Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਹੋਰ ਵਰਲਡ ਲੀਡਰਸ ਦਾ ਆਭਾਰ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਅਤੇ ਹੋਰ ਵਰਲਡ ਲੀਡਰਸ ਦਾ ਆਭਾਰ ਵਿਅਕਤ ਕੀਤਾ ਹੈ। 

 

ਰਾਸ਼ਟਰਪਤੀ ਨੂੰ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ; 

 

“ਸਤਿਕਾਰਯੋਗ @rashtrapatibhvn ਜੀ, ਮੈਂ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਤਹਿ ਦਿਲੋਂ ਆਭਾਰ ਵਿਅਕਤ ਕਰਦਾ ਹਾਂ। ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਤੁਹਾਡੀ ਪ੍ਰੇਰਣਾ ਅਤੇ ਮਾਰਗਦਰਸ਼ਨ ਬਹੁਤ ਮਹੱਤਵਪੂਰਨ ਹੈ।” 

 

 

ਉਪ ਰਾਸ਼ਟਰਪਤੀ ਨੂੰ ਦਿੱਤੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

 

“@VPIndia ਜਗਦੀਪ ਧਨਖੜ ਜੀ ਦਿਲ ਨੂੰ ਛੂਹਣ ਵਾਲੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।” 

 

 

ਸਾਬਕਾ ਰਾਸ਼ਟਰਪਤੀ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ; 

“ਸਤਿਕਾਰਯੋਗ @ramnathkovind ਜੀ, ਤਹਿ ਦਿਲੋਂ ਧੰਨਵਾਦ। ਤੁਹਾਡੇ ਪਿਆਰ ਅਤੇ ਸਨੇਹ ਦੇ ਇਹ ਸ਼ਬਦ ਬਹੁਤ ਪ੍ਰੇਰਨਾਦਾਇਕ ਹਨ।”

 

 

ਸਾਬਕਾ ਉਪ ਰਾਸ਼ਟਰਪਤੀ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਵਿਸ਼ੇਸ਼ ਸ਼ੁਭਇੱਛਾਵਾਂ ਲਈ ਧੰਨਵਾਦ @MVenkaiahNaidu Garu” ।

 

 

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਮੈਂ ਆਪਣੇ ਦੋਸਤ PM @KumarJugnauth ਦੀਆਂ ਵਧਾਈਆਂ ਲਈ ਧੰਨਵਾਦ ਕਰਦਾ ਹਾਂ।” 

 

 

ਇਟਲੀ ਦੇ ਪ੍ਰਧਾਨ ਮੰਤਰੀ ਨੂੰ ਦਿੱਤੇ ਇੱਕ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਧਾਨ ਮੰਤਰੀ @ GiorgiaMeloni” ।

 

 

********

 

ਡੀਐੱਸ/ਐੱਸਟੀ