Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜਸਥਾਨ ਦੇ ਆਬੂ ਰੋਡ ‘ਤੇ ਬ੍ਰਹਮ ਕੁਮਾਰੀਜ਼ ਦੇ ਸ਼ਾਂਤੀਵਨ ਕੰਪਲੈਕਸ ਵਿਖੇ ਕਈ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਜਸਥਾਨ ਦੇ ਆਬੂ ਰੋਡ ‘ਤੇ ਬ੍ਰਹਮ ਕੁਮਾਰੀਜ਼ ਦੇ ਸ਼ਾਂਤੀਵਨ ਕੰਪਲੈਕਸ ਵਿਖੇ ਕਈ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਓਮ ਸ਼ਾਂਤੀ!

ਆਦਰਯੋਗ ਰਾਜਯੋਗਿਨੀ ਦਾਦੀ ਰਤਨ ਮੋਹਿਨੀ ਜੀ, ਬ੍ਰਹਮਕੁਮਾਰੀ ਦੇ ਸਾਰੇ ਵਰਿਸ਼ਠ (ਸੀਨੀਅਰ) ਮੈਂਬਰਗਣ, ਅਤੇ ਇਸ ਸਭਾ ਵਿੱਚ ਭਾਰਤ ਦੇ ਕੋਣੇ-ਕੋਣੇ ਤੋਂ ਆਏ ਹੋਏ ਮੇਰੇ ਪਿਆਰੇ ਭਾਈਓ ਤੇ ਭੈਣੋਂ!

 

ਇਹ ਮੇਰਾ ਸੁਭਾਗ ਰਿਹਾ ਹੈ, ਮੈਨੂੰ ਕਈ ਵਾਰ ਤੁਹਾਡੇ ਦਰਮਿਆਨ ਆਉਣ ਦਾ ਅਵਸਰ ਮਿਲਦਾ ਹੈ। ਮੈਂ ਜਦੋਂ ਵੀ ਇੱਥੇ ਆਉਂਦਾ ਹਾਂ, ਤੁਹਾਡੇ ਦਰਮਿਆਨ ਆਉਂਦਾ ਹਾਂ, ਤਾਂ ਮੈਨੂੰ ਹਮੇਸ਼ਾ ਇੱਕ ਅਧਿਆਤਮਿਕ ਅਨੁਭੂਤੀ ਹੁੰਦੀ ਹੈ। ਅਤੇ ਇਹ ਪਿਛਲੇ ਕੁਝ ਮਹੀਨਿਆਂ ਵਿੱਚ ਦੂਸਰੀ ਵਾਰ ਹੈ, ਜਦੋਂ ਮੈਨੂੰ ਬ੍ਰਹਮ-ਕੁਮਾਰੀਜ਼ ਦੇ ਪ੍ਰੋਗਰਾਮ ਨਾਲ ਜੁੜਨ ਦਾ ਅਵਸਰ ਮਿਲਿਆ ਹੈ। ਇਸ ਤੋਂ ਪਹਿਲਾਂ, ਹੁਣੇ ਫਰਵਰੀ ਵਿੱਚ ਹੀ ਤੁਸੀਂ ਮੈਨੂੰ ‘ਜਲ ਜਨ ਅਭਿਯਾਨ’ ਨੂੰ ਸ਼ੁਰੂ ਕਰਨ ਦੇ ਲਈ ਸੱਦਾ ਦਿੱਤਾ ਸੀ। ਮੈਂ ਤਦ ਵਿਸਤਾਰ ਨਾਲ ਇਸ ਬਾਤ ਨੂੰ ਯਾਦ ਕੀਤਾ ਸੀ ਕਿ ਬ੍ਰਹਮ ਕੁਮਾਰੀਜ਼ ਸੰਸਥਾ ਨਾਲ ਕਿਵੇਂ ਮੇਰੀ ਆਤਮੀਅਤਾ ਵਿੱਚ ਇੱਕ ਨਿਰੰਤਰਤਾ ਰਹੀ ਹੈ। ਇਸ ਦੇ ਪਿੱਛੇ ਪਰਮਪਿਤਾ ਪਰਮਾਤਮਾ ਦਾ ਅਸ਼ੀਰਵਾਦ ਵੀ ਹੈ, ਅਤੇ ਰਾਜਯੋਗਿਨੀ ਦਾਦੀ ਜੀ ਤੋਂ ਮਿਲਿਆ ਸਨੇਹ ਵੀ ਹੈ।

 

ਅੱਜ ਇੱਥੇ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹੌਸਪਿਟਲ (ਹਸਪਤਾਲ) ਦਾ ਨੀਂਹ ਪੱਥਰ ਰੱਖਿਆ ਹੈ। ਅੱਜ ਸ਼ਿਵਮਣੀ ਹੋਮਸ ਅਤੇ ਨਰਸਿੰਗ ਕਾਲਜ ਦੇ ਵਿਸਤਾਰ ਦਾ ਵੀ ਕੰਮ ਸ਼ੁਰੂ ਹੋਇਆ ਹੈ। ਮੈਂ ਇਨ੍ਹਾਂ ਸਾਰੇ ਕਾਰਜਾਂ ਦੇ ਲਈ ਬ੍ਰਹਮ ਕੁਮਾਰੀਜ਼ ਸੰਸਥਾ ਅਤੇ ਇਸ ਦੇ ਸਾਰੇ ਮੈਂਬਰਾਂ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।

 

ਸਾਥੀਓ,

ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਭਾਰਤ ਦੀ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੀ ਬਹੁਤ ਬੜੀ ਭੂਮਿਕਾ ਹੈ। ਆਜ਼ਾਦੀ ਕਾ ਇਹ ਅੰਮ੍ਰਿਤਕਾਲ, ਦੇਸ਼ ਦੇ ਹਰ ਨਾਗਰਿਕ ਦੇ ਲਈ ਕਰਤਵਯਕਾਲ ਹੈ। ਇਸ ਕਰਤਵਯਕਾਲ ਦਾ ਮਤਲਬ ਹੈ- ਅਸੀਂ ਜਿਸ ਭੂਮਿਕਾ ਵਿੱਚ ਹਾਂ, ਉਸ ਦਾ ਸ਼ਤ-ਪ੍ਰਤੀਸ਼ਤ ਨਿਰਬਾਰ! ਅਤੇ ਉਸ ਦੇ ਨਾਲ-ਨਾਲ, ਸਮਾਜ ਦੇ ਹਿਤ ਵਿੱਚ, ਦੇਸ਼ ਦੇ ਹਿਤ ਵਿੱਚ ਆਪਣੇ ਵਿਚਾਰਾਂ ਅਤੇ ਜ਼ਿੰਮੇਦਾਰੀਆਂ ਦਾ ਵਿਸਤਾਰ! ਯਾਨੀ, ਅਸੀਂ ਜੋ ਕਰ ਰਹੇ ਹਾਂ, ਉਸ ਨੂੰ ਪੂਰੀ ਨਿਸ਼ਠਾ ਦੇ ਨਾਲ ਕਰਦੇ-ਕਰਦੇ ਇਹ ਵੀ ਸੋਚਣਾ ਹੈ ਕਿ ਅਸੀਂ ਆਪਣੇ ਦੇਸ਼ ਦੇ ਲਈ ਹੋਰ ਕੀ ਜ਼ਿਆਦਾ ਕਰ ਸਕਦੇ ਹਾਂ?

 

ਆਪ ਸਾਰੇ ਇਸ ਕਰਤਵਯਕਾਲ ਦੇ ਪ੍ਰੇਰਣਾ ਪੁੰਜ ਦੀ ਤਰ੍ਹਾਂ ਹੋ। ਬ੍ਰਹਮ ਕੁਮਾਰੀਜ਼ ਇੱਕ ਅਧਿਆਤਮਿਕ ਸੰਸਥਾ ਦੇ ਤੌਰ ‘ਤੇ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਦੀ ਹੈ। ਲੇਕਿਨ ਨਾਲ ਹੀ, ਆਪ ਸਮਾਜ ਸੇਵਾ ਤੋਂ ਲੈ ਕੇ ਸਾਇੰਸ, ਐਜੂਕੇਸ਼ਨ ਨੂੰ ਪ੍ਰਮੋਟ ਕਰਨ, ਸੋਸ਼ਲ ਅਵੇਅਰਨੈੱਸ ਵਧਾਉਣ ਦੇ ਲਈ ਵੀ ਪੂਰੀ ਤਰ੍ਹਾਂ ਸਮਰਪਿਤ ਹੋ।

 

ਮਾਊਂਟ ਆਬੂ ਵਿੱਚ ਤੁਹਾਡਾ ਗਲੋਬਲ ਹੌਸਪਿਟਲ (ਹਸਪਤਾਲ) ਰਿਸਰਚ ਸੈਂਟਰ ਵਾਕਈ ਇਸ ਦੀ ਇੱਕ ਬਹੁਤ ਬੜੀ ਉਦਾਹਰਣ ਹੈ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਇਸ ਇੰਸਟੀਟਿਊਟ ਦੇ ਜ਼ਰੀਏ ਇੱਥੇ ਆਸ-ਪਾਸ ਦੇ ਪਿੰਡਾਂ ਵਿੱਚ ਹੈਲਥ ਕੈਂਪ ਕੀਤੇ ਜਾਂਦੇ ਹਨ, ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਹੁਣ ਜਿਸ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਦਾ ਸੰਕਲਪ ਤੁਸੀਂ ਲਿਆ ਹੈ, ਉਹ ਵੀ ਇਸ ਖੇਤਰ ਵਿੱਚ ਸਿਹਤ ਸੇਵਾਵਾਂ ਸੁਧਾਰਨ ਵਿੱਚ ਮਦਦ ਕਰੇਗਾ। ਤੁਸੀਂ ਸਾਰੇ ਇਸ ਮਾਨਵੀ ਪ੍ਰਯਤਨ ਦੇ ਲਈ ਅਭਿਨੰਦਨ ਦੇ ਪਾਤਰ ਹੋ।

 

ਸਾਥੀਓ,

ਅੱਜ ਸਾਡਾ ਪੂਰਾ ਦੇਸ਼ ਸਿਹਤ ਸੁਵਿਧਾਵਾਂ ਦੇ ਟ੍ਰਾਂਸਫਾਰਮੇਸ਼ਨ ਤੋਂ ਗੁਜਰ ਰਿਹਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਪਹਿਲੀ ਵਾਰ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਨੂੰ ਵੀ ਅਹਿਸਾਸ ਹੋਇਆ ਹੈ ਕਿ ਦੇਸ਼ ਦੇ ਹਸਪਤਾਲ ਉਸ ਦੇ ਲਈ ਵੀ ਅਸਾਨੀ ਨਾਲ ਉਪਲਬਧ ਹਨ। ਅਤੇ ਇਨ੍ਹਾਂ ਵਿੱਚ ਇੱਕ ਬੜੀ ਭੂਮਿਕਾ ਆਯੁਸ਼ਮਾਨ ਯੋਜਨਾ ਨੇ ਨਿਭਾਈ ਹੈ। ਆਯੁਸ਼ਮਾਨ ਭਾਰਤ ਯੋਜਨਾ ਨੇ ਸਰਕਾਰੀ ਹੀ ਨਹੀਂ, ਪ੍ਰਾਈਵੇਟ ਹਸਪਤਾਲਾਂ ਦੇ ਦਰਵਾਜ਼ੇ ਵੀ ਗ਼ਰੀਬਾਂ ਦੇ ਲਈ ਖੋਲ੍ਹ ਦਿੱਤੇ ਹਨ।

 

ਤੁਸੀਂ ਵੀ ਜਾਣਦੇ ਹੋ ਕਿ ਇਸ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦੇ ਇਲਾਜ ਦਾ ਖਰਚ ਸਰਕਾਰ ਉਠਾਉਂਦੀ ਹੈ। ਇਸ ਯੋਜਨਾ ਦਾ ਲਾਭ ਦੇਸ਼ ਦੇ 4 ਕਰੋੜ ਤੋਂ ਜ਼ਿਆਦਾ ਗ਼ਰੀਬ ਉਠਾ ਚੁੱਕੇ ਹਨ। ਅਗਰ ਆਯੁਸ਼ਮਾਨ ਭਾਰਤ ਯੋਜਨਾ ਨਾ ਹੁੰਦੀ ਤਾਂ ਇਸੇ ਇਲਾਜ ਦੇ ਲਈ ਉਨ੍ਹਾਂ ਨੂੰ 80 ਹਜ਼ਾਰ ਕਰੋੜ ਰੁਪਏ ਆਪਣੀ ਜੇਬ ਤੋਂ ਖਰਚ ਕਰਨੇ ਪੈਂਦੇ। ਇਸੇ ਤਰ੍ਹਾਂ ਜਨ ਔਸ਼ਧੀ ਕੇਂਦਰਾਂ ‘ਤੇ ਮਿਲ ਰਹੀਆਂ ਸਸਤੀਆਂ ਦਵਾਈਆਂ ਦੀ ਵਜ੍ਹਾ ਨਾਲ ਵੀ ਗ਼ਰੀਬ ਅਤੇ ਮੱਧ ਵਰਗ ਦੇ 20 ਹਜ਼ਾਰ ਕਰੋੜ ਰੁਪਏ ਬਚਣਗੇ।

 

ਅਤੇ ਮੈਂ ਸਾਡੇ ਬ੍ਰਹਮ ਕੁਮਾਰੀਜ਼ ਸੰਸਥਾ ਦੀਆਂ ਜਿਤਨੀਆਂ ਇਕਾਈਆਂ ਦੇਸ਼ ਦੇ ਪਿੰਡ-ਪਿੰਡ ਵਿੱਚ ਹਨ, ਅਗਰ ਆਪ ਲੋਕਾਂ ਨੂੰ ਇਹ ਜਾਣਕਾਰੀ ਦੇਈਏ ਕਿ ਸਰਕਾਰ ਦੀ ਤਰਫ਼ ਤੋਂ ਅਜਿਹੇ ਜਨ ਔਸ਼ਧੀ ਕੇਂਦਰ ਚਲਦੇ ਹਨ, ਸਟੈਂਡਰਡ ਦਵਾਈਆਂ ਹੁੰਦੀਆਂ ਹਨ, ਲੇਕਿਨ ਬਾਹਰ ਜੋ ਦਵਾਈਆਂ ਤੁਹਾਨੂੰ 100 ਰੁਪਏ ਵਿੱਚ ਮਿਲਦੀਆਂ ਹਨ, ਇੱਥੇ ਉਹ 10-15 ਰੁਪਏ ਵਿੱਚ ਮਿਲ ਜਾਂਦੀਆਂ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਗ਼ਰੀਬਾਂ ਦੀ ਕਿਤਨੀ ਸੇਵਾ ਹੋਵੇਗੀ। ਤਾਂ ਸਾਡੀਆਂ ਸਾਰੀਆਂ ਇਕਾਈਆਂ, ਸਾਡੇ ਸਾਰੇ ਬ੍ਰਹਮ ਕੁਮਾਰ ਹੋਣ ਜਾਂ ਬ੍ਰਹਮ ਕੁਮਾਰੀਆਂ ਹੋਣ, ਉਹ ਲੋਕਾਂ ਵਿੱਚ ਇਹ ਜਾਗਰੂਕਤਾ ਲਿਆਉਣ ਅਤੇ ਦੇਸ਼ ਵਿੱਚ ਸਥਾਨ-ਸਥਾਨ ‘ਤੇ ਇਹ ਜਨ ਔਸ਼ਧੀ ਕੇਂਦਰ ਬਣੇ ਹੋਏ ਹਨ। ਤੁਹਾਡੇ ਸੰਪਰਕ ਵਿੱਚ ਆਏ ਹੋਏ ਲੋਕ ਤੁਹਾਨੂੰ ਹਮੇਸ਼ਾ ਅਸ਼ੀਰਵਾਦ ਦੇਣਗੇ।

 

ਹੁਣ ਜਿਵੇਂ ਕਿਸੇ ਪਰਿਵਾਰ ਵਿੱਚ ਬਜ਼ੁਰਗ ਵਿਅਕਤੀ ਹੈ ਡਾਇਬਟੀਜ਼ ਦੀ ਬਿਮਾਰੀ ਹੈ ਤਾਂ ਉਸ ਨੂੰ ਦਵਾਈ ਦੇ ਪਿੱਛੇ ਜੋ ਖਰਚਾ ਹੁੰਦਾ ਹੈ, 1200, 1500, 2000 ਰੁਪਏ ਤੱਕ ਹੋ ਜਾਂਦਾ ਹੈ। ਲੇਕਿਨ ਇਸੇ ਜਨ ਔਸ਼ਧੀ ਕੇਂਦਰ ਤੋਂ ਜੇਕਰ ਉਹ ਦਵਾਈ ਲੇਵੇਗਾ ਤਾਂ ਉਸ ਨੂੰ ਸ਼ਾਇਦ ਉਹ ਖਰਚਾ 1500,1000 ਰੁਪਏ ਤੋਂ ਘੱਟ ਹੋ ਕੇ 100 ਰੁਪਏ ਹੋ ਜਾਵੇਗਾ। ਉਸ ਦੇ ਜੀਵਨ ਵਿੱਚ ਬਹੁਤ ਬੜੀ ਮਦਦ ਹੋਵੇਗੀ। ਯਾਨੀ ਇਸ ਬਾਤ ਨੂੰ ਆਪ ਹਰ ਦੂਰ ਤੱਕ ਪਹੁੰਚਾ ਸਕਦੇ ਹੋ।

 

ਸਾਥੀਓ,

ਤੁਸੀਂ ਸਾਰੇ ਇਤਨੇ ਵਰ੍ਹਿਆਂ ਤੋਂ ਸਿਹਤ ਦੇ ਖੇਤਰ ਨਾਲ ਜੁੜੇ ਰਹੇ ਹੋ। ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿ ਹੈਲਥ ਸੈਕਟਰ ਦੀ ਇੱਕ ਚੁਣੌਤੀ ਡਾਕਟਰਾਂ, ਨਰਸਾਂ ਅਤੇ ਦੂਸਰੇ ਮੈਡੀਕਲ ਕਰਮੀਆਂ ਦੀ ਕਮੀ ਵੀ ਰਹੀ ਹੈ। ਪਿਛਲੇ 9 ਵਰ੍ਹਿਆਂ ਵਿੱਚ ਇਸ ਕਮੀ ਨੂੰ ਸੁਧਾਰਨ ਦੇ ਲਈ ਵੀ ਦੇਸ਼ ਵਿੱਚ ਅਭੂਤਪੂਰਵ ਕੰਮ ਕੀਤਾ ਗਿਆ ਹੈ। ਪਿਛਲੇ 9 ਵਰ੍ਹਿਆਂ ਵਿੱਚ ਔਸਤਨ ਹਰ ਮਹੀਨੇ 1 ਨਵਾਂ ਮੈਡੀਕਲ ਕਾਲਜ ਖੁੱਲ੍ਹਿਆ ਹੈ। 2014 ਤੋਂ ਪਹਿਲਾਂ ਦੇ 10 ਸਾਲਾਂ ਵਿੱਚ ਡੇਢ ਸੌ ਤੋਂ ਵੀ ਘੱਟ ਮੈਡੀਕਲ ਕਾਲਜ ਬਣੇ ਸਨ। 

 

ਬੀਤੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ 300 ਤੋਂ ਵੱਧ ਨਵੇਂ ਮੈਡੀਕਲ ਕਾਲਜ ਬਣੇ ਹਨ। 2014 ਤੋਂ ਪਹਿਲਾਂ ਸਾਡੇ ਪੂਰੇ ਦੇਸ਼ ਵਿੱਚ MBBS ਦੀਆਂ 50 ਹਜ਼ਾਰ ਦੇ ਆਸਪਾਸ ਸੀਟਾਂ ਸਨ। 50 thousand students ਦੇ ਲਈ ਜਗ੍ਹਾ ਸੀ। ਅੱਜ ਦੇਸ਼ ਵਿੱਚ MBBS ਦੀਆਂ ਸੀਟਾਂ ਇੱਕ ਲੱਖ ਤੋਂ ਵੀ ਜ਼ਿਆਦਾ ਹੋ ਗਈਆਂ ਹਨ। 2014 ਤੋਂ ਪਹਿਲਾਂ PG ਦੀਆਂ ਵੀ 30 ਹਜ਼ਾਰ ਦੇ ਆਸਪਾਸ ਹੀ ਸੀਟਾਂ ਸਨ। ਹੁਣ PG ਸੀਟਾਂ ਦੀ ਸੰਖਿਆ ਵੀ ਵਧ ਕੇ 65 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਜਦੋਂ ਇਰਾਦਾ ਨੇਕ ਹੋਵੇ, ਸਮਾਜ ਦੀ ਸੇਵਾ ਦਾ ਭਾਵ ਹੋਵੇ, ਤਾਂ ਐਸੇ ਹੀ ਸੰਕਲਪ ਲਏ ਜਾਂਦੇ ਹਨ ਅਤੇ ਸੰਕਲਪ ਸਿੱਧ ਵੀ ਕੀਤੇ ਜਾਂਦੇ ਹਨ।

 

ਸਾਥੀਓ,

ਅੱਜ ਭਾਰਤ ਸਰਕਾਰ ਹੈਲਥ ਸੈਕਟਰ ਵਿੱਚ ਜੋ ਪ੍ਰਯਤਨ ਕਰ ਰਹੀ ਹੈ, ਉਸ ਦਾ ਇੱਕ ਹੋਰ ਬੜਾ ਪ੍ਰਭਾਵ ਆਉਣ ਵਾਲੇ ਦਿਨਾਂ ਵਿੱਚ ਦਿਖੇਗਾ। ਦੇਸ਼ ਵਿੱਚ ਜਿਤਨੇ ਡਾਕਟਰ ਆਜ਼ਾਦੀ ਦੇ ਬਾਅਦ ਸੱਤ ਦਹਾਕਿਆਂ ਵਿੱਚ ਬਣੇ, ਓਤਨੇ ਹੀ ਡਾਕਟਰ ਅਗਲੇ ਇੱਕ ਦਹਾਕੇ ਵਿੱਚ ਬਣ ਜਾਣਗੇ। ਅਤੇ ਸਾਡਾ ਫੋਕਸ ਸਿਰਫ਼ ਮੈਡੀਕਲ ਕਾਲਜ ਜਾਂ ਡਾਕਟਰਾਂ ਤੱਕ ਹੀ ਸੀਮਿਤ ਨਹੀਂ ਹੈ। ਅੱਜ ਹੀ ਇੱਥੇ ਨਰਸਿੰਗ ਕਾਲਜ ਦੇ ਵਿਸਤਾਰ ਦਾ ਕੰਮ ਸ਼ੁਰੂ ਹੋਇਆ ਹੈ।

 

ਭਾਰਤ ਸਰਕਾਰ ਵੀ ਨਰਸਿੰਗ ਦੇ ਖੇਤਰ ਵਿੱਚ ਵੀ ਨੌਜਵਾਨਾਂ ਨੂੰ ਨਵੇਂ ਅਵਸਰ ਦੇ ਰਹੀ ਹੈ। ਹਾਲ ਵਿੱਚ ਹੀ ਸਰਕਾਰ ਨੇ ਦੇਸ਼ ਵਿੱਚ ਡੇਢ ਸੌ ਤੋਂ ਅਧਿਕ ਨਵੇਂ ਨਰਸਿੰਗ ਕਾਲਜਾਂ ਨੂੰ ਸਵੀਕ੍ਰਿਤੀ ਦਿੱਤੀ ਹੈ। ਇਸ ਅਭਿਯਾਨ ਦੇ ਤਹਿਤ ਇੱਥੇ ਰਾਜਸਥਾਨ ਵਿੱਚ ਵੀ 20 ਤੋਂ ਜ਼ਿਆਦਾ ਨਵੇਂ ਨਰਸਿੰਗ ਕਾਲਜ ਬਣਨਗੇ। ਜਿਸ ਦਾ ਲਾਭ ਨਿਸ਼ਚਿਤ ਤੌਰ ‘ਤੇ ਤੁਹਾਡੇ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਨੂੰ ਵੀ ਹੋਣ ਵਾਲਾ ਹੈ।

 

ਸਾਥੀਓ,

ਭਾਰਤ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ ਸਮਾਜ ਵਿੱਚ ਸਿੱਖਿਆ ਤੋਂ ਲੈ ਕੇ ਗ਼ਰੀਬ ਅਤੇ ਬੇਸਹਾਰਿਆਂ ਦੀ ਸੇਵਾ ਤੱਕ ਦੀ ਜ਼ਿੰਮੇਦਾਰੀ ਸਾਡੀ ਅਧਿਆਤਮਿਕ ਅਤੇ ਧਾਰਮਿਕ ਸੰਸਥਾਵਾਂ ਨੇ ਸੰਭਾਲੀ ਹੈ। ਮੈਂ ਤਾਂ ਗੁਜਰਾਤ ਭੁਚਾਲ ਦੇ ਸਮੇਂ ਤੋਂ ਅਤੇ ਉਸ ਦੇ ਵੀ ਪਹਿਲਾਂ ਤੋਂ, ਤੁਹਾਡੀ ਨਿਸ਼ਠਾ ਅਤੇ ਸਾਡੀਆਂ ਭੈਣਾਂ ਦੀ ਮਿਹਨਤ ਦਾ ਕਾਰਜ, ਖ਼ੁਦ ਸਾਖੀ ਰਿਹਾ ਹੈ। ਆਪ ਲੋਕ ਜਿਸ ਪ੍ਰਕਾਰ ਨਾਲ ਕੰਮ ਕਰਦੇ ਹੋ ਉਸ ਨੂੰ ਬਹੁਤ ਨਿਕਟ ਤੋਂ ਦੇਖਿਆ ਹੈ। ਮੈਨੂੰ ਯਾਦ ਹੈ ਕੱਛ ਦੇ ਭੁਚਾਲ ਦੀ ਉਸ ਸੰਕਟ ਦੀ ਉਸ ਘੜੀ ਵਿੱਚ ਤੁਸੀਂ ਜਿਸ ਸੇਵਾ ਭਾਵ ਨਾਲ ਕੰਮ ਕੀਤਾ ਉਹ ਅੱਜ ਵੀ ਪ੍ਰੇਰਣਾ ਦੇਣ ਵਾਲਾ ਹੈ।

 

ਐਸੇ ਹੀ ਨਸ਼ਾਮੁਕਤੀ ਦੇ ਲਈ ਤੁਹਾਡੇ ਅਭਿਯਾਨ ਹੋਣ, ਵਾਤਾਵਰਣ ਸੰਭਾਲ਼ ਦੀ ਦਿਸ਼ਾ ਵਿੱਚ ਬ੍ਰਹਮ ਕੁਮਾਰੀਜ਼ ਦੇ ਪ੍ਰਯਾਸ ਹੋਣ, ਜਲ ਜਨ ਅਭਿਯਾਨ ਜਿਹੇ ਮਿਸ਼ਨ ਹੋਣ, ਇੱਕ ਸੰਸਥਾ ਕਿਵੇਂ ਹਰ ਖੇਤਰ ਵਿੱਚ ਇੱਕ ਜਨ-ਅੰਦੋਲਨ ਤਿਆਰ ਕਰ ਸਕਦੀ ਹੈ, ਬ੍ਰਹਮ ਕੁਮਾਰੀਜ਼ ਨੇ ਇਹ ਕਰਕੇ ਦਿਖਾਇਆ ਹੈ। ਵਿਸ਼ੇਸ਼ ਤੌਰ ‘ਤੇ, ਮੈਂ ਜਦੋਂ ਵੀ ਤੁਹਾਡੇ ਦਰਮਿਆਨ ਆਇਆ ਹਾਂ, ਮੈਂ ਦੇਸ਼ ਦੇ ਲਈ ਤੁਹਾਡੇ ਤੋਂ ਜੋ ਅਪੇਖਿਆਵਾਂ (ਉਮੀਦਾਂ) ਕੀਤੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਵਿੱਚ ਤੁਸੀਂ ਕਦੇ ਵੀ ਕੋਈ ਕਮੀ ਨਹੀਂ ਛੱਡੀ ਹੈ।

 

ਤੁਸੀਂ ਜਿਸ ਤਰ੍ਹਾਂ ਦੇਸ਼ ਭਰ ਵਿੱਚ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨਾਲ ਜੁੜੇ ਕਾਰਜਕ੍ਰਮ ਆਯੋਜਿਤ ਕੀਤੇ, ਜਦੋਂ ਤੁਸੀਂ ਪੂਰੀ ਦੁਨੀਆ ਵਿੱਚ ਯੋਗ ਸ਼ਿਵਿਰਾਂ ਦਾ ਆਯੋਜਨ ਕੀਤਾ, ਜਦੋਂ ਦੀਦੀ ਜਾਨਕੀਜੀ ਸਵੱਛ ਭਾਰਤ ਅਭਿਯਾਨ ਦੇ ਬ੍ਰੈਂਡ ਅੰਬੈਸਡਰ ਬਣੇ, ਜਦੋਂ ਸਾਰੀਆਂ ਭੈਣਾਂ ਨੇ ਸਵੱਛ ਭਾਰਤ ਦੀ ਕਮਾਨ ਸੰਭਾਲ਼ ਲਈ, ਤਾਂ ਇਸ ਨਾਲ ਕਿਤਨੇ ਹੀ ਲੋਕਾਂ ਨੂੰ ਦੇਸ਼ ਦੇ ਲਈ ਕੰਮ ਕਰਨ ਦੀ ਪ੍ਰੇਰਣਾ ਮਿਲੀ ਹੈ।

 

ਤੁਹਾਡੇ ਅਜਿਹੇ ਕਾਰਜਾਂ ਨੇ ਬ੍ਰਹਮ ਕੁਮਾਰੀਜ਼ ਵਿੱਚ ਮੇਰੇ ਵਿਸ਼ਵਾਸ ਨੂੰ ਹੋਰ ਵੀ ਕਈ ਗੁਣਾ ਕਰ ਦਿੱਤਾ ਹੈ। ਲੇਕਿਨ, ਤੁਸੀਂ ਜਾਣਦੇ ਹੋ ਕਿ ਜਦੋਂ ਵਿਸ਼ਵਾਸ ਵਧਦਾ ਹੈ ਤਾਂ ਅਪੇਖਿਆਵਾਂ (ਉਮੀਦਾਂ) ਵੀ ਵਧਦੀਆਂ ਹਨ। ਅਤੇ ਇਸ ਲਈ, ਸੁਭਾਵਿਕ ਹੈ ਕਿ ਤੁਹਾਡੇ ਪ੍ਰਤੀ ਮੇਰੀਆਂ ਵੀ ਅਪੇਖਿਆਵਾਂ (ਉਮੀਦਾਂ) ਜ਼ਰਾ ਜ਼ਿਆਦਾ ਵਧ ਗਈਆਂ ਹਨ। ਅੱਜ ਭਾਰਤ ਸ਼੍ਰੀ ਅੰਨ ਯਾਨੀ ਮਿਲਟਸ ਨੂੰ ਲੈ ਕੇ ਇੱਕ ਆਲਮੀ ਅੰਦੋਲਨ ਨੂੰ ਅੱਗੇ ਵਧਾ ਰਿਹਾ ਹੈ। ਅੱਜ ਦੇਸ਼ ਵਿੱਚ ਅਸੀਂ ਕੁਦਰਤੀ ਖੇਤੀ ਜਿਹੇ ਅਭਿਯਾਨਾਂ ਨੂੰ ਅੱਗੇ ਵਧਾ ਰਹੇ ਹਾਂ। ਸਾਨੂੰ ਸਾਰੀਆਂ ਨਦੀਆਂ ਨੂੰ ਸਵੱਛ ਬਣਾਉਣਾ ਹੈ। ਸਾਨੂੰ ਭੂਜਲ ਦੀ ਸੰਭਾਲ਼ ਕਰਨੀ ਹੈ। ਇਹ ਸਾਰੇ ਵਿਸ਼ੇ ਹਨ, ਜੋ ਕਿਤੇ ਨਾ ਕਿਤੇ ਸਾਡੇ ਹਜ਼ਾਰਾਂ ਵਰ੍ਹਿਆਂ ਪੁਰਾਣੇ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜਦੇ ਹਨ। ਇਸ ਲਈ, ਇਨ੍ਹਾਂ ਪ੍ਰਯਾਸਾਂ ਵਿੱਚ ਤੁਹਾਡਾ ਜਿਤਨਾ ਜ਼ਿਆਦਾ ਸਹਿਯੋਗ ਮਿਲੇਗਾ, ਓਤਨੀ ਹੀ ਦੇਸ਼ ਦੀ ਸੇਵਾ ਹੋਰ ਅਧਿਕ ਵਿਆਪਕ ਹੋਵੇਗੀ।

 

ਮੈਨੂੰ ਆਸ਼ਾ ਹੈ, ਰਾਸ਼ਟਰ ਨਿਰਮਾਣ ਨਾਲ ਜੁੜੇ ਨਵੇਂ ਵਿਸ਼ਿਆਂ ਨੂੰ ਬ੍ਰਹਮ ਕੁਮਾਰੀਜ਼, ਇਨੋਵੇਟਿਵ ਤਰੀਕੇ ਨਾਲ ਅੱਗੇ ਵਧਾਉਣਗੀਆਂ। ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਜ਼ਰੀਏ, ਅਸੀਂ ਵਿਸ਼ਵ ਦੇ ਲਈ ‘ਸਰਵੇ ਭਵੰਤੁ ਸੁਖਿਨ:’ (सर्वे भवन्तु सुखिनः) ਦੇ ਮੰਤਰ ਨੂੰ ਸਾਖਿਆਤ ਕਰਾਂਗੇ। ਅਤੇ ਤੁਸੀਂ ਜਾਣਦੇ ਹੋ ਹੁਣੇ ਇੱਥੇ ਜੀ-20 ਸਮਿਟ ਦੀ ਬਾਤ ਹੋਈ। ਅਸੀਂ ਜੀ-20 ਸਮਿਟ ਵਿੱਚ ਵੀ ਦੁਨੀਆ ਦੇ ਸਾਹਮਣੇ, ਦੁਨੀਆ ਜਦੋਂ ਵੀਮੈਨ ਡਿਵੈਲਪਮੈਂਟ ਦੀ ਬਾਤ ਕਰਦੀ ਹੈ, ਅਸੀਂ ਜੀ-20 ਵਿੱਚ ਦੁਨੀਆ ਦੇ ਸਾਹਮਣੇ women led development ਦੀ ਤਰਫ਼ ਲੈ ਜਾ ਰਹੇ ਹਾਂ। ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਸਭ ਦੇ ਇੱਕ ਬਹੁਤ ਹੀ ਉਮਦਾ ਸੰਗਠਨ, ਵਿਆਪਕ ਤੌਰ ‘ਤੇ ਫੈਲਿਆ ਹੋਇਆ ਸੰਗਠਨ ਦੇਸ਼ ਦੀਆਂ ਪ੍ਰਾਥਮਿਕਤਾਵਾਂ ਦੇ ਨਾਲ ਜੁੜ ਕੇ ਨਵੀਂ ਸ਼ਕਤੀ ਅਤੇ ਸਮਰੱਥਾ ਦੇ ਨਾਲ ਆਪਣਾ ਵਿਸਤਾਰ ਵੀ ਕਰਨਗੇ ਅਤੇ ਰਾਸ਼ਟਰ ਦਾ ਵਿਕਾਸ ਵੀ ਕਰਨਗੇ।

 

ਇਸੇ ਕਾਮਨਾ ਦੇ ਨਾਲ, ਆਪ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਮੈਨੂੰ ਤੁਸੀਂ ਇੱਥੇ ਬੁਲਾਇਆ, ਸੱਦਾ ਦਿੱਤਾ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਜਿਤਨਾ ਸਮਾਂ ਕੱਢ ਸਕਾਂ, ਤੁਹਾਡੇ ਦਰਮਿਆਨ ਆਵਾਂ। ਕਿਉਂਕਿ ਇੱਥੇ ਮੈਂ ਆਉਂਦਾ ਹਾਂ ਤਾਂ ਕੁਝ ਲੈ ਕੇ ਜਾਂਦਾ ਹਾਂ। ਚਾਹੇ ਉਹ ਅਸ਼ੀਰਵਾਦ ਹੋਵੇ, ਪ੍ਰੇਰਣਾ ਹੋਵੇ, ਊਰਜਾ ਹੋਵੇ ਜੋ ਮੈਨੂੰ ਦੇਸ਼ ਦੇ ਲਈ ਕੰਮ ਕਰਨ ਦੇ ਲਈ ਦੁੜਾਉਂਦੀ ਹੈ, ਨਵੀਂ ਸ਼ਕਤੀ ਦਿੰਦੀ ਹੈ। ਤਾਂ ਮੈਨੂੰ ਇੱਥੇ ਆਉਣ ਦਾ ਅਵਸਰ ਦਿੱਤਾ ਇਸ ਲਈ ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।

ਓਮ ਸ਼ਾਂਤੀ! 

************

ਡੀਐੱਸ/ਐੱਸਐੱਚ/ਐੱਨਐੱਸ