ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਪੁਲਸ ਰਿਪਬਲਿਕ ਆਵ੍ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼ੇਖ ਹਸੀਨਾ ਦੇ ਨਾਲ ਇੱਕ ਦੁਵੱਲੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਹਸੀਨਾ 9-10 ਸਤੰਬਰ 2023 ਨੂੰ ਆਯੋਜਿਤ ਜੀ-20 ਲੀਡਰਸ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਮਹਿਮਾਨ ਦੇਸ਼ ਦੇ ਰੂਪ ਵਿੱਚ ਭਾਰਤ ਆਏ ਹਨ।
ਦੋਹਾਂ ਲੀਡਰਾਂ ਨੇ ਰਾਜਨੀਤਕ ਅਤੇ ਸੁਰੱਖਿਆ ਸਹਿਯੋਗ, ਸੀਮਾ ਪ੍ਰਬੰਧਨ, ਵਪਾਰ ਅਤੇ ਕਨੈਕਟੀਵਿਟੀ, ਜਲ ਸੰਸਾਧਨ, ਬਿਜਲੀ ਅਤੇ ਊਰਜਾ, ਵਿਕਾਸਾਤਮਕ ਸਹਿਯੋਗ, ਸੱਭਿਆਚਾਰਕ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਪਰਸਪਰ ਸਬੰਧਾਂ ਸਹਿਤ ਦੁਵੱਲੇ ਸਹਿਯੋਗ ਦੇ ਸੰਪੂਰਨ ਵਿਸਤਾਰ ‘ਤੇ ਚਰਚਾ ਕੀਤੀ। ਇਸ ਖੇਤਰ ਦੇ ਮੌਜੂਦਾ ਘਟਨਾਕ੍ਰਮਾਂ ਅਤੇ ਬਹੁਪੱਖੀ ਮੰਚਾਂ ਦੇ ਸਹਿਯੋਗ ਬਾਰੇ ਭੀ ਚਰਚਾ ਕੀਤੀ ਗਈ।
ਦੋਹਾਂ ਲੀਡਰਾਂ ਨੇ ਚੱਟੋਗ੍ਰਾਮ ਅਤੇ ਮੋਂਗਲਾ ਬੰਦਰਗਾਹਾਂ (Chattogram and Mongla Ports) ਦੇ ਉਪਯੋਗ ਅਤੇ ਭਾਰਤ-ਬੰਗਲਾਦੇਸ਼ ਮੈਤ੍ਰੀ ਪਾਈਪਲਾਈਨ (India-Bangladesh Friendship Pipeline) ਦੇ ਸ਼ੁਰੂ ਹੋਣ ਨਾਲ ਸਬੰਧਿਤ ਸਮਝੌਤੇ ਦੇ ਲਾਗੂਕਰਨ ਦਾ ਸੁਆਗਤ ਕੀਤਾ। ਦੋਹਾਂ ਲੀਡਰਾਂ ਨੇ ਭਾਰਤੀ ਰੁਪਏ ਵਿੱਚ ਦੁਵੱਲੇ ਵਪਾਰ ਦੇ ਨਿਪਟਾਨ ਦੀ ਸ਼ੁਰੂਆਤ ਦੀ ਭੀ ਸ਼ਲਾਘਾ ਕੀਤੀ ਅਤੇ ਦੋਹਾਂ ਪੱਖਾਂ ਦੇ ਕਾਰੋਬਾਰੀ ਸਮੁਦਾਇ ਨੂੰ ਇਸ ਤੰਤਰ ਦਾ ਉਪਯੋਗ ਕਰਨ ਲਈ ਪ੍ਰੋਤਸਾਹਿਤ ਕੀਤਾ।
ਉਨ੍ਹਾਂ ਨੇ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ (ਸੀਈਪੀਏ) ( Comprehensive Economic Partnership Agreement (CEPA)) ‘ਤੇ ਗੱਲਬਾਤ ਸ਼ੁਰੂ ਕਰਨ ਲਈ ਉਤਸੁਕਤਾ ਦਰਸਾਈ। ਇਸ ਸਾਂਝੇਦਾਰੀ ਸਮਝੌਤੇ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਵਪਾਰ ਅਤੇ ਨਿਵੇਸ਼ ਦੀ ਸੁਰੱਖਿਆ ਅਤੇ ਪ੍ਰੋਤਸਾਹਨ ਸ਼ਾਮਲ ਹੋਵੇਗਾ।
ਵਿਕਾਸ ਸਹਿਯੋਗ ਪ੍ਰੋਜੈਕਟਾਂ ਦੇ ਲਾਗੂਕਰਨ ‘ਤੇ ਸੰਤੁਸ਼ਟੀ ਵਿਅਕਤ ਕਰਦੇ ਹੋਏ, ਉਨ੍ਹਾਂ ਨੇ ਬਾਅਦ ਵਿੱਚ ਇੱਕ ਸੁਵਿਧਾਜਨਕ ਤਾਰੀਖ ਨੂੰ ਨਿਮਨਲਿਖਤ ਪ੍ਰੋਜੈਕਟਾਂ ਦੇ ਸੰਯੁਕਤ ਉਦਘਾਟਨ ਦੇ ਪ੍ਰਤੀ ਉਤਸੁਕਤਾ ਦਰਸਾਈ:
i ਅਗਰਤਲਾ-ਅਖੌਰਾ ਰੇਲ ਲਿੰਕ (Agartala-Akhaura Rail Link)
ii ਮੈਤ੍ਰੀ ਪਾਵਰ ਪਲਾਂਟ ਦੀ ਯੂਨਿਟ- II (Unit-II of the Maitri Power Plant)
iii ਖੁਲਨਾ-ਮੋਂਗਲਾ ਰੇਲ ਲਿੰਕ (Khulna-Mongla Rail Link)
ਉਨ੍ਹਾਂ ਨੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਨਿਮਨਲਿਖਤ ਸਹਿਮਤੀ ਪੱਤਰਾਂ ਦੇ ਅਦਾਨ-ਪ੍ਰਦਾਨ ਦਾ ਸੁਆਗਤ ਕੀਤਾ:
i ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਵ੍ ਇੰਡੀਆ (ਐੱਨਪੀਸੀਆਈ) ਅਤੇ ਬੰਗਲਾਦੇਸ਼ ਬੈਂਕ ਦੇ ਦਰਮਿਆਨ ਡਿਜੀਟਲ ਭੁਗਤਾਨ ਤੰਤਰ ਵਿੱਚ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ ।( Memorandum of Understanding on Cooperation in Digital Payment mechanisms between National Payments Corporation of India (NPCI) and Bangladesh Bank.)
ii. 2023-2025 ਦੀ ਅਵਧੀ ਦੇ ਲਈ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ) ਦੇ ਨਵੀਨੀਕਰਨ ਨਾਲ ਸਬੰਧਿਤ ਸਹਿਮਤੀ ਪੱਤਰ। (Memorandum of Understanding on renewal of the Cultural Exchange Program (CEP) between India and Bangladesh for 2023-2025.)
iii. ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਅਤੇ ਬੰਗਲਾਦੇਸ਼ ਐਗਰੀਕਲਚਰ ਰਿਸਰਚ ਕੌਂਸਲ (ਬੀਏਆਰਸੀ) ਦੇ ਦਰਮਿਆਨ ਸਹਿਮਤੀ ਪੱਤਰ। (Memorandum of Understanding between Indian Council of Agricultural Research (ICAR) and Bangladesh Agriculture Research Council (BARC). )
ਖੇਤਰੀ ਸਥਿਤੀ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਮਿਆਂਮਾਰ ਦੇ ਰਾਖੀਨ ਰਾਜ (Rakhine State in Myanmar) ਤੋਂ ਵਿਸਥਾਪਿਤ ਦਸ ਲੱਖ ਤੋਂ ਅਧਿਕ ਲੋਕਾਂ ਨੂੰ ਪਨਾਹ ਦੇਣ ਕਰਨ ਵਿੱਚ ਬੰਗਲਾਦੇਸ਼ ਦੁਆਰਾ ਉਠਾਏ ਗਏ ਬੋਝ ਦੀ ਸ਼ਲਾਘਾ ਕੀਤੀ ਅਤੇ ਸ਼ਰਨਾਰਥੀਆਂ ਦੀ ਸੁਰੱਖਿਅਤ ਅਤੇ ਸਥਾਈ ਵਾਪਸੀ ਦੇ ਸਮਾਧਾਨ ਦੇ ਲਈ ਸਮਰਥਨ ਵਿੱਚ ਭਾਰਤ ਦੇ ਰਚਨਾਤਮਕ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਤੋਂ ਜਾਣੂ ਕਰਵਾਇਆ।
ਭਾਰਤੀ ਪੱਖ ਨੇ ਹਾਲ ਹੀ ਵਿੱਚ ਬੰਗਲਾਦੇਸ਼ ਦੁਆਰਾ ਐਲਾਨੇ ਗਏ ਹਿੰਦ-ਪ੍ਰਸ਼ਾਂਤ ਦ੍ਰਿਸ਼ਟੀਕੋਣ ਦਾ ਸੁਆਗਤ ਕੀਤਾ ਹੈ। ਦੋਵੇਂ ਲੀਡਰ ਆਪਣੇ ਵਿਆਪਕ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤ ਹੋਏ।
ਪ੍ਰਧਾਨ ਮੰਤਰੀ ਹਸੀਨਾ ਨੇ ਭਾਰਤ ਸਰਕਾਰ ਅਤੇ ਲੋਕਾਂ ਦੀ ਮਹਿਮਾਨਨਿਵਾਜ਼ੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਦੋਹਾਂ ਲੀਡਰਾਂ ਨੇ ਹਰ ਪੱਧਰ ‘ਤੇ ਗੱਲਬਾਤ ਜਾਰੀ ਰੱਖਣ ਦੇ ਪ੍ਰਤੀ ਉਤਸੁਕਤਾ ਦਰਸਾਈ।
***
ਡੀਐੱਸ/ਐੱਲਪੀ
Had productive deliberations with PM Sheikh Hasina. The progress in India-Bangladesh relations in the last 9 years has been very gladdening. Our talks covered areas like connectivity, commercial linkage and more. pic.twitter.com/IIuAK0GkoQ
— Narendra Modi (@narendramodi) September 8, 2023
প্রধানমন্ত্রী শেখ হাসিনার সঙ্গে ফলপ্রসূ আলোচনা হয়েছে। গত ৯ বছরে ভারত-বাংলাদেশ সম্পর্কের অগ্রগতি খুবই সন্তোষজনক। আমাদের আলোচনায় কানেক্টিভিটি, বাণিজ্যিক সংযুক্তি এবং আরও অনেক বিষয় অন্তর্ভুক্ত ছিল। pic.twitter.com/F4wYct4X8V
— Narendra Modi (@narendramodi) September 8, 2023
PM @narendramodi had productive talks with PM Sheikh Hasina on diversifying the India-Bangladesh bilateral cooperation. They agreed to strengthen ties in host of sectors including connectivity, culture as well as people-to-people ties. pic.twitter.com/l7YqQYMIuJ
— PMO India (@PMOIndia) September 8, 2023