Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਭ੍ਰਿਸ਼ਟਾਚਾਰ, ਦਹਿਸ਼ਤਗਰਦੀ ਤੇ ਕਾਲੇ ਧਨ ਵਿਰੁੱਧ ਚੱਲ ਰਹੇ ਯੱਗ ‘ਚ ਖੁੱਲ੍ਹ-ਦਿਲੀ ਨਾਲ ਸ਼ਾਮਲ ਹੋਣ ਲਈ ਜਨਤਾ ਨੂੰ ਨਮਨ


ਲੋਕਾਂ ਨੂੰ ਆਰਥਿਕ ਲੈਣ-ਦੇਣ ਲਈ ਕੈਸ਼ਲੈੱਸ ਭੁਗਤਾਨਾਂ ਤੇ ਨਵੀਂ ਤਕਨਾਲੋਜੀ ਅਪਨਾਉਣ ਦੀ ਬੇਨਤੀ ਕੀਤੀ

 

 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭ੍ਰਿਸ਼ਟਾਚਾਰ, ਦਹਿਸ਼ਤਗਰਦੀ ਤੇ ਕਾਲੇ ਧਨ ਵਿਰੁੱਧ ਚਲ ਰਹੇ ਯੱਗ ਵਿੱਚ ਖੁੱਲ੍ਹ-ਦਿਲੀ ਨਾਲ ਸ਼ਾਮਲ ਹੋਣ ਲਈ ਜਨਤਾ ਨੂੰ ਨਮਨ ਕੀਤਾ ਹੈ। ‘ਟਵੀਟਸ’ ਦੀ ਇੱਕ ਲੜੀ ਰਾਹੀਂ ਸਰਕਾਰ ਵੱਲੋਂ ਲਏ ਨੋਟਬੰਦੀ ਦੇ ਫ਼ੈਸਲੇ ਦੇ ਫ਼ਾਇਦਿਆਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਆਪਣੇ ਆਰਥਿਕ ਲੈਣ-ਦੇਣ ਲਈ ਕੈਸ਼ਲੈੱਸ ਭੁਗਤਾਨਾਂ ਅਤੇ ਨਵੀਂ ਤਕਨਾਲੋਜੀ ਨੂੰ ਵੱਧ ਤੋਂ ਵੱਧ ਅਪਨਾਉਣ।

ਪ੍ਰਧਾਨ ਮੰਤਰੀ ਨੇ ਕਿਹਾ,”ਮੈਂ ਭ੍ਰਿਸ਼ਟਾਚਾਰ, ਦਹਿਸ਼ਤਗਰਦੀ ਤੇ ਕਾਲੇ ਧਨ ਵਿਰੁੱਧ ਚਲ ਰਹੇ ਯੱਗ ਵਿੱਚ ਖੁੱਲ੍ਹ-ਦਿਲੀ ਨਾਲ ਸ਼ਾਮਲ ਹੋਣ ਲਈ ਜਨਤਾ ਨੂੰ ਨਮਨ ਕਰਦਾ ਹਾਂ।

ਸਰਕਾਰ ਦੇ ਫ਼ੈਸਲੇ ਨਾਲ ਸਾਡੇ ਦੇਸ਼ ਦੀ ਆਰਥਿਕ ਰੀੜ੍ਹ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ ਨੂੰ ਕਈ ਲਾਭ ਹੋਣਗੇ।

ਮੈਂ ਸਦਾ ਆਖਿਆ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਕੁਝ ਅਸੁਵਿਧਾ ਤਾਂ ਜ਼ਰੂਰ ਹੋਵੇਗੀ ਪਰ ਇਸ ਥੋੜ੍ਹ-ਚਿਰੇ ਦੁਖ ਨਾਲ ਲੰਮੇ ਸਮੇਂ ਦੇ ਫ਼ਾਇਦੇ ਹੋਣਗੇ।

ਹੁਣ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨਾਲ ਦਿਹਾਤੀ ਭਾਰਤ ਦੀ ਪ੍ਰਗਤੀ ਅਤੇ ਖ਼ੁਸ਼ਹਾਲੀ ਨੂੰ ਕੋਈ ਢਾਹ ਨਹੀਂ ਲਗ ਸਕੇਗੀ।

ਸਾਡੇ ਕੋਲ ਇਹ ਵੀ ਇੱਕ ਇਤਿਹਾਸਕ ਮੌਕਾ ਹੈ ਕਿ ਅਸੀਂ ਆਪਣੇ ਆਰਥਿਕ ਲੈਣ-ਦੇਣ ਵਿੱਚ ਕੈਸ਼ਲੈੱਸ ਭੁਗਤਾਨਾਂ ਤੇ ਨਵੀਂ ਤਕਨਾਲੋਜੀ ਨੂੰ ਅਪਣਾਈਏ।

ਮੇਰੇ ਨੌਜਵਾਨ ਦੋਸਤੋ, ਤੁਸੀਂ ਤਬਦੀਲੀ ਦੇ ਵਾਹਕ ਹੋ, ਜੋ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਗੇ ਅਤੇ ਵਧੇਰੇ ਕੈਸ਼ਲੈੱਸ ਲੈਣ-ਦੇਣ ਨੂੰ ਯਕੀਨੀ ਬਣਾਉਣਗੇ।

ਸਾਨੂੰ ਇੱਕਜੁਟਤਾ ਨਾਲ ਜ਼ਰੂਰ ਹੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ #ਭਾਰਤ-ਕਾਲੇ-ਧਨ-ਦਾ-ਖ਼ਾਤਮਾ-ਕਰੇਗਾ (#IndiaDefeatsBlackMoney.)। ਇਸ ਨਾਲ ਗ਼ਰੀਬ, ਨਵ-ਮੱਧ ਵਰਗ, ਮੱਧ ਵਰਗ ਮਜ਼ਬੂਤ ਹੋਣਗੇ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਲਾਭ ਪੁੱਜੇਗਾ।”

 

AKT/NT/SH