Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਫੈਡਰਲ ਰੀਪਬਲਿਕ ਆਵ੍ ਜਰਮਨੀ ਦੇ ਚਾਂਸਲਰ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਦੀ ਫੈਡਰਲ ਰੀਪਬਲਿਕ ਆਵ੍ ਜਰਮਨੀ ਦੇ ਚਾਂਸਲਰ ਨਾਲ ਮੁਲਾਕਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ 2023 ਨੂੰ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਦੌਰਾਨ ਫੈਡਰਲ ਰੀਪਬਲਿਕ ਆਵ੍ ਜਰਮਨੀ ਦੇ ਚਾਂਸਲਰ, ਮਹਾਮਹਿਮ ਸ਼੍ਰੀ ਓਲਾਫ ਸਕੋਲਜ਼ (H.E. Mr. Olaf Scholz) ਨਾਲ ਮੁਲਾਕਾਤ ਕੀਤੀ। ਫਰਵਰੀ 2023 ਵਿੱਚ ਭਾਰਤ ਦੀ ਸਰਕਾਰੀ ਯਾਤਰਾ ਤੋਂ ਬਾਅਦ ਜਰਮਨ ਚਾਂਸਲਰ ਦੀ ਇਸ ਸਾਲ ਭਾਰਤ ਦੀ ਇਹ ਦੂਸਰੀ ਯਾਤਰਾ ਸੀ।

ਚਾਂਸਲਰ ਸਕੋਲਜ਼ ਨੇ ਜੀ20 ਪ੍ਰੈਜ਼ੀਡੈਂਸੀ ਦੀ ਸਫ਼ਲਤਾ ‘ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਦੌਰਾਨ ਜਰਮਨੀ ਦੇ ਸਮਰਥਨ ਦੀ ਸ਼ਲਾਘਾ ਕੀਤੀ। ਵਿਭਿੰਨ ਜੀ20 ਬੈਠਕਾਂ ਅਤੇ ਸਮਾਗਮਾਂ ਵਿੱਚ ਜਰਮਨੀ ਦੀ ਉੱਚ-ਪੱਧਰੀ ਭਾਗੀਦਾਰੀ ਰਹੀ ਹੈ।

ਦੋਨਾਂ ਨੇਤਾਵਾਂ ਨੇ ਆਪਣੀ ਦੁਵੱਲੀ ਰਣਨੀਤਕ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਭੀ ਸਮੀਖਿਆ ਕੀਤੀ। ਉਨ੍ਹਾਂ ਨੇ ਰੱਖਿਆ, ਹਰਿਤ ਅਤੇ ਟਿਕਾਊ ਵਿਕਾਸ, ਮਹੱਤਵਪੂਰਨ ਖਣਿਜ, ਕੁਸ਼ਲ ਕਰਮੀਆਂ ਦੀ ਗਤੀਸ਼ੀਲਤਾ ਅਤੇ ਸਿੱਖਿਆ ਜਿਹੇ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਦੇ ਢੰਗ-ਤਰੀਕਿਆਂ ‘ਤੇ ਚਰਚਾ ਕੀਤੀ।

ਨੇਤਾਵਾਂ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਪ੍ਰਧਾਨ ਮੰਤਰੀ ਨੇ ਅੰਤਰ-ਸਰਕਾਰੀ ਕਮਿਸ਼ਨ ਦੇ ਅਗਲੇ ਦੌਰ ਦੇ ਲਈ ਚਾਂਸਲਰ ਸਕੋਲਜ਼ ਨੂੰ ਅਗਲੇ ਸਾਲ ਭਾਰਤ ਆਉਣ ਦਾ ਸੱਦਾ ਦਿੱਤਾ।

 

 *********

ਡੀਐੱਸ/ਏਕੇ