Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਪੁਰਸ਼ 4×400 ਮੀਟਰ ਰਿਲੇਅ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਵਿਸ਼ਵ ਚੈਂਪੀਅਨਸ਼ਿਪਸ ਫਾਈਨਲ (World Championships Final) ਦੇ ਲਈ ਕੁਆਲੀਫਾਈ ਕਰਨ ਵਾਲੀ ਭਾਰਤੀ ਪੁਰਸ਼ 4×400 ਮੀਟਰ ਰਿਲੇਅ ਟੀਮ ਦੇ ਮੈਬਰਾਂ ਅਨਸ,  ਅਮੋਜ ,  ਰਾਜੇਸ਼ ਰਮੇਸ਼ ਅਤੇ ਮੁਹੰਮਦ  ਅਜਮਲ (Anas, Amoj, Rajesh Ramesh and Muhammed Ajmal) ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ

 

ਪ੍ਰਧਾਨ ਮੰਤਰੀ ਨੇ ਐਕਸ (X)  ‘ਤੇ ਆਪਣੇ ਪੋਸਟ ਵਿੱਚ ਕਿਹਾ;

 

ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪਸ (World Athletics Championships) ਵਿੱਚ ਇਨਕ੍ਰੈਡੀਬਲ (ਸ਼ਾਨਦਾਰ) ਟੀਮਵਰਕ!

ਅਨਸ ,  ਅਮੋਜ ,  ਰਾਜੇਸ਼ ਰਮੇਸ਼ ਅਤੇ ਮੁਹੰਮਦ  ਅਜਮਲ ਨੇ ਪੁਰਸ਼ 4X400 ਮੀਟਰ ਰਿਲੇਅ ਵਿੱਚ ਇੱਕ ਨਵਾਂ ਏਸ਼ਿਆਈ ਰਿਕਾਰਡ ਸਥਾਪਿਤ ਕਰਦੇ ਹੋਏ ਫਾਈਨਲ ਵਿੱਚ ਪ੍ਰਵੇਸ਼  ਕੀਤਾ

ਇਸ ਨੂੰ ਇੱਕ ਸ਼ਾਨਦਾਰ ਵਾਪਸੀ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ,  ਜੋ ਵਾਸਤਵ ਵਿੱਚ ਭਾਰਤੀ ਐਥਲੈਟਿਕਸ ਦੇ ਲਈ ਇਤਿਹਾਸਿਕ ਹੈ 

****

ਡੀਐੱਸ/ਐੱਸਟੀ