Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਹਾਈ-ਟੈੱਕ ਹੈਂਡਸ਼ੇਕ ਪ੍ਰੋਗਰਾਮ ਵਿੱਚ ਭਾਗੀਦਾਰੀ ਕੀਤੀ

ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਹਾਈ-ਟੈੱਕ ਹੈਂਡਸ਼ੇਕ ਪ੍ਰੋਗਰਾਮ ਵਿੱਚ ਭਾਗੀਦਾਰੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਸ਼੍ਰੀ ਜੋਸੇਫ ਆਰ. ਬਾਈਡਨ ਨੇ ਅੱਜ ਵਾਸ਼ਿੰਗਟਨ ਡੀ.ਸੀ. ਵਿੱਚ ਵ੍ਹਾਈਟ ਹਾਉਸ ਵਿੱਚ ਭਾਰਤ-ਅਮਰੀਕਾ ਹਾਈ-ਟੈੱਕ ਹੈਂਡਸ਼ੇਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦਾ ਸੰਚਾਲਨ ਅਮਰੀਕੀ ਵਣਜ ਮੰਤਰੀ, ਸੁਸ਼੍ਰੀ ਜੀਨਾ ਰਾਇਮੋਂਡੋ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਭਾਰਤ ਅਤੇ ਅਮਰੀਕਾ ਦੀਆਂ ਅਗ੍ਰਣੀ ਤਕਨੀਕੀ ਕੰਪਨੀਆਂ ਅਤੇ ਸਟਾਰਟ-ਅੱਪ ਦੇ ਸੀਈਓ ਦੀ ਭਾਗੀਦਾਰੀ ਦੇਖੀ ਗਈ। ਫੋਰਮ ਦਾ ਥੀਮੈਟਿਕ ਫੋਕਸ ‘ਸਾਰਿਆਂ ਦੇ ਲਈ ਏਆਈ’ ਅਤੇ ‘ਮਾਨਵ ਜਾਤੀ ਦੇ ਲਈ ਮੁੜ-ਨਿਰਮਾਣ’ ‘ਤੇ ਸੀ।

ਇਹ ਪ੍ਰੋਗਰਾਮ ਦੋਨਾਂ ਨੇਤਾਵਾਂ ਦੇ ਲਈ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਵਧਦੇ ਟੈਕਨੋਲੋਜੀ ਸਹਿਯੋਗ ਦੀ ਸਮੀਖਿਆ ਕਰਨ ਦਾ ਇੱਕ ਅਵਸਰ ਸੀ। ਵਿਚਾਰ-ਵਟਾਂਦਰੇ ਦਾ ਕੇਂਦਰ ਬਿੰਦੂ ਆਪਣੇ ਨਾਗਰਿਕਾਂ ਅਤੇ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਏਆਈ ਸਮਰੱਥ ਸਮਾਂਵੇਸ਼ੀ ਅਰਥਵਿਵਸਥਾ ਨੂੰ ਅਪਣਾਉਣ ਵਿੱਚ ਭਾਰਤ-ਅਮਰੀਕਾ ਟੈਕਨੋਲੋਜੀ ਸਾਂਝੇਦਾਰੀ ਦੀ ਭੂਮਿਕਾ ਅਤੇ ਸੰਭਾਵਨਾ ‘ਤੇ ਸੀ। ਸੀਈਓ ਨੇ ਆਲਮੀ ਸਹਿਯੋਗ ਕਾਇਮ ਕਰਨ ਦੇ ਲਈ ਦੋਨਾਂ ਦੇਸਾਂ ਦੇ ਤਕਨੀਕੀ ਈਕੋਸਿਸਟਮ ਦਰਮਿਆਨ ਮੌਜੂਦਾ ਸਬੰਧਾਂ, ਭਾਰਤ ਦੇ ਪ੍ਰਗਤੀਸ਼ੀਲ ਕਾਰਜਬਲ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਭਾਰਤ ਦੁਆਰਾ ਕੀਤੀ ਗਈ ਪ੍ਰਗਤੀ ਦਾ ਲਾਭ ਉਠਾਉਣ ਦੇ ਉਪਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਰਣਨੀਤਕ ਸਹਿਯੋਗ ਸ਼ੁਰੂ ਕਰਨ, ਮਾਨਕਾਂ ‘ਤੇ ਸਹਿਯੋਗ ਕਰਨ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ ਦੇ ਲਈ ਸਬੰਧਿਤ ਉਦਯੋਗਾਂ ਦੇ ਦਰਮਿਆਨ ਨਿਯਮਿਤ ਜੁੜਾਅ ਦਾ ਸੱਦਾ ਦਿੱਤਾ।

 

ਆਪਣੀ ਟਿੱਪਣੀ ਵਿੱਚ, ਪ੍ਰਧਾਨ ਮੰਤਰੀ ਨੇ ਸਮਾਜਿਕ-ਆਰਥਿਕ ਵਿਕਾਸ ਦੇ ਲਈ ਭਾਰਤ-ਅਮਰੀਕਾ ਤਕਨੀਕੀ ਸਹਿਯੋਗ ਦਾ ਉਪਯੋਗ ਕਰਨ ਦੀ ਅਪਾਰ ਸਮਰੱਥਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਪ੍ਰੋਤਸਾਹਨ ਦੇਣ ਵਿੱਚ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਰਾਸ਼ਟਰਪਤੀ ਸ਼੍ਰੀ ਬਾਈਡਨ ਨੇ ਸੀਈਓ ਨੂੰ ਬਾਇਓ-ਟੈਕਨੋਲੋਜੀ ਅਤੇ ਕੁਆਂਟਮ ਸਹਿਤ ਨਵੇਂ ਖੇਤਰਾਂ ਵਿੱਚ ਭਾਰਤ-ਅਮਰੀਕਾ ਤਕਨੀਕੀ ਸਾਂਝੇਦਾਰੀ ਦਾ ਵਿਸਤਾਰ ਕਰਨ ਵਿੱਚ ਮਦਦ ਕਰਨ ਦਾ ਸੱਦਾ ਦਿੱਤਾ। ਦੋਨਾਂ ਨੇਤਾਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ-ਅਮਰੀਕਾ ਸਾਂਝੇਦਾਰੀ ਸਾਡੇ ਲੋਕਾਂ ਅਤੇ ਦੁਨੀਆ ਦੇ ਲਈ ਬਿਹਤਰ ਭਵਿੱਖ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ।

 

ਇਸ ਪ੍ਰੋਗਰਾਮ ਵਿੱਚ ਵਪਾਰਕ ਖੇਤਰ ਦੇ ਨਿਮਨਲਿਖਿਤ ਦਿੱਗਜਾਂ ਨੇ ਹਿੱਸਾ ਲਿਆ:

 

ਸੰਯੁਕਤ ਰਾਜ ਅਮਰੀਕਾ ਤੋਂ:

1. ਰੇਵਥੀ ਅਦਵੇਥੀ, ਸੀਈਓ, ਫਲੈਕਸ

2. ਸੈਮ ਅਲਟਮੈਨ, ਸੀਈਓ, ਓਪਨਏਆਈ

3. ਮਾਰਕ ਡਗਲਸ, ਪ੍ਰਧਾਨ ਅਤੇ ਸੀਈਓ, ਐੱਫਐੱਮਸੀ ਕਾਰਪੋਰੇਸ਼ਨ

4. ਲਿਸਾ ਸੁ, ਸੀਈਓ, ਏਐੱਮਡੀ

5. ਵਿੱਲ ਮਾਰਸ਼ਲ, ਸੀਈਓ, ਪਲੈਨੇਟ ਲੈਬਸ

6. ਸਤਿਆ ਨਡੇਲਾ, ਸੀਈਓ, ਮਾਈਕ੍ਰੋਸੋਫਟ

7. ਸੁੰਦਰ ਪਿਚਾਈ, ਸੀਈਓ, ਗੂਗਲ

8. ਹੇਮੰਤ ਤਨੇਜਾ, ਸੀਈਓ ਅਤੇ ਮੈਨੇਜਿੰਗ ਡਾਇਰੈਕਟਰ, ਜਨਰਲ ਕੈਟਲਿਸਟ

9. ਥੌਮਸ ਟੁੱਲ, ਸੰਸਥਾਪਕ, ਟੁਲਕੋ ਐੱਲਐੱਲਸੀ

10. ਸੁਨੀਤਾ ਵਿਲੀਅਮਸ, ਨਾਸਾ ਪੁਲਾੜ ਯਾਤਰੀ

 

ਭਾਰਤੋ ਤੋਂ:

1. ਸ਼੍ਰੀ ਆਨੰਦ ਮਹਿੰਦਰਾ, ਚੇਅਰਮੈਨ, ਮਹਿੰਦਰਾ ਗਰੁੱਪ

2. ਸ਼੍ਰੀ ਮੁਕੇਸ਼ ਅੰਬਾਨੀ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਰਿਲਾਇੰਸ ਇੰਡਸਟ੍ਰੀਜ਼

3. ਸ਼੍ਰੀ ਨਿਖਿਲ ਕਾਮਥ, ਸਹਿ-ਸੰਸਥਾਪਕ, ਜ਼ੇਰੋਧਾ ਅਤੇ ਟਰੂ ਬੀਕਨ

4. ਸੁਸ਼੍ਰੀ. ਵ੍ਰਿੰਦਾ ਕਪੂਰ, ਸਹਿ-ਸੰਸਥਾਪਕ, ਥਰਡ-ਆਈ-ਟੈੱਕ

***

ਡੀਐੱਸ/ਐੱਸਟੀ