Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ, ਡਾ. ਟੈਡਰੋਸ ਐਡਨੋਮ ਗ਼ੇਬ੍ਰੇਯੇਸਸ (Dr. Tedros Adhanom Ghebreyesus) ਦਾ ਭਾਰਤ ਵਿੱਚ ਸੁਆਗਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲਡਾ. ਟੈਡਰੋਸ ਐਡਨੋਮ ਗ਼ੇਬ੍ਰੇਯੇਸਸ (Dr. Tedros Adhanom Ghebreyesusਦਾ ਭਾਰਤ ਵਿੱਚ ਸੁਆਗਤ ਕੀਤਾ ਹੈ। ਸ਼੍ਰੀ ਮੋਦੀ ਨੇ ਡਾ. ਟੈਡਰੋਸ ਨੂੰ ‘ਤੁਲਸੀ ਭਾਈ’ ਨਾਮ ਨਾਲ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੀ ਪਿਛਲੀ ਯਾਤਰਾ ਵਿੱਚ ਇਹ ਨਾਮ ਡਾਇਰੈਕਟਰ ਜਨਰਲ ਨੂੰ ਦਿੱਤਾ ਸੀ।

ਡਾ. ਟੈਡਰੋਸ 17-18 ਅਗਸਤ, 2023 ਨੂੰ ਗੁਜਰਾਤ ਦੇ ਗਾਂਧੀਨਗਰ ਵਿੱਚ ਪਰੰਪਰਾਗਤ ਮੈਡੀਸਿਨ ’ਤੇ ਆਯੋਜਿਤ ਹੋਣ ਵਾਲੇ ਡਬਲਿਊਐੱਚਓ ਗਲੋਬਲ ਸਮਿਟ ਵਿੱਚ ਹਿੱਸਾ ਲੈਣਗੇ।

ਆਯੁਸ਼ ਮੰਤਰਾਲੇ ਦੇ ਟਵੀਟ ਥ੍ਰੈੱਡਾਂ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਮੇਰੇ ਚੰਗੇ ਮਿੱਤਰ ਤੁਲਸੀ ਭਾਈ ਨਵਰਾਤ੍ਰੀ ਵਿੱਚ ਸ਼ਾਮਲ ਹੋਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ! @DrTedros ਭਾਰਤ ਵਿੱਚ ਤੁਹਾਡਾ ਸੁਆਗਤ ਹੈ!”

 

  

***

ਡੀਐੱਸ/ਐੱਸਟੀ