Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ-2023 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ-2023 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਕੈਬਨਿਟ ਵਿੱਚ ਮੇਰੇ ਸਹਿਯੋਗੀ ਜੀ.  ਕਿਸ਼ਨ ਰੈੱਡੀ  ਜੀ,  ਮੀਨਾਕਸ਼ੀ ਲੇਖੀ ਜੀ,  ਅਰਜੁਨ ਰਾਮ ਮੇਘਵਾਲ ਜੀ,  Louvre ਮਿਊਜ਼ੀਅਮ  ਦੇ ਡਾਇਰੈਕਟਰ ਮੈਨੁਅਲ ਰਬਾਤੇ ਜੀ,  ਦੁਨੀਆ  ਦੇ ਅਲੱਗ-ਅਲੱਗ ਦੇਸ਼ਾਂ ਤੋਂ ਆਏ ਅਤਿਥੀਗਣ,  ਹੋਰ ਮਹਾਨੁਭਾਵ,  ਦੇਵੀਓ ਅਤੇ ਸੱਜਣੋਂ ,ਆਪ ਸਭ ਨੂੰ International Museum Day ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।  ਅੱਜ ਇੱਥੇ ਮਿਊਜ਼ੀਅਮ ਵਰਲਡ  ਦੇ ਦਿੱਗਜ ਜੁਟੇ ਹੋਏ ਹਨ। ਅੱਜ ਦਾ ਇਹ ਅਵਸਰ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਆਪਣੀ ਆਜ਼ਾਦੀ  ਦੇ 75 ਵਰ੍ਹੇ ਪੂਰੇ ਹੋਣ  ਦੇ ਸਬੰਧ ਵਿੱਚ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ।

 

International Museum Expo ਵਿੱਚ ਵੀ ਇਤਿਹਾਸ  ਦੇ ਅਲੱਗ-ਅਲੱਗ ਅਧਿਆਇ,  ਆਧੁਨਿਕ ਤਕਨੀਕ ਨਾਲ ਜੁੜਕੇ ਜੀਵੰਤ ਹੋ ਰਹੇ ਹਨ।  ਜਦੋਂ ਅਸੀਂ ਕਿਸੇ ਮਿਊਜ਼ੀਅਮ ਵਿੱਚ ਜਾਂਦੇ ਹਾਂ,  ਤਾਂ ਐਸਾ ਮਹਿਸੂਸ ਹੁੰਦਾ ਹੈ ਜਿਵੇਂ ਬੀਤੇ ਹੋਏ ਕੱਲ੍ਹ ਨਾਲ,  ਉਸ ਦੌਰ ਨਾਲ ਸਾਡਾ ਪਰੀਚੈ ਹੋ ਰਿਹਾ ਹੋਵੇ,  ਸਾਡਾ ਸਾਖਿਆਤਕਾਰ ਹੋ ਰਿਹਾ ਹੋਵੇ।  ਮਿਊਜ਼ੀਅਮ ਵਿੱਚ ਜੋ ਦਿਖਦਾ ਹੈ,  ਉਹ ਤੱਥਾਂ  ਦੇ ਅਧਾਰ ‘ਤੇ ਹੁੰਦਾ ਹੈ,  ਪ੍ਰਤੱਖ ਹੁੰਦਾ ਹੈ,  Evidence Based ਹੁੰਦਾ ਹੈ।  ਮਿਊਜ਼ੀਅਮ ਵਿੱਚ ਸਾਨੂੰ ਇੱਕ ਤਰਫ਼ ਅਤੀਤ ਤੋਂ ਪ੍ਰੇਰਣਾਵਾਂ ਮਿਲਦੀਆਂ ਹਨ,  ਤਾਂ ਦੂਸਰੀ ਤਰਫ਼ ਭਵਿੱਖ  ਦੇ ਪ੍ਰਤੀ ਆਪਣੇ ਕਰਤੱਵਾਂ ਦਾ ਬੋਧ ਵੀ ਹੁੰਦਾ ਹੈ।

 

ਤੁਹਾਡੀ ਜੋ ਥੀਮ ਹੈ-  Sustainability and Well Being ,  ਉਹ ਅੱਜ ਦੇ ਵਿਸ਼ਵ ਦੀਆਂ ਪ੍ਰਾਥਮਿਕਤਾਵਾਂ ਨੂੰ highlight ਕਰਦਾ ਹੈ,  ਅਤੇ ਇਸ ਆਯੋਜਨ ਨੂੰ ਹੋਰ ਜ਼ਿਆਦਾ ਪ੍ਰਾਸੰਗਿਕ ਬਣਾਉਂਦਾ ਹੈ।  ਮੈਨੂੰ ਵਿਸ਼ਵਾਸ ਹੈ,  ਤੁਹਾਡੇ ਪ੍ਰਯਾਸ,  ਮਿਊਜ਼ੀਅਮ ਵਿੱਚ ਯੁਵਾ ਪੀੜ੍ਹੀ ਦੀ ਰੁਚੀ ਨੂੰ ਵਧਾਉਣਗੇ ,  ਉਨ੍ਹਾਂ ਨੂੰ ਸਾਡੀਆਂ ਧਰੋਹਰਾਂ ਤੋਂ ਪਰੀਚਿਤ ਕਰਵਾਉਣਗੇ।  ਮੈਂ ਆਪ ਸਭ ਦਾ ਇਨ੍ਹਾਂ ਪ੍ਰਯਾਸਾਂ ਦੇ ਲਈ ਅਭਿਨੰਦਨ ਕਰਦਾ ਹਾਂ।

 

 

ਇੱਥੇ ਆਉਣ ਤੋਂ ਪਹਿਲਾਂ ਮੈਨੂੰ ਕੁਝ ਪਲ ਮਿਊਜ਼ੀਅਮ ਵਿੱਚ ਬਿਤਾਉਣ ਦਾ ਅਵਸਰ ਮਿਲਿਆ,  ਸਾਨੂੰ ਕਈ ਕਾਰਜਕ੍ਰਮਾਂ ਵਿੱਚ ਜਾਣ ਦਾ ਅਵਸਰ ਆਉਂਦਾ ਹੈ ਸਰਕਾਰੀ,  ਗ਼ੈਰ ਸਰਕਾਰੀ ,  ਲੇਕਿਨ ਮੈਂ ਕਹਿ ਸਕਦਾ ਹਾਂ ਕਿ ਮਨ ‘ਤੇ ਪ੍ਰਭਾਵ ਪੈਦਾ ਕਰਨ ਵਾਲਾ ਪੂਰਾ ਪਲਾਨਿੰਗ,  ਉਸ ਦਾ ਐਜੂਕੇਸ਼ਨ ਅਤੇ ਸਰਕਾਰ ਵੀ ਇਸ ਉਚਾਈ  ਦੇ ਕੰਮ ਕਰ ਸਕਦੀ ਹੈ ਜਿਸ ਦੇ ਲਈ ਬਹੁਤ ਗਰਵ (ਮਾਣ) ਹੁੰਦਾ ਹੈ,  ਵੈਸੀ ਵਿਵਸਥਾ ਹੈ।  ਅਤੇ ਮੈਂ ਮੰਨਦਾ ਹਾਂ ਕਿ ਅੱਜ ਇਹ ਅਵਸਰ ਭਾਰਤ ਦੇ ਮਿਊਜ਼ੀਅਮ ਦੀ ਦੁਨੀਆ ਵਿੱਚ ਇੱਕ ਬਹੁਤ ਬੜਾ turning point ਲੈ ਕੇ ਆਵੇਗਾ।  ਐਸਾ ਮੇਰਾ ਪੱਕਾ ਵਿਸ਼ਵਾਸ ਹੈ।

 

 

ਸਾਥੀਓ,

ਗੁਲਾਮੀ  ਦੇ ਸੈਕੜਿਆਂ ਵਰ੍ਹਿਆਂ ਦੇ ਲੰਬੇ ਕਾਲਖੰਡ ਨੇ ਭਾਰਤ ਦਾ ਇੱਕ ਨੁਕਸਾਨ ਇਹ ਵੀ ਕੀਤਾ ਕਿ ਸਾਡੀ ਲਿਖਿਤ – ਅਲਿਖਿਤ ਬਹੁਤ ਸਾਰੀ ਵਿਰਾਸਤ ਨਸ਼ਟ ਕਰ ਦਿੱਤੀ ਗਈ।  ਕਿਤਨੀਆਂ ਹੀ ਪਾਂਡੂਲਿਪੀਆਂ , ਕਿਤਨੇ ਹੀ ਪੁਸਤਕਾਲੇ,  ਗ਼ੁਲਾਮੀ  ਦੇ ਕਾਲਖੰਡ ਵਿੱਚ ਜਲਾ ਦਿੱਤੇ ਗਏ,  ਤਬਾਹ ਕਰ ਦਿੱਤੇ ਗਏ।  ਇਹ ਸਿਰਫ਼ ਭਾਰਤ ਦਾ ਨੁਕਸਾਨ ਨਹੀਂ ਹੋਇਆ ਹੈ,  ਇਹ ਪੂਰੀ ਦੁਨੀਆ ਦਾ,  ਪੂਰੀ ਮਾਨਵ ਜਾਤੀ ਦਾ ਨੁਕਸਾਨ ਹੋਇਆ ਹੈ।  ਬਦਕਿਸਮਤੀ ਨਾਲ ਆਜ਼ਾਦੀ  ਦੇ ਬਾਅਦ,  ਆਪਣੀ ਧਰੋਹਰਾਂ  ਨੂੰ ਸੁਰੱਖਿਅਤ ਕਰਨ ਦੇ ਜੋ ਪ੍ਰਯਾਸ ਹੋਣੇ ਚਾਹੀਦੇ ਸਨ,  ਉਹ ਉਤਨੇ ਹੋ ਨਹੀਂ ਪਾਏ ਹਨ।

 

ਲੋਕਾਂ ਵਿੱਚ ਧਰੋਹਰਾਂ  ਦੇ ਪ੍ਰਤੀ ਜਾਗਰੂਕਤਾ ਦੀ ਕਮੀ ਨੇ ਇਸ ਨੁਕਸਾਨ ਨੂੰ ਹੋਰ ਜ਼ਿਆਦਾ ਵਧਾ ਦਿੱਤਾ ।  ਅਤੇ ਇਸ ਲਈ,  ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਭਾਰਤ ਨੇ ਜਿਨ੍ਹਾਂ ‘ਪੰਜ – ਪ੍ਰਾਣਾਂ’ ਦਾ ਐਲਾਨ ਕੀਤਾ ਹੈ,  ਉਨ੍ਹਾਂ ਵਿੱਚ ਪ੍ਰਮੁੱਖ ਹੈ-  ਆਪਣੀ ਵਿਰਾਸਤ ‘ਤੇ ਮਾਣ !  ਅੰਮ੍ਰਿਤ ਮਹੋਤਸਵ ਵਿੱਚ ਅਸੀਂ ਭਾਰਤ ਦੀਆਂ ਧਰੋਹਰਾਂ ਨੂੰ ਸੁਰੱਖਿਅਤ ਕਰਨ  ਦੇ ਨਾਲ ਹੀ ਨਵਾਂ ਕਲਚਰਲ ਇਨਫ੍ਰਾਸਟ੍ਰਕਚਰ ਵੀ ਬਣਾ ਰਹੇ ਹਾਂ।  ਦੇਸ਼  ਦੇ ਇਨ੍ਹਾਂ ਪ੍ਰਯਾਸਾਂ ਵਿੱਚ ਸੁਤੰਤਰਤਾ ਸੰਗ੍ਰਾਮ ਦਾ ਇਤਿਹਾਸ ਵੀ ਹੈ,  ਅਤੇ ਹਜ਼ਾਰਾਂ ਵਰ੍ਹਿਆਂ ਦੀ ਸੱਭਿਆਚਾਰਕ ਵਿਰਾਸਤ ਵੀ ਹੈ।

 

ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਇਸ ਆਯੋਜਨ ਵਿੱਚ ਲੋਕਲ ਅਤੇ ਰੂਰਲ ਮਿਊਜ਼ੀਅਮ ‘ਤੇ ਵਿਸ਼ੇਸ਼ ਮਹੱਤਵ ਦਿੱਤਾ ਹੈ।  ਭਾਰਤ ਸਰਕਾਰ ਵੀ ਲੋਕਲ ਅਤੇ ਰੂਰਲ ਮਿਊਜ਼ੀਅਮ ਨੂੰ ਸੁਰੱਖਿਅਤ ਕਰਨ ਲਈ ਇੱਕ ਵਿਸ਼ੇਸ਼ ਅਭਿਯਾਨ ਚਲਾ ਰਹੀ ਹੈ।  ਸਾਡੇ ਹਰ ਰਾਜ,  ਹਰ ਖੇਤਰ ਅਤੇ ਹਰ ਸਮਾਜ  ਦੇ ਇਤਿਹਾਸ ਨੂੰ ਸੁਰੱਖਿਅਤ ਕਰਨ  ਦੇ ਪ੍ਰਯਾਸ ਕੀਤੇ ਜਾ ਰਹੇ ਹਨ।  ਅਸੀਂ ਸਵਾਧੀਨਤਾ (ਸੁਤੰਤਰਤਾ) ਸੰਗ੍ਰਾਮ ਵਿੱਚ ਆਪਣੀ tribal community  ਦੇ ਯੋਗਦਾਨ ਨੂੰ ਅਮਰ ਬਣਾਉਣ ਦੇ ਲਈ 10 ਵਿਸ਼ੇਸ਼ ਮਿਊਜ਼ੀਅਮਸ ਵੀ ਬਣਾ ਰਹੇ ਹਾਂ।

 

 

ਮੈਂ ਸਮਝਦਾ ਹਾਂ ਕਿ,  ਇਹ ਪੂਰੇ ਵਿਸ਼ਵ ਵਿੱਚ ਇੱਕ ਐਸੀ ਅਨੂਠੀ ਪਹਿਲ ਹੈ ਜਿਸ ਵਿੱਚ Tribal Diversity ਦੀ ਇਤਨੀ ਵਿਆਪਕ ਝਲਕ ਦਿਖਣ ਵਾਲੀ ਹੈ। ਨਮਕ ਸੱਤਿਆਗ੍ਰਿਹ  ਦੇ ਦੌਰਾਨ ਮਹਾਤਮਾ ਗਾਂਧੀ ਜਿਸ ਪਥ ‘ਤੇ ਛਲੇ ਸਨ,  ਉਸ ਦਾਂਡੀ ਪਥ ਨੂੰ ਵੀ ਸੁਰੱਖਿਅਤ ਕੀਤਾ ਗਿਆ ਹੈ।  ਜਿਸ ਸਥਾਨ ‘ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ ਸੀ,  ਉੱਥੇ ਅੱਜ ਇੱਕ ਸ਼ਾਨਦਾਰ ਮੈਮੋਰੀਅਲ ਬਣਿਆ ਹੋਇਆ ਹੈ।  ਅੱਜ ਦੇਸ਼ ਅਤੇ ਦੁਨੀਆ ਤੋਂ ਲੋਕ ਦਾਂਡੀ ਕੁਟੀਰ ਦੇਖਣ ਗਾਂਧੀਨਗਰ ਆਉਂਦੇ ਹਨ।

 

ਸਾਡੇ ਸੰਵਿਧਾਨ  ਦੇ ਮੁੱਖ ਸ਼ਿਲਪੀ,  ਬਾਬਾ ਸਾਹੇਬ ਅੰਬੇਡਕਰ ਦਾ ਜਿੱਥੇ ਮਹਾਪਰਿਨਿਰਵਾਣ ਹੋਇਆ,  ਉਹ ਸਥਾਨ ਦਹਾਕਿਆਂ ਤੋਂ ਬਦਹਾਲ ਸੀ।  ਸਾਡੀ ਸਰਕਾਰ ਨੇ ਇਸ ਸਥਾਨ ਨੂੰ,  ਦਿੱਲੀ ਵਿੱਚ 5 ਅਲੀਪੁਰ ਰੋਡ ਨੂੰ ਨੈਸ਼ਨਲ ਮੈਮੋਰੀਅਲ ਵਿੱਚ ਪਰਿਵਰਤਿਤ ਕੀਤਾ ਹੈ।  ਬਾਬਾ ਸਾਹੇਬ  ਦੇ ਜੀਵਨ ਨਾਲ ਜੁਡ਼ੇ ਪੰਚ ਤੀਰਥ ,  ਮਹੂ ਵਿੱਚ ਜਿੱਥੇ ਉਨ੍ਹਾਂ ਦਾ ਜਨਮ ਹੋਇਆ,  ਲੰਦਨ ਵਿੱਚ ਜਿੱਥੇ ਉਹ ਰਹੇ,  ਨਾਗਪੁਰ ਵਿੱਚ ਜਿੱਥੇ ਉਨ੍ਹਾਂ ਨੇ ਦੀਖਿਆ ਲਈ,  ਮੁੰਬਈ ਦੀ ਚੈਤਯ ਭੂਮੀ ਜਿੱਥੇ ਉਨ੍ਹਾਂ ਦੀ ਸਮਾਧੀ ਹੈ, ਐਸੇ ਸਥਾਨਾਂ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ।  ਭਾਰਤ ਦੀਆਂ 580 ਤੋਂ ਵੀ ਜ਼ਿਆਦਾ ਰਿਆਸਤਾਂ ਨੂੰ ਜੋੜਨ ਵਾਲੇ ਸਰਦਾਰ ਸਾਹਬ ਦੀ ਗਗਨਚੁੰਬੀ ਪ੍ਰਤਿਮਾ –  ਸਟੈਚੂ ਆਵ੍ ਯੂਨਿਟੀ ਅੱਜ ਦੇਸ਼ ਦਾ ਗੌਰਵ ਬਣੀ ਹੋਈ ਹੈ।  ਸਟੈਚੂ ਆਵ੍ ਯੂਨਿਟੀ  ਦੇ ਅੰਦਰ ਵੀ ਇੱਕ ਮਿਊਜ਼ੀਅਮ ਬਣਿਆ ਹੋਇਆ ਹੈ।

 

 

ਚਾਹੇ ਪੰਜਾਬ ਵਿੱਚ ਜਲਿਆਵਾਲਾਂ ਬਾਗ਼ ਹੋਵੇ ,  ਗੁਜਰਾਤ ਵਿੱਚ ਗੋਵਿੰਦ ਗੁਰੂ ਜੀ  ਦਾ ਸਮਾਰਕ ਹੋਵੇ ,  ਯੂਪੀ  ਦੇ ਵਾਰਾਣਸੀ ਵਿੱਚ ਮਾਨ ਮਹਿਲ ਮਿਊਜ਼ੀਅਮ ਹੋਵੇ ,  ਗੋਆ ਵਿੱਚ ਮਿਊਜ਼ੀਅਮ ਆਵ੍ ਕ੍ਰਿਸ਼ਚਿਅਨ ਆਰਟ ਹੋਵੇ ,  ਐਸੇ ਅਨੇਕ ਸਥਾਨਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ।  ਮਿਊਜ਼ੀਅਮ ਨਾਲ ਜੁੜਿਆ ਇੱਕ ਹੋਰ ਅਨੂਠਾ ਪ੍ਰਯਾਸ ਭਾਰਤ ਵਿੱਚ ਹੋਇਆ ਹੈ।  ਅਸੀਂ ਰਾਜਧਾਨੀ ਦਿੱਲੀ ਵਿੱਚ ਦੇਸ਼  ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਯਾਤਰਾ ਅਤੇ ਯੋਗਦਾਨ ਨੂੰ ਸਮਰਪਿਤ ਪੀਐੱਮ – ਮਿਊਜ਼ੀਅਮ ਬਣਾਇਆ ਹੈ।  ਅੱਜ ਪੂਰੇ ਦੇਸ਼ ਤੋਂ ਲੋਕ ਆ ਕੇ ਪੀਐੱਮ ਮਿਊਜ਼ੀਅਮ ਵਿੱਚ, ਆਜ਼ਾਦੀ  ਦੇ ਬਾਅਦ ਦੀ ਭਾਰਤ ਦੀ ਵਿਕਾਸ ਯਾਤਰਾ  ਦੇ ਸਾਖੀ ਬਣ ਰਹੇ ਹਨ।  ਮੈਂ ਇੱਥੇ ਆਏ ਆਪਣੇ ਅਤਿਥੀਆਂ ਨੂੰ ਵਿਸ਼ੇਸ਼ ਆਗ੍ਰਹ ਕਰਾਂਗਾ ਕਿ ਇੱਕ ਵਾਰ ਇਸ ਮਿਊਜ਼ੀਅਮ ਨੂੰ ਵੀ ਜ਼ਰੂਰ ਦੇਖਣ।

 

 

ਸਾਥੀਓ,

ਜਦੋਂ ਕੋਈ ਦੇਸ਼,  ਆਪਣੀ ਵਿਰਾਸਤ ਨੂੰ ਸਹੇਜਣਾ ਸ਼ੁਰੂ ਕਰ ਦਿੰਦਾ ਹੈ,  ਤਾਂ ਇਸ ਦਾ ਇੱਕ ਹੋਰ ਪੱਖ ਉੱਭਰ ਕੇ ਸਾਹਮਣੇ ਆਉਂਦਾ ਹੈ।  ਇਹ ਪੱਖ ਹੈ- ਦੂਸਰੇ ਦੇਸ਼ਾਂ  ਦੇ ਨਾਲ ਸਬੰਧਾਂ ਵਿੱਚ ਆਤਮੀਅਤਾ। ਜਿਵੇਂ ਕਿ ਭਗਵਾਨ ਬੁੱਧ  ਦੇ ਮਹਾਪਰਿਨਿਰਵਾਣ  ਦੇ ਬਾਅਦ ਭਾਰਤ ਨੇ ਉਨ੍ਹਾਂ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਸੁਰੱਖਿਅਤ ਕੀਤਾ ਹੈ।  ਅਤੇ ਅੱਜ ਉਹ ਪਵਿੱਤਰ ਅਵਸ਼ੇਸ਼ ਭਾਰਤ ਹੀ ਨਹੀਂ,  ਦੁਨੀਆ  ਦੇ ਕਰੋਡ਼ਾਂ ਬੋਧੀ ਅਨੁਯਾਈਆਂ ਨੂੰ ਇਕੱਠਿਆਂ ਜੋੜ ਰਹੇ ਹਨ।  ਹੁਣੇ ਪਿਛਲੇ ਵਰ੍ਹੇ ਹੀ ਅਸੀਂ ਬੁੱਧ ਪੂਰਣਿਮਾ  ਦੇ ਅਵਸਰ ‘ਤੇ 4 ਪਵਿੱਤਰ ਅਵਸ਼ੇਸ਼ਾਂ ਨੂੰ ਮੰਗੋਲੀਆ ਭੇਜਿਆ ਸੀ।  ਉਹ ਅਵਸਰ ਪੂਰੇ ਮੰਗੋਲੀਆ ਦੇ ਲਈ ਆਸਥਾ ਦਾ ਇੱਕ ਮਹਾਪੁਰਬ ਬਣ ਗਿਆ ਸੀ।

 

ਬੁੱਧ ਦੇ ਜੋ ਰੇਲਿਕਸ ਸਾਡੇ ਗੁਆਂਢੀ ਦੇਸ਼ ਸ੍ਰੀਲੰਕਾ ਵਿੱਚ ਹਨ, ਬੁੱਧ ਪੂਰਣਿਮਾ ਅਵਸਰ ‘ਤੇ ਉਨ੍ਹਾਂ ਨੂੰ ਵੀ ਇੱਥੇ ਕੁਸ਼ੀਨਗਰ ਲਿਆਂਦਾ ਗਿਆ ਸੀ। ਇਸੇ ਤਰ੍ਹਾਂ ਹੀ, ਗੋਆ ਵਿੱਚ ਸੇਂਟ ਕੁਈਨ ਕੇਟੇਵਾਨ ਦੇ ਪਵਿੱਤਰ ਅਵਸ਼ੇਸ਼ਾਂ ਦੀ ਧਰੋਹਰ ਵੀ ਭਾਰਤ ਦੇ ਪਾਸ ਸੁਰੱਖਿਅਤ ਰਹੀ ਹੈ। ਮੈਨੂੰ ਯਾਦ ਹੈ, ਜਦੋਂ ਅਸੀਂ ਸੇਂਟ ਕੁਈਨ ਕੇਟੇਵਾਨ ਦੇ ਰੇਲਿਕਸ ਨੂੰ ਜੌਰਜੀਆ ਭੇਜਿਆ ਸੀ ਤਾਂ ਉੱਥੇ ਕਿਵੇਂ ਰਾਸ਼ਟਰੀ ਪੁਰਬ ਦਾ ਮਾਹੌਲ ਬਣ ਗਿਆ ਸੀ। ਉਸ ਦਿਨ ਜੌਰਜੀਆ ਦੇ ਅਨੇਕਾਂ ਨਾਗਰਿਕਾਂ ਉੱਥੇ ਦੀਆਂ ਸੜਕਾਂ ‘ਤੇ ਇੱਕ ਬੜੇ ਮੇਲੇ ਜਿਹਾ ਮਾਹੌਲ ਹੋ ਗਿਆ ਸੀ, ਉਮੜ ਪਏ ਸਨ। ਯਾਨੀ, ਸਾਡੀ ਵਿਰਾਸਤ, ਵੈਸ਼ਵਿਕ ਏਕਤਾ-World Unity ਦਾ ਵੀ ਸੂਤਰਧਾਰ ਬਣਦੀ ਹੈ। ਅਤੇ ਇਸ ਲਈ, ਇਸ ਵਿਰਾਸਤ ਨੂੰ ਸੰਜੋਣ ਵਾਲੇ ਸਾਡੇ ਮਿਊਜ਼ੀਅਮਸ ਦੀ ਭੂਮਿਕਾ ਵੀ ਹੋਰ ਜ਼ਿਆਦਾ ਵਧ ਜਾਂਦੀ ਹੈ।

 

ਸਾਥੀਓ,

ਜਿਵੇਂ ਅਸੀਂ ਪਰਿਵਾਰ ਵਿੱਚ ਸਾਧਨਾਂ ਨੂੰ ਆਉਣ ਵਾਲੇ ਕੱਲ੍ਹ ਦੇ ਲਈ ਜੋੜਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਪੂਰੀ ਪ੍ਰਿਥਵੀ ਨੂੰ ਇੱਕ ਪਰਿਵਾਰ ਮੰਨ ਕੇ ਆਪਣੇ ਸੰਸਾਧਨਾਂ ਨੂੰ ਬਚਾਉਣਾ ਹੈ। ਮੇਰਾ ਸੁਝਾਅ ਹੈ ਕਿ ਸਾਡੇ ਮਿਊਜ਼ੀਅਮ ਇਨ੍ਹਾਂ ਆਲਮੀ ਪ੍ਰਯਾਸਾਂ ਵਿੱਚ active participants ਬਣਨ। ਸਾਡੀ ਧਰਤੀ ਨੇ ਬੀਤੀਆਂ ਸਦੀਆਂ ਵਿੱਚ ਕਈ ਪ੍ਰਾਕ੍ਰਿਤਕ ਆਪਦਾਵਾਂ (ਆਫ਼ਤਾਂ) ਝੱਲੀਆਂ ਹਨ। ਇਨ੍ਹਾਂ ਦੀ ਸਮ੍ਰਿਤੀਆਂ (ਯਾਦਾਂ) ਅਤੇ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਮਿਊਜ਼ੀਅਮ ਵਿੱਚ ਇਨ੍ਹਾਂ ਨਿਸ਼ਾਨੀਆਂ ਦੀ, ਇਨ੍ਹਾਂ ਨਾਲ ਜੁੜੀਆਂ ਤਸਵੀਰਾਂ ਦੀ ਗੈਲਰੀ ਦੀ ਦਿਸ਼ਾ ਵਿੱਚ ਸੋਚਣਾ ਚਾਹੀਦਾ ਹੈ।

 

ਅਸੀਂ ਅਲੱਗ-ਅਲੱਗ ਸਮੇਂ ਵਿੱਚ ਧਰਤੀ ਦੀ ਬਦਲਦੀ ਤਸਵੀਰ ਦਾ ਚਿੱਤਰਣ ਵੀ ਕਰ ਸਕਦੇ ਹਾਂ। ਇਸ ਨਾਲ ਆਉਣ ਵਾਲੇ ਸਮੇਂ ਵਿੱਚ, ਲੋਕਾਂ ਵਿੱਚ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਵਧੇਗੀ। ਮੈਨੂੰ ਦੱਸਿਆ ਗਿਆ ਹੈ ਕਿ ਇਸ expo ਵਿੱਚ gastronomic experience ਦੇ ਲਈ ਵੀ ਸਪੇਸ ਬਣਾਇਆ ਗਿਆ ਹੈ। ਇੱਥੇ ਆਯੁਰਵੇਦ ਅਤੇ ਮਿਲਟਸ-ਸ਼੍ਰੀ ਅੰਨ ‘ਤੇ ਅਧਾਰਿਤ ਵਿਅੰਜਨਾਂ ਦਾ ਅਨੁਭਵ ਵੀ ਲੋਕਾਂ ਨੂੰ ਮਿਲੇਗਾ।

 

ਭਾਰਤ ਦੇ ਪ੍ਰਯਾਸਾਂ ਨਾਲ ਆਯੁਰਵੇਦ ਅਤੇ ਮਿਲਟਸ-ਸ਼੍ਰੀ ਅੰਨ ਦੋਨੋਂ ਹੀ ਇਨ੍ਹੀਂ ਦਿਨੀਂ ਇੱਕ ਗਲੋਬਲ ਮੂਵਮੈਂਟ ਬਣ ਚੁੱਕੇ ਹਨ। ਅਸੀਂ ਸ਼੍ਰੀਅੰਨ ਅਤੇ ਅਲੱਗ-ਅਲੱਗ ਵਣਸਪਤੀਆਂ ਦੀਆਂ ਹਜ਼ਾਰਾਂ ਵਰ੍ਹਿਆਂ ਦੀ ਯਾਤਰਾ ਦੇ ਅਧਾਰ ‘ਤੇ ਵੀ ਨਵੇਂ ਮਿਊਜ਼ੀਅਮ ਬਣਾ ਸਕਦੇ ਹਾਂ। ਇਸ ਤਰ੍ਹਾਂ ਦੇ ਪ੍ਰਯਾਸ ਇਸ ਨੌਲੇਜ ਸਿਸਟਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਗੇ ਅਤੇ ਉਨ੍ਹਾਂ ਨੂੰ ਅਮਰ ਬਣਾਉਣਗੇ।

 

ਸਾਥੀਓ,

ਇਨ੍ਹਾਂ ਸਾਰੇ ਪ੍ਰਯਾਸਾਂ ਵਿੱਚ ਸਾਨੂੰ ਸਫ਼ਲਤਾ ਤਦੇ ਮਿਲੇਗੀ, ਜਦੋਂ ਅਸੀਂ ਇਤਿਹਾਸਿਕ ਵਸਤੂਆਂ ਦੀ ਸੰਭਾਲ਼ ਨੂੰ, ਦੇਸ਼ ਦਾ ਸੁਭਾਅ ਬਣਾਈਏ। ਹੁਣ ਸਵਾਲ ਇਹ ਕਿ ਆਪਣੀਆਂ ਧਰੋਹਰਾਂ ਦੀ ਸੰਭਾਲ਼, ਦੇਸ਼ ਦੇ ਸਾਧਾਰਣ ਨਾਗਰਿਕ ਦਾ ਸੁਭਾਅ ਬਣੇਗਾ ਕਿਵੇਂ? ਮੈਂ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਹਾਂ। ਕਿਉਂ ਨਾ ਭਾਰਤ ਵਿੱਚ ਹਰ ਪਰਿਵਾਰ, ਆਪਣੇ ਘਰ ਵਿੱਚ ਆਪਣਾ ਇੱਕ ਪਰਿਵਾਰਕ ਸੰਗ੍ਰਹਾਲਯ (ਮਿਊਜ਼ੀਅਮ) ਬਣਾਵੇ? ਘਰ ਦੇ ਹੀ ਲੋਕਾਂ ਦੇ ਵਿਸ਼ੇ ਵਿੱਚ, ਆਪਣੇ ਹੀ ਪਰਿਵਾਰ ਦੀਆਂ ਜਾਣਕਾਰੀਆਂ।

 

ਇਸ ਵਿੱਚ ਘਰ ਦੀਆਂ, ਘਰ ਦੇ ਬਜ਼ੁਰਗਾਂ ਦੀਆਂ, ਪੁਰਾਣੀਆਂ ਅਤੇ ਕੁਝ ਖਾਸ ਚੀਜ਼ਾਂ ਰੱਖੀਆਂ ਜਾ ਸਕਦੀਆਂ ਹਨ। ਅੱਜ ਤੁਸੀਂ ਜੋ ਇੱਕ ਪੇਪਰ ਲਿਖਦੇ ਹੋ, ਉਹ ਤੁਹਾਨੂੰ ਸਾਧਾਰਣ ਲਗਦਾ ਹੈ। ਲੇਕਿਨ ਤੁਹਾਡੀ ਲੇਖਣੀ ਵਿੱਚ ਉਹੀ ਕਾਗਜ਼ ਦਾ ਟੁਕੜਾ, ਤਿੰਨ-ਚਾਰ ਪੀੜ੍ਹੀਆਂ ਦੇ ਬਾਅਦ ਇੱਕ Emotional Property ਬਣ ਜਾਵੇਗਾ। ਇਸੇ ਤਰ੍ਹਾਂ ਹੀ ਸਾਡੇ ਸਕੂਲਾਂ ਨੂੰ ਵੀ, ਸਾਡੇ ਭਿੰਨ-ਭਿੰਨ (ਵੱਖ-ਵੱਖ) ਸੰਸਥਾਨਾਂ ਅਤੇ ਸੰਗਠਨਾਂ ਨੂੰ ਵੀ ਆਪਣੇ-ਆਪਣੇ ਮਿਊਜ਼ੀਅਮ ਜ਼ਰੂਰ ਬਣਾਉਣੇ ਚਾਹੀਦੇ ਹਨ। ਦੇਖਿਓ, ਇਸ ਨਾਲ ਕਿਤਨੀ ਬੜੀ ਅਤੇ ਇਤਿਹਾਸਿਕ ਪੂੰਜੀ ਭਵਿੱਖ ਦੇ ਲਈ ਤਿਆਰ ਹੋਵੇਗੀ।

 

ਜੋ ਦੇਸ਼ ਦੇ ਵਿਭਿੰਨ ਸ਼ਹਿਰ ਹਨ, ਉਹ ਵੀ ਆਪਣੇ ਇੱਥੇ ਸਿਟੀ ਮਿਊਜ਼ੀਅਮ ਜਿਹੇ ਪ੍ਰਕਲਪਾਂ ਨੂੰ ਆਧੁਨਿਕ ਰੂਪ ਵਿੱਚ ਤਿਆਰ ਕਰ ਸਕਦੇ ਹਨ। ਇਸ ਵਿੱਚ ਉਨ੍ਹਾਂ ਸ਼ਹਿਰਾਂ ਨਾਲ ਜੁੜੀਆਂ ਇਤਿਹਾਸਿਕ ਵਸਤੂਆਂ ਰੱਖ ਸਕਦੇ ਹਾਂ। ਵਿਭਿੰਨ ਪੰਥਾਂ ਵਿੱਚ ਜੋ ਰਿਕਾਰਡ ਰੱਖਣ ਦੀ ਪੁਰਾਣੀ ਪਰੰਪਰਾ ਅਸੀਂ ਦੇਖਦੇ ਹਾਂ, ਉਹ ਵੀ ਸਾਨੂੰ ਇਸ ਦਿਸ਼ਾ ਵਿੱਚ ਕਾਫੀ ਮਦਦ ਕਰੇਗੀ।

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਮਿਊਜ਼ੀਅਮ ਅੱਜ ਨੌਜਵਾਨਾਂ (ਯੁਵਾਵਾਂ) ਦੇ ਲਈ ਸਿਰਫ਼ ਇੱਕ ਵਿਜ਼ਿਟਿੰਗ ਪਲੇਸ ਹੀ ਨਹੀਂ ਬਲਕਿ ਇੱਕ ਕਰੀਅਰ ਔਪਸ਼ਨ ਵੀ ਬਣ ਰਹੇ ਹਨ। ਲੇਕਿਨ ਮੈਂ ਚਾਹਾਂਗਾ ਕਿ ਅਸੀਂ ਆਪਣੇ ਨੌਜਵਾਨਾਂ (ਯੁਵਾਵਾਂ) ਨੂੰ ਕੇਵਲ ਮਿਊਜ਼ੀਅਮ ਵਰਕਰਸ ਦੀ ਦ੍ਰਿਸ਼ਟੀ ਨਾਲ ਨਾ ਦੇਖੀਏ। ਹਿਸਟਰੀ ਅਤੇ ਆਰਕੀਟੈਕਚਰ ਜਿਹੇ ਵਿਸ਼ਿਆਂ ਨਾਲ ਜੁੜੇ ਇਹ ਯੁਵਾ ਗਲੋਬਲ ਕਲਚਰਲ ਐਕਸਚੇਂਜ ਦੇ ਮੀਡੀਅਮ ਬਣ ਸਕਦੇ ਹਨ। ਇਹ ਯੁਵਾ ਦੂਸਰੇ ਦੇਸ਼ਾਂ ਵਿੱਚ ਜਾ ਸਕਦੇ ਹਨ, ਉੱਥੇ ਦੇ ਨੌਜਵਾਨਾਂ ਤੋਂ ਦੁਨੀਆ ਦੇ ਅਲੱਗ-ਅਲੱਗ ਕਲਚਰਸ ਬਾਰੇ ਸਿੱਖ ਸਕਦੇ ਹਨ, ਭਾਰਤ ਦੇ ਕਲਚਰ ਬਾਰੇ ਉਨ੍ਹਾਂ ਨੂੰ ਦੱਸ ਸਕਦੇ ਹਨ। ਇਨ੍ਹਾਂ ਦਾ ਅਨੁਭਵ ਅਤੇ ਅਤੀਤ ਨਾਲ ਜੁੜਾਅ, ਆਪਣੇ ਦੇਸ਼ ਦੀ ਵਿਰਾਸਤ ਦੀ ਸੰਭਾਲ਼ ਦੇ ਲਈ ਬਹੁਤ ਹੀ ਪ੍ਰਭਾਵੀ ਸਿੱਧ ਹੋਵੇਗਾ।

 

ਸਾਥੀਓ,

ਅੱਜ ਜਦੋਂ ਅਸੀਂ ਸਾਂਝੀ ਵਿਰਾਸਤ ਦੀ ਬਾਤ ਕਰ ਰਹੇ ਹਾਂ, ਤਾਂ ਮੈਂ ਇੱਕ ਸਾਂਝੀ ਚੁਣੌਤੀ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ। ਇਹ ਚੁਣੌਤੀ ਹੈ- ਕਲਾਕ੍ਰਿਤੀਆਂ ਦੀ ਤਸਕਰੀ ਅਤੇ appropriation. ਭਾਰਤ ਜਿਹੇ ਪ੍ਰਾਚੀਨ ਸੰਸਕ੍ਰਿਤੀ ਵਾਲੇ ਦੇਸ਼ ਸੈਂਕੜੇ ਵਰ੍ਹਿਆਂ ਤੋਂ ਇਸ ਨਾਲ ਜੂਝ ਰਹੇ ਹਨ। ਆਜ਼ਾਦੀ ਦੇ ਪਹਿਲਾਂ ਅਤੇ ਆਜ਼ਾਦੀ ਦੇ ਬਾਅਦ ਵੀ ਸਾਡੇ ਦੇਸ਼ ਤੋਂ ਅਨੇਕਾਂ ਕਲਾਕ੍ਰਿਤੀਆਂ Unethical ਤਰੀਕੇ ਨਾਲ ਬਾਹਰ ਲੈ ਜਾਈਆਂ ਗਈਆਂ ਹਨ। ਸਾਨੂੰ ਇਸ ਤਰ੍ਹਾਂ ਦੇ ਅਪਰਾਧ ਨੂੰ ਰੋਕਣ ਦੇ ਲਈ ਮਿਲ ਕੇ ਕੰਮ ਕਰਨਾ ਹੋਵੇਗਾ।

 

ਮੈਨੂੰ ਖੁਸ਼ੀ ਹੈ ਕਿ ਅੱਜ ਦੁਨੀਆ ਭਰ ਵਿੱਚ ਭਾਰਤ ਦੀ ਵਧਦੀ ਸਾਖ ਦੇ ਦਰਮਿਆਨ, ਹੁਣ ਵਿਭਿੰਨ ਦੇਸ਼, ਭਾਰਤ ਨੂੰ ਉਸ ਦੀਆਂ ਧਰੋਹਰਾਂ ਵਾਪਸ ਕਰਨ ਲਗੇ ਹਨ। ਬਨਾਰਸ ਤੋਂ ਚੋਰੀ ਹੋਈ ਮਾਂ ਅੰਨਪੂਰਣਾ ਦੀ ਮੂਰਤੀ ਹੋਵੇ, ਗੁਜਰਾਤ ਤੋਂ ਚੋਰੀ ਹੋਈ ਮਹਿਸ਼ਾਸੁਰਮਰਦਿਨੀ ਦੀ ਪ੍ਰਤਿਮਾ ਹੋਵੇ, ਚੋਲ ਸਾਮਰਾਜ ਦੇ ਦੌਰਾਨ ਨਿਰਮਿਤ ਨਟਰਾਜ ਦੀਆਂ ਪ੍ਰਤਿਮਾਵਾਂ ਹੋਣ, ਕਰੀਬ 240 ਪ੍ਰਾਚੀਨ ਕਲਾਕ੍ਰਿਤੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਕਈ ਦਹਾਕਿਆਂ ਤੱਕ ਇਹ ਸੰਖਿਆ 20 ਨਹੀਂ ਪਹੁੰਚੀ ਸੀ। ਇਨ੍ਹਾਂ 9 ਵਰ੍ਹਿਆਂ ਵਿੱਚ ਭਾਰਤ ਤੋਂ ਸਾਂਸਕ੍ਰਿਤਿਕ (ਸੱਭਿਆਚਾਰਕ) ਕਲਾਕ੍ਰਿਤੀਆਂ ਦੀ ਤਸਕਰੀ ਵੀ ਕਾਫੀ ਘੱਟ ਹੋਈ ਹੈ।

 

ਮੇਰੀ ਦੁਨੀਆ ਭਰ ਦੇ ਕਲਾ ਪਾਰਖੀਆਂ ਨੂੰ ਆਗ੍ਰਹ ਹੈ, ਵਿਸ਼ੇਸ਼ ਕਰਕੇ ਮਿਊਜ਼ੀਅਮ ਨਾਲ ਜੁੜੇ ਲੋਕਾਂ ਨੂੰ ਅਪੀਲ ਹੈ ਕਿ ਇਸ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਧਾਈਏ। ਕਿਸੇ ਵੀ ਦੇਸ਼ ਦੇ ਕਿਸੇ ਵੀ ਮਿਊਜ਼ੀਅਮ ਵਿੱਚ ਕੋਈ ਐਸੀ ਕਲਾਕ੍ਰਿਤੀ ਨਹੀਂ ਹੈ, ਜੋ unethical ਤਰੀਕੇ ਨਾਲ ਉੱਥੇ ਪਹੁੰਚੀ ਹੋਵੇ। ਸਾਨੂੰ ਸਾਰੇ ਮਿਊਜ਼ੀਅਮਸ ਦੇ ਲਈ ਇਸ ਨੂੰ ਇੱਕ moral commitment ਬਣਾਉਣਾ ਚਾਹੀਦਾ ਹੈ।

 

ਸਾਥੀਓ,

ਮੈਨੂੰ ਵਿਸ਼ਵਾਸ ਹੈ, ਅਸੀਂ ਅਤੀਤ ਨਾਲ ਜੁੜੇ ਰਹਿ ਕੇ ਭਵਿੱਖ ਦੇ ਲਈ ਨਵੇਂ ideas ’ਤੇ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ। ਅਸੀਂ ਵਿਰਾਸਤ ਨੂੰ ਸਹੇਜਾਂਗਾ (ਜੋੜਾਂਗੇ) ਵੀ, ਅਤੇ ਨਵੀਂ ਵਿਰਾਸਤ ਦਾ ਨਿਰਮਾਣ ਵੀ ਕਰਾਂਗੇ। ਇਸੇ ਕਾਮਨਾ ਦੇ ਨਾਲ, ਆਪ ਸਭ ਦਾ ਹਿਰਦੇ ਤੋਂ ਬਹੁਤ ਬਹੁਤ ਧੰਨਵਾਦ!

 *****

ਡੀਐੱਸ/ਵੀਜੇ/ਐੱਨਐੱਸ