Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਨਰਲ ਇਲੈਕਟ੍ਰਿਕ ਦੇ ਸੀਈਓ ਸ਼੍ਰੀ ਐੱਚ. ਲਾਰੈਂਸ ਕਲਪ ਜੂਨੀਅਰ ਦੇ ਨਾਲ ਮੀਟਿੰਗ ਕੀਤੀ

ਪ੍ਰਧਾਨ ਮੰਤਰੀ ਨੇ ਜਨਰਲ ਇਲੈਕਟ੍ਰਿਕ ਦੇ ਸੀਈਓ ਸ਼੍ਰੀ ਐੱਚ. ਲਾਰੈਂਸ ਕਲਪ ਜੂਨੀਅਰ ਦੇ ਨਾਲ ਮੀਟਿੰਗ ਕੀਤੀ-


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਰਲ ਇਲੈਕਟ੍ਰਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਐੱਚ. ਲਾਰੈਂਸ ਕਲਪ ਜੂਨੀਅਰ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਮੈਨੂਫੈਕਚਰਿੰਗ ਦੀ ਦੀਰਘਕਾਲੀ ਪ੍ਰਤੀਬੱਧਤਾ ਦੇ ਲਈ ਜੀਈ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਅਤੇ ਸ਼੍ਰੀ ਕਲਪ ਜੂਨੀਅਰ ਨੇ ਭਾਰਤ ਵਿੱਚ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਜੀਈ ਦੇ ਵਿਆਪਕ ਟੈਕਨੋਲੋਜੀ ਸਹਿਯੋਗ ’ਤੇ ਚਰਚਾ ਕੀਤੀ।

 

ਪ੍ਰਧਾਨ ਮੰਤਰੀ ਨੇ ਜੀਈ ਨੂੰ ਭਾਰਤ ਵਿੱਚ ਹਵਾਬਾਜ਼ੀ ਅਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਬੜੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

 

 *********

ਡੀਐੱਸ/ਐੱਸਟੀ