Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਸਾਮ ਦੇ ਚਾਹ ਬਾਗਾਨਾਂ ਵਿੱਚ ਸਕੂਲਾਂ ਦਾ ਸੁਆਗਤ ਕੀਤਾ


ਪ੍ਰਧਾਨ ਮੰਤਰੀ, ਸ਼ੀ ਨਰੇਂਦਰ ਮੋਦੀ ਨੇ ਅਸਾਮ ਸਰਕਾਰ ਦੀ ਨਵੀਂ ਪਹਿਲ ਦਾ ਸੁਆਗਤ ਕੀਤਾ ਹੈ।

ਅਸਾਮ ਸਰਕਾਰ 19 ਜੂਨ ਤੋਂ 25 ਜੂਨ ਤੱਕ, 38 ਨਵੇਂ ਸੈਕੰਡਰੀ ਸਕੂਲ ਵਿਦਿਆਰਥੀ ਸਮੁਦਾਇ ਨੂੰ ਸਮਰਪਿਤ ਕਰੇਗੀ। ਇਨ੍ਹਾਂ 38 ਸਕੂਲਾਂ ਵਿੱਚੋਂ 19 ਚਾਹ ਬਾਗਾਨ ਖੇਤਰ ਵਿੱਚ ਹੋਣਗੇ।

ਅਸਾਮ ਦੇ ਮੁੱਖ ਮੰਤਰੀਸ਼੍ਰੀ ਹਿਮੰਤ ਬਿਸਵਾ ਸਰਮਾ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 ‘‘ਸ਼ਲਾਘਾਯੋਗ ਪਹਿਲ। ਸਿੱਖਿਆਸਮ੍ਰਿੱਧ ਰਾਸ਼ਟਰ ਦਾ ਅਧਾਰ ਹੁੰਦੀ ਹੈ ਅਤੇ ਇਹ ਨਵੇਂ ਸੈਕੰਡਰੀ ਸਕੂਲ ਨੌਜਵਾਨਾਂ ਨੂੰ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਨਗੇ। ਵਿਸ਼ੇਸ਼ ਤੌਰ ਤੇ ਚਾਹ ਬਾਗਾਨ ਖੇਤਰਾਂ ਦੇ ਲਈ ਪ੍ਰਤੀਬੱਧਤਾ  ਬਾਰੇ ਜਾਣ ਕੇ ਪ੍ਰਸੰਨਤਾ ਹੋਈ।’’

 

 

***

ਡੀਐੱਸ