Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੀਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨਵੀਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਨਮਸਕਾਰ,

ਇੱਕ ਅਦਭੁਤ ਦ੍ਰਿਸ਼ ਸਾਹਮਣੇ ਹੈ। ਭਵਯ (ਸ਼ਾਨਦਾਰ) ਹੈਵਿਰਾਟ ਹੈਵਿਹੰਗਮ ਹੈ। ਅਤੇ ਇਹ ਅੱਜ ਦਾ ਇਹ ਜੋ ਅਵਸਰ ਹੈਇਸ ਦੇ ਪਿੱਛੇ ਜੋ ਕਲਪਨਾ ਹੈਅਤੇ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਉਸ ਸੁਪਨੇ ਨੂੰ ਸਾਕਾਰ ਹੁੰਦੇ ਹੋਏ ਦੇਖ ਰਹੇ ਹਾਂਤਦ ਮੈਨੂੰ ਇੱਕ ਪ੍ਰਸਿੱਧ ਕਵਿਤਾ ਦੀਆਂ ਪੰਕਤੀਆਂ ਗੁਣਗੁਣਾਉਣ ਦਾ ਮਨ ਕਰਦਾ ਹੈ:-

ਨਯਾ ਪ੍ਰਾਤ ਹੈਨਈ ਬਾਤ ਹੈਨਵੀਂ ਕਿਰਣ ਹੈਜਯੋਤੀ ਨਈ,

ਨਈ ਉਮੰਗੇਂਨਈ ਤਰੰਗੇਂਨਵੀਂ ਆਸ ਹੈਸਾਂਸ ਨਈ।

ਉਠੋ ਧਰਾ ਕੇ ਅਮਰ ਸਪੂਤੋਪੁਨ: ਨਯਾ ਨਿਰਮਾਣ ਕਰੋ।

ਜਨ-ਜਨ ਕੇ ਜੀਵਨ ਮੇਂ ਫਿਰ ਸੇ ਨਈ ਸਫੂਰਤਿਨਵ ਪ੍ਰਾਣ ਭਰੋ।

(नया प्रात हैनई बात हैनई किरण हैज्योति नई।

नई उमंगेंनई तरंगेनई आस हैसाँस नई।

उठो धरा के अमर सपूतोपुनः नया निर्माण करो।

जन-जन के जीवन में फिर से नई स्फूर्तिनव प्राण भरो।)

ਅੱਜ ਦੇ ਇਹ ਦਿਵਯ ਅਤੇ ਭਵਯ (ਸ਼ਾਨਦਾਰ) ਭਾਰਤ ਮੰਡਪਮ’ ਉਸ ਨੂੰ ਦੇਖ ਕੇ ਹਰ ਭਾਰਤੀ ਖੁਸ਼ੀ ਨਾਲ ਭਰ ਰਿਹਾ ਹੈਆਨੰਦਿਤ ਹੈਅਤੇ ਗਰਵ (ਮਾਣ) ਮਹਿਸੂਸ ਕਰ ਰਿਹਾ ਹੈ। ਭਾਰਤ ਮੰਡਪਮ’ ਸੱਦਾ ਹੈ ਭਾਰਤ ਦੀ ਸਮਰੱਥਾ ਦਾਭਾਰਤ ਦੀ ਨਵੀਂ ਊਰਜਾ ਦਾ। ਭਾਰਤ ਮੰਡਪਮ’ ਦਰਸ਼ਨ ਹੈਭਾਰਤ ਦੀ ਭਵਯਤਾ(ਸ਼ਾਨ) ਦਾ ਅਤੇ ਭਾਰਤ ਦੀ ਇੱਛਾਸ਼ਕਤੀ ਦਾ। ਕੋਰੋਨਾ ਦੇ ਕਠਿਨ ਕਾਲ ਵਿੱਚ ਜਦੋਂ ਹਰ ਤਰਫ਼ ਕੰਮ ਰੁਕਿਆ ਹੋਇਆ ਸੀਸਾਡੇ ਦੇਸ਼ ਦੇ ਸ਼੍ਰਮਜੀਵੀਆਂ ਨੇ ਦਿਨ-ਰਾਤ ਮਿਹਨਤ ਕਰਕੇ ਇਸ ਦਾ ਨਿਰਮਾਣ ਪੂਰਾ ਕੀਤਾ ਹੈ।

ਭਾਰਤ ਮੰਡਪਮ’ ਦੇ ਨਿਰਮਾਣ ਨਾਲ ਜੁੜੇ ਹਰ ਸ਼੍ਰਮਿਕ ਭਾਈ-ਭੈਣ ਨੂੰਹਰ ਕਰਮੀ ਨੂੰ ਅੱਜ ਸੱਚੇ ਹਿਰਦੇ ਤੋਂ ਮੈਂ ਅਭਿਨੰਦਨ ਕਰਦਾ ਹਾਂਉਨ੍ਹਾਂ ਦਾ ਸਾਧੂਵਾਦ ਕਰਦਾ ਹਾਂ। ਅੱਜ ਸੁਬ੍ਹਾ ਮੈਨੂੰ ਉਨ੍ਹਾਂ ਸਾਰੇ ਸ਼੍ਰਮਜੀਵੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਸੀਸਾਡੇ ਇਨ੍ਹਾਂ ਸ਼੍ਰਮਿਕ ਸਾਥੀਆਂ ਨੂੰ ਸਨਮਾਨਿਤ ਕਰਨ ਦਾ ਮੈਨੂੰ ਸੁਭਾਗ ਮਿਲਿਆ ਸੀ। ਅੱਜ ਉਨ੍ਹਾਂ ਦੀ ਮਿਹਨਤ ਦੇਖ ਪੂਰਾ ਭਾਰਤ ਵਿਸਮਿਤ ਹੈਭਾਰਤ ਚਕਿਤ ਹੈ। ਮੈਂ ਰਾਜਧਾਨੀ ਦਿੱਲੀ ਦੇ ਲੋਕਾਂ ਨੂੰਦੇਸ਼ ਦੇ ਲੋਕਾਂ ਨੂੰ ਇਸ ਨਵੇਂ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ- ਭਾਰਤ ਮੰਡਪਮ’ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਥੇ ਦੇਸ਼ ਦੇ ਕੋਣੇ-ਕੋਣੇ ਤੋਂ ਅਤਿਥੀ (ਮਹਿਮਾਨ) ਆਏ ਹਨਮੈਂ ਉਨ੍ਹਾਂ ਸਾਰਿਆਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ। ਟੀਵੀ ਦੇ ਮਾਧਿਅਮ ਨਾਲਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਜੋ ਕਰੋੜਾਂ ਲੋਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਹਨਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਸਾਥੀਓ,

ਅੱਜ ਦਾ ਦਿਨ ਵੈਸੇ ਭੀ ਹਰ ਦੇਸ਼ਵਾਸੀ ਦੇ ਲਈ ਬਹੁਤ ਇਤਿਹਾਸਿਕ ਹੈਅੱਜ ਕਰਗਿਲ ਵਿਜੈ ਦਿਵਸ ਹੈ। ਦੇਸ਼ ਦੇ ਦੁਸ਼ਮਣਾਂ ਨੇ ਜੋ ਦੁਸਾਹਸ ਦਿਖਾਇਆ ਸੀਉਸ ਨੂੰ ਮਾਂ ਭਾਰਤੀ ਦੇ ਬੇਟੇ-ਬੇਟੀਆਂ ਨੇ ਆਪਣੇ ਪਰਾਕ੍ਰਮ ਨਾਲ ਪਰਾਸਤ ਕਰ ਦਿੱਤਾ ਸੀ। ਕਰਗਿਲ ਯੁੱਧ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਹਰੇਕ ਵੀਰ ਨੂੰ ਮੈਂ ਕ੍ਰਿਤੱਗ ਰਾਸ਼ਟਰ ਦੀ ਤਰਫੋਂ ਸ਼ਰਧਾਂਜਲੀ ਦਿੰਦਾ ਹਾਂ।

ਸਾਥੀਓ,

ਭਾਰਤ ਮੰਡਪਮ’ ਦੇ ਇਸ ਮਾਨ ਦੇ ਪਿੱਛੇ ਅਤੇ ਜਿਹਾ ਹੁਣੇ ਪੀਯੂਸ਼ ਜੀ ਨੇ ਦੱਸਿਆਭਗਵਾਨ ਬਸ਼ਵੇਸ਼ਵਰ ਦੇ ਅਨੁਭਵ ਮੰਡਪਮ’ ਦੀ ਪ੍ਰੇਰਣਾ ਹੈ। ਅਨੁਭਵ ਮੰਡਪਮ ਯਾਨੀ ਵਾਦ ਅਤੇ ਸੰਵਾਦ ਦੀ ਲੋਕਤਾਂਤਰਿਕ ਪ੍ਰਣਾਲੀਅਨੁਭਵ ਮੰਡਪਮ ਯਾਨੀ ਅਭਿਵਿਅਕਤੀਅਭਿਮਤ । ਅੱਜ ਦੁਨੀਆ ਇਹ ਸਵੀਕਾਰ ਕਰ ਰਹੀ ਹੈ ਕਿ ਭਾਰਤ Mother of Democracy ਹੈ। ਤਮਿਲ ਨਾਡੂ ਦੇ ਉੱਤਰਾਮੇਰੂਰ ਵਿੱਚ ਮਿਲੇ ਸ਼ਿਲਾਲੇਖਾਂ ਤੋਂ ਲੈ ਕੇ ਵੈਸ਼ਾਲੀ ਤੱਕਭਾਰਤ ਦੀ ਵਾਇਬ੍ਰੈਂਟ ਡੈਮੋਕ੍ਰੇਸੀ ਸਦੀਆਂ ਤੋਂ ਸਾਡਾ ਗੌਰਵ ਰਹੀ ਹੈ। ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਵਰ੍ਹੇ ਹੋਣ ਤੇ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂਤਾਂ ਇਹ ਭਾਰਤ ਮੰਡਪਮ’, ਅਸੀਂ ਭਾਰਤੀਆਂ ਦੁਆਰਾ ਆਪਣੇ ਲੋਕਤੰਤਰ ਨੂੰ ਦਿੱਤਾ ਇੱਕ ਖੂਬਸੂਰਤ ਉਪਹਾਰ ਹੈ। ਕੁਝ ਹਫ਼ਤਿਆਂ ਬਾਅਦ ਹੀ ਇੱਥੇ ਹੀ G-20 ਨਾਲ ਜੁੜੇ ਆਯੋਜਨ ਹੋਣਗੇਦੁਨੀਆ ਦੇ ਬੜੇ-ਬੜੇ ਦੇਸ਼ਾਂ ਦੇ ਰਾਸ਼ਟਰਮੁਖੀ ਇੱਥੇ ਉਪਸਥਿਤ ਹੋਣਗੇ। ਭਾਰਤ ਦੇ ਵਧਦੇ ਹੋਏ ਕਦਮ ਅਤੇ ਭਾਰਤ ਦਾ ਵਧਦਾ ਹੋਇਆ ਕੱਦਇਸ ਭਵਯ (ਸ਼ਾਨਦਾਰ) ਭਾਰਤ ਮੰਡਪਮ’ ਤੋਂ ਪੂਰੀ ਦੁਨੀਆ ਦੇਖੇਗੀ।

ਸਾਥੀਓ,

ਅੱਜ ਪੂਰੀ ਦੁਨੀਆ Inter-Connected ਹੈ, Inter-Dependent ਹੈ ਅਤੇ ਆਲਮੀ ਪੱਧਰ ਤੇ ਵਿਭਿੰਨ ਕਾਰਜਕ੍ਰਮਾਂ ਅਤੇ ਸਮਿਟਸ ਦੀ ਲੜੀ ਲਗਾਤਾਰ ਚਲਦੀ ਰਹਿੰਦੀ ਹੈ। ਐਸੇ ਕਾਰਜਕ੍ਰਮ ਕਦੇ ਇੱਕ ਦੇਸ਼ ਵਿੱਚ ਤਾਂ ਕਦੇ ਦੂਸਰੇ ਦੇਸ਼ ਵਿੱਚ ਹੁੰਦੇ ਹਨ। ਅਜਿਹੇ ਵਿੱਚ ਭਾਰਤ ਵਿੱਚਦੇਸ਼ ਦੀ ਰਾਜਧਾਨੀ ਦਿੱਲੀ ਵਿੱਚਅੰਤਰਰਾਸ਼ਟਰੀ ਪੱਧਰ ਦਾ ਇੱਕ ਕਨਵੈਨਸ਼ਨ ਸੈਂਟਰ ਹੋਣਾ ਬਹੁਤ ਹੀ ਜ਼ਰੂਰੀ ਸੀ। ਇੱਥੇ ਜੋ ਵਿਵਸਥਾਵਾਂ ਸਨਉਹ ਹਾਲਸ ਸਨਉਹ ਕਈ ਦਹਾਕੇ ਪਹਿਲਾਂ ਇੱਥੇ ਬਣੇ ਸਨ। ਪਿਛਲੀ ਸ਼ਤਾਬਦੀ ਦੀ ਉਹ ਪੁਰਾਣੀ ਵਿਵਸਥਾ, 21ਵੀਂ ਸਦੀ ਦੇ ਭਾਰਤ ਦੇ ਨਾਲ ਕਦਮਤਾਲ ਨਹੀਂ ਕਰ ਪਾ ਰਹੇ ਸੀ। 21ਵੀਂ ਸਦੀ ਦੇ ਭਾਰਤ ਵਿੱਚ ਸਾਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਨਿਰਮਾਣ ਕਰਨਾ ਹੀ ਹੋਵੇਗਾ। ਇਸ ਲਈ ਇਹ ਭਵਯ (ਸ਼ਾਨਦਾਰ)ਨਿਰਮਾਣਇਹ ਭਾਰਤ ਮੰਡਪਮ’ ਅੱਜ ਮੇਰੇ ਦੇਸ਼ਵਾਸੀਆਂ ਦੇ ਸਾਹਮਣੇ ਹੈਤੁਹਾਡੇ ਸਾਹਮਣੇ ਹੈ। ਭਾਰਤ ਮੰਡਪਮ’ ਦੇਸ਼-ਵਿਦੇਸ਼ ਦੇ ਬੜੇ-ਬੜੇ exhibitors ਨੂੰ ਮਦਦ ਕਰੇਗਾ। ਭਾਰਤ ਮੰਡਪਮ’ ਦੇਸ਼ ਵਿੱਚ ਕਾਨਫਰੰਸ ਟੂਰਿਜ਼ਮ ਦਾ ਬਹੁਤ ਬੜਾ ਜ਼ਰੀਆ ਬਣੇਗਾ। ਭਾਰਤ ਮੰਡਪਮ’ ਸਾਡੇ ਸਟਾਰਟਅੱਪਸ ਦੀ ਸ਼ਕਤੀ ਨੂੰ ਸ਼ੋਅ-ਕੇਸ ਦਾ ਮਾਧਿਅਮ ਬਣੇਗਾ। ਭਾਰਤ ਮੰਡਪਮ’ ਸਾਡੇ ਸਿਨੇਮਾ-ਜਗਤਸਾਡੇ ਆਰਟਿਸਟਸ ਦੀ ਪਰਫਾਰਮੈਂਸ ਦਾ ਸਾਖੀ ਬਣੇਗਾ। ਭਾਰਤ ਮੰਡਪਮ’ ਸਾਡੇ ਹਸਤਸ਼ਿਲਪੀਆਂਕਾਰੀਗਰਾਂ-ਬੁਣਕਰਾਂ ਦੀ ਮਿਹਨਤ ਨੂੰ ਪਲੈਟਫਾਰਮ ਦੇਣ ਦਾ ਇੱਕ ਮਹੱਤਵਪੂਰਨ ਮਾਧਿਅਮ ਬਣਨ ਵਾਲਾ ਹੈ ਅਤੇ ਭਾਰਤ ਮੰਡਪਮ’ ਆਤਮਨਿਰਭਰ ਭਾਰਤ ਅਤੇ Vocal For Local ਅਭਿਯਾਨ ਦਾ ਪ੍ਰਤੀਬਿੰਬ ਬਣੇਗਾ। ਯਾਨੀ ਇਕੌਨਮੀ ਤੋਂ ਇਕੌਲਜੀ ਤੱਕਟ੍ਰੇਡ ਤੋਂ ਟੈਕਨੋਲੋਜੀ ਤੱਕਅਜਿਹੇ ਹਰ ਆਯੋਜਨ ਦੇ ਲਈ ਇਹ ਵਿਸ਼ਾਲ ਮਿਹਨਤ ਅਤੇ ਇਹ ਵਿਸ਼ਾਲ ਪਰਿਸਰਇਹ ਭਾਰਤ ਮੰਡਪਮ’ ਬਹੁਤ ਬੜਾ ਮੰਚ ਬਣੇਗਾ।

ਸਾਥੀਓ,

ਭਾਰਤ ਮੰਡਪਮ ਜਿਹੀ ਇਸ ਵਿਵਸਥਾ ਦਾ ਨਿਰਮਾਣ ਕਈ ਦਹਾਕੇ ਪਹਿਲਾਂ ਹੋ ਜਾਣਾ ਚਾਹੀਦਾ ਸੀ। ਲੇਕਿਨ ਸ਼ਾਇਦ ਮੈਨੂੰ ਲਗਦਾ ਹੈਬਹੁਤ ਸਾਰੇ ਕੰਮ ਮੇਰੇ ਹੱਥ ਵਿੱਚ ਹੀ ਲਿਖੇ ਹੋਏ ਹਨ। ਅਤੇ ਅਸੀਂ ਦੇਖਦੇ ਹਾਂਦੁਨੀਆ ਵਿੱਚ ਕਿਸੇ ਦੇਸ਼ ਵਿੱਚ ਅਗਰ ਇੱਕ ਓਲੰਪਿਕ ਸਮਿਟ ਹੁੰਦਾ ਹੈਪੂਰੀ ਦੁਨੀਆ ਵਿੱਚ ਉਸ ਦੇਸ਼ ਦਾ ਪ੍ਰੋਫਾਈਲ ਇਕਦਮ ਤੋਂ ਬਦਲ ਜਾਂਦਾ ਹੈ। ਅੱਜ ਇਹ ਵਿਸ਼ਵ ਵਿੱਚ ਇਨ੍ਹਾਂ ਚੀਜ਼ਾਂ ਦਾ ਮਹਾਤਮ ਬਹੁਤ ਬੜਾ ਹੋ ਗਿਆ ਹੈ ਅਤੇ ਦੇਸ਼ ਦਾ ਪ੍ਰੋਫਾਈਲ ਭੀ ਬਹੁਤ ਮਾਅਨੇ ਰੱਖਦਾ ਹੈ। ਅਤੇ ਅਜਿਹੀਆਂ ਹੀ ਵਿਵਸਥਾਵਾਂ ਹਨ ਜੋ ਕੁਝ ਨਾ ਕੁਝ ਉਸ ਵਿੱਚ value addition ਕਰਦੀਆਂ ਹਨ। ਲੇਕਿਨ ਸਾਡੇ ਦੇਸ਼ ਵਿੱਚ ਕੁਝ ਅਲੱਗ ਸੋਚ ਦੇ ਲੋਕ ਭੀ ਹਨ। ਨਕਾਰਾਤਮਕ ਸੋਚ ਵਾਲਿਆਂ ਦੀ ਕੋਈ ਕਮੀ ਤਾਂ ਹੈ ਨਹੀਂ ਸਾਡੇ ਇੱਥੇ। ਇਸ ਨਿਰਮਾਣ ਨੂੰ ਰੋਕਣ ਦੇ ਲਈ ਵੀ ਨਕਾਰਾਤਮਕ ਸੋਚ ਵਾਲਿਆਂ ਨੇ ਕੀ-ਕੀ ਕੋਸ਼ਿਸ਼ਾਂ ਨਹੀਂ ਕੀਤੀਆਂ। ਖੂਬ ਤੁਫਾਨ ਮਚਾਇਆ ਗਿਆਅਦਾਲਤਾਂ ਦੇ ਚੱਕਰ ਕੱਟੇ ਗਏ। ਲੇਕਿਨ ਜਿੱਥੇ ਸੱਚ ਹੈਉੱਥੇ ਈਸ਼ਵਰ ਵੀ ਹੁੰਦਾ ਹੈ। ਲੇਕਿਨ ਹੁਣ ਇਹ ਸੁੰਦਰ ਪਰਿਸਰ ਤੁਹਾਡੀਆਂ ਅੱਖਾਂ ਸਾਹਮਣੇ ਮੌਜੂਦ ਹੈ। ਦਰਅਸਲਕੁਝ ਲੋਕਾਂ ਦੀ ਫਿਤਰਤ ਹੁੰਦੀ ਹੈਹਰ ਚੰਗੇ ਕੰਮ ਨੂੰ ਰੋਕਣ ਦੀਟੋਕਣ ਦੀ।  ਹੁਣ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਰਤਵਯ ਪਥ ਬਣ ਰਿਹਾ ਸੀ ਤਾਂ ਨਾ ਜਾਣੇ ਕੀ-ਕੀ ਕਥਾਵਾਂ ਚਲ ਰਹੀਆਂ ਸਨਫ੍ਰੰਟ ਪੇਜ ਤੇ ਬ੍ਰੇਕਿੰਗ ਨਿਊਜ਼ ਚ ਕੀ ਕੁਝ ਚਲ ਰਿਹਾ ਸੀ। ਅਦਾਲਤ ਵਿੱਚ ਭੀ ਪਤਾ ਨਹੀਂ ਕਿਤਨੇ ਮਾਮਲੇ ਉਠਾਏ ਗਏ ਸਨ। ਲੇਕਿਨ ਜਦੋਂ ਹੁਣ ਕਰਤਵਯ ਪਥ  ਬਣ ਗਿਆਤਾਂ ਉਹ ਲੋਕ ਵੀ ਦਬੀ ਜ਼ੁਬਾਨ ਵਿੱਚ ਕਹਿ ਰਹੇ ਹਨ ਕਿ ਕੁਝ ਚੰਗਾ ਹੋਇਆ ਹੈ ਕੁਝਇਹ ਦੇਸ਼ ਦੀ ਸ਼ਾਨ ਵਧਾਉਣ ਵਾਲਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਕੁਝ ਸਮੇਂ ਬਾਅਦ ਭਾਰਤ ਮੰਡਪਮ’ ਦੇ ਲਈ ਵੀ ਉਹ ਟੋਲੀ ਖੁੱਲ੍ਹ ਕੇ ਬੋਲੇ ਜਾਂ ਨਾ ਬੋਲੇਲੇਕਿਨ ਅੰਦਰੋਂ ਤਾਂ ਸਵੀਕਾਰ ਕਰੇਗੀ ਅਤੇ ਹੋ ਸਕਦਾ ਹੈ ਕਿ ਕਿਸੇ ਸਮਾਰੋਹ ਵਿੱਚ ਇੱਥੇ ਆ ਕੇ  ਲੈਕਚਰ ਦੇਣ ਭੀ ਆ ਜਾਵੇ।

Friends,

ਦੋਸਤੋ (Friends),

ਕੋਈ ਵੀ ਦੇਸ਼ ਹੋਵੇਕੋਈ ਵੀ ਸਮਾਜ ਹੋਵੇਉਹ ਟੁਕੜਿਆਂ ਵਿੱਚ ਸੋਚ ਕੇਟੁਕੜਿਆਂ ਵਿੱਚ ਕੰਮ ਕਰਕੇ ਅੱਗੇ ਨਹੀਂ ਵਧ ਸਕਦਾ। ਅੱਜ ਇਹ ਕਨਵੈਨਸ਼ਨ ਸੈਂਟਰਇਹ ਭਾਰਤ ਮੰਡਪਮ’ ਇਸ ਬਾਤ ਦਾ ਵੀ ਗਵਾਹ ਹੈ ਕਿ ਸਾਡੀ ਸਰਕਾਰ ਕਿਵੇਂ ਹੋਲਿਸਟਿਕ ਤਰੀਕੇ ਨਾਲਬਹੁਤ ਦੂਰ ਦੀ ਸੋਚ ਕੇ ਕੰਮ ਕਰ ਰਹੀ ਹੈ। ਇਨ੍ਹਾਂ ਜਿਹੇ ਸੈਂਟਰਸ ਵਿੱਚ ਆਉਣਾ ਅਸਾਨ ਹੋਵੇਦੇਸ਼-ਵਿਦੇਸ਼ ਦੀਆਂ ਬੜੀਆਂ ਕੰਪਨੀਆਂ ਇੱਥੇ ਆ ਸਕਣਇਸ ਲਈ ਅੱਜ ਭਾਰਤ 160 ਤੋਂ ਜ਼ਿਆਦਾ ਦੇਸ਼ਾਂ ਨੂੰ e-Conference visa ਦੀ ਸੁਵਿਧਾ ਦੇ ਰਿਹਾ ਹੈ। ਯਾਨੀ ਸਿਰਫ਼ ਇਹ ਬਣਾਇਆ ਐਸਾ ਨਹੀਂਪੂਰੀ ਸਪਲਾਈ ਚੇਨਸਿਸਟਮ ਚੇਨਉਸ ਦੀ ਵਿਵਸਥਾ ਕੀਤੀ ਹੈ। 2014 ਵਿੱਚ ਦਿੱਲੀ ਏਅਰਪੋਰਟ ਦੀ ਕਪੈਸਿਟੀ ਦਾ ਸਲਾਨਾ ਕਰੀਬ 5 ਕਰੋੜ ਯਾਤਰੀਆਂ ਨੂੰ ਹੈਂਡਲ ਕਰਨ ਦੀ ਸੀ। ਅੱਜ ਇਹ ਵੀ ਵਧ ਕੇ ਸਲਾਨਾ ਸਾਢੇ ਸੱਤ ਕਰੋੜ ਪੈਸੰਜਰ ਹੋ ਚੁੱਕੀ ਹੈ। ਟਰਮੀਨਲ ਟੂ ਅਤੇ ਚੌਥਾ ਰਨਵੇਅ ਵੀ ਸ਼ੁਰੂ ਹੋ ਚੁੱਕਿਆ ਹੈ। ਗ੍ਰੇਟਰ ਨੌਇਡਾ ਦੇ ਜੇਵਰ ਵਿੱਚ ਇੰਟਰਨੈਸ਼ਨਲ ਏਅਰਪੋਰਟ ਸ਼ੁਰੂ ਹੋਣ ਦੇ ਬਾਅਦ ਇਸ ਨੂੰ ਹੋਰ ਸ਼ਕਤੀ ਮਿਲੇਗੀ। ਬੀਤੇ ਵਰ੍ਹਿਆਂ ਵਿੱਚ ਦਿੱਲੀ –NCR ਵਿੱਚ ਹੋਟਲ ਇੰਡਸਟ੍ਰੀ ਦਾ ਵੀ ਕਾਫੀ ਵਿਸਤਾਰ ਹੋਇਆ ਹੈ। ਯਾਨੀ ਕਾਨਫਰੰਸ ਟੂਰਿਜ਼ਮ ਦੇ ਲਈ ਇੱਕ ਪੂਰਾ ਈਕੋਸਿਸਟਮ ਬਣਾਉਣ ਦਾ ਅਸੀਂ ਬਿਲਕੁਲ ਪਲਾਨ-ਵੇ ਵਿੱਚ ਪ੍ਰਯਾਸ ਕੀਤਾ ਹੈ।

ਸਾਥੀਓ,

ਇਸ ਦੇ ਇਲਾਵਾ ਭੀ ਇੱਥੇ ਰਾਜਧਾਨੀ ਦਿੱਲੀ ਵਿੱਚ ਵੀ ਬੀਤੇ ਵਰ੍ਹਿਆਂ ਵਿੱਚ ਜੋ ਨਿਰਮਾਣ ਹੋਏ ਹਨਉਹ ਦੇਸ਼ ਦਾ ਗੌਰਵ ਵਧਾ ਰਹੇ ਹਨ। ਕੌਣ ਭਾਰਤੀ ਹੋਵੇਗਾਜਿਸ ਦਾ ਸਿਰ ਦੇਸ਼ ਦੀ ਨਵੀਂ ਸੰਸਦ ਨੂੰ ਦੇਖ ਕੇ ਉੱਚਾ ਨਹੀਂ ਹੋਵੇਗਾ। ਅੱਜ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਹੈਪੁਲਿਸ ਮੈਮੋਰੀਅਲ ਹੈਬਾਬਾ ਸਾਹੇਬ ਅੰਬੇਡਕਰ ਮੈਮੋਰੀਅਲ ਹੈ। ਅੱਜ ਕਰਤਵਯ ਪਥ ਦੇ ਆਸਪਾਸ ਸਰਕਾਰ ਦੇ ਆਧੁਨਿਕ ਆਫਿਸਿਜ਼ਦਫ਼ਤਰਉਸ ਤੇ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਅਸੀਂ ਵਰਕ ਕਲਚਰ ਭੀ ਬਦਲਣਾ ਹੈਨਰਕ ਇਨਵਾਇਰਨਮੈਂਟ ਭੀ ਬਦਲਣਾ ਹੈ। ਆਪ (ਤੁਸੀਂ) ਸਭ ਨੇ ਦੇਖਿਆ ਹੋਵੇਗਾਪ੍ਰਾਈਮ ਮਿਨਿਸਟਰਸ ਮਿਊਜ਼ੀਅਮ ਨਾਲ ਅੱਜ ਦੀ ਨਵੀਂ ਪੀੜ੍ਹੀ ਨੂੰ ਦੇਸ਼ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਜਾਣਨ ਦਾ ਮੌਕਾ ਮਿਲ ਰਿਹਾ ਹੈ। ਜਲਦੀ ਹੀ ਦਿੱਲੀ ਵਿੱਚਅਤੇ ਇਹ ਵੀ ਆਪ ਲੋਕਾਂ ਦੇ ਲਈ ਖੁਸ਼ਖ਼ਬਰੀ ਹੋਵੇਗੀਦੁਨੀਆ ਦੇ ਲਈ ਵੀ ਖੁਸ਼ਖ਼ਬਰੀ ਹੋਵੇਗੀਜਲਦੀ ਹੀ ਦਿੱਲੀ ਵਿੱਚ ਦੁਨੀਆ ਦਾ ਸਭ ਤੋਂ ਬੜਾ ਅਤੇ ਜਦੋਂ ਮੈਂ ਕਹਿੰਦਾ ਹਾਂਦੁਨੀਆ ਦਾ ਸਭ ਤੋਂ ਬੜਾ ਮਤਲਬ ਦੁਨੀਆ ਦਾ ਸਭ ਤੋਂ ਬੜਾ ਮਿਊਜ਼ੀਅਮ-ਯੁਗੇ-ਯੁਗੀਨ ਭਾਰਤ ਭੀ ਬਣਨ ਜਾ ਰਿਹਾ ਹੈ।

ਸਾਥੀਓ,

ਅੱਜ ਪੂਰੀ ਦੁਨੀਆ ਭਾਰਤ ਦੀ ਤਰਫ਼ ਦੇਖ ਰਹੀ ਹੈ। ਭਾਰਤ ਅੱਜ ਉਹ ਹਾਸਲ ਕਰ ਰਿਹਾ ਹੈਜੋ ਪਹਿਲਾਂ ਅਕਲਪਨੀ(ਕਲਪਨਾ ਤੋਂ ਪਰੇ) ਸੀਕੋਈ ਸੋਚ ਵੀ ਨਹੀਂ ਸਕਦਾ ਸੀ। ਵਿਕਸਿਤ ਹੋਣ ਲਈ ਸਾਨੂੰ ਬੜਾ ਸੋਚਣਾ ਹੀ ਹੋਵੇਗਾਬੜੇ ਟੀਚੇ ਹਾਸਲ ਕਰਨੇ ਹੀ ਹੋਣਗੇ। ਇਸ ਲਈ, Think Big, Dream Big, Act Big” ਦੇ ਸਿਧਾਂਤ ਨੂੰ ਅਪਣਾਉਂਦੇ ਹੋਏ  ਭਾਰਤ ਅੱਜ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਤੇ ਕਿਹਾ ਭੀ ਗਿਆ ਹੈ – ਇਤਨੇ ਊਂਚੇ ਉਠੋ ਕਿਜਿਤਨਾ ਉਠਾ ਗਗਨ ਹੈ। ਅਸੀਂ ਪਹਿਲਾਂ ਤੋਂ ਬੜਾ ਨਿਰਮਾਣ ਕਰ ਰਹੇ ਹਾਂਅਸੀਂ ਪਹਿਲਾਂ ਤੋਂ ਬਿਹਤਰ ਨਿਰਮਾਣ ਕਰ ਰਹੇ ਹਾਂਅਸੀਂ ਪਹਿਲਾਂ ਤੋਂ ਤੇਜ਼ ਗਤੀ ਨਾਲ ਨਿਰਮਾਣ ਕਰ ਰਹੇ ਹਾਂ। ਪੂਰਬ ਤੋਂ ਲੈ ਕੇ ਪੱਛਮ ਤੱਕਉੱਤਰ ਤੋਂ ਲੈ ਕੇ ਦੱਖਣ ਤੱਕਭਾਰਤ ਦਾ ਇਨਫ੍ਰਾਸਟ੍ਰਕਚਰ ਬਦਲ ਰਿਹਾ ਹੈ। ਦੁਨੀਆ ਦਾ ਸਭ ਤੋਂ ਬੜਾ Solar Wind Park ਅੱਜ ਭਾਰਤ ਵਿੱਚ ਬਣ ਰਿਹਾ ਹੈ। ਦੁਨੀਆ ਦਾ ਸਭ ਤੋਂ ਉੱਚਾ ਰੇਲ ਬ੍ਰਿਜ ਅੱਜ ਭਾਰਤ ਵਿੱਚ ਹੈ। 10 ਹਜ਼ਾਰ ਫੀਟ ਤੋਂ ਅਧਿਕ ਦੀ ਉਚਾਈ ਤੇ ਦੁਨੀਆ ਦੀ ਸਭ ਤੋਂ ਲੰਬੀ ਟਨਲ ਅੱਜ ਭਾਰਤ ਵਿੱਚ ਹੈ। ਦੁਨੀਆ ਦੀ ਸਭ ਤੋਂ ਉੱਚੀ ਮੋਟਰੇਬਲ ਰੋਡ ਅੱਜ ਭਾਰਤ ਵਿੱਚ  ਹੈ। ਦੁਨੀਆ ਦਾ ਸਭ ਤੋਂ ਬੜਾ ਕ੍ਰਿਕਟ ਸਟੇਡੀਅਮ ਅੱਜ ਭਾਰਤ ਵਿੱਚ ਹੈ। ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਅੱਜ ਭਾਰਤ ਵਿੱਚ ਹੈ। ਏਸ਼ੀਆ ਦਾ ਦੂਸਰਾ ਸਭ ਤੋਂ ਬੜਾ ਰੇਲ-ਰੋਡ ਬ੍ਰਿਜ ਵੀ ਭਾਰਤ ਵਿੱਚ ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਗ੍ਰੀਨ ਹਾਈਡ੍ਰੋਜਨ ਤੇ ਇਤਨਾ ਬੜਾ ਕੰਮ ਹੋ ਰਿਹਾ ਹੈ।

ਸਾਥੀਓ,

ਅੱਜ ਸਾਡੀ ਸਰਕਾਰ ਦੇ ਇਸ ਟਰਮ ਅਤੇ ਪਿਛਲੇ ਟਰਮ ਦੇ ਕਾਰਜਾਂ ਦਾ ਪਰਿਣਾਮ ਪੂਰਾ ਦੇਸ਼ ਦੇਖ ਰਿਹਾ ਹੈ। ਅੱਜ ਦੇਸ਼ ਦਾ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਹੁਣ ਭਾਰਤ ਦੀ ਵਿਕਾਸ ਯਾਤਰਾ ਰੁਕਣ ਵਾਲੀ ਨਹੀਂ ਹੈ। ਆਪ (ਤੁਸੀਂ) ਜਾਣਦੇ ਹੋ ਕਿ ਸਾਡੇ ਪਹਿਲੇ ਟਰਮ ਦੀ ਸ਼ੁਰੂਆਤ ਵਿੱਚ ਭਾਰਤਵਰਲਡ ਇਕੌਨਮੀ ਵਿੱਚ ਦਸਵੇਂ ਨੰਬਰ ਤੇ ਸੀ। ਜਦੋਂ ਮੈਨੂੰ ਅੱਜ ਲੋਕਾਂ ਨੇ ਕੰਮ ਦਿੱਤਾ ਤਦ ਅਸੀਂ ਦਸ ਨੰਬਰੀ ਸਾਂ। ਦੂਸਰੇ ਟਰਮ ਵਿੱਚ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਇਕੌਨਮੀ ਹੈ। ਅਤੇ ਇਹ ਟ੍ਰੈਕ ਰਿਕਾਰਡ ਦੇ ਅਧਾਰ ਤੇਬਾਤਾਂ-ਬਾਤਾਂ ਵਿੱਚ ਨਹੀਂਟ੍ਰੈਕ ਰਿਕਾਰਡ ਦੇ ਅਧਾਰ ਤੇ ਮੈਂ ਕਹਿ ਰਿਹਾ ਹਾਂ। ਮੈਂ ਦੇਸ਼ ਨੂੰ ਇਹ ਵੀ ਵਿਸ਼ਵਾਸ ਦਿਵਾਵਾਂਗਾ ਕਿ ਤੀਸਰੇ ਟਰਮ ਵਿੱਚਦੁਨੀਆ ਦੀਆਂ ਪਹਿਲੀਆਂ ਤਿੰਨ ਇਕੌਨਮੀਜ਼ ਵਿੱਚ ਇੱਕ ਨਾਮ ਭਾਰਤ ਦਾ ਹੋਵੇਗਾ। ਯਾਨੀਤੀਸਰੇ ਟਰਮ ਵਿੱਚ ਪਹਿਲੀਆਂ ਤਿੰਨ ਇਕੌਨਮੀ ਵਿੱਚ ਗਰਵ (ਮਾਣ) ਦੇ ਨਾਲ ਹਿੰਦੁਸਤਾਨ ਖੜ੍ਹਾ ਹੋਵੇਗਾ ਦੋਸਤੋ। Third Term- Top Three Economy ਵਿੱਚ ਪਹੁੰਚ ਕੇ ਰਹੇਗਾ ਭਾਰਤ ਅਤੇ ਇਹ ਮੋਦੀ ਦੀ ਗਰੰਟੀ ਹੈ। ਮੈਂ ਦੇਸ਼ਵਾਸੀਆਂ ਨੂੰ ਇਹ ਵੀ ਵਿਸ਼ਵਾਸ ਦਿਵਾਵਾਂਗਾ ਕਿ 2024 ਤੋਂ ਬਾਅਦ ਸਾਡੇ ਤੀਸਰੇ ਟਰਮ ਵਿੱਚਦੇਸ਼ ਦੀ ਵਿਕਾਸ ਯਾਤਰਾ ਹੋਰ ਤੇਜ਼ੀ ਨਾਲ ਵਧੇਗੀ। ਅਤੇ ਮੇਰੇ ਤੀਸਰੇ ਕਾਰਜਕਾਲ ਵਿੱਚ ਆਪ (ਤੁਸੀਂ) ਆਪਣੇ ਸੁਪਨੇ ਆਪਣੀਆਂ ਅੱਖਾਂ ਦੇ ਸਾਹਮਣੇ ਪੂਰੇ ਹੁੰਦੇ ਦੇਖੋਗੇ।

ਸਾਥੀਓ,

ਅੱਜ ਭਾਰਤ ਵਿੱਚ ਨਵ ਨਿਰਮਾਣ ਦੀ ਕ੍ਰਾਂਤੀ ਚਲ ਰਹੀ ਹੈ। ਬੀਤੇ 9 ਸਾਲ ਵਿੱਚ ਭਾਰਤ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਕਰੀਬ-ਕਰੀਬ 34 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਸਾਲ ਦੇ ਬਜਟ ਵਿੱਚ ਵੀ ਕੈਪੀਟਲ ਐਕਸਪੈਂਡੀਚਰ 10 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ। ਨਵੇਂ ਏਅਰਪੋਰਟਨਵੇਂ ਐਕਸਪ੍ਰੈੱਸ ਵੇਅਨਵੇਂ ਰੇਲ ਰੂਟਨਵੇਂ ਬ੍ਰਿਜਨਵੇਂ ਹਸਪਤਾਲਅੱਜ ਭਾਰਤ ਜਿਸ ਸਪੀਡ ਅਤੇ ਸਕੇਲ ਤੇ ਕੰਮ ਕਰ ਰਿਹਾ ਹੈਇਹ ਵਾਕਈ ਅਭੂਤਪੂਰਵ ਹੈ। 70 ਸਾਲ ਵਿੱਚਇਹ ਮੈਂ ਹੋਰ ਕਿਸੇ ਦੀ ਆਲੋਚਨਾ ਕਰਨ ਦੇ ਲਈ ਨਹੀਂ ਕਹਿ ਰਿਹਾ ਹਾਂਲੇਕਿਨ ਹਿਸਾਬ-ਕਿਤਾਬ ਦੇ ਲਈ ਕੁਝ reference ਜ਼ਰੂਰੀ ਹੁੰਦਾ ਹੈ। ਅਤੇ ਇਸ ਲਈ ਮੈਂ ਉਸ reference ਦੇ ਅਧਾਰ ਤੇ ਬਾਤ ਕਰ ਰਿਹਾ ਹਾਂ। 70 ਸਾਲ ਵਿੱਚ ਭਾਰਤ ਵਿੱਚ ਸਿਰਫ਼ 20 ਹਜ਼ਾਰ ਕਿਲੋਮੀਟਰ ਦੇ ਆਸਪਾਸ ਰੇਲ ਲਾਈਨਾਂ ਦਾ Electrification ਹੋਇਆ ਸੀ। ਜਦਕਿ ਪਿਛਲੇ 9 ਸਾਲ ਵਿੱਚ ਭਾਰਤ ਵਿੱਚ ਕਰੀਬ-ਕਰੀਬ 40 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ Electrification ਹੋਇਆ ਹੈ। 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਹਰ ਮਹੀਨੇ ਸਿਰਫ਼ 600 ਮੀਟਰਕਿਲੋਮੀਟਰ ਮਤ ਸਮਝਣਾਸਿਰਫ਼ 600 ਮੀਟਰ ਨਵੀਂ ਮੈਟਰੋ ਲਾਈਨ ਵਿਛਾਈ ਜਾ ਰਹੀ ਸੀ। ਅੱਜ ਭਾਰਤ ਵਿੱਚ ਹਰ ਮਹੀਨੇ 6 ਕਿਲੋਮੀਟਰ ਨਵੀਂ ਮੈਟਰੋ ਲਾਈਨ ਦਾ ਕੰਮ ਪੂਰਾ ਹੋ ਰਿਹਾ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ 4 ਲੱਖ ਕਿਲੋਮੀਟਰ ਤੋਂ ਵੀ ਘੱਟ ਗ੍ਰਾਮੀਣ ਸੜਕਾਂ ਸਨ। ਅੱਜ ਦੇਸ਼ ਵਿੱਚ ਸਵਾ ਸੱਤ ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਗ੍ਰਾਮੀਣ ਸੜਕਾਂ ਹਨ।  2014 ਤੋਂ ਪਹਿਲਾਂ ਦੇਸ਼ ਵਿੱਚ ਕਰੀਬ-ਕਰੀਬ 70 ਦੇ ਆਸਪਾਸ ਹੀ ਸਾਡੇ ਏਅਰਪੋਰਟ ਸਨ। ਅੱਜ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ ਭੀ ਵਧ ਕੇ 150 ਦੇ ਆਸਪਾਸ ਪਹੁੰਚ ਰਹੀ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਸਿਸਟਮ ਭੀ ਸਿਰਫ਼ 60 ਸ਼ਹਿਰਾਂ ਵਿੱਚ ਸੀ। ਹੁਣ ਦੇਸ਼ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਸਿਸਟਮ 600 ਤੋਂ ਭੀ ਜ਼ਿਆਦਾ ਸ਼ਹਿਰਾਂ ਵਿੱਚ ਪਹੁੰਚ ਗਿਆ ਹੈ।

ਸਾਥੀਓ,

ਬਦਲਦਾ ਹੋਇਆ ਭਾਰਤ ਅੱਜ ਪੁਰਾਣੀਆਂ ਚੁਣੌਤੀਆਂ ਨੂੰ ਸਮਾਪਤ ਕਰਦੇ ਹੋਏ ਅੱਗੇ ਵਧ ਰਿਹਾ ਹੈ। ਅਸੀਂ ਸਮੱਸਿਆਵਾਂ ਦੇ ਸਥਾਈ ਸਮਾਧਾਨ ਤੇ Permanent Solution ‘ਤੇ ਜ਼ੋਰ ਦੇ ਰਹੇ ਹਾਂ। ਅਤੇ ਇਸ ਦੀ ਇੱਕ ਉਦਾਹਰਣ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਭੀ ਹੈ। ਇੱਥੇ ਉਦਯੋਗ ਜਗਤ ਦੇ ਸਾਥੀ ਬੈਠੇ ਹਨਮੈਂ ਚਾਹਾਂਗਾ ਕਿ ਆਪ (ਤੁਸੀਂ) ਜਾ ਕੇ ਉਸ ਪੋਰਟਲ ਨੂੰ ਦੇਖੋ। ਦੇਸ਼ ਵਿੱਚ ਰੇਲ-ਰੋਡ ਜਿਹੇ ਫਿਜ਼ੀਕਲ ਇਨਫ੍ਰਾਸਟ੍ਰਕਟਰ ਦੇ ਲਈਸਕੂਲ ਬਣਾਉਣੇ ਹੋਣਹਸਪਤਾਲ ਬਣਾਉਣੇ ਹੋਣਅਜਿਹੇ ਸੋਸ਼ਲ ਇਨਫ੍ਰਾਸਟ੍ਰਕਚਰ ਦੇ ਲਈਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਇੱਕ ਬਹੁਤ ਬੜਾ ਗੇਮਚੇਂਜਰ ਸਾਬਤ ਹੋਣ ਜਾ ਰਿਹਾ ਹੈ। ਇਸ ਵਿੱਚ ਅਲੱਗ-ਅਲੱਗ ਲੇਅਰ ਦੇ 1600 ਤੋਂ ਜ਼ਿਆਦਾ ਅਲੱਗ-ਅਲੱਗ ਲੇਅਰਸ ਦੇ ਡੇਟਾ ਉਸ ਦੇ ਅੰਦਰ ਡਿਜੀਟਲ ਪਲੈਟਫਾਰਮਸ ਤੇ ਲਿਆਂਦਾ ਗਿਆ ਹੈ। ਕੋਸ਼ਿਸ਼ ਇਹੀ ਹੈ ਕਿ ਦੇਸ਼ ਦਾ ਸਮਾਂ ਅਤੇ ਦੇਸ਼ ਦਾ ਪੈਸਾ ਪਹਿਲਾਂ ਦੀ ਤਰ੍ਹਾਂ ਬਰਬਾਦ ਨਾ ਹੋਵੇ।

ਸਾਥੀਓ,

ਅੱਜ ਭਾਰਤ ਦੇ ਸਾਹਮਣੇ ਬਹੁਤ ਬੜਾ ਅਵਸਰ ਹੈ। ਅੱਜ ਤੋਂ ਸੌ ਵਰ੍ਹੇ ਪਹਿਲਾਂਮੈਂ ਪਿਛਲੀ ਸ਼ਤਾਬਦੀ ਦੀ ਬਾਤ ਕਰ ਰਿਹਾ ਹਾਂਅੱਜ ਤੋਂ 100 ਵਰ੍ਹੇ ਪਹਿਲਾਂ ਜਦੋਂ ਭਾਰਤ ਆਜ਼ਾਦੀ ਦੀ ਜੰਗ ਲੜ ਰਿਹਾ ਸੀਤਾਂ ਉਹ ਪਿਛਲੀ ਸ਼ਤਾਬਦੀ ਦਾ ਤੀਸਰਾ ਦਹਾਕਾਮੈਂ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। 1923-1930 ਦਾ ਉਹ ਕਾਲਖੰਡ ਯਾਦ ਕਰੋਪਿਛਲੀ ਸ਼ਤਾਬਦੀ ਦਾ ਤੀਸਰਾ ਦਹਾਕਾ ਭਾਰਤ ਦੀ ਆਜ਼ਾਦੀ ਦੇ ਲਈ ਬਹੁਤ ਅਹਿਮ ਸੀ। ਇਸੇ ਪ੍ਰਕਾਰ 21ਵੀਂ ਸਦੀ ਦਾ ਇਹ ਤੀਸਰਾ ਦਹਾਕਾ ਵੀ ਉਤਨਾ ਹੀ ਮਹੱਤਵਪੂਰਨ ਹੈ। ਪਿਛਲੀ ਸ਼ਤਾਬਦੀ ਦੇ ਤੀਸਰੇ ਦਹਾਕੇ ਵਿੱਚ ਲਲਕ ਸੀਲਕਸ਼ ਸੀ ਸਵਰਾਜ ਦਾਅੱਜ ਲਕਸ਼ ਹੈ ਸਮ੍ਰਿੱਧ ਭਾਰਤ ਦਾਵਿਕਸਿਤ ਭਾਰਤ ਬਣਾਉਣ ਦਾ। ਉਸ ਤੀਸਰੇ ਦਹਾਕੇ ਵਿੱਚ ਦੇਸ਼ ਆਜ਼ਾਦੀ ਦੇ ਲਈ ਨਿਕਲ ਪਿਆ ਸੀਦੇਸ਼ ਦੇ ਕੋਣੇ-ਕੋਣੇ ਤੋਂ ਆਜ਼ਾਦੀ ਦੀ ਗੂੰਜ ਸੁਣਾਈ ਦਿੰਦੀ ਸੀ। ਸਵਰਾਜ ਅੰਦੋਲਨ ਦੀਆਂ ਸਾਰੀਆਂ ਧਾਰਾਵਾਂਸਾਰੇ ਵਿਚਾਰ ਚਾਹੇ ਉਹ ਕ੍ਰਾਂਤੀ ਦਾ ਮਾਰਗ ਹੋਵੇਜਾਂ ਅਸਹਿਯੋਗ ਦਾ ਮਾਰਗ ਹੋਵੇਸਾਰੇ ਮਾਰਗ ਪੂਰਨ ਤੌਰ ਤੇ ਜਾਗਰੂਕ ਸਨਊਰਜਾ ਨਾਲ ਭਰੇ ਹੋਏ ਸਨਇਸੇ ਦਾ ਪਰਿਣਾਮ ਸੀ ਕਿ ਇਸ ਦੇ 25 ਸਾਲ ਦੇ ਅੰਦਰ-ਅੰਦਰ ਦੇਸ਼ ਆਜ਼ਾਦ ਹੋ ਗਿਆਆਜ਼ਾਦੀ ਦਾ ਸਾਡਾ ਸੁਪਨਾ ਸਾਕਾਰ ਹੋਇਆ। ਅਤੇ ਇਸ ਸ਼ਤਾਬਦੀ ਦੇ ਇਸ ਤੀਸਰੇ ਦਹਾਕੇ ਵਿੱਚ ਸਾਡੇ ਸਾਹਮਣੇ ਅਗਲੇ 25 ਸਾਲ ਦਾ ਲਕਸ਼ ਹੈ।  ਅਸੀਂ ਸਮਰੱਥ ਭਾਰਤ ਦਾ ਸੁਪਨਾ ਲੈ ਕੇਵਿਕਸਿਤ ਭਾਰਤ ਦਾ ਸੁਪਨਾ ਲੈ ਕੇ ਨਿਕਲ ਪਏ ਹਾਂ। ਸਾਨੂੰ ਭਾਰਤ ਨੂੰ ਉਹ ਉਚਾਈ ਦੇਣੀ ਹੈਉਸ ਸਫ਼ਲਤਾ ਤੇ ਪਹੁੰਚਾਉਣਾ ਹੈਜਿਸ ਦਾ ਸੁਪਨਾ ਹਰ ਸੁਤੰਰਤਤਾ ਸੈਨਾਨੀ ਨੇ ਦੇਖਿਆ ਸੀ।

ਸਾਨੂੰ ਇਸ ਸੰਕਲਪ ਕੀ ਸਿੱਧੀ ਦੇ ਲਈ ਸਾਰੇ ਦੇਸ਼ਵਾਸੀਆਂ ਨੇ, 140 ਕਰੋੜ ਹਿੰਦੁਸਤਾਨੀਆਂ ਨੇ ਦਿਨ ਰਾਤ ਇੱਕ ਕਰ ਦੇਣਾ ਹੈ। ਅਤੇ ਸਾਥੀਓ ਮੈਂ ਅਨੁਭਵ ਨਾਲ ਕਹਿੰਦਾ ਹਾਂਮੈਂ ਇੱਕ ਦੇ ਬਾਅਦ ਇੱਕ ਸਫ਼ਲਤਾਵਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਹੈ। ਮੈਂ ਦੇਸ਼ ਦੀ ਸ਼ਕਤੀ ਨੂੰ ਭਲੀ-ਭਾਂਤ ਸਮਝਿਆ ਹੈਦੇਸ਼ ਦੀ ਸਮਰੱਥਾ ਨੂੰ ਜਾਣਿਆ ਹੈ ਅਤੇ ਉਸ ਦੇ ਅਧਾਰ ਤੇ ਮੈਂ ਕਹਿੰਦਾ ਹਾਂਬੜੇ ਵਿਸ਼ਵਾਸ ਨਾਲ ਕਹਿੰਦਾ ਹਾਂਭਾਰਤ ਮੰਡਪਮ ਵਿੱਚ ਖੜ੍ਹੇ ਹੋ ਕੇ ਇਨ੍ਹਾਂ ਸੁਯੋਗ ਜਨਾਂ ਦੇ ਸਾਹਮਣੇ ਕਹਿੰਦਾ ਹਾਂ ਭਾਰਤ ਵਿਕਸਿਤ ਹੋ ਸਕਦਾ ਹੈਜ਼ਰੂਰ ਹੋ ਸਕਦਾ ਹੈ। ਭਾਰਤ ਗ਼ਰੀਬੀ ਦੂਰ ਕਰ ਸਕਦਾ ਹੈਜ਼ਰੂਰ ਕਰ ਸਕਦਾ ਹੈ। ਅਤੇ ਮੇਰੇ ਇਸ ਵਿਸ਼ਵਾਸ ਦੇ ਪਿੱਛੇ ਜੋ ਅਧਾਰ ਹੈਉਹ ਵੀ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਨੀਤੀ ਆਯੋਗ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਸਿਰਫ਼ ਪੰਜ ਸਾਲ ਵਿੱਚ ਸਾਢੇ ਤੇਰ੍ਹਾਂ ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਹੋਰ ਭੀ ਅੰਤਰਰਾਸ਼ਟਰੀ ਏਜੰਸੀਆਂ ਭੀ ਇਹ ਕਹਿ ਰਹੀਆਂ ਹਨ ਕਿ ਭਾਰਤ ਵਿੱਚ ਅਤਿ ਗ਼ਰੀਬੀ extreme poverty ਜੋ ਹੈਉਹ ਖ਼ਤਮ ਹੋਣ ਦੇ ਕਗਾਰ (ਕਿਨਾਰੇ) ਤੇ ਹੈ। ਯਾਨੀ ਬੀਤੇ 9 ਵਰ੍ਹਿਆਂ ਵਿੱਚ ਦੇਸ਼ ਨੇ ਜੋ ਨੀਤੀਆਂ ਬਣਾਈਆਂ ਹਨਜੋ ਨਿਰਣੇ ਲਏ ਹਨਉਹ ਦੇਸ਼ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਰਹੇ ਹਨ।

ਸਾਥੀਓ,

ਦੇਸ਼ ਦਾ ਵਿਕਾਸ ਤਦੇ ਹੋ ਸਕਦਾ ਹੈਜਦੋਂ ਨੀਯਤ ਸਾਫ਼ ਹੋਵੇਨੀਤੀ ਸਹੀ ਹੋਵੇਦੇਸ਼ ਵਿੱਚ ਸਾਰਥਕ ਪਰਿਵਰਤਨ ਲਿਆਉਣ ਦੇ ਲਈ ਉਪਯੁਕਤ ਨੀਤੀ ਹੋਵੇ। ਭਾਰਤ ਦੀ ਪ੍ਰੈਜ਼ੀਡੈਂਸੀ ਦੇ ਦੌਰਾਨਪੂਰੇ ਦੇਸ਼ ਵਿੱਚ ਹੋ ਰਹੇ ਜੀ-20 ਦੇ ਆਯੋਜਨ ਭੀ ਇਸ ਦੀ ਇੱਕ ਪ੍ਰੇਰਕ ਉਦਾਹਰਣ ਹਨ। ਅਸੀਂ ਜੀ-20 ਨੂੰ ਸਿਰਫ਼ ਇੱਕ ਸ਼ਹਿਰਇੱਕ ਸਥਾਨ ਤੱਕ ਸੀਮਿਤ ਨਹੀਂ ਰੱਖਿਆ। ਅਸੀਂ ਜੀ-20 ਦੀਆਂ ਬੈਠਕਾਂ ਨੂੰ ਦੇਸ਼ ਦੇ 50 ਤੋਂ  ਜ਼ਿਆਦਾ ਸ਼ਹਿਰਾਂ ਵਿੱਚ ਲੈ ਗਏ। ਅਸੀਂ ਇਸ ਦੇ ਮਾਧਿਅਮ ਨਾਲ ਭਾਰਤ ਦੀ ਵਿਵਿਧਤਾ ਨੂੰ ਸ਼ੋਅਕੇਸ ਕੀਤਾ ਹੈ। ਅਸੀਂ ਦੁਨੀਆ ਨੂੰ ਦਿਖਾਇਆ ਕਿ ਭਾਰਤ ਦੀ ਸੱਭਿਆਚਾਰਕ ਸ਼ਕਤੀ ਕੀ ਹੈਭਾਰਤ ਦੀ ਵਿਰਾਸਤ ਕੀ ਹੈ। ਵਿਵਿਧਾਤਾਵਾਂ ਦੇ ਦਰਮਿਆਨ ਭੀ ਭਾਰਤ ਕਿਸ ਪ੍ਰਕਾਰ ਨਾਲ ਪ੍ਰਗਤੀ ਕਰ ਰਿਹਾ ਹੈ। ਭਾਰਤ ਕਿਸ ਪ੍ਰਕਾਰ ਨਾਲ ਵਿਵਿਧਤਾ ਨੂੰ ਸੈਲੀਬ੍ਰੇਟ ਕਰਦਾ ਹੈ।

ਸਾਥੀਓ,

ਅੱਜ ਦੁਨੀਆ ਭਰ ਦੇ ਲੋਕ ਇਨ੍ਹਾਂ ਆਯੋਜਨਾਂ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਆ ਰਹੇ ਹਨ। G-20 ਦੀਆਂ ਬੈਠਕਾਂ ਦੇ ਲਈ ਅਨੇਕ ਸ਼ਹਿਰਾਂ ਵਿੱਚ ਨਵੀਆਂ ਸੁਵਿਧਾਵਾਂ ਦਾ ਨਿਰਮਾਣ ਹੋਇਆਪੁਰਾਣੀਆਂ ਸੁਵਿਧਾਵਾਂ ਦਾ ਆਧੁਨਿਕੀਕਰਣ ਹੋਇਆ। ਇਸ ਨਾਲ ਦੇਸ਼ ਦਾ ਫਾਇਦਾ ਹੋਇਆਦੇਸ਼ ਦੇ ਲੋਕਾਂ ਦਾ ਫਾਇਦਾ ਹੋਇਆ। ਅਤੇ ਇਹੀ ਤਾਂ ਸੁਸ਼ਾਸਨ ਹੈਇਹੀ ਤਾਂ Good Governance ਹੈ। ਨੇਸ਼ਨ ਫਸਟਸਿਟੀਜ਼ਨ ਫਸਟ ਦੀ ਭਾਵਨਾ ਤੇ ਚਲਦੇ ਹੋਏ ਹੀ ਅਸੀਂ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਾਲੇ ਹਾਂ।

ਸਾਥੀਓ,

ਇਸ ਮਹੱਤਵਪੂਰਨ ਅਵਸਰ ਤੇ ਆਪ ਸਭ ਦਾ ਇੱਥੇ ਆਉਣਾਇਹ ਆਪਣੇ-ਆਪ ਵਿੱਚ ਤੁਹਾਡੇ ਦਿਲ ਦੇ ਕੋਣੇ ਵਿੱਚ ਵੀ ਭਾਰਤ ਦੇ ਲਈ ਜੋ ਸੁਪਨੇ ਪਏ ਹਨ ਨਾਉਨ੍ਹਾਂ ਸੁਪਨਿਆਂ ਨੂੰ ਖਾਦ-ਪਾਣੀ ਦੇਣ ਦਾ ਇਹ ਅਵਸਰ ਹੈ ਜੀ। ਇੱਕ ਵਾਰ ਫਿਰ ਭਾਰਤ ਮੰਡਪਮ ਜਿਹੀ ਸ਼ਾਨਦਾਰ ਸੁਵਿਧਾ ਦੇ ਲਈ ਦਿੱਲੀ ਦੇ ਲੋਕਾਂ ਨੂੰਦੇਸ਼ ਦੇ ਲੋਕਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਤਨੀ ਬੜੀ ਤਾਦਾਦ ਵਿੱਚ ਆਪ ਆਏਮੈਂ ਤੁਹਾਡਾ ਫਿਰ ਤੋਂ ਇੱਕ ਵਾਰ ਸੁਆਗਤ ਅਤੇ ਅਭਿਨੰਦਨ ਕਰਦਾ ਹਾਂ।

ਧੰਨਵਾਦ!

 ***

 

 

ਡੀਐੱਸ/ਐੱਸਟੀ/ਐੱਨਐੱਸ