ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ‘ਤੇ ਸੁਤੰਤਰਤਾ ਦਿਵਸ ਦੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਦੀ ‘ਜਨ ਔਸ਼ਧੀ ਕੇਂਦਰਾਂ’ (‘Jan Aushadhi Kendras’) ਦੀ ਸੰਖਿਆ 10,000 ਤੋਂ ਵਧਾ ਕੇ 25,000 ਕਰਨ ਦੀ ਯੋਜਨਾ ਹੈ।
ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ ਨੇ ਲੋਕਾਂ, ਵਿਸ਼ੇਸ਼ ਕਰਕੇ ਮੱਧ ਵਰਗ ਨੂੰ ਨਵੀਂ ਸ਼ਕਤੀ ਪ੍ਰਦਾਨ ਕੀਤੀ ਹੈ। ਜੇਕਰ ਕਿਸੇ ਨੂੰ ਡਾਇਬਟੀਜ਼ ਦਾ ਪਤਾ ਚਲਦਾ ਹੈ, ਤਾਂ ਮਾਸਿਕ ਬਿਲ 3000 ਰੁਪਏ ਜਮ੍ਹਾਂ ਹੋ ਜਾਂਦੇ ਹਨ।
ਉਨ੍ਹਾਂ ਨੇ ਕਿਹਾ, “ਜਨ ਔਸ਼ਧੀ ਕੇਂਦਰਾਂ ਦੇ ਜ਼ਰੀਏ ਅਸੀਂ 100 ਰੁਪਏ ਦੀ ਕੀਮਤ ਵਾਲੀਆਂ ਦਵਾਈਆਂ 10 ਤੋਂ 15 ਰੁਪਏ ਵਿੱਚ ਦੇ ਰਹੇ ਹਾਂ।”
ਸਰਕਾਰ ਅਗਲੇ ਮਹੀਨੇ ਪਰੰਪਰਾਗਤ ਕੌਸ਼ਲ ਵਾਲੇ ਲੋਕਾਂ ਲਈ 13,000 ਤੋਂ 15,000 ਕਰੋੜ ਰੁਪਏ ਦੀ ਰਕਮ ਦੀ ਐਲੋਕੇਸ਼ਨ ਦੇ ਨਾਲ ਵਿਸ਼ਵਕਰਮਾ ਯੋਜਨਾ (Vishwakarma scheme) ਸ਼ੁਰੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ “ਜਨ ਔਸ਼ਧੀ ਕੇਂਦਰ” (ਦਵਾਈ ਦੀਆਂ ਰਿਆਇਤੀ ਦੁਕਾਨਾਂ) ਦੀ ਸੰਖਿਆ 10,000 ਤੋਂ ਵਧਾ ਕੇ 25,000 ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
****
ਐੱਮਵੀ/ਐੱਸਕੇ