ਨਮਸਕਾਰ ਜੀ।
ਉੱਤਰਾਖੰਡ ਦੇ ਰਾਜਪਾਲ ਸ਼੍ਰੀਮਾਨ ਗੁਰਮੀਤ ਸਿੰਘ ਜੀ, ਉੱਤਰਾਖੰਡ ਦੇ ਲੋਕਾਂ ਨੂੰ ਲੋਕਪ੍ਰਿਯ (ਮਕਬੂਲ) ਮੁੱਖ ਮੰਤਰੀ, ਸ਼੍ਰੀਮਾਨ ਪੁਸ਼ਕਰ ਸਿੰਘ ਧਾਮੀ, ਰੇਲ ਮੰਤਰੀ ਅਸ਼ਵਿਨੀ ਵੈਸ਼ਣਵ, ਉੱਤਰਾਖੰਡ ਸਰਕਾਰ ਦੇ ਮੰਤਰੀਗਣ, ਵਿਭਿੰਨ ਸਾਂਸਦਗਣ, ਵਿਧਾਇਕ, ਮੇਅਰ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਹੋਰ ਮਹਾਨੁਭਾਵ, ਅਤੇ ਉੱਤਰਾਖੰਡ ਦੇ ਮੇਰੇ ਪ੍ਰਿਯ ਭਾਈਓ ਅਤੇ ਭੈਣੋਂ, ਉੱਤਰਾਖੰਡ ਦੇ ਸਾਰੇ ਲੋਕਾਂ ਨੂੰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦੀਆਂ ਬਹੁਤ-ਬਹੁਤ ਵਧਾਈ ।
ਦਿੱਲੀ ਅਤੇ ਦੇਹਰਾਦੂਨ ਦੇ ਦਰਮਿਆਨ ਚਲਣ ਵਾਲੀ ਇਹ ਟ੍ਰੇਨ ਦੇਸ਼ ਦੀ ਰਾਜਧਾਨੀ ਨੂੰ ਦੇਵਭੂਮੀ ਨਾਲ ਹੋਰ ਤੇਜ਼ ਗਤੀ ਨਾਲ ਜੋੜੇਗੀ। ਵੰਦੇ ਭਾਰਤ ਤੋਂ ਦਿੱਲੀ – ਦੇਹਰਾਦੂਨ ਦੇ ਦਰਮਿਆਨ ਰੇਲ ਸਫ਼ਰ ਵਿੱਚ ਹੁਣ ਸਮਾਂ ਵੀ ਕਾਫੀ ਘੱਟ ਹੋ ਜਾਵੇਗਾ। ਇਸ ਟ੍ਰੇਨ ਦੀ ਗਤੀ ਤਾਂ ਆਪਣੀ ਜਗ੍ਹਾ ਹੈ ਹੀ, ਜੋ ਸੁਵਿਧਾਵਾਂ ਹਨ, ਉਹ ਵੀ ਸਫ਼ਰ ਨੂੰ ਆਨੰਦਦਾਇਕ ਬਣਾਉਣ ਵਾਲੀਆਂ ਹਨ ।
ਸਾਥੀਓ,
ਮੈਂ ਹੁਣ ਕੁਝ ਘੰਟੇ ਪਹਿਲਾਂ ਹੀ ਤਿੰਨ ਦੇਸ਼ਾਂ ਦੀ ਯਾਤਰਾ ਕਰਕੇ ਪਰਤਿਆ ਹਾਂ। ਅੱਜ ਪੂਰਾ ਵਿਸ਼ਵ, ਭਾਰਤ ਨੂੰ ਬਹੁਤ ਉਮੀਦਾਂ ਨਾਲ ਦੇਖ ਰਿਹਾ ਹੈ। ਅਸੀਂ ਭਾਰਤ ਦੇ ਲੋਕਾਂ ਨੇ ਜਿਸ ਤਰ੍ਹਾਂ ਆਪਣੀ ਅਰਥਵਿਵਸਥਾ ਨੂੰ ਮਜ਼ਬੂਤੀ ਦਿੱਤੀ ਹੈ, ਜਿਸ ਤਰ੍ਹਾਂ ਅਸੀਂ ਗ਼ਰੀਬੀ ਨਾਲ ਲੜ ਰਹੇ ਹਾਂ, ਉਸ ਨੇ ਪੂਰੀ ਦੁਨੀਆ ਦਾ ਵਿਸ਼ਵਾਸ ਜਗਾ ਦਿੱਤਾ ਹੈ। ਜਿਸ ਕੋਰੋਨਾ ਨਾਲ ਲੜਨ ਵਿੱਚ ਬੜੇ-ਬੜੇ ਦੇਸ਼ ਪਸਤ ਹੋ ਗਏ, ਉਸੇ ਕੋਰੋਨਾ ਨੂੰ ਅਸੀਂ ਭਾਰਤੀਆਂ ਨੇ ਮਿਲ ਕੇ ਸਖ਼ਤੀ ਨਾਲ ਟੱਕਰ ਦਿੱਤੀ। ਅਸੀਂ ਦੁਨੀਆ ਦਾ ਸਭ ਤੋਂ ਬੜਾ ਵੈਕਸੀਨੇਸ਼ਨ ਅਭਿਯਾਨ ਚਲਾਇਆ। ਅੱਜ ਪੂਰੇ ਵਿਸ਼ਵ ਵਿੱਚ ਭਾਰਤ ਨੂੰ ਲੈ ਕੇ ਚਰਚਾ ਹੈ, ਵਿਸ਼ਵ ਦੇ ਲੋਕ ਭਾਰਤ ਨੂੰ ਸਮਝਣ ਦੇ ਲਈ, ਦੇਖਣ ਦੇ ਲਈ ਭਾਰਤ ਆਉਣਾ ਚਾਹੁੰਦੇ ਹਨ। ਅਜਿਹੇ ਵਿੱਚ ਉੱਤਰਾਖੰਡ ਜਿਹੇ ਇਤਨੇ ਸੁੰਦਰ ਰਾਜਾਂ ਦੇ ਲਈ , ਇਹ ਬਹੁਤ ਬਿਹਤਰੀਨ ਅਵਸਰ ਹੈ। ਇਸ ਅਵਸਰ ਦਾ ਪੂਰਾ ਲਾਭ ਉਠਾਉਣ ਵਿੱਚ ਇਹ ਵੰਦੇ ਭਾਰਤ ਟ੍ਰੇਨ ਵੀ ਉੱਤਰਾਖੰਡ ਦੀ ਮਦਦ ਕਰਨ ਵਾਲੀ ਹੈ ।
ਸਾਥੀਓ,
ਉੱਤਰਾਖੰਡ ਦੇਵਭੂਮੀ ਹੈ। ਮੈਨੂੰ ਯਾਦ ਹੈ, ਮੈਂ ਜਦੋਂ ਬਾਬਾ ਕੇਦਾਰ ਦੇ ਦਰਸ਼ਨ ਕਰਨ ਗਿਆ ਸਾਂ ਤਾਂ ਦਰਸ਼ਨ ਦੇ ਬਾਅਦ ਆਪਣੇ-ਆਪ ਹੀ ਮੇਰੇ ਮੂੰਹ ਤੋਂ ਕੁਝ ਪੰਕਤੀਆਂ ਨਿਕਲੀਆਂ ਸਨ। ਬਾਬਾ ਕੇਦਾਰ ਦੇ ਅਸ਼ੀਰਵਾਦ ਸਰੂਪ ਇਹ ਪੰਕਤੀਆਂ ਸਨ ਅਤੇ ਇਸੇ ਤਰ੍ਹਾਂ ਹੀ ਮੈਂ ਬੋਲ ਪਿਆ ਸਾਂ, ਇਹ ਦਹਾਕੇ ਉੱਤਰਾਖੰਡ ਦਾ ਦਹਾਕੇ ਹੋਵੇਗਾ। ਉੱਤਰਾਖੰਡ ਅੱਜ ਜਿਸ ਤਰ੍ਹਾਂ ਨਾਲ ਕਾਨੂੰਨ ਵਿਵਸਥਾ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਵਿਕਾਸ ਦੇ ਅਭਿਯਾਨ ਨੂੰ ਅੱਗੇ ਵਧਾ ਰਿਹਾ ਹੈ, ਉਹ ਬਹੁਤ ਪ੍ਰਸ਼ੰਸਾਯੋਗ ਹੈ। ਇਹ ਇਸ ਦੇਵਭੂਮੀ ਦੀ ਪਹਿਚਾਣ ਨੂੰ ਸੁਰੱਖਿਅਤ ਰੱਖਣ ਦੇ ਲਈ ਵੀ ਅਹਿਮ ਹੈ। ਅਤੇ ਮੇਰਾ ਤਾਂ ਵਿਸ਼ਵਾਸ ਹੈ ਕਿ ਇਹ ਦੇਵਭੂਮੀ ਆਉਣ ਵਾਲੇ ਸਮੇਂ ਵਿੱਚ ਪੂਰੇ ਵਿਸ਼ਵ ਦੀ ਅਧਿਆਤਮਿਕ ਚੇਤਨਾ ਦੇ ਆਕਰਸ਼ਣ ਦਾ ਕੇਂਦਰ ਬਣੇਗੀ। ਸਾਨੂੰ ਇਸ ਸਮਰੱਥਾ ਦੇ ਅਨੁਰੂਪ ਵੀ ਉੱਤਰਾਖੰਡ ਦਾ ਵਿਕਾਸ ਕਰਨਾ ਹੋਵੇਗਾ।
ਅਗਰ ਅਸੀਂ ਹੁਣੇ ਹੀ ਦੇਖੀਏ ਤਾਂ ਚਾਰਧਾਮ ਯਾਤਰਾ ‘ਤੇ ਆਉਣ ਵਾਲੇ ਤੀਰਥ ਯਾਤਰੀਆਂ ਦੀ ਸੰਖਿਆ ਹਰ ਸਾਲ ਪੁਰਾਣੇ ਸਾਰੇ ਰਿਕਾਰਡ ਤੋੜ ਦਿੰਦੀ ਹੈ, ਨਵਾਂ ਰਿਕਾਰਡ ਬਣਾ ਦਿੰਦੀ ਹੈ। ਹੁਣ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਕਿਤਨੇ ਸ਼ਰਧਾਲੂ ਉਮੜ ਰਹੇ ਹਨ, ਇਹ ਅਸੀਂ ਸਭ ਦੇਖ ਰਹੇ ਹਾਂ। ਹਰਿਦੁਆਰ ਵਿੱਚ ਹੋਣ ਵਾਲੇ ਕੁੰਭ ਅਤੇ ਅਰਧਕੁੰਭ ਵਿੱਚ ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਆਉਂਦੇ ਹਨ। ਹਰ ਸਾਲ ਜੋ ਕਾਂਵੜ ਯਾਤਰਾ ਹੁੰਦੀ ਹੈ, ਉਸ ਵਿੱਚ ਵੀ ਲੱਖਾਂ – ਕਰੋੜਾਂ ਲੋਕ ਉੱਤਰਾਖੰਡ ਪਹੁੰਚਦੇ ਹਨ। ਦੇਸ਼ ਵਿੱਚ ਅਜਿਹੇ ਰਾਜ ਘੱਟ ਹੀ ਹਨ, ਜਿੱਥੇ ਇਤਨੀ ਬੜੀ ਸੰਖਿਆ ਵਿੱਚ ਸ਼ਰਧਾਲੂ ਆਉਂਦੇ ਹਨ। ਸ਼ਰਧਾਲੂਆਂ ਦੀ ਇਹ ਸੰਖਿਆ ਉਪਹਾਰ ਵੀ ਹੈ ਅਤੇ ਇਤਨੀ ਬੜੀ ਸੰਖਿਆ ਨੂੰ ਸੰਭਾਲ਼ ਪਾਉਣਾ, ਇੱਕ ਭਗੀਰਥ ਕਾਰਜ ਵੀ ਹੈ। ਇਸ ਭਗੀਰਥ ਕਾਰਜ ਨੂੰ ਅਸਾਨ ਬਣਾਉਣ ਲਈ ਹੀ ਡਬਲ ਇੰਜਣ ਦੀ ਸਰਕਾਰ, ਡਬਲ ਸ਼ਕਤੀ ਨਾਲ, ਡਬਲ ਗਤੀ ਨਾਲ ਕੰਮ ਕਰ ਰਹੀ ਹੈ। ਬੀਜੇਪੀ ਸਰਕਾਰ ਦਾ ਪੂਰਾ ਜ਼ੋਰ, ਵਿਕਾਸ ਦੇ ਨਵਰਤਨਾਂ ‘ਤੇ ਹੈ।
ਪਹਿਲਾ ਰਤਨ- ਕੇਦਾਰਨਾਥ-ਬਦਰੀਨਾਥ ਧਾਮ ਵਿੱਚ 1300 ਕਰੋੜ ਰੁਪਏ ਨਾਲ ਪੁਨਰਨਿਰਮਾਣ ਦਾ ਕਾਰਜ, ਦੂਜਾ ਰਤਨ-ਢਾਈ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਗੌਰੀਕੁੰਡ-ਕੇਦਾਰਨਾਥ ਅਤੇ ਗੋਵਿੰਦਘਾਟ-ਹੇਮਕੁੰਟ ਸਾਹਿਬ ਰੋਪਵੇਅ ਦਾ ਕਾਰਜ, ਤੀਜਾ ਰਤਨ-ਕੁਮਾਯੂੰ ਦੇ ਪ੍ਰਾਚੀਨ ਮੰਦਿਰਾਂ ਨੂੰ ਸ਼ਾਨਦਾਰ ਬਣਾਉਣ ਲਈ ਮਾਨਸਖੰਡ ਮੰਦਿਰ ਮਾਲਾ ਮਿਸ਼ਨ ਦਾ ਕੰਮ, ਚੌਥਾ ਰਤਨ-ਪੂਰੇ ਰਾਜ ਵਿੱਚ ਹੋਮ ਸਟੇ ਨੂੰ ਹੁਲਾਰਾ। ਮੈਨੂੰ ਦੱਸਿਆ ਗਿਆ ਹੈ ਕਿ ਰਾਜ ਵਿੱਚ 4000 ਤੋਂ ਜ਼ਿਆਦਾ ਹੋਮ ਸਟੇ ਰਜਿਸਟਰਡ ਹੋ ਚੁੱਕੇ ਹਨ। ਪੰਜਵਾਂ ਰਤਨ-16 ਈਕੋ ਟੂਰਿਜ਼ਮ ਡੈਸਟੀਨੇਸ਼ਨ ਦਾ ਵਿਕਾਸ, ਛੇਵਾਂ ਰਤਨ-ਉੱਤਰਾਖੰਡ ਵਿੱਚ ਸਿਹਤ ਸੇਵਾਵਾਂ ਦਾ ਵਿਸਤਾਰ। ਊਧਮ ਸਿੰਘ ਨਗਰ ਵਿੱਚ AIIMS ਦਾ ਸੈਟਲਾਈਟ ਸੈਂਟਰ ਵੀ ਬਣਾਇਆ ਜਾ ਰਿਹਾ ਹੈ ।
ਸੱਤਵਾਂ ਰਤਨ- ਕਰੀਬ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀ ਟਿਹਰੀ ਲੇਕ ਡਿਵੈਲਪਮੈਂਟ ਪਰਿਯੋਜਨਾ। ਅੱਠਵਾਂ ਰਤਨ- ਰਿਸ਼ੀਕੇਸ਼ – ਹਰਿਦੁਆਰ ਦਾ ਐਡਵੈਂਚਰ ਟੂਰਿਜ਼ਮ ਅਤੇ ਯੋਗ ਦੀ ਰਾਜਧਾਨੀ ਦੇ ਰੂਪ ਵਿੱਚ ਵਿਕਾਸ ਅਤੇ ਨੌਂਵਾਂ ਰਤਨ – ਟਨਕਪੁਰ – ਬਾਗੇਸ਼ਵਰ ਰੇਲ ਲਾਈਨ। ਇਸ ਰੇਲ ਲਾਈਨ ‘ਤੇ ਵੀ ਜਲਦੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਆਪ ਲੋਕਾਂ ਨੇ ਇੱਕ ਕਹਾਵਤ ਸੁਣੀ ਹੋਵੋਗੇ – ਸੋਨੇ ‘ਤੇ ਸੁਹਾਗਾ। ਇਸ ਲਈ ਇਨ੍ਹਾਂ ਨਵਰਤਨਾਂ ਦੀ ਮਾਲਾ ਨੂੰ ਪਿਰੋਣ ਦੇ ਲਈ , ਇਨਫ੍ਰਾਸਟ੍ਰਕਚਰ ਦੇ ਜੋ ਪ੍ਰੋਜੈਕਟ ਇੱਥੇ ਚਲ ਰਹੇ ਹਨ , ਉਨ੍ਹਾਂ ਨੂੰ ਵੀ ਧਾਮੀ ਜੀ ਦੀ ਸਰਕਾਰ ਨੇ ਨਵੀਂ ਊਰਜਾ ਦਿੱਤੀ ਹੈ।
12 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚਾਰਧਾਮ ਮਹਾਪਰਿਯੋਜਨਾ ‘ਤੇ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਦਿੱਲੀ ਦੇਹਰਾਦੂਨ ਐਕਸਪ੍ਰੈੱਸਵੇ ਤਿਆਰ ਹੋਣ ਨਾਲ ਦੇਹਰਾਦੂਨ – ਦਿੱਲੀ ਦੇ ਦਰਮਿਆਨ ਸਫ਼ਰ ਹੋਰ ਅਸਾਨ ਹੋ ਜਾਵੇਗਾ। ਰੋਡ ਕਨੈਕਟੀਵਿਟੀ ਦੇ ਨਾਲ ਹੀ, ਰੋਪ-ਵੇਅ ਕਨੈਕਟੀਵਿਟੀ ਦੇ ਲਈ ਵੀ ਉੱਤਰਾਖੰਡ ਵਿੱਚ ਬੜੇ ਪੈਮਾਨੇ ‘ਤੇ ਕੰਮ ਹੋ ਰਿਹਾ ਹੈ। ਪਰਵਤਮਾਲਾ ਯੋਜਨਾ ਆਉਣ ਵਾਲੇ ਦਿਨਾਂ ਵਿੱਚ ਉੱਤਰਾਖੰਡ ਦਾ ਭਾਗ ਬਦਲਣ ਜਾ ਰਹੀ ਹੈ। ਇਸ ਦੇ ਲਈ ਜਿਸ ਕਨੈਕਟੀਵਿਟੀ ਦਾ ਉੱਤਰਾਖੰਡ ਦੇ ਲੋਕਾਂ ਨੇ ਵਰ੍ਹਿਆਂ ਇੰਤਜ਼ਾਰ ਕੀਤਾ ਹੈ , ਉਹ ਇੰਤਜ਼ਾਰ ਵੀ ਸਾਡੀ ਸਰਕਾਰ ਖ਼ਤਮ ਕਰ ਰਹੀ ਹੈ।
ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਪ੍ਰੋਜੈਕਟ ਦੋ-ਤਿੰਨ ਸਾਲ ਵਿੱਚ ਪੂਰੇ ਹੋ ਜਾਵੇਗੇ। 16 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਇਸ ਯੋਜਨਾ ਦੇ ਪਿੱਛੇ ਕੀਤੇ ਜਾ ਰਹੇ ਹਨ। ਰਿਸ਼ੀਕੇਸ਼ ਕਰਣਪ੍ਰਯਾਗ ਰੇਲ ਪ੍ਰੋਜੈਕਟ ਪੂਰਾ ਹੋਣ ਦੇ ਬਾਅਦ ਉੱਤਰਾਖੰਡ ਦਾ ਇੱਕ ਬੜਾ ਖੇਤਰ ਰਾਜ ਦੇ ਲੋਕਾਂ ਅਤੇ ਟੂਰਿਸਟਾਂ ਲਈ ਅਸਾਨ ਹੋ ਜਾਵੇਗਾ। ਇਸ ਨਾਲ ਇੱਥੇ ਨਿਵੇਸ਼, ਉਦਯੋਗਾਂ ਦੇ ਵਿਕਾਸ, ਰੋਜ਼ਗਾਰ ਦੇ ਨਵੇਂ-ਨਵੇਂ ਅਵਸਰ ਬਣਨਗੇ। ਅਤੇ ਦੇਵਭੂਮੀ ‘ਤੇ ਵਿਕਾਸ ਦੇ ਇਸ ਮਹਾਅਭਿਯਾਨ ਦੇ ਦਰਮਿਆਨ, ਹੁਣ ਇਹ ਵੰਦੇ ਭਾਰਤ ਟ੍ਰੇਨ ਵੀ ਉੱਤਰਾਖੰਡ ਦੇ ਲੋਕਾਂ ਲਈ ਇੱਕ ਸ਼ਾਨਦਾਰ ਉਪਹਾਰ ਸਾਬਤ ਹੋਵੇਗੀ।
ਸਾਥੀਓ,
ਅੱਜ ਰਾਜ ਸਰਕਾਰ ਦੇ ਪ੍ਰਯਾਸਾਂ ਨਾਲ ਉੱਤਰਾਖੰਡ ਤੇਜ਼ੀ ਨਾਲ ਟੂਰਿਸਟ ਹੱਬ, ਐਡਵੈਂਚਰ ਟੂਰਿਜ਼ਮ ਹੱਬ, ਫਿਲਮ ਸ਼ੂਟਿੰਗ ਡੈਸਟੀਨੇਸ਼ਨ, ਵੈਡਿੰਗ ਡੈਸਟੀਨੇਸ਼ਨ ਦੇ ਰੂਪ ਵਿੱਚ ਵੀ ਉੱਭਰ ਰਿਹਾ ਹੈ। ਅੱਜ ਉੱਤਰਾਖੰਡ ਦੇ ਨਵੇਂ-ਨਵੇਂ ਸਥਲ, ਨਵੇਂ-ਨਵੇਂ ਟੂਰਿਸਟ ਹੱਬ, ਦੇਸ਼-ਵਿਦੇਸ਼ ਦੇ ਟੂਰਿਸਟਾਂ ਨੂੰ ਆਕਰਸ਼ਿਤ ਕਰ ਰਹੇ ਹਨ। ਇਨ੍ਹਾਂ ਸਭ ਨੂੰ ਵੰਦੇ ਭਾਰਤ ਟ੍ਰੇਨ ਤੋਂ ਬਹੁਤ ਮਦਦ ਮਿਲੇਗੀ । ਹੁਣ ਤਾਂ ਦੇਸ਼ ਦੇ ਕੋਣੇ- ਕੋਣੇ ਵਿੱਚ ਵੰਦੇ ਭਾਰਤ ਟ੍ਰੇਨਾਂ ਚਲਣੀਆਂ ਸ਼ੁਰੂ ਹੋ ਚੁੱਕੀਆਂ ਹਨ। ਜਦੋਂ ਪਰਿਵਾਰ ਦੇ ਨਾਲ ਕਿਤੇ ਲੰਬੀ ਦੂਰੀ ਤੈਅ ਕਰਨੀ ਹੋਵੇ ਤਾਂ, ਟ੍ਰੇਨ ਹੀ ਲੋਕਾਂ ਦੀ ਪਹਿਲੀ ਪਸੰਦ ਹੁੰਦੀ ਹੈ। ਅਜਿਹੇ ਵਿੱਚ ਹੁਣ ਵੰਦੇ ਭਾਰਤ , ਭਾਰਤ ਦੇ ਸਾਧਾਰਣ ਪਰਿਵਾਰਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ।
ਭਾਈਓ ਅਤੇ ਭੈਣੋਂ,
21ਵੀਂ ਸਦੀ ਦਾ ਭਾਰਤ, ਆਪਣੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾ ਕੇ ਹੋਰ ਤੇਜ਼ੀ ਨਾਲ ਵਿਕਸਿਤ ਹੋ ਸਕਦਾ ਹੈ। ਪਹਿਲਾਂ ਲੰਬੇ ਸਮੇਂ ਤੱਕ ਜਿਨ੍ਹਾਂ ਦਲਾਂ ਦੀਆਂ ਸਰਕਾਰਾਂ ਰਹੀਆਂ , ਉਨ੍ਹਾਂ ਨੇ ਦੇਸ਼ ਦੀ ਇਸ ਜ਼ਰੂਰਤ ਨੂੰ ਕਦੇ ਸਮਝਿਆ ਹੀ ਨਹੀਂ । ਉਨ੍ਹਾਂ ਦਲਾਂ ਦਾ ਧਿਆਨ ਘੁਟਾਲਿਆਂ ‘ਤੇ ਸੀ , ਭ੍ਰਿਸ਼ਟਾਚਾਰ ‘ਤੇ ਸੀ। ਪਰਿਵਾਰਵਾਦ ਦੇ ਅੰਦਰ ਹੀ ਉਹ ਸਿਮਟੇ ਹੋਏ ਸਨ। ਪਰਿਵਾਰਵਾਦ ਦੇ ਬਾਹਰ ਨਿਕਲਣ ਲਈ ਉਨ੍ਹਾਂ ਦੀ ਤਾਕਤ ਦਾ ਹੀ ਵਿਸ਼ਾ ਨਹੀਂ ਸੀ। ਭਾਰਤ ਵਿੱਚ ਹਾਈ ਸਪੀਡ ਟ੍ਰੇਨਾਂ ਨੂੰ ਲੈ ਕੇ ਵੀ ਪਹਿਲਾਂ ਦੀਆਂ ਸਰਕਾਰਾਂ ਨੇ ਬੜੇ-ਬੜੇ ਦਾਅਵੇ ਕੀਤੇ। ਇਨ੍ਹਾਂ ਦਾਅਵਿਆਂ ਵਿੱਚ ਕਈ-ਕਈ ਸਾਲ ਬੀਤ ਗਏ। ਹਾਈ ਸਪੀਡ ਰੇਲ ਤਾਂ ਛੱਡੋ, ਰੇਲ ਨੈੱਟਵਰਕ ਤੋਂ ਮਾਨਵ ਰਹਿਤ ਫਾਟਕ ਤੱਕ ਹਟਾ ਨਹੀਂ ਪਾਏ ਸਨ।
ਰੇਲਵੇ ਦੇ ਬਿਜਲੀਕਰਣ ਦੀ ਸਥਿਤੀ ਤਾਂ ਹੋਰ ਵੀ ਗੰਭੀਰ ਸੀ। 2014 ਤੱਕ ਦੇਸ਼ ਦੇ ਇੱਕ ਤਿਹਾਈ ਰੇਲ ਨੈੱਟਵਰਕ ਦਾ ਹੀ ਬਿਜਲੀਕਰਣ ਹੋ ਪਾਇਆ ਸੀ। ਜਦੋਂ ਇਹ ਸਥਿਤੀ ਹੋਵੇ, ਤਾਂ ਤੇਜ਼ੀ ਨਾਲ ਚਲਣ ਵਾਲੀ ਟ੍ਰੇਨ ਚਲਾਉਣ ਬਾਰੇ ਸੋਚਣਾ ਵੀ ਅਸੰਭਵ ਸੀ। ਸਾਲ 2014 ਦੇ ਬਾਅਦ ਅਸੀਂ ਰੇਲਵੇ ਨੂੰ ਟ੍ਰਾਂਸਫਾਰਮ ਕਰਨ ਲਈ ਚੌਤਰਫਾ ਕੰਮ ਸ਼ੁਰੂ ਕੀਤਾ। ਇੱਕ ਤਰਫ਼ ਅਸੀਂ ਦੇਸ਼ ਦੀ ਪਹਿਲੀ ਹਾਈ ਸਪੀਡ ਟ੍ਰੇਨ ਦੇ ਸੁਪਨੇ ਨੂੰ ਜ਼ਮੀਨ ‘ਤੇ ਉਤਾਰਨਾ ਸ਼ੁਰੂ ਕੀਤਾ।
ਦੂਸਰੀ ਤਰਫ਼ ਪੂਰੇ ਦੇਸ਼ ਨੂੰ ਸੈਮੀ – ਹਾਈਸਪੀਡ ਟ੍ਰੇਨਾਂ ਲਈ ਤਿਆਰ ਕਰਨਾ ਸ਼ੁਰੂ ਕੀਤਾ। ਜਿੱਥੇ 2014 ਤੋਂ ਪਹਿਲਾਂ ਹਰ ਸਾਲ ਔਸਤਨ 600 ਕਿਲੋਮੀਟਰ ਰੇਲ ਲਾਈਨ ਦਾ ਬਿਜਲੀਕਰਣ ਹੁੰਦਾ ਸੀ। ਉੱਥੇ ਹੀ ਹੁਣ ਹਰ ਸਾਲ 6 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ ਹੋ ਰਿਹਾ ਹੈ। ਕਿੱਥੇ 600 ਅਤੇ ਕਿੱਥੇ 6000, ਇਸ ਲਈ ਅੱਜ ਦੇਸ਼ ਦੇ 90 ਫੀਸਦੀ ਤੋਂ ਜ਼ਿਆਦਾ ਰੇਲਵੇ ਨੈੱਟਵਰਕ ਦਾ ਬਿਜਲੀਕਰਣ ਹੋ ਚੁੱਕਿਆ ਹੈ। ਉੱਤਰਾਖੰਡ ਵਿੱਚ ਤਾਂ ਪੂਰੇ ਰੇਲ ਨੈੱਟਵਰਕ ਦਾ ਸ਼ਤ- ਪ੍ਰਤੀਸ਼ਤ ਬਿਜਲੀਕਰਣ ਹੋ ਚੁੱਕਿਆ ਹੈ ।
ਭਾਈਓ ਅਤੇ ਭੈਣੋਂ,
ਇਹ ਕੰਮ ਇਸ ਲਈ ਹੋ ਰਿਹਾ ਹੈ , ਕਿਉਂਕਿ ਅੱਜ ਸਹੀ ਵਿਕਾਸ ਦੀ ਨੀਅਤ ਵੀ ਹੈ , ਨੀਤੀ ਵੀ ਹੈ ਅਤੇ ਨਿਸ਼ਠਾ ਵੀ ਹੈ। 2014 ਦੀ ਤੁਲਨਾ ਵਿੱਚ ਰੇਲ ਬਜਟ ਵਿੱਚ ਜੋ ਵਾਧਾ ਹੋਇਆ ਹੈ, ਇਸ ਦਾ ਸਿੱਧਾ ਲਾਭ ਉੱਤਰਾਖੰਡ ਨੂੰ ਵੀ ਹੋਇਆ ਹੈ। 2014 ਤੋਂ ਪਹਿਲਾਂ ਦੇ 5 ਸਾਲਾਂ ਵਿੱਚ ਉੱਤਰਾਖੰਡ ਲਈ ਔਸਤਨ 200 ਕਰੋੜ ਰੁਪਏ ਤੋਂ ਵੀ ਘੱਟ ਦਾ ਬਜਟ ਮਿਲਦਾ ਸੀ। ਅਤੇ ਹੁਣੇ ਅਸ਼ਵਿਨੀ ਜੀ ਨੇ ਵਿਸਤਾਰ ਨਾਲ ਇਸ ਦੇ ਵਿਸ਼ਾ ਵਿੱਚ ਦੱਸਿਆ ਵੀ। 200 ਕਰੋੜ ਰੁਪਏ ਤੋਂ ਘੱਟ, ਇਤਨਾ ਦੁਰਗਮ ਪਹਾੜੀ ਖੇਤਰ ਰੇਲਵੇ ਦਾ ਅਭਾਵ ਅਤੇ ਬਜਟ ਕਿਤਨਾ, 200 ਕਰੋੜ ਤੋਂ ਵੀ ਘੱਟ। ਇਸ ਸਾਲ ਉੱਤਰਾਖੰਡ ਦਾ ਰੇਲ ਬਜਟ 5 ਹਜ਼ਾਰ ਕਰੋੜ ਰੁਪਏ ਹੈ। ਯਾਨੀ 25 ਗੁਣਾ ਵਾਧਾ। ਇਹੀ ਕਾਰਨ ਹੈ ਕਿ ਅੱਜ ਉੱਤਰਾਖੰਡ ਦੇ ਨਵੇਂ – ਨਵੇਂ ਖੇਤਰਾਂ ਤੱਕ ਰੇਲ ਵਿੱਚ ਵਿਸਤਾਰ ਹੋ ਰਿਹਾ ਹੈ ।
ਰੇਲਵੇ ਹੀ ਨਹੀਂ, ਬਲਕਿ ਆਧੁਨਿਕ ਹਾਈਵੇਅ ਦਾ ਵੀ ਉੱਤਰਾਖੰਡ ਵਿੱਚ ਅਭੂਤਪੂਵ ਵਿਸਤਾਰ ਹੋ ਰਿਹਾ ਹੈ। ਉੱਤਰਾਖੰਡ ਜਿਹੇ ਪਹਾੜੀ ਪ੍ਰਦੇਸ਼ ਦੇ ਲਈ ਇਹ ਕਨੈਕਟੀਵਿਟੀ ਕਿਤਨੀ ਜ਼ਰੂਰੀ ਹੈ, ਇਹ ਅਸੀਂ ਸਮਝਦੇ ਹਾਂ। ਕਨੈਕਟੀਵਿਟੀ ਦੇ ਅਭਾਵ ਵਿੱਚ ਅਤੀਤ ਵਿੱਚ ਕਿਵੇਂ ਪਿੰਡ ਦੇ ਪਿੰਡ ਖਾਲੀ ਹੋ ਗਏ, ਉਸ ਪੀੜਾ ਨੂੰ ਅਸੀਂ ਸਮਝਦੇ ਹਾਂ। ਆਉਣ ਵਾਲੀ ਪੀੜ੍ਹੀ ਨੂੰ ਉਸ ਪੀੜਾ ਤੋਂ ਅਸੀਂ ਬਚਾਉਣਾ ਚਾਹੁੰਦੇ ਹਾਂ। ਉੱਤਰਾਖੰਡ ਵਿੱਚ ਹੀ ਟੂਰਿਜ਼ਮ ਨਾਲ, ਖੇਤੀ-ਕਿਸਾਨੀ ਨਾਲ, ਉਦਯੋਗਾਂ ਨਾਲ ਰੋਜ਼ਗਾਰ ਦੇ ਅਵਸਰ ਬਣੇ, ਇਸ ਲਈ ਇਤਨੀ ਮਿਹਨਤ ਅੱਜ ਅਸੀਂ ਕਰ ਰਹੇ ਹਾਂ। ਸਾਡੀ ਸੀਮਾਵਾਂ ਤੱਕ ਪਹੁੰਚ ਅਸਾਨ ਹੋਵੇ, ਰਾਸ਼ਟਰ ਰੱਖਿਆ ਵਿੱਚ ਜੁਟੇ ਸਾਡੇ ਸੈਨਿਕਾਂ ਨੂੰ ਅਸੁਵਿਧਾ ਨਾ ਹੋਵੇ, ਇਸ ਵਿੱਚ ਵੀ ਇਹ ਆਧੁਨਿਕ ਕਨੈਕਟੀਵਿਟੀ ਬਹੁਤ ਕੰਮ ਆਵੇਗੀ।
ਸਾਡੀ ਡਬਲ ਇੰਜਣ ਦੀ ਸਰਕਾਰ , ਉੱਤਰਾਖੰਡ ਦੇ ਵਿਕਾਸ ਲਈ ਪ੍ਰਤੀਬੱਧ ਹੈ। ਉੱਤਰਾਖੰਡ ਦਾ ਤੇਜ਼ ਵਿਕਾਸ, ਭਾਰਤ ਦੇ ਤੇਜ਼ ਵਿਕਾਸ ਵਿੱਚ ਵੀ ਮਦਦ ਕਰੇਗਾ। ਅਤੇ ਦੇਸ਼ ਹੁਣ ਰੁਕਣ ਵਾਲਾ ਨਹੀਂ ਹੈ, ਦੇਸ਼ ਹੁਣ ਆਪਣੀ ਗਤੀ ਪਕੜ ਚੁੱਕਿਆ ਹੈ। ਪੂਰਾ ਦੇਸ਼ ਵੰਦੇ ਭਾਰਤ ਦੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਅੱਗੇ ਹੀ ਵਧਦਾ ਜਾਵੇਗਾ। ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਉੱਤਰਾਖੰਡ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਲਈ ਅਨੇਕ-ਅਨੇਕ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ। ਅਤੇ ਇਸ ਦਿਨੀਂ ਤਾਂ ਬਾਬਾ ਕੇਦਾਰ ਦੇ ਚਰਨਾਂ ਵਿੱਚ, ਬਦਰੀ ਵਿਸ਼ਾਲ ਦੇ ਚਰਨਾਂ ਵਿੱਚ , ਯਮੁਨੋਤਰੀ , ਗੰਗੋਤਰੀ ਦੇ ਚਰਨਾਂ ਵਿੱਚ ਬਹੁਤ ਤੇਜ਼ੀ ਨਾਲ ਦੇਸ਼ ਭਰ ਦੇ ਲੋਕ ਆ ਰਹੇ ਹਨ। ਉਸੇ ਸਮੇਂ ਵੰਦੇ ਭਾਰਤ ਐਕਸਪ੍ਰੈੱਸ ਦਾ ਪਹੁੰਚਣਾ, ਇਹ ਉਨ੍ਹਾਂ ਦੇ ਲਈ ਵੀ ਬਹੁਤ ਸੁਖਦ ਅਨੁਭਵ ਹੋਵੇਗਾ। ਮੈਂ ਫਿਰ ਇੱਕ ਵਾਰ ਬਾਬਾ ਕੇਦਾਰ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ , ਦੇਵਭੂਮੀ ਨੂੰ ਨਮਨ ਕਰਦੇ ਹੋਏ ਤੁਹਾਨੂੰ ਸਭ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ!
*****
ਡੀਐੱਸ/ਐੱਸਟੀ/ਟੀਕੇ
Delighted to flag off the Delhi-Dehradun Vande Bharat Express. It will ensure 'Ease of Travel' as well as greater comfort for the citizens. https://t.co/NLpcRCHvQW
— Narendra Modi (@narendramodi) May 25, 2023
उत्तराखंड के सभी लोगों को वंदे भारत एक्सप्रेस ट्रेन की बहुत-बहुत बधाई। pic.twitter.com/WlCnbFasyV
— PMO India (@PMOIndia) May 25, 2023
आज पूरा विश्व, भारत को बहुत उम्मीदों से देख रहा है। pic.twitter.com/j50caAFyQU
— PMO India (@PMOIndia) May 25, 2023
सरकार का पूरा जोर, विकास के नवरत्नों पर है। pic.twitter.com/Q2ZdzBIjvh
— PMO India (@PMOIndia) May 25, 2023