Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਪੁਣੇ ਮੈਟਰੋ ਰੇਲ ਪ੍ਰੋਜੈਕਟ ਫੇਜ਼-1 ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਫੇਜ਼-1 ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੁਣੇ ਮੈਟਰੋ ਰੇਲ ਕੌਰੀਡੋਰ 31.254 ਕਿਲੋਮੀਟਰ ਦਾ ਖੇਤਰ ਕਵਰ ਕਰੇਗੀ ਜਿਸ ਵਿੱਚ ਦੋ ਕੌਰੀਡੋਰ, ਕੌਰੀਡੋਰ-1 (ਪਿੰਪਰੀ ਛਿੰਚਵਾੜ ਨਗਰ ਨਿਗਮ (ਪੀਸੀਐੱਮਸੀ) ਤੋਂ ਸਵਾਰਗੇਟ) {Pimpri Chinchwad Municipal Corporation (PCMC) to Swargate} ਦੀ ਲੰਬਾਈ 16.589 ਕਿਲੋਮੀਟਰ (11.57 ਕਿਲੋਮੀਟਰ ਐਲੀਵੇਟਡ ਅਤੇ 5.019 ਕਿਲੋਮੀਟਰ ਜ਼ਮੀਨਦੋਜ਼) ਅਤੇ ਕੌਰੀਡੌਰ-2 (ਵਨਾਜ਼ ਤੋਂ ਰਾਮਵਡੀ) (Vanaz to Ramwadi) 14.665 ਕਿਲੋਮੀਟਰ (ਪੂਰੀ ਐਲੀਵੇਟਡ) ਕਵਰ ਕਰੇਗੀ।

ਮੈਟਰੋ ਰੇਲ ਕੌਰੀਡੋਰ ਨੂੰ ਮੁਕੰਮਲ ਕਰਨ ‘ਤੇ ਕੁੱਲ ਲਾਗਤ 11.420 ਕਰੋੜ ਰੁਪਏ ਆਏਗੀ। ਇਸ ਮੈਟਰੋ ਕੌਰੀਡੋਰ ਨਾਲ ਪੁਣੇ ਮਹਾਨਗਰ ਖੇਤਰ ਦੀ 50 ਲੱਖ ਦੇ ਕਰੀਬ ਅਬਾਦੀ ਨੂੰ ਫਾਇਦਾ ਹੋਏਗਾ।

ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਮੁਤਾਬਕ ਇਹ ਪ੍ਰੋਜੈਕਟ ਸ਼ੁਰੂ ਹੋਣ ਤੋਂ ਪੰਜ ਸਾਲ ਦੇ ਸਮੇਂ ਵਿੱਚ ਮੁਕੰਮਲ ਹੋਏਗਾ।

ਪ੍ਰਵਾਨਤ ਪ੍ਰੋਜੈਕਟ ਨਾਲ ਯਾਤਰੀਆਂ ਲਈ ਲੋੜੀਂਦੀ ਕੁਨੈਕਟੀਵਿਟੀ ਪ੍ਰਦਾਨ ਕਰਨ ਦੀ ਉਮੀਦ ਹੈ ਅਤੇ ਇਹ ਪੁਣੇ ਮਹਾਨਗਰ ਖੇਤਰ ਵਿੱਚ ਭੀੜ ਭਾੜ ਵਾਲੇ ਮਾਰਗਾਂ ਦੇ ਉੱਪਰੋਂ ਲੰਘੇਗਾ। ਇਸ ਨਾਲ ਸ਼ਹਿਰ ਵਿੱਚ ਲੋਕਾਂ ਲਈ ਨਿਸ਼ਚਤ ਤੌਰ ‘ਤੇ ਟਰੈਫਿਕ ਜਾਮ ਘਟੇਗਾ ਅਤੇ ਤੇਜ, ਅਰਾਮਦਾਇਕ, ਸੁਰੱਖਿਅਤ, ਪ੍ਰਦੂਸ਼ਣ -ਮੁਕਤ ਅਤੇ ਕਫਾਇਤੀ ਆਵਾਜਾਈ ਪ੍ਰਣਾਲੀ ਮਿਲੇਗੀ, ਜਿਸ ਨਾਲ ਅੱਗੇ ਖੇਤਰ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਏਗਾ। ਪੁਣੇ ਮਹਾਨਗਰ ਖੇਤਰ ਦਾ ਵਿਕਾਸ ਅਤੇ ਖੁਸ਼ਹਾਲੀ ਰਾਸ਼ਟਰ ਦੀ ਖੁਸ਼ਹਾਲੀ ਅਤੇ ਵਿਕਾਸ ਵਿੱਚ ਯੋਗਦਾਨ ਪਾਏਗਾ।

ਪ੍ਰੋਜੈਕਟ ਨੂੰ ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਡ (ਮਹਾ-ਮੈਟਰੋ) ਵੱਲੋਂ ਲਾਗੂ ਕੀਤਾ ਜਾਏਗਾ, ਜਿਹੜਾ ਕਿ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਦੀ ਸੰਯੁਕਤ ਮਾਲਕੀ ਵਾਲੀ ਕੰਪਨੀ ਰਾਹੀਂ 50:50 ਕੀਤਾ ਜਾਏਗਾ। ਇਹ ਪ੍ਰੋਜੈਕਟ, ਪ੍ਰੋਜੈਕਟ ਮੈਟਰੋ ਰੇਲਵੇਜ਼ (ਕੰਸਟਰੱਕਸ਼ਨ ਆਵ੍ ਵਰਕਸ) ਕਾਨੂੰਨ, 1978, ਮੈਟਰੋ ਰੇਲਵੇਜ਼ (ਸੰਚਾਲਨ ਅਤੇ ਦੇਖਭਾਲ) ਕਾਨੂੰਨ, 2002 ਅਤੇ ਰੇਲਵੇਜ਼ ਕਾਨੂੰਨ, 1989 ਵਿੱਚ ਸਮੇਂ-ਸਮੇਂ ‘ਤੇ ਕੀਤੀਆਂ ਗਈਆਂ ਸੋਧਾਂ ਅਧੀਨ ਕਾਨੂੰਨੀ ਢਾਂਚੇ ਅਧੀਨ ਆਏਗਾ।

ਮੌਜੂਦਾ ਨਾਗਪੁਰ ਰੇਲ ਕਾਰਪੋਰੇਸ਼ਨ ਲਿਮਟਡ (ਐੱਨਐੱਮਆਰਸੀਐੱਲ) ਜਿਹੜਾ ਕਿ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਦਾ ਸੰਯੁਕਤ ਸਪੈਸ਼ਲ ਪਰਪਜ਼ ਵਹੀਕਲ (ਐੱਸਪੀਵੀ) ਹੈ, ਨੂੰ ਸਾਰੇ ਮੈਟਰੋ ਪ੍ਰੋਜੈਕਟ ਲਾਗੂ ਕਰਨ ਲਈ ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਡ (ਮਹਾ-ਮੈਟਰੋ) ਵਿੱਚ ਪੁਨਰਗਠਨ ਕੀਤਾ ਜਾਏਗਾ, ਇਸ ਵਿੱਚ ਮੁੰਬਈ ਮਹਾਨਗਰ ਖੇਤਰ ਤੋਂ ਬਾਹਰ ਮਹਾਰਾਸ਼ਟਰ ਰਾਜ ਦਾ ਪੁਣੇ ਮੈਟਰੋ ਰੇਲ ਪ੍ਰੋਜੈਕਟ ਫੇਜ਼-1 ਵੀ ਸ਼ਾਮਲ ਹੈ। ਇਹ ਪ੍ਰੋਜੈਕਟ ਦੂਜੇ ਮੈਟਰੋ ਰੇਲ ਪ੍ਰਾਜੈਕਟਾਂ ਦਿੱਲੀ, ਬੰਗਲੁਰੂ, ਚੇਨਈ, ਕੋਚੀ, ਨਾਗਪੁਰ ਆਦਿ ਦੇ ਤਜਰਬਿਆਂ ਅਤੇ ਸਿੱਖਿਆਵਾਂ ਦਾ ਲਾਭ ਪ੍ਰਾਪਤ ਕਰੇਗਾ।

***

ਏਕੇਟੀ/ਵੀਬੀਏ/ਐੱਸਐੱਚ