ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਥਾਈਲੈਂਡ ਵਿਚਾਲੇ ਨਸ਼ੀਲੇ ਪਦਾਰਥਾਂ ਤੇ ਮਾਨਸਿਕ ਸੰਤੁਲਨ ਵਿਗਾੜਨ ਵਾਲੀਆਂ (ਸਾਈਕੋਟ੍ਰੌਪਿਕ) ਸਮੱਗਰੀਆਂ, ਅਜਿਹੇ ਪਦਾਰਥ ਤਿਆਰ ਕਰਨ ਵਾਲੀਆਂ ਸਮੱਗਰੀਆਂ ਰਸਾਇਣਾਂ ਅਤੇ ਨਸ਼ਿਆਂ ਦੀ ਵਰਤੋਂ ਉੱਤੇ ਕਾਬੂ ਪਾਉਣ ਲਈ ਸਹਿਯੋਗ ਵਾਸਤੇ ਸਹਿਮਤੀ-ਪੱਤਰ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਸਹਿਮਤੀ-ਪੱਤਰ ਅਜਿਹੇ ਸਾਰੇ ਮੁੱਦਿਆਂ ਨਾਲ ਸਿੱਝਣ ਲਈ ਇੱਕ ਪ੍ਰਭਾਵਸ਼ਾਲੀ ਢਾਂਚਾ ਹੈ, ਜਿਸ ਲਈ ਉਪਰੋਕਤ ਖੇਤਰਾਂ ਵਿੱਚ ਆਪਸੀ ਸਹਾਇਤਾ ਤੇ ਸਹਿਯੋਗ ਦੀ ਜ਼ਰੂਰਤ ਹੈ। ਇਸ ਨਾਲ ਭਾਰਤ ਅਤੇ ਥਾਈਲੈਂਡ ਵਿਚਾਲੇ ਪ੍ਰਭਾਵਸ਼ਾਲੀ ਸੰਸਥਾਗਤ ਗੱਲਬਾਤ ਵਿੱਚ ਸੁਵਿਧਾ ਹੋਵੇਗੀ। ਇਸ ਸਹਿਮਤੀ-ਪੱਤਰ ਦੇ ਲਾਗੂ ਹੋਣ ਨਾਲ ਦੂਜੇ ਦੇਸ਼ਾਂ ਤੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ।
akt/vba/sh