ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਅਵਸਰ ‘ਤੇ 9 ਸਤੰਬਰ 2023 ਨੂੰ ਸਿੰਗਾਪੁਰ, ਬੰਗਲਾਦੇਸ਼, ਇਟਲੀ, ਸੰਯੁਕਤ ਰਾਜ ਅਮਰੀਕਾ (ਯੂਐੱਸਏ), ਬ੍ਰਾਜ਼ੀਲ, ਅਰਜਨਟੀਨਾ, ਮਾਰੀਸ਼ਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨੇਤਾਵਾਂ ਦੇ ਨਾਲ ਗਲੋਬਲ ਬਾਇਓਫਿਊਲ ਅਲਾਇੰਸ ਦੀ ਸ਼ੁਰੂਆਤ ਕੀਤੀ।
ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਜੀ20 ਚੇਅਰ ਦੇ ਰੂਪ ‘ਚ ਭਾਰਤ ਦੁਆਰਾ ਇੱਕ ਪਹਿਲ ਹੈ। ਇਸ ਗਠਬੰਧਨ ਦਾ ਉਦੇਸ਼ ਟੈਕਨੋਲੋਜੀ ਪ੍ਰਗਤੀ ਦੀ ਸੁਵਿਧਾ, ਟਿਕਾਊ ਬਾਇਓਫਿਊਲ ਦੀ ਵਰਤੋਂ ਨੂੰ ਤੇਜ਼ ਕਰਨ, ਮਜ਼ਬੂਤ ਮਿਆਰੀ ਸੈਟਿੰਗ ਨੂੰ ਆਕਾਰ ਦੇਣ ਅਤੇ ਹਿਤਧਾਰਕਾਂ ਦੇ ਵਿਸ਼ਾਲ ਸਪੈਕਟ੍ਰਮ ਦੀ ਭਾਗੀਦਾਰੀ ਦੁਆਰਾ ਪ੍ਰਮਾਣੀਕਰਨ ਰਾਹੀਂ ਜੈਵਿਕ ਈਂਧਣ ਨੂੰ ਆਲਮੀ ਪੱਧਰ ‘ਤੇ ਤੇਜ਼ੀ ਨਾਲ ਅਪਣਾਉਣਾ ਹੈ। ਇਹ ਗਠਬੰਧਨ ਗਿਆਨ ਦੇ ਕੇਂਦਰੀ ਭੰਡਾਰ ਅਤੇ ਐਕਸਪਰਟ ਹੱਬ ਦੇ ਰੂਪ ‘ਚ ਵੀ ਕੰਮ ਕਰੇਗਾ। ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਦਾ ਉਦੇਸ਼ ਬਾਇਓਫਿਊਲ ਦੀ ਉੱਨਤੀ ਅਤੇ ਵਿਆਪਕ ਤੌਰ ‘ਤੇ ਆਲਮੀ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋਏ, ਇੱਕ ਉਤਪ੍ਰੇਰਕ ਪਲੈਟਫਾਰਮ ਦੇ ਰੂਪ ‘ਚ ਸੇਵਾ ਕਰਨਾ ਹੈ।
************
ਡੀਐੱਸ