) September 19, 2023
*****
ਡੀਐੱਸ/ਟੀਐੱਸ
Addressing a programme in the Central Hall of Parliament. https://t.co/X1O1MBiOsG
— Narendra Modi (@narendramodi) September 19, 2023
Central Hall of Parliament inspires us to fulfill our duties. pic.twitter.com/ZUWhOJNCmn
— PMO India (@PMOIndia) September 19, 2023
India is full of new energy. We are growing rapidly. pic.twitter.com/FGK7iVOYaU
— PMO India (@PMOIndia) September 19, 2023
We have to build an Aatmanirbhar Bharat in Amrit Kaal. pic.twitter.com/YyaBgtZWD6
— PMO India (@PMOIndia) September 19, 2023
We have to carry out reforms keeping in mind the aspirations of every Indian. pic.twitter.com/Oj2LuPyt8N
— PMO India (@PMOIndia) September 19, 2023
During G20 we have become the voice of the Global South. pic.twitter.com/TgLf7qPq7y
— PMO India (@PMOIndia) September 19, 2023
अमृतकाल के 25 वर्षों में भारत को बड़े कैनवास पर काम करना ही होगा। pic.twitter.com/6eaFheE8JQ
— PMO India (@PMOIndia) September 19, 2023
समय की मांग है कि हमें आत्मनिर्भर भारत के संकल्प को पूरा करना है। pic.twitter.com/66A7Qa4IYh
— PMO India (@PMOIndia) September 19, 2023
आज Indian Aspirations ऊंचाई पर हैं। pic.twitter.com/LY3RbXZDh3
— PMO India (@PMOIndia) September 19, 2023
सामाजिक न्याय, ये हमारी पहली शर्त है। बिना सामाजिक न्याय हम इच्छित परिणामों को हासिल नहीं कर सकते। pic.twitter.com/mOWIiFMYaA
— PMO India (@PMOIndia) September 19, 2023
हमें सर्वांगीण विकास के पक्ष में सामाजिक न्याय को प्राप्त करने की दिशा में आगे बढ़ना है। pic.twitter.com/pbw8R06YHE
— PMO India (@PMOIndia) September 19, 2023