Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਭਾਰਤੀ ਮੰਡਪਮ (Bharat Mandapam) ਵਿਖੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bhartiya Shiksha Samagam ) ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਭਾਰਤੀ ਮੰਡਪਮ (Bharat Mandapam) ਵਿਖੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bhartiya Shiksha Samagam ) ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਭਾਰਤ ਮੰਡਪਮ (Bharat Mandapam) ਵਿਖੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bhartiya Shiksha Samagam) ਦਾ ਉਦਘਾਟਨ ਕੀਤਾ। ਇਹ ਰਾਸ਼ਟਰੀ ਸਿੱਖਿਆ ਨੀਤੀ 2020 (National Education Policy 2020) ਦੀ ਤੀਸਰੀ ਵਰ੍ਹੇਗੰਢ ਦੇ ਸਮੇਂ ਆਯੋਜਿਤ ਹੋ ਰਿਹਾ ਹੈ। ਉਨ੍ਹਾਂ ਨੇ ਪੀਐੱਮ ਸ਼੍ਰੀ ਸਕੀਮ (PM SHRI Scheme) ਦੇ ਤਹਿਤ ਫੰਡਾਂ ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ। 6207 ਸਕੂਲਾਂ ਨੂੰ ਕੁੱਲ 630 ਕਰੋੜ ਰੁਪਏ ਦੀ ਰਾਸ਼ੀ ਦੇ ਬਰਾਬਰ ਦੀ ਪਹਿਲੀ ਕਿਸ਼ਤ ਪ੍ਰਾਪਤ ਹੋਈ, ਉਨ੍ਹਾਂ ਨੇ 12 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਸਿੱਖਿਆ ਅਤੇ ਕੌਸ਼ਲ ਪਾਠਕ੍ਰਮ ਪੁਸਤਕਾਂ (education and skill curriculum books) ਭੀ ਜਾਰੀ ਕੀਤੀਆਂ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਭੀ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਕਾਰਕਾਂ ਵਿੱਚ ਸਿੱਖਿਆ ਦੀ ਪ੍ਰਧਾਨਤਾ ਰੇਖਾਂਕਿਤ ਕੀਤੀ ਜੋ ਰਾਸ਼ਟਰ ਦੀ ਕਿਸਮਤ (ਦੇ ਭਾਗ) ਬਦਲ ਸਕਦੇ ਹਨ। ਉਨ੍ਹਾਂ ਨੇ ਕਿਹਾ, “21ਵੀਂ ਸਦੀ ਦਾ ਭਾਰਤ ਜਿਨ੍ਹਾਂ ਲਕਸ਼ਾਂ ਦੇ ਨਾਲ ਅੱਗੇ ਵਧ ਰਿਹਾ ਹੈ, ਉਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਸਿੱਖਿਆ ਪ੍ਰਣਾਲੀ ਦੀ ਬਹੁਤ ਬੜੀ ਭੂਮਿਕਾ ਹੈ।” ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bhartiya Shiksha Samagam) ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਲਈ ਚਰਚਾ ਅਤੇ ਸੰਵਾਦ (discussion and dialogue) ਮਹੱਤਵਪੂਰਨ ਹਨ। ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਨਵੇਂ ਬਣੇ ਰੁਦਰਾਕਸ਼ ਕਨਵੈਨਸ਼ਨ ਸੈਂਟਰ (Rudraksha convention center) ਵਿੱਚ ਹੋਏ ਪਿਛਲੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ ਅਤੇ ਇਸ ਵਰ੍ਹੇ ਦੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ ਦੇ ਬਿਲਕੁਲ ਨਵੇਂ ਭਾਰਤ ਮੰਡਪਮ (the brand new Bharat Mandapam) ਵਿੱਚ ਹੋਣ ਦੇ ਸੰਯੋਗ ਦਾ ਉਲੇਖ ਕੀਤਾ। ਇਸ ਦੇ ਰਸਮੀ ਉਦਘਾਟਨ ਦੇ ਬਾਅਦ ਮੰਡਪਮ ਵਿੱਚ ਇਹ ਪਹਿਲਾ ਸਮਾਗਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਦੇ ਰੁਦਰਾਕਸ਼ ਤੋਂ ਲੈ ਕੇ ਆਧੁਨਿਕ ਭਾਰਤ ਮੰਡਪਮ ਤੱਕ ਪ੍ਰਾਚੀਨ ਅਤੇ ਆਧੁਨਿਕ ਦੇ ਸੰਗਮ ਦੀ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ ਦੀ ਯਾਤਰਾ ਵਿੱਚ ਇੱਕ ਸੰਦੇਸ਼ ਛੁਪਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਤਰਫ਼ ਭਾਰਤ ਦੀ ਸਿੱਖਿਆ ਪ੍ਰਣਾਲੀ ਦੇਸ਼ ਦੀਆਂ ਪ੍ਰਾਚੀਨ ਪਰੰਪਰਾਵਾਂ ਨੂੰ ਸੰਭਾਲ਼ ਰਹੀ ਹੈ, ਉੱਥੇ  ਹੀ ਦੂਸਰੀ ਤਰਫ਼, ਰਾਸ਼ਟਰ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਿੱਖਿਆ ਖੇਤਰ ਵਿੱਚ ਯੋਗਦਾਨ ਦੇਣ ਵਾਲਿਆਂ ਨੂੰ ਹੁਣ ਤੱਕ ਹੋਈ ਪ੍ਰਗਤੀ ਦੇ ਲਈ ਵਧਾਈ ਦਿੱਤੀ। ਇਹ ਉਲੇਖ ਕਰਦੇ ਹੋਏ ਕਿ ਅੱਜ ਰਾਸ਼ਟਰੀ ਸਿੱਖਿਆ ਨੀਤੀ ਦੀ ਤੀਸਰੀ ਵਰ੍ਹੇਗੰਢ ਹੈ, ਪ੍ਰਧਾਨ ਮੰਤਰੀ ਨੇ ਬੁੱਧੀਜੀਵੀਆਂ, ਸਿੱਖਿਆ-ਸ਼ਾਸਤਰੀਆਂ ਅਤੇ ਅਧਿਆਪਕਾਂ ਦਾ ਇਸ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਲੈਣ ਅਤੇ ਅਸੀਮ ਪ੍ਰਗਤੀ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਦੇ ਲਈ ਧੰਨਵਾਦ ਕੀਤਾ। ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੌਸ਼ਲ ਅਤੇ ਸਿੱਖਿਆ ਤੇ ਇਨੋਵੇਟਿਵ ਤਕਨੀਕਾਂ ਦੇ ਪ੍ਰਦਰਸ਼ਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੇਸ਼ ਵਿੱਚ ਸਿੱਖਿਆ ਅਤੇ ਸਕੂਲੀ ਸਿੱਖਿਆ ਦੇ ਰੂਪਾਂਤਰਿਤ ਹੁੰਦੇ ਰੂਪ ਦਾ ਉਲੇਖ ਕੀਤਾ, ਜਿੱਥੇ ਛੋਟੇ ਬੱਚੇ ਚੁਲਬੁਲੇ ਅਨੁਭਵਾਂ ਦੇ ਮਾਧਿਅਮ ਨਾਲ ਸਿੱਖ ਰਹੇ ਹਨ ਅਤੇ ਉਨ੍ਹਾਂ ਨੇ ਇਸ ਦੇ ਲਈ ਆਸ਼ਾਵਾਦ ਭੀ ਵਿਅਕਤ ਕੀਤਾ। ਉਨ੍ਹਾਂ ਨੇ ਅਤਿਥੀਆਂ ਨੂੰ ਪ੍ਰਦਰਸ਼ਨੀ ਦੇਖਣ ਦੀ ਤਾਕੀਦ ਭੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੁਗਾਂਤਰਕਾਰੀ ਪਰਿਵਰਤਨਾਂ ਵਿੱਚ ਕੁਝ ਸਮਾਂ ਲਗਦਾ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ)  ਦੇ ਉਦਘਾਟਨ ਦੇ ਸਮੇਂ ਕਵਰ ਕੀਤੇ ਜਾਣ ਵਾਲੇ ਵਿਸ਼ਾਲ ਕੈਨਵਸ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਹਿਤਧਾਰਕਾਂ ਦੇ ਸਮਰਪਣ ਅਤੇ ਨਵੀਆਂ ਧਾਰਨਾਵਾਂ ਨੂੰ ਅਪਣਾਉਣ ਦੀ ਇੱਛਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ)  ਵਿੱਚ ਪਰੰਪਰਾਗਤ ਗਿਆਨ ਅਤੇ ਭਵਿੱਖ ਦੀਆਂ ਟੈਕਨੋਲੋਜੀਆਂ ਨੂੰ ਸਮਾਨ ਮਹੱਤਵ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਾਇਮਰੀ ਸਿੱਖਿਆ ਵਿੱਚ ਨਵੇਂ ਪਾਠਕ੍ਰਮ (new curriculum), ਖੇਤਰੀ ਭਾਸ਼ਾਵਾਂ ਵਿੱਚ ਪੁਸਤਕਾਂ, ਉਚੇਰੀ ਸਿੱਖਿਆ ਦੇ ਲਈ ਅਤੇ ਦੇਸ਼ ਵਿੱਚ ਰਿਸਰਚ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਦੇ ਲਈ ਸਿੱਖਿਆ ਦੀ ਦੁਨੀਆ ਦੇ ਹਿਤਧਾਰਕਾਂ ਦੀ ਸਖ਼ਤ ਮਿਹਨਤ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਹੁਣ ਸਮਝਦੇ ਹਨ ਕਿ 10+2 ਪ੍ਰਣਾਲੀ ਦੀ ਥਾਂ ‘ਤੇ ਹੁਣ 5+3+3+4 ਪ੍ਰਣਾਲੀ ਪ੍ਰਚਲਨ ਵਿੱਚ ਹੈ। ਪੂਰੇ ਦੇਸ਼ ਵਿੱਚ ਇੱਕਰੂਪਤਾ ਲਿਆਉਂਦੇ ਹੋਏ 3 ਸਾਲ ਦੀ ਉਮਰ ਤੋਂ ਸਿੱਖਿਆ ਅਰੰਭ ਹੋ ਜਾਵੇਗੀ।

ਉਨ੍ਹਾਂ ਨੇ ਇਹ ਭੀ ਦੱਸਿਆ ਕਿ ਕੈਬਨਿਟ ਨੇ ਸੰਸਦ ਵਿੱਚ ਰਾਸ਼ਟਰੀ ਰਿਸਰਚ ਫਾਊਂਡੇਸ਼ਨ ਬਿਲ ਪੇਸ਼ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਤਹਿਤ ਨੈਸ਼ਨਲ ਕਰਿਕੁਲਮ ਫ੍ਰੇਮਵਰਕ(ਰਾਸ਼ਟਰੀ ਪਾਠਕ੍ਰਮ ਫ੍ਰੇਮਵਰਕ) ਜਲਦੀ ਹੀ ਸਾਹਮਣੇ ਆਵੇਗਾ। 3-8 ਸਾਲ ਦੇ ਵਿਦਿਆਰਥੀਆਂ ਦੇ ਲਈ ਰੂਪਰੇਖਾ ਤਿਆਰ ਹੈ। ਪੂਰੇ ਦੇਸ਼ ਵਿੱਚ ਇੱਕ ਸਮਾਨ ਪਾਠਕ੍ਰਮ (ਕਰਿਕੁਲਮ) ਹੋਵੇਗਾ ਅਤੇ ਐੱਨਸੀਈਆਰਟੀ (NCERT) ਇਸ ਦੇ ਲਈ ਨਵੇਂ ਪਾਠਕ੍ਰਮ (ਕਰਿਕੁਲਮ) ਦੀਆਂ ਪੁਸਤਕਾਂ ਤਿਆਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਤਰੀ ਭਾਸ਼ਾਵਾਂ ਵਿੱਚ ਦਿੱਤੀ ਜਾ ਰਹੀ ਸਿੱਖਿਆ ਦੇ ਪਰਿਣਾਮਸਰੂਪ 22 ਵਿਭਿੰਨ ਭਾਸ਼ਾਵਾਂ ਵਿੱਚ ਤੀਸਰੀ ਕਲਾਸ ਤੋਂ 12ਵੀਂ ਕਲਾਸ ਦੇ ਲਈ ਲਗਭਗ 130 ਵਿਭਿੰਨ ਵਿਸ਼ਿਆਂ ਦੀਆਂ ਨਵੀਆਂ ਪੁਸਤਕਾਂ ਆ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੇ ਨਾਲ ਸਭ ਤੋਂ ਬੜਾ ਅਨਿਆਂ ਇਹ ਹੈ ਕਿ ਉਸ ਦੀ ਸਮਰੱਥਾ ਦੀ ਬਜਾਏ ਉਸ ਦੀ ਭਾਸ਼ਾ ਦੇ ਅਧਾਰ ‘ਤੇ ਉਸ ਦਾ ਆਕਲਨ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ “ਮਾਤ੍ਰਭਾਸ਼ਾ  ਵਿੱਚ ਸਿੱਖਿਆ ਭਾਰਤ ਵਿੱਚ ਵਿਦਿਆਰਥੀਆਂ ਦੇ ਲਈ ਨਿਆਂ ਦੇ ਇੱਕ ਨਵੇਂ ਰੂਪ ਦੀ ਸ਼ੁਰੂਆਤ ਕਰ ਰਹੀ ਹੈ। ਇਹ ਸਮਾਜਿਕ ਨਿਆਂ ਦੀ ਦਿਸ਼ਾ ਵਿੱਚ ਭੀ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ।” ਵਿਸ਼ਵ ਵਿੱਚ ਭਾਸ਼ਾਵਾਂ ਦੀ ਅਧਿਕਤਾ ਅਤੇ ਉਨ੍ਹਾਂ ਦੇ ਮਹੱਤਵ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਵਿਸ਼ਵ ਦੇ ਕਈ ਵਿਕਸਿਤ ਦੇਸ਼ ਉਨ੍ਹਾਂ ਦੀ ਸਥਾਨਕ ਭਾਸ਼ਾ ਦੇ ਕਾਰਨ ਅੱਗੇ ਵਧੇ ਹਨ। ਪ੍ਰਧਾਨ ਮੰਤਰੀ ਨੇ ਯੂਰੋਪ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜ਼ਿਆਦਾਤਰ ਦੇਸ਼ ਆਪਣੀਆਂ ਮੂਲ ਭਾਸ਼ਾਵਾਂ ਦਾ ਉਪਯੋਗ ਕਰਦੇ ਹਨ। ਉਨ੍ਹਾਂ ਨੇ ਅਫਸੋਸ ਜਤਾਇਆ ਕਿ ਭਲੇ ਹੀ ਭਾਰਤ ਵਿੱਚ ਸਥਾਪਿਤ ਭਾਸ਼ਾਵਾਂ ਦਾ ਇੱਕ ਅਲੰਕ੍ਰਿਤ ਸਮੂਹ (an array of established languages) ਹੈ, ਲੇਕਿਨ ਉਨ੍ਹਾਂ ਨੂੰ ਪਿਛੜੇਪਣ ਦੇ ਸੰਕੇਤ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ, ਅਤੇ ਜੋ ਅੰਗ੍ਰੇਜ਼ੀ ਨਹੀਂ ਬੋਲ ਸਕਦੇ ਸਨ, ਉਨ੍ਹਾਂ ਦੀ ਉਪੇਖਿਆ(ਅਣਦੇਖੀ) ਕੀਤੀ ਗਈ ਸੀ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਹਿਚਾਣ ਨਹੀਂ ਮਿਲੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਪਰਿਣਾਮਸਰੂਪ ਗ੍ਰਾਮੀਣ ਖੇਤਰਾਂ ਦੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੇ ਹੁਣ ਰਾਸ਼ਟਰੀ ਸਿੱਖਿਆ ਨੀਤੀ ਦੇ ਆਉਣ ਨਾਲ ਇਸ ਵਿਸ਼ਵਾਸ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ “ਸੰਯੁਕਤ ਰਾਸ਼ਟਰ ਵਿੱਚ ਭੀ ਮੈਂ ਭਾਰਤੀ ਭਾਸ਼ਾ ਵਿੱਚ ਹੀ ਬੋਲਦਾ ਹਾਂ।”

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਮਾਜਿਕ ਵਿਗਿਆਨ ਤੋਂ ਲੈ ਕੇ ਇੰਜੀਨੀਅਰਿੰਗ ਤੱਕ ਦੇ ਵਿਸ਼ੇ ਹੁਣ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਏ ਜਾਣਗੇ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਵਿਦਿਆਰਥੀ ਕਿਸੇ ਭਾਸ਼ਾ ਵਿੱਚ ਵਿਸ਼ਵਾਸੀ ਹੁੰਦੇ ਹਨ, ਤਾਂ ਉਨ੍ਹਾਂ ਦੇ ਕੌਸ਼ਲ ਅਤੇ ਪ੍ਰਤਿਭਾ ਬਿਨਾ ਕਿਸੇ ਵਿਘਨ ਦੇ ਉੱਭਰ ਕੇ ਸਾਹਮਣੇ ਆਉਂਦੇ ਹਨ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਜੋ ਲੋਕ ਆਪਣੇ ਸੁਆਰਥ ਦੇ ਲਈ ਭਾਸ਼ਾ ਦਾ ਰਾਜਨੀਤੀਕਰਣ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਹੁਣ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਹੋਣਗੀਆਂ। ਉਨ੍ਹਾਂ ਨੇ ਕਿਹਾ, “ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਦੀ ਹਰ ਭਾਸ਼ਾ ਨੂੰ ਉਚਿਤ ਸਨਮਾਨ ਅਤੇ ਕ੍ਰੈਡਿਟ ਦੇਵੇਗੀ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਅੰਮ੍ਰਿਤ ਕਾਲ ਦੇ ਆਗਾਮੀ 25 ਵਰ੍ਹਿਆਂ ਵਿੱਚ ਇੱਕ ਊਰਜਾਵਾਨ ਨਵੀਂ ਪੀੜ੍ਹੀ ਤਿਆਰ ਕਰਨੀ ਹੈ। ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ, ਇਨੋਵੇਸ਼ਨਾਂ ਦੇ ਲਈ ਉਤਸੁਕ, ਸਾਇੰਸ ਤੋਂ ਲੈ ਕੇ ਸਪੋਰਟਸ ਤੱਕ ਦੇ ਖੇਤਰਾਂ ਵਿੱਚ ਪਰਚਮ ਲਹਿਰਾਉਣ ਨੂੰ ਤਿਆਰ, 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਰੂਪ ਖ਼ੁਦ ਨੂੰ ਹੁਨਰਮੰਦ ਬਣਾਉਣ ਦੀ ਇੱਛੁਕ, ਕਰਤੱਵ ਦੀ ਭਾਵਨਾ ਨਾਲ ਭਰੀ ਹੋਈ ਪੀੜ੍ਹੀ। ਉਨ੍ਹਾਂ ਨੇ ਕਿਹਾ, “ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ)   ਇਸ ਵਿੱਚ ਬੜੀ ਭੂਮਿਕਾ ਨਿਭਾਵੇਗੀ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਣਵੱਤਾਪੂਰਨ ਸਿੱਖਿਆ ਦੇ ਵਿਭਿੰਨ ਮਾਪਦੰਡਾਂ ਵਿੱਚੋਂ ਭਾਰਤ ਦਾ ਬੜਾ ਪ੍ਰਯਾਸ ਸਮਾਨਤਾ ਦਾ ਹੈ। ਉਨ੍ਹਾਂ ਨੇ ਕਿਹਾ, “ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ)  ਦੀ ਪ੍ਰਾਥਮਿਕਤਾ ਹੈ ਕਿ ਭਾਰਤ ਦੇ ਹਰੇਕ ਯੁਵਾ ਨੂੰ ਸਮਾਨ ਸਿੱਖਿਆ ਅਤੇ ਸਿੱਖਿਆ ਦੇ ਸਮਾਨ ਅਵਸਰ ਮਿਲਣ”, ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਇਹ ਸਕੂਲ ਖੋਲ੍ਹਣ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਿੱਖਿਆ ਦੇ ਨਾਲ-ਨਾਲ ਸੰਸਾਧਨਾਂ ਵਿੱਚ ਭੀ ਸਮਾਨਤਾ ਲਿਆਂਦੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ਇਸ ਦਾ ਮਤਲਬ ਹੈ ਕਿ ਹਰ ਬੱਚੇ ਨੂੰ ਪਸੰਦ ਅਤੇ ਸਮਰੱਥਾ (choice and capacity) ਦੇ ਅਨੁਸਾਰ ਵਿਕਲਪ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਸਿੱਖਿਆ ਵਿੱਚ ਸਮਾਨਤਾ ਦਾ ਮਤਲਬ ਹੈ ਕਿ ਕੋਈ ਭੀ ਬੱਚਾ ਸਥਾਨ, ਵਰਗ, ਖੇਤਰ ਦੇ ਕਾਰਨ ਸਿੱਖਿਆ ਤੋਂ ਵੰਚਿਤ ਨਾ ਰਹੇ।” ਉਨ੍ਹਾਂ ਨੇ ਦੱਸਿਆ ਕਿ ਪੀਐੱਮ ਸ਼੍ਰੀ ਸਕੀਮ (PM SHRI Scheme) ਦੇ ਤਹਿਤ ਹਜ਼ਾਰਾਂ ਸਕੂਲਾਂ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “5ਜੀ ਦੇ ਯੁਗ ਵਿੱਚ ਇਹ ਆਧੁਨਿਕ ਸਕੂਲ ਆਧੁਨਿਕ ਸਿੱਖਿਆ ਦਾ ਮਾਧਿਅਮ ਹੋਣਗੇ।” ਉਨ੍ਹਾਂ ਨੇ ਉਲੇਖ ਕਰਦੇ ਹੋਏ ਦੱਸਿਆ ਕਿ ਆਦਿਵਾਸੀ ਪਿੰਡਾਂ ਵਿੱਚ ਇੰਟਰਨੈੱਟ ਸੁਵਿਧਾਵਾਂ, ਏਕਲਵਯ ਸਕੂਲਾਂ (Eklavya Schools) ਅਤੇ ਦੀਕਸ਼ਾ, ਸਵਯੰ ਅਤੇ ਸਵਯੰਪ੍ਰਭਾ (DIKSHA, SWAYAM and Swayamprabha.) ਜਿਹੇ ਮਾਧਿਅਮਾਂ ਨਾਲ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਹੁਣ, ਭਾਰਤ ਵਿੱਚ ਸਿੱਖਿਆ ਦੇ ਲਈ ਜ਼ਰੂਰੀ ਸੰਸਾਧਨਾਂ ਦੀ ਕਮੀ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਵੋਕੇਸ਼ਨਲ ਸਿੱਖਿਆ ਨੂੰ ਸਾਧਾਰਣ ਸਿੱਖਿਆ ਦੇ ਨਾਲ ਏਕੀਕ੍ਰਿਤ ਕਰਨ ਦੇ ਕਦਮਾਂ ਅਤੇ ਸਿੱਖਿਆ ਨੂੰ ਅਧਿਕ ਰੋਚਕ ਅਤੇ ਇੰਟਰੈਕਟਿਵ ਬਣਾਉਣ ਦੇ ਤਰੀਕਿਆਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਦੱਸਿਆ ਕਿ ਲੈਬ ਅਤੇ ਪ੍ਰੈਕਟੀਕਲ ਦੀ ਸੁਵਿਧਾ ਪਹਿਲਾਂ ਕੁਝ ਮੁੱਠੀ ਭਰ ਸਕੂਲਾਂ ਤੱਕ ਹੀ ਸੀਮਿਤ ਸੀ, ਪ੍ਰਧਾਨ ਮੰਤਰੀ ਨੇ ਅਟਲ ਟਿੰਕਰਿੰਗ ਲੈਬਸ (Atal Tinkering Labs) ‘ਤੇ ਪ੍ਰਕਾਸ਼ ਪਾਇਆ ਜਿੱਥੇ 75 ਲੱਖ ਤੋਂ ਅਧਿਕ ਵਿਦਿਆਰਥੀ ਵਿਗਿਆਨ ਅਤੇ ਇਨੋਵੇਸ਼ਨ ਬਾਰੇ ਸਿੱਖ ਰਹੇ ਹਨ। ਉਨ੍ਹਾਂ ਨੇ ਕਿਹਾ “ਵਿਗਿਆਨ ਖ਼ੁਦ ਨੂੰ ਸਾਰਿਆਂ ਦੇ ਲਈ ਸਰਲ ਬਣਾ ਰਿਹਾ ਹੈ। ਇਹ ਯੁਵਾ ਵਿਗਿਆਨੀ ਹੀ ਹਨ ਜੋ ਮਹੱਤਵਪੂਰਨ ਪ੍ਰੋਜੈਕਟਾਂ ਦੀ ਅਗਵਾਈ ਕਰਕੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣਗੇ ਅਤੇ ਭਾਰਤ ਨੂੰ ਦੁਨੀਆ ਦੇ ਰਿਸਰਚ ਹੱਬ ਵਿੱਚ ਬਦਲ ਦੇਣਗੇ।”

ਸ਼੍ਰੀ ਮੋਦੀ ਨੇ ਕਿਹਾ, “ਕਿਸੇ ਭੀ ਸੁਧਾਰ ਦੇ ਲਈ ਸਾਹਸ ਦੀ ਜ਼ਰੂਰਤ ਹੁੰਦੀ ਹੈ, ਅਤੇ ਸਾਹਸ ਦੀ ਉਪਸਥਿਤੀ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੰਦੀ ਹੈ”, ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦੁਨੀਆ ਭਾਰਤ ਨੂੰ ਨਵੀਆਂ ਸੰਭਾਵਨਾਵਾਂ ਦੀ ਨਰਸਰੀ ਦੇ ਰੂਪ ਵਿੱਚ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨੇ ਸੌਫਟਵੇਅਰ ਟੈਕਨੋਲੋਜੀ ਅਤੇ ਸਪੇਸ ਟੈੱਕ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਸਮਰੱਥਾ ਨਾਲ ਮੁਕਾਬਲਾ ਕਰਨਾ ਅਸਾਨ ਨਹੀਂ ਹੈ। ਰੱਖਿਆ ਟੈਕਨੋਲੋਜੀ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ‘ਘੱਟ ਲਾਗਤ’ ਅਤੇ ‘ਬਿਹਤਰੀਨ ਗੁਣਵੱਤਾ’(‘low cost’ and ‘best quality’) ਮਾਡਲ ਹਿਟ ਹੋਣਾ ਨਿਸ਼ਚਿਤ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਉਦਯੋਗਿਕ ਪ੍ਰਤਿਸ਼ਠਾ ਅਤੇ ਸਟਾਰਟਅੱਪ ਗ੍ਰੋਥ ਈਕੋਸਿਸਟਮ ਵਿੱਚ ਵਾਧੇ ਦੇ ਨਾਲ ਦੁਨੀਆ ਵਿੱਚ ਭਾਰਤ ਦੀ ਸਿੱਖਿਆ ਪ੍ਰਣਾਲੀ ਦੇ ਪ੍ਰਤੀ ਸਨਮਾਨ ਕਾਫੀ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਆਲਮੀ ਰੈਂਕਿੰਗਸ ਵਿੱਚ ਭਾਰਤੀ ਸੰਸਥਾਨਾਂ ਦੀ ਸੰਖਿਆ ਵਧ ਰਹੀ ਹੈ ਅਤੇ ਜ਼ੰਜ਼ੀਬਾਰ ਤੇ ਅਬੂ ਧਾਬੀ ਵਿੱਚ ਦੋ ਆਈਆਈਟੀ ਪਰਿਸਰ (IIT campuses) ਖੁਲ੍ਹਣ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕਿਹਾ, “ਕਈ ਹੋਰ ਦੇਸ਼ ਭੀ ਸਾਨੂੰ ਆਪਣੇ ਇੱਥੇ ਆਈਆਈਟੀ ਪਰਿਸਰ (IIT campuses) ਖੋਲ੍ਹਣ ਦੀ ਤਾਕੀਦ ਕਰ ਰਹੇ ਹਨ।” ਉਨ੍ਹਾਂ ਨੇ ਸਿੱਖਿਆ ਈਕੋਸਿਸਟਮ ਵਿੱਚ ਆ ਰਹੇ ਸਕਾਰਾਤਮਕ ਬਦਲਾਵਾਂ ਦੇ ਕਾਰਨ ਭਾਰਤ ਵਿੱਚ ਆਪਣੇ ਪਰਿਸਰ ਖੋਲ੍ਹਣ ਦੀਆਂ ਇੱਛੁਕ ਕਈ ਆਲਮੀ ਯੂਨੀਵਰਸਿਟੀਆਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਗੁਜਰਾਤ ਦੀ ਗਿਫਟ ਸਿਟੀ ਵਿੱਚ ਆਪਣੇ ਕੈਂਪਸ ਖੋਲ੍ਹਣ ਵਾਲੀਆਂ ਹਨ। ਸ਼੍ਰੀ ਮੋਦੀ ਨੇ ਵਿੱਦਿਅਕ ਸੰਸਥਾਵਾਂ ਨੂੰ ਲਗਾਤਾਰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਦੇ ਲਈ ਤਿਆਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ‘ਤੇ ਬਲ ਦਿੱਤਾ। ਉਨ੍ਹਾਂ ਭਾਰਤ ਦੇ ਸੰਸਥਾਨਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਕਾਲਜਾਂ ਨੂੰ ਇਸ ਕ੍ਰਾਂਤੀ ਦਾ ਕੇਂਦਰ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ “ਸਮਰੱਥ ਨੌਜਵਾਨਾਂ ਦਾ ਨਿਰਮਾਣ ਇੱਕ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਦੀ ਸਭ ਤੋਂ ਬੜੀ ਗਰੰਟੀ ਹੈ” ਅਤੇ ਮਾਤਾ-ਪਿਤਾ ਅਤੇ ਅਧਿਆਪਕ ਇਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਿਦਿਆਰਥੀਆਂ ਨੂੰ ਆਤਮਵਿਸ਼ਵਾਸਪੂਰਨ ਜਗਿਆਸਾ ਅਤੇ ਕਲਪਨਾ ਦੀਆਂ ਉਡਾਣਾਂ ਦੇ ਲਈ ਤਿਆਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ “ਸਾਨੂੰ ਭਵਿੱਖ ‘ਤੇ ਨਜ਼ਰ ਰੱਖਣੀ ਹੋਵੇਗੀ ਅਤੇ ਭਵਿੱਖਮੁਖੀ ਮਾਨਸਿਕਤਾ ਦੇ ਨਾਲ ਸੋਚਣਾ ਹੋਵੇਗਾ। ਸਾਨੂੰ ਬੱਚਿਆਂ ਨੂੰ ਕਿਤਾਬਾਂ ਦੇ ਦਬਾਅ ਤੋਂ ਮੁਕਤ ਕਰਨਾ ਹੋਵੇਗਾ।”

ਪ੍ਰਧਾਨ ਮੰਤਰੀ ਨੇ ਇਸ ਜ਼ਿੰਮੇਦਾਰੀ ਬਾਰੇ ਬਾਤ ਕੀਤੀ ਜੋ ਇੱਕ ਮਜ਼ਬੂਤ ਭਾਰਤ ਵਿੱਚ ਵਧਦੀ ਆਲਮੀ ਜਗਿਆਸਾ ਸਾਡੇ ‘ਤੇ ਪਾਉਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੋਗ, ਆਯੁਰਵੇਦ, ਕਲਾ ਅਤੇ ਸਾਹਿਤ ਦੇ ਮਹੱਤਵ ਤੋਂ ਜਾਣੂ ਕਰਵਾਉਣ ਦੀ ਯਾਦ ਭੀ ਦਿਵਾਈ। ਉਨ੍ਹਾਂ ਨੇ 2047 ਵਿੱਚ ਭਾਰਤ ਦੀ ‘ਵਿਕਸਿਤ ਭਾਰਤ’ (‘Viksit Bharat’) ਦੀ ਯਾਤਰਾ ਵਿੱਚ ਵਿਦਿਆਰਥੀਆਂ ਦੀ ਵਰਤਮਾਨ ਪੀੜ੍ਹੀ ਦੇ ਮਹੱਤਵ ਬਾਰੇ ਅਧਿਆਪਕਾਂ ਨੂੰ ਯਾਦ ਦਿਵਾਉਂਦੇ ਹੋਏ ਆਪਣੀ ਵਾਰਤਾ ਸੰਪੰਨ ਕੀਤੀ।

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਵੀ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਨੌਜਵਾਨਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਨੂੰ ਅੰਮ੍ਰਿਤ ਕਾਲ ਵਿੱਚ ਦੇਸ਼ ਦੀ ਅਗਵਾਈ ਕਰਨ ਦੇ ਲਈ ਤਿਆਰ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਲਾਂਚ ਕੀਤੀ ਗਈ ਸੀ। ਇਸ ਦਾ ਉਦੇਸ਼ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ‘ਤੇ ਅਧਾਰਿਤ ਰੱਖਦੇ ਹੋਏ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਕਰਨਾ ਹੈ। ਆਪਣੇ ਲਾਗੂਕਰਨ ਦੇ ਤਿੰਨ ਵਰ੍ਹਿਆਂ ਦੇ ਦੌਰਾਨ ਇਸ ਨੀਤੀ ਨਾਲ ਸਕੂਲ, ਉਚੇਰੀ ਅਤੇ ਕੌਸ਼ਲ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ (radical transformation) ਆਇਆ ਹੈ। 29 ਅਤੇ 30 ਜੁਲਾਈ ਨੂੰ ਆਯੋਜਿਤ ਹੋਣ ਵਾਲਾ ਦੋ ਦਿਨੀਂ ਪ੍ਰੋਗਰਾਮ ਸਿੱਖਿਆ-ਸ਼ਾਸਤਰੀਆਂ, ਖੇਤਰ ਮਾਹਿਰਾਂ, ਨੀਤੀ ਨਿਰਮਾਤਾਵਾਂ, ਉਦਯੋਗ ਪ੍ਰਤੀਨਿਧੀਆਂ, ਅਧਿਆਪਕਾਂ ਅਤੇ ਸਕੂਲਾਂ, ਉਚੇਰੀ ਸਿੱਖਿਆ ਅਤੇ ਕੌਸ਼ਲ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਆਪਣੀ ਅੰਤਰਦ੍ਰਿਸ਼ਟੀ, ਸਫ਼ਲਤਾ ਸਾਂਝਾ ਕਰਨ ਅਤੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਨੂੰ ਲਾਗੂ ਕਰਨ ਵਿੱਚ ਕਹਾਣੀਆਂ ਅਤੇ ਬਿਹਤਰੀਨ ਪਿਰਤਾਂ ਅਤੇ ਇਸ ਨੂੰ ਹੋਰ ਅੱਗੇ ਲੈ ਜਾਣ ਦੇ ਲਈ ਰਣਨੀਤੀਆਂ ਤਿਆਰ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰੇਗਾ।

ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bhartiya Shiksha Samagam) ਵਿੱਚ 16 ਸੈਸ਼ਨ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਗੁਣਵੱਤਾਪੂਰਨ ਸਿੱਖਿਆ ਅਤੇ ਸ਼ਾਸਨ ਤੱਕ ਪਹੁੰਚ, ਨਿਆਂਸੰਗਤ ਅਤੇ ਸਮਾਵੇਸ਼ੀ ਸਿੱਖਿਆ, ਸਮਾਜਿਕ-ਆਰਥਿਕ ਤੌਰ ‘ਤੇ ਵੰਚਿਤ ਸਮੂਹ ਦੇ ਮੁੱਦੇ, ਨੈਸ਼ਨਲ ਇੰਸਟੀਟਿਊਟ ਰੈਂਕਿੰਗ ਫ੍ਰੇਮਵਰਕ, ਭਾਰਤੀ ਗਿਆਨ ਪ੍ਰਣਾਲੀ, ਸਿੱਖਿਆ ਦਾ ਅੰਤਰਰਾਸ਼ਟਰੀਕਰਣ ਸਹਿਤ  ਕਈ ਵਿਸ਼ਿਆਂ ‘ਤੇ ਚਰਚਾ ਹੋਵੇਗੀ।

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਪੀਐੱਮ ਸ਼੍ਰੀ ਸਕੀਮ (PM SHRI Scheme) ਦੇ ਤਹਿਤ ਫੰਡਾਂ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਇਹ ਸਕੂਲ ਵਿਦਿਆਰਥੀਆਂ ਦਾ ਵਿਕਾਸ ਇਸ ਤਰ੍ਹਾਂ ਕਰਨਗੇ ਕਿ ਉਹ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਪਰਿਕਲਪਨਾ ਦੇ ਅਨੁਸਾਰ ਇੱਕ ਸਮਤਾਪੂਰਨ, ਸਮਾਵੇਸ਼ੀ ਅਤੇ ਬਹੁਲਵਾਦੀ ਸਮਾਜ ਦੇ ਨਿਰਮਾਣ ਵਿੱਚ ਲਗੇ, ਉਤਪਾਦਕ ਅਤੇ ਯੋਗਦਾਨ ਦੇਣ ਵਾਲੇ ਨਾਗਰਿਕ ਬਣਨ। ਪ੍ਰਧਾਨ ਮੰਤਰੀ ਨੇ 12 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਸਿੱਖਿਆ ਅਤੇ ਕੌਸ਼ਲ ਪਾਠਕ੍ਰਮ ਪੁਸਤਕਾਂ(education and skill curriculum books) ਭੀ ਜਾਰੀ ਕੀਤੀਆਂ।

 

***

ਡੀਐੱਸ/ਟੀਐੱਸ