ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ, ਗੁਜਰਾਤ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਹਿਰੀ ਵਿਕਾਸ ਵਿਭਾਗ, ਜਲ ਸਪਲਾਈ ਵਿਭਾਗ, ਰੋਡ ਅਤੇ ਟਰਾਂਸਪੋਰਟ ਵਿਭਾਗ ਅਤੇ ਖਾਣਾਂ ਅਤੇ ਖਣਿਜ ਵਿਭਾਗ ਜਿਹੇ 2450 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਅਤੇ ਉਦਘਾਟਨ ਕਰਨਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਲਗਭਗ 1950 ਕਰੋੜ ਰੁਪਏ ਦੇ ਪੀਐੱਮਏਵਾਈ (ਗ੍ਰਾਮੀਣ ਅਤੇ ਸ਼ਹਿਰੀ) ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ ਅਤੇ ਪ੍ਰੋਗਰਾਮ ਦੌਰਾਨ ਯੋਜਨਾ ਦੇ ਲਾਭਾਰਥੀਆਂ ਨੂੰ ਚਾਬੀਆਂ ਸੌਂਪ ਕੇ ਯੋਜਨਾ ਦੇ ਤਹਿਤ ਬਣਾਏ ਗਏ ਲਗਭਗ 19,000 ਘਰਾਂ ਦੇ ਗ੍ਰਹਿ ਪ੍ਰਵੇਸ਼ ਵਿੱਚ ਹਿੱਸਾ ਲਿਆ। ਉਨ੍ਹਾਂ ਲਾਭਾਰਥੀਆਂ ਨਾਲ ਵੀਡੀਓ ਲਿੰਕ ਜ਼ਰੀਏ ਗੱਲਬਾਤ ਵੀ ਕੀਤੀ।
ਇਸ ਮੌਕੇ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਲਾਭਾਰਥੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਰਾਸ਼ਟਰ ਨਿਰਮਾਣ ਇੱਕ ਚਲ ਰਿਹਾ ‘ਮਹਾ ਯੱਗ’ ਹੈ। ਉਨ੍ਹਾਂ ਨੇ ਹਾਲੀਆ ਚੋਣਾਂ ਤੋਂ ਬਾਅਦ ਬਣੀ ਸਰਕਾਰ ਦੇ ਅਧੀਨ ਗੁਜਰਾਤ ਵਿੱਚ ਵਿਕਾਸ ਦੀ ਗਤੀ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਹਾਲ ਹੀ ਵਿੱਚ 3 ਲੱਖ ਕਰੋੜ ਦੇ ਗ਼ਰੀਬ-ਪੱਖੀ ਗੁਜਰਾਤ ਬਜਟ ਦਾ ਜ਼ਿਕਰ ਕੀਤਾ। ਉਨ੍ਹਾਂ ‘ਵੰਚਿਤਾਂ ਨੂੰ ਪਹਿਲ ਦੇਣ’ ਦੀ ਭਾਵਨਾ ਦੀ ਅਗਵਾਈ ਕਰਨ ਲਈ ਰਾਜ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਰਾਜ ਵਿੱਚ 25 ਲੱਖ ਆਯੁਸ਼ਮਾਨ ਕਾਰਡ, ਪ੍ਰਧਾਨ ਮੰਤਰੀ ਮਾਤਰੁ ਵੰਦਨਾ ਯੋਜਨਾ ਜ਼ਰੀਏ 2 ਲੱਖ ਮਾਤਾਵਾਂ ਦੀ ਮਦਦ, 4 ਨਵੇਂ ਮੈਡੀਕਲ ਕਾਲਜ ਅਤੇ ਆਧੁਨਿਕ ਬੁਨਿਆਦੀ ਢਾਂਚੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਕੰਮਾਂ ਜਿਹੀਆਂ ਕੁਝ ਤਾਜ਼ਾ ਪਹਿਲਾਂ ਨੂੰ ਸੂਚੀਬੱਧ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਗੁਜਰਾਤ ਦੀ ਡਬਲ ਇੰਜਣ ਸਰਕਾਰ ਡਬਲ ਸਪੀਡ ਨਾਲ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਪਿਛਲੇ 9 ਵਰ੍ਹਿਆਂ ਵਿੱਚ ਬੇਮਿਸਾਲ ਵਿਕਾਸ ਦਾ ਅਨੁਭਵ ਕਰ ਰਹੇ ਹਨ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਨਾਗਰਿਕਾਂ ਲਈ ਬੁਨਿਆਦੀ ਸੁਵਿਧਾਵਾਂ ਵੀ ਦੁਰਲੱਭ ਸਨ। ਉਨ੍ਹਾਂ ਕਿਹਾ ਕਿ ਦੇਸ਼ ਉਸ ਨਿਰਾਸ਼ਾ ਤੋਂ ਬਾਹਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਹਰ ਇੱਕ ਤੱਕ ਪਹੁੰਚ ਕਰਨ ਲਈ ਯਤਨਸ਼ੀਲ ਹੈ ਅਤੇ ਸਕੀਮਾਂ ਦਾ ਲਾਭ 100 ਫੀਸਦੀ ਤੱਕ ਪਹੁੰਚਾਉਣ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ “ਸਾਡੇ ਲਈ, ਦੇਸ਼ ਦਾ ਵਿਕਾਸ ਇੱਕ ਵਿਸ਼ਵਾਸ ਅਤੇ ਪ੍ਰਤੀਬੱਧਤਾ ਹੈ।” ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਸੰਤ੍ਰਿਪਤ ਕਰਨ ਲਈ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਇਸ ਪਹੁੰਚ ਨੇ ਭ੍ਰਿਸ਼ਟਾਚਾਰ ਅਤੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ “ਧਰਮ ਨਿਰਪੱਖਤਾ ਦਾ ਸਹੀ ਅਰਥ ਉਦੋਂ ਹੁੰਦਾ ਹੈ ਜਦੋਂ ਕੋਈ ਵਿਤਕਰਾ ਨਾ ਹੋਵੇ।” ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਉਦੋਂ ਹੁੰਦਾ ਹੈ ਜਦੋਂ ਸਰਕਾਰ ਸਮਾਜ ਵਿੱਚ ਹਰੇਕ ਦੇ ਭਲੇ ਲਈ ਕੰਮ ਕਰਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਕਿ ਪਿਛਲੇ ਸਾਲ ਲਗਭਗ 32,000 ਘਰ ਮੁਕੰਮਲ ਕੀਤੇ ਗਏ ਅਤੇ ਲਾਭਾਰਥੀਆਂ ਨੂੰ ਸੌਂਪੇ ਗਏ ਹਨ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਗ਼ਰੀਬਾਂ ਦੇ ਆਤਮ-ਵਿਸ਼ਵਾਸ ਨੂੰ ਬਹੁਤ ਵੱਡਾ ਹੁਲਾਰਾ ਮਿਲਦਾ ਹੈ ਜਦੋਂ ਉਹ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਬਾਰੇ ਘੱਟ ਤੋਂ ਘੱਟ ਚਿੰਤਤ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਮੌਜੂਦਾ ਸਰਕਾਰ ਅਤੇ ਅਤੀਤ ਦੀਆਂ ਸਰਕਾਰਾਂ ਦੇ ਵਰਕ ਕਲਚਰ ਵਿੱਚ ਅੰਤਰ ਨੂੰ ਉਜਾਗਰ ਕਰਦਿਆਂ ਰੇਖਾਂਕਿਤ ਕੀਤਾ “ਅਸਫਲ ਨੀਤੀਆਂ ਦੇ ਰਾਹ ‘ਤੇ ਅੱਗੇ ਵਧ ਕੇ ਦੇਸ਼ ਆਪਣੀ ਤਕਦੀਰ ਨਹੀਂ ਬਦਲ ਸਕਦਾ ਅਤੇ ਵਿਕਸਿਤ ਰਾਸ਼ਟਰ ਨਹੀਂ ਬਣ ਸਕਦਾ।”
ਪਿਛਲੇ ਦਹਾਕੇ ਦੇ ਅੰਕੜਿਆਂ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗ੍ਰਾਮੀਣ ਖੇਤਰਾਂ ਦੇ ਲਗਭਗ 75 ਪ੍ਰਤੀਸ਼ਤ ਘਰਾਂ ਵਿੱਚ ਟਾਇਲਟ ਦੀ ਸੁਵਿਧਾ ਦੀ ਕਮੀ ਸੀ, ਹਾਲਾਂਕਿ ਨੀਤੀਆਂ ਪਹਿਲਾਂ ਹੀ ਲਾਗੂ ਸਨ। ਪ੍ਰਧਾਨ ਮੰਤਰੀ ਨੇ ਗੱਲ ਜਾਰੀ ਰੱਖਦਿਆਂ ਕਿਹਾ ਕਿ 2014 ਤੋਂ ਬਾਅਦ ਸਰਕਾਰ ਨੇ ਆਪਣੇ ਆਪ ਨੂੰ ਸਿਰਫ ਗ਼ਰੀਬਾਂ ਲਈ ਛੱਤ ਪ੍ਰਦਾਨ ਕਰਨ ਤੱਕ ਸੀਮਿਤ ਨਹੀਂ ਰੱਖਿਆ ਬਲਕਿ ਘਰਾਂ ਨੂੰ ਗ਼ਰੀਬੀ ਨਾਲ ਨਜਿੱਠਣ ਲਈ ਇੱਕ ਅਧਾਰ ਅਤੇ ਉਨ੍ਹਾਂ ਦੇ ਸਨਮਾਨ ਨੂੰ ਮਜ਼ਬੂਤ ਕਰਨ ਲਈ ਇੱਕ ਮਾਧਿਅਮ ਵਿੱਚ ਬਦਲ ਦਿੱਤਾ। ਪ੍ਰਧਾਨ ਮੰਤਰੀ ਨੇ ਅਜਿਹੇ ਘਰਾਂ ਦੀ ਜਿਓਟੈਗਿੰਗ ਬਾਰੇ ਗੱਲ ਕਰਦਿਆਂ ਕਿਹਾ, “ਪੀਐੱਮਏਵਾਈ ਦੇ ਤਹਿਤ ਮਕਾਨਾਂ ਦੇ ਨਿਰਮਾਣ ਵਿੱਚ, ਜਿੱਥੇ ਸਰਕਾਰ ਵਿੱਤੀ ਸਹਾਇਤਾ ਨੂੰ ਪ੍ਰਤੱਖ ਤੌਰ ‘ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਦੀ ਹੈ, ਲਾਭਾਰਥੀਆਂ ਦੀ ਇੱਕ ਭੂਮਿਕਾ ਹੁੰਦੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮਏਵਾਈ ਦੇ ਤਹਿਤ ਬਣਾਏ ਜਾ ਰਹੇ ਮਕਾਨ ਕਈ ਯੋਜਨਾਵਾਂ ਦਾ ਪੈਕੇਜ ਹਨ। ਉਨ੍ਹਾਂ ਕਿਹਾ ਕਿ ਇਸ ਘਰ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਟਾਇਲਟ, ਸੁਭਾਗਯ ਯੋਜਨਾ ਤਹਿਤ ਬਿਜਲੀ ਦਾ ਕਨੈਕਸ਼ਨ, ਉੱਜਵਲਾ ਸਕੀਮ ਤਹਿਤ ਮੁਫ਼ਤ ਐੱਲਪੀਜੀ ਕਨੈਕਸ਼ਨ, ਜੇਜੇਐੱਮ ਤਹਿਤ ਲੋੜੀਂਦੀ ਪਾਈਪ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਤੋਂ ਇਲਾਵਾ ਮੁਫਤ ਮੈਡੀਕਲ ਇਲਾਜ ਅਤੇ ਮੁਫਤ ਰਾਸ਼ਨ ਵੀ ਗ਼ਰੀਬਾਂ ਲਈ ਸੁਰੱਖਿਆ ਢਾਲ ਦਾ ਕੰਮ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਪੀਐੱਮਏਵਾਈ ਦੇ ਤਹਿਤ ਮਹਿਲਾ ਸਸ਼ਕਤੀਕਰਣ ‘ਤੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ 9 ਸਾਲਾਂ ਵਿੱਚ ਕਰੀਬ 4 ਕਰੋੜ ਘਰ ਗ਼ਰੀਬ ਪਰਿਵਾਰਾਂ ਨੂੰ ਸੌਂਪੇ ਗਏ ਹਨ। ਜਿਨ੍ਹਾਂ ‘ਚੋਂ 70 ਫੀਸਦੀ ਮਹਿਲਾਵਾਂ ਦੇ ਨਾਂ ‘ਤੇ ਰਜਿਸਟਰਡ ਹਨ। ਪ੍ਰਧਾਨ ਮੰਤਰੀ ਨੇ ਇਹ ਨੋਟ ਕਰਦੇ ਹੋਏ ਕਿ ਪੀਐੱਮਏਵਾਈ ਦੇ ਤਹਿਤ ਮਕਾਨਾਂ ਦੀ ਉਸਾਰੀ ‘ਤੇ ਕਈ ਲੱਖ ਰੁਪਏ ਦੀ ਲਾਗਤ ਆਉਂਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋੜਾਂ ਮਹਿਲਾ ਲਾਭਾਰਥੀ ਹੁਣ ਕਰੋੜਪਤੀ ਬਣ ਗਈਆਂ ਹਨ। ਇਨ੍ਹਾਂ ਕਰੋੜਾਂ ਮਹਿਲਾਵਾਂ ਨੇ ਪਹਿਲੀ ਵਾਰ ਕੋਈ ਜਾਇਦਾਦ ਬਣਾਈ ਹੈ। ਉਨ੍ਹਾਂ ਨੇ ‘ਲਖਪਤੀ ਦੀਦੀਆਂ’ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਵਿੱਖ ਦੀਆਂ ਚੁਣੌਤੀਆਂ ਅਤੇ ਦੇਸ਼ ਵਿੱਚ ਵੱਧ ਰਹੇ ਸ਼ਹਿਰੀਕਰਣ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਕੋਟ ਵਿੱਚ ਇੱਕ ਹਜ਼ਾਰ ਤੋਂ ਵੱਧ ਘਰ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਬਣਾਏ ਗਏ ਹਨ, ਜਿਸ ਵਿੱਚ ਘੱਟ ਸਮਾਂ ਅਤੇ ਪੈਸਾ ਖਰਚ ਹੁੰਦਾ ਹੈ, ਅਤੇ ਬਰਾਬਰ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਲਾਈਟ ਹਾਊਸ ਪ੍ਰੋਜੈਕਟ ਤਹਿਤ ਇਹ ਪ੍ਰਯੋਗ ਦੇਸ਼ ਦੇ 6 ਸ਼ਹਿਰਾਂ ਵਿੱਚ ਕੀਤਾ ਗਿਆ ਹੈ ਜਿੱਥੇ ਟੈਕਨੋਲੋਜੀ ਨੇ ਕਿਫਾਇਤੀ ਅਤੇ ਆਧੁਨਿਕ ਮਕਾਨ ਬਣਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਘਰ ਗ਼ਰੀਬਾਂ ਨੂੰ ਮਿਲਣ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਰੀਅਲ ਇਸਟੇਟ ਸੈਕਟਰ ਵਿੱਚ ਗ਼ਲਤ ਪ੍ਰਥਾਵਾਂ ਅਤੇ ਧੋਖਾਧੜੀ ਨੂੰ ਦੂਰ ਕਰਨ ਦੇ ਕਦਮਾਂ ਬਾਰੇ ਵੀ ਵਿਸਤਾਰ ਨਾਲ ਦੱਸਿਆ ਜਿਸ ਕਾਰਨ ਗ਼ਰੀਬ ਅਤੇ ਮੱਧ-ਵਰਗੀ ਪਰਿਵਾਰਾਂ ਲਈ ਬਹੁਤ ਮੁਸ਼ਕਿਲਾਂ ਆਈਆਂ ਸਨ। ਰੇਰਾ ਐਕਟ ਨੇ ਮੱਧ-ਵਰਗੀ ਪਰਿਵਾਰਾਂ ਨੂੰ ਘਰ ਖਰੀਦਣ ਵੇਲੇ ਵਾਅਦਾ ਕੀਤੀਆਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਹੈ। ਉਨ੍ਹਾਂ ਮੱਧ ਵਰਗੀ ਪਰਿਵਾਰਾਂ ਵੱਲੋਂ ਹਾਊਸਿੰਗ ਲੋਨ ਲਈ ਬੇਮਿਸਾਲ ਬਜਟ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ। ਗੁਜਰਾਤ ਵਿੱਚ 5 ਲੱਖ ਪਰਿਵਾਰਾਂ ਨੂੰ 11 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਮਿਲੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ 25 ਵਰ੍ਹਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਟੀਅਰ-2 ਅਤੇ ਟੀਅਰ-3 ਅਰਥਵਿਵਸਥਾ ਨੂੰ ਗਤੀ ਦੇਵੇਗਾ। ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਕਈ ਸ਼ਹਿਰਾਂ ਵਿੱਚ ਸਿਸਟਮ ਨੂੰ ਭਵਿੱਖ ਦੀਆਂ ਜ਼ਰੂਰਤਾਂ ਅਨੁਸਾਰ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਮਰੁਤ ਮਿਸ਼ਨ ਤਹਿਤ 500 ਸ਼ਹਿਰਾਂ ਵਿੱਚ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਅਤੇ 100 ਸ਼ਹਿਰਾਂ ਨੂੰ ਸਮਾਰਟ ਸੁਵਿਧਾਵਾਂ ਮਿਲ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਅਸੀਂ ਸ਼ਹਿਰੀ ਯੋਜਨਾਬੰਦੀ ਵਿੱਚ ਈਜ਼ ਆਵੑ ਲਿਵਿੰਗ ਅਤੇ ਜੀਵਨ ਦੀ ਗੁਣਵੱਤਾ ‘ਤੇ ਬਰਾਬਰ ਜ਼ੋਰ ਦੇ ਰਹੇ ਹਾਂ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦੇਸ਼ ਵਿੱਚ ਮੈਟਰੋ ਨੈੱਟਵਰਕ ਦਾ ਵਿਸਤਾਰ ਇਸ ਵਿਚਾਰ ਨਾਲ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਬਹੁਤਾ ਸਮਾਂ ਨਾ ਬਿਤਾਉਣਾ ਪਵੇ। ਇਹ ਨੋਟ ਕਰਦੇ ਹੋਏ ਕਿ ਦੇਸ਼ ਦੇ 20 ਸ਼ਹਿਰਾਂ ਵਿੱਚ ਮੈਟਰੋ ਚਲ ਰਹੀ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਮੈਟਰੋ ਨੈੱਟਵਰਕ 2014 ਤੋਂ ਪਹਿਲਾਂ ਦੇ 250 ਕਿਲੋਮੀਟਰ ਤੋਂ ਪਿਛਲੇ 9 ਸਾਲਾਂ ਵਿੱਚ ਵੱਧ ਕੇ 600 ਕਿਲੋਮੀਟਰ ਹੋ ਗਿਆ ਹੈ। ਅਹਿਮਦਾਬਾਦ-ਗਾਂਧੀਨਗਰ ਜਿਹੇ ਜੁੜਵੇਂ ਸ਼ਹਿਰਾਂ ਨੂੰ ਵੀ ਅੱਜ ਵੰਦੇ ਭਾਰਤ ਐਕਸਪ੍ਰੈੱਸ ਜਿਹੀਆਂ ਟ੍ਰੇਨਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਗੁਜਰਾਤ ਦੇ ਕਈ ਸ਼ਹਿਰਾਂ ਵਿੱਚ ਇਲੈਕਟ੍ਰਿਕ ਬੱਸਾਂ ਦਾ ਫਲੀਟ (ਬੇੜਾ) ਵੀ ਵਧ ਰਿਹਾ ਹੈ।
ਦੇਸ਼ ਵਿੱਚ ਟਨਾਂ ਦੇ ਹਿਸਾਬ ਨਾਲ ਪੈਦਾ ਹੋਣ ਵਾਲੇ ਮਿਉਂਸਪਲ ਕਚਰੇ ਲਈ ਗੰਭੀਰਤਾ ਦੀ ਕਮੀ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਕਚਰੇ ਦੀ ਪ੍ਰੋਸੈਸਿੰਗ 2014 ਵਿੱਚ 14-15 ਫੀਸਦੀ ਤੋਂ ਵਧ ਕੇ ਅੱਜ 75 ਫੀਸਦੀ ਹੋ ਗਈ ਹੈ। ਸ਼੍ਰੀ ਮੋਦੀ ਨੇ ਕਿਹਾ “ਜੇ ਅਜਿਹਾ ਪਹਿਲਾਂ ਹੋਇਆ ਹੁੰਦਾ, ਤਾਂ ਅੱਜ ਸਾਡੇ ਸ਼ਹਿਰਾਂ ਵਿੱਚ ਕਚਰੇ ਦੇ ਪਹਾੜ ਨਾ ਖੜ੍ਹੇ ਹੁੰਦੇ”, ਅਤੇ ਕਿਹਾ ਕਿ ਸਰਕਾਰ ਸਾਡੇ ਸ਼ਹਿਰਾਂ ਵਿੱਚ ਕਚਰੇ ਦੇ ਢੇਰਾਂ ਨੂੰ ਖ਼ਤਮ ਕਰਨ ਲਈ ਮਿਸ਼ਨ ਮੋਡ ‘ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਸ਼ਹਿਰਾਂ ਵਿੱਚ ਜੀਵਨ ਦੀ ਗੁਣਵੱਤਾ ਤਾਂ ਹੀ ਸੰਭਵ ਹੈ ਜਦੋਂ ਸਾਨੂੰ ਸ਼ੁੱਧ ਵਾਤਾਵਰਣ ਅਤੇ ਸ਼ੁੱਧ ਹਵਾ ਮਿਲਦੀ ਹੈ।”
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਜਲ ਪ੍ਰਬੰਧਨ ਅਤੇ ਜਲ ਸਪਲਾਈ ਮਾਡਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 15 ਹਜ਼ਾਰ ਪਿੰਡਾਂ ਅਤੇ 250 ਸ਼ਹਿਰੀ ਖੇਤਰਾਂ ਨੂੰ ਪਾਣੀ ਪਹੁੰਚਾਉਣ ਵਾਲੀਆਂ 3 ਹਜ਼ਾਰ ਕਿਲੋਮੀਟਰ ਲੰਬੀਆਂ ਪਾਣੀ ਦੀਆਂ ਮੁੱਖ ਲਾਈਨਾਂ ਅਤੇ 1.25 ਲੱਖ ਕਿਲੋਮੀਟਰ ਡਿਸਟ੍ਰੀਬਿਊਸ਼ਨ ਲਾਈਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਗੁਜਰਾਤ ਵਿੱਚ ਅੰਮ੍ਰਿਤ ਸਰੋਵਰ ਪ੍ਰਤੀ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ।
ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਵਿਕਾਸ ਦੀ ਇਸ ਗਤੀ ਨੂੰ ਬਰਕਰਾਰ ਰੱਖਣ ਲਈ ਸਾਰਿਆਂ ਨੂੰ ਤਾਕੀਦ ਕੀਤੀ। ਸ਼੍ਰੀ ਮੋਦੀ ਨੇ ਸਮਾਪਤੀ ਕਰਦਿਆਂ ਕਿਹਾ, “ਸਬਕਾ ਪ੍ਰਯਾਸ ਨਾਲ, ਅੰਮ੍ਰਿਤ ਕਾਲ ਦੇ ਸਾਡੇ ਸੰਕਲਪ ਪੂਰੇ ਹੋਣਗੇ।”
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀਆਰ ਪਾਟਿਲ ਅਤੇ ਗੁਜਰਾਤ ਸਰਕਾਰ ਦੇ ਮੰਤਰੀ ਵੀ ਮੌਜੂਦ ਸਨ।
ਪਿਛੋਕੜ
ਉਦਘਾਟਨ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਬਨਾਸਕਾਂਠਾ ਜ਼ਿਲ੍ਹੇ ਵਿੱਚ ਮਲਟੀ-ਵਿਲੇਜ ਡ੍ਰਿੰਗਕਿੰਗ ਸਪਲਾਈ ਸਕੀਮਾਂ ਦਾ ਵਿਸਤਾਰ, ਅਹਿਮਦਾਬਾਦ ਵਿੱਚ ਇੱਕ ਰਿਵਰ ਓਵਰਬ੍ਰਿਜ, ਨਰੋਦਾ ਜੀਆਈਡੀਸੀ ਵਿੱਚ ਇੱਕ ਡ੍ਰੇਨੇਜ ਕਲੈਕਸ਼ਨ ਨੈੱਟਵਰਕ, ਮੇਹਸਾਣਾ ਅਤੇ ਅਹਿਮਦਾਬਾਦ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਦਹੇਗਾਮ ਵਿੱਚ ਇੱਕ ਆਡੀਟੋਰੀਅਮ ਸ਼ਾਮਲ ਹਨ। ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਜੂਨਾਗੜ੍ਹ ਜ਼ਿਲ੍ਹੇ ਵਿੱਚ ਬਲਕ ਪਾਈਪਲਾਈਨ ਪ੍ਰੋਜੈਕਟ, ਗਾਂਧੀਨਗਰ ਜ਼ਿਲ੍ਹੇ ਵਿੱਚ ਜਲ ਸਪਲਾਈ ਸਕੀਮਾਂ ਦਾ ਵਿਸਤਾਰ, ਫਲਾਈਓਵਰ ਪੁਲਾਂ ਦਾ ਨਿਰਮਾਣ, ਨਵੇਂ ਜਲ ਵੰਡ ਸਟੇਸ਼ਨ ਅਤੇ ਵਿਭਿੰਨ ਟਾਊਨ ਪਲਾਨਿੰਗ ਸੜਕਾਂ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਪੀਐੱਮਏਵਾਈ (ਗ੍ਰਾਮੀਣ ਅਤੇ ਸ਼ਹਿਰੀ) ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ, ਅਤੇ ਇਸ ਯੋਜਨਾ ਦੇ ਤਹਿਤ ਬਣਾਏ ਗਏ ਲਗਭਗ 19,000 ਘਰਾਂ ਦੇ ਗ੍ਰਹਿ ਪ੍ਰਵੇਸ਼ ਵਿੱਚ ਹਿੱਸਾ ਲਿਆ। ਉਨ੍ਹਾਂ ਪ੍ਰੋਗਰਾਮ ਦੌਰਾਨ ਸਕੀਮ ਦੇ ਲਾਭਾਰਥੀਆਂ ਨੂੰ ਚਾਬੀਆਂ ਵੀ ਸੌਂਪੀਆਂ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ ਲਗਭਗ 1950 ਕਰੋੜ ਰੁਪਏ ਹੈ।
PM-Awas Yojana has transformed the housing sector. This has particularly benefited the poor and middle class. https://t.co/Vy1u7L0Uoy
— Narendra Modi (@narendramodi) May 12, 2023
हमारे लिए देश का विकास, कन्विक्शन है, कमिटमेंट है। pic.twitter.com/UULq8pA7qI
— PMO India (@PMOIndia) May 12, 2023
हम योजनाओं के शत प्रतिशत सैचुरेशन का प्रयास कर रहे हैं। pic.twitter.com/5KSCFKIaNr
— PMO India (@PMOIndia) May 12, 2023
हमने घर को गरीबी से लड़ाई का एक ठोस आधार बनाया, गरीब के सशक्तिकरण का, उसकी गरिमा का माध्यम बनाया। pic.twitter.com/gEIZ0IaOxq
— PMO India (@PMOIndia) May 12, 2023
आज हम अर्बन प्लानिंग में Ease of Living और Quality of Life, दोनों पर समान जोर दे रहे हैं। pic.twitter.com/1UNpMOu80U
— PMO India (@PMOIndia) May 12, 2023
**********
ਡੀਐੱਸ/ਟੀਐੱਸ
PM-Awas Yojana has transformed the housing sector. This has particularly benefited the poor and middle class. https://t.co/Vy1u7L0Uoy
— Narendra Modi (@narendramodi) May 12, 2023
हमारे लिए देश का विकास, कन्विक्शन है, कमिटमेंट है। pic.twitter.com/UULq8pA7qI
— PMO India (@PMOIndia) May 12, 2023
हम योजनाओं के शत प्रतिशत सैचुरेशन का प्रयास कर रहे हैं। pic.twitter.com/5KSCFKIaNr
— PMO India (@PMOIndia) May 12, 2023
आज हम अर्बन प्लानिंग में Ease of Living और Quality of Life, दोनों पर समान जोर दे रहे हैं। pic.twitter.com/1UNpMOu80U
— PMO India (@PMOIndia) May 12, 2023
One of the things which gives me the most happiness is when world leaders tell me how a teacher of Indian origin has shaped their lives. This is a tribute to the spirit of all our teachers. pic.twitter.com/8sONOZvNpL
— Narendra Modi (@narendramodi) May 12, 2023
In all aspects of learning and in embracing new avenues of technology, the role of a teacher is paramount. pic.twitter.com/EuKOETtK7I
— Narendra Modi (@narendramodi) May 12, 2023
Here is one aspect of the NEP which I am very proud of, one which makes education more accessible. pic.twitter.com/cuAMbMTcvh
— Narendra Modi (@narendramodi) May 12, 2023
It is important that the bond between a teacher and student is everlasting. pic.twitter.com/yVIMdapeKr
— Narendra Modi (@narendramodi) May 12, 2023
I feel it is important for students to remain in touch with their schools and for that, teachers can play a pivotal role. pic.twitter.com/TStlc3AccU
— Narendra Modi (@narendramodi) May 12, 2023
Two inspiring instances of how good teachers can bring a big change… pic.twitter.com/9PTtNmqocJ
— Narendra Modi (@narendramodi) May 12, 2023
भारत ही नहीं, विदेशों की कई प्रमुख हस्तियों के जीवन में भी हमारे टीचर्स का विशेष योगदान रहा है। उन्होंने कई मौकों पर गर्व के साथ मुझसे इस बारे में जिक्र किया है। pic.twitter.com/j0gQ3Xk66v
— Narendra Modi (@narendramodi) May 12, 2023
विद्यार्थियों के जीवन में बदलाव लाने का काम टीचर्स जिस अद्भुत तरीके से करते हैं, उसके दो बेहतरीन उदाहरण मुझे गुजरात के आदिवासी इलाके के स्कूलों में देखने को मिले। pic.twitter.com/BRZu2YUQfQ
— Narendra Modi (@narendramodi) May 12, 2023