ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਸੀ ਆਰ ਪਾਟਿਲ, ਗੁਜਰਾਤ ਸਰਕਾਰ ਦੇ ਮੰਤਰੀਗਣ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਸਾਰੇ ਲਾਭਾਰਥੀ ਪਰਿਵਾਰ, ਹੋਰ ਸਾਰੇ ਮਹਾਨੁਭਾਵ ਅਤੇ ਗੁਜਰਾਤ ਦੇ ਮੇਰੇ ਭਾਈਓ ਅਤੇ ਭੈਣੋਂ,
ਅੱਜ ਗੁਜਰਾਤ ਦੇ ਮੇਰੇ ਜਿਨ੍ਹਾਂ ਹਜ਼ਾਰਾਂ ਭਾਈ ਭੈਣਾਂ ਦਾ ਗ੍ਰਹਿ ਪ੍ਰਵੇਸ਼ ਹੋਇਆ ਹੈ, ਉਨ੍ਹਾਂ ਦੇ ਨਾਲ ਹੀ ਮੈਂ ਭੁਪੇਂਦਰ ਭਾਈ ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ ਵਧਾਈਆਂ ਦਿੰਦਾ ਹਾਂ। ਹੁਣੇ ਮੈਨੂੰ ਪਿੰਡਾਂ ਅਤੇ ਸ਼ਹਿਰਾਂ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਣ ਅਤੇ ਲੋਕਅਰਪਣ ਕਰਨ ਦਾ ਅਵਸਰ ਮਿਲਿਆ ਹੈ। ਇਸ ਵਿੱਚ ਗ਼ਰੀਬਾਂ ਦੇ ਲਈ ਘਰ ਹਨ, ਪਾਣੀ ਦੇ ਪ੍ਰੋਜੈਕਟਸ ਹਨ, ਸ਼ਹਿਰੀ ਵਿਕਾਸ ਲਈ ਜ਼ਰੂਰੀ ਪ੍ਰੋਜੈਕਟਸ ਹਨ, ਇੰਡਸਟ੍ਰੀਅਲ ਡਿਵੈਲਪਮੈਂਟ ਨਾਲ ਜੁੜੇ ਵੀ ਕੁਝ ਪ੍ਰੋਜੈਕਟਸ ਹਨ। ਮੈਂ ਸਾਰੇ ਲਾਭਾਰਥੀਆਂ ਨੂੰ, ਵਿਸ਼ੇਸ ਤੌਰ ‘ਤੇ ਉਨ੍ਹਾਂ ਭੈਣਾਂ ਨੂੰ, ਜਿਨ੍ਹਾਂ ਨੂੰ ਅੱਜ ਆਪਣਾ ਪੱਕਾ ਘਰ ਮਿਲਿਆ ਹੈ, ਮੈਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਭਾਜਪਾ ਦੇ ਲਈ ਦੇਸ਼ ਦਾ ਵਿਕਾਸ, ਇਹ ਕਨਵਿਕਸ਼ਨ ਹੈ, ਕਮਿਟਮੈਂਟ ਹੈ। ਸਾਡੇ ਲਈ ਰਾਸ਼ਟਰ ਨਿਰਮਾਣ, ਇੱਕ ਨਿਰੰਤਰ ਚਲਣ ਵਾਲਾ ਮਹਾਯੱਗ ਹੈ। ਹੁਣ ਗੁਜਰਾਤ ਵਿੱਚ ਫਿਰ ਤੋਂ ਬੀਜੇਪੀ ਦੀ ਸਰਕਾਰ ਬਣੇ ਕੁਝ ਹੀ ਮਹੀਨੇ ਹੋਏ ਹਨ, ਲੇਕਿਨ ਵਿਕਾਸ ਨੇ ਜੋ ਰਫ਼ਤਾਰ ਪਕੜੀ ਹੈ, ਉਹ ਦੇਖ ਕੇ ਮੈਨੂੰ ਬਹੁਤ ਹੀ ਆਨੰਦ ਆ ਰਿਹਾ ਹੈ, ਸੁਖਦ ਅਨੁਭੂਤੀ ਹੋ ਰਹੀ ਹੈ।
ਹਾਲ ਵਿੱਚ ਹੀ ਗ਼ਰੀਬ ਕਲਿਆਣ ਦੇ ਲਈ ਸਮਰਪਿਤ ਗੁਜਰਾਤ ਦਾ 3 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਵੰਚਿਤਾਂ ਨੂੰ ਵਰੀਯਤਾ (ਪਹਿਲ) ਦਿੰਦੇ ਹੋਏ ਅਨੇਕ ਨਿਰਣੇ ਇੱਕ ਪ੍ਰਕਾਰ ਨਾਲ ਗੁਜਰਾਤ ਨੇ ਅਗਵਾਈ ਕੀਤੀ ਹੈ। ਬੀਤੇ ਕੁਝ ਮਹੀਨਿਆਂ ਵਿੱਚ ਗੁਜਰਾਤ ਦੇ ਲਗਭਗ 25 ਲੱਖ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਦਿੱਤੇ ਗਏ ਹਨ। ਗੁਜਰਾਤ ਦੀਆਂ ਲਗਭਗ 2 ਲੱਖ ਗਰਭਵਤੀ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ ਨਾਲ ਮਦਦ ਮਿਲੀ ਹੈ।
ਇਸ ਦੌਰਾਨ ਗੁਜਰਾਤ ਵਿੱਚ 4 ਨਵੇਂ ਮੈਡੀਕਲ ਕਾਲਜ ਖੁੱਲ੍ਹੇ ਹਨ। ਨਵੀਂ ਸਰਕਾਰ ਬਣਨ ਤੋਂ ਬਾਅਦ ਗੁਜਰਾਤ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਕੰਮ ਸ਼ੁਰੂ ਹੋਏ ਹਨ। ਇਨ੍ਹਾਂ ਨਾਲ ਗੁਜਰਾਤ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣਨ ਵਾਲੇ ਹਨ। ਇਹ ਦਿਖਾਉਂਦਾ ਹੈ ਕਿ ਗੁਜਰਾਤ ਦੀ ਡਬਲ ਇੰਜਣ ਸਰਕਾਰ, ਡਬਲ ਗਤੀ ਨਾਲ ਕੰਮ ਕਰ ਰਹੀ ਹੈ।
ਸਾਥੀਓ,
ਬੀਤੇ 9 ਵਰ੍ਹਿਆਂ ਵਿੱਚ ਪੂਰੇ ਦੇਸ਼ ਵਿੱਚ ਜੋ ਅਭੂਤਪੂਰਵ ਪਰਿਵਰਤਨ ਹੋਇਆ ਹੈ, ਉਹ ਅੱਜ ਹਰ ਦੇਸ਼ਵਾਸੀ ਅਨੁਭਵ ਕਰ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਜੀਵਨ ਦੀਆਂ ਮੂਲਭੂਤ ਸੁਵਿਧਾਵਾਂ ਦੇ ਲਈ ਵੀ ਦੇਸ਼ ਦੇ ਲੋਕਾਂ ਨੂੰ ਤਰਸਾਇਆ ਗਿਆ। ਬਰਸੋਂ-ਬਰਸ ਦੇ ਇੰਤਜ਼ਾਰ ਤੋਂ ਬਾਅਦ ਲੋਕਾਂ ਨੇ ਇਸ ਕਮੀ ਨੂੰ ਹੀ ਆਪਣੀ ਕਿਸਮਤ (ਆਪਣਾ ਭਾਗਯ) ਮੰਨ ਲਿਆ ਸੀ। ਸਾਰੇ ਐਸਾ ਹੀ ਮੰਨਦੇ ਸਨ ਕਿ ਹੁਣ ਆਪਣੇ ਨਸੀਬ ਵਿੱਚ ਹੈ, ਜੀਵਨ ਪੂਰਾ ਕਰੋ, ਹੁਣ ਬੱਚੇ ਬੜੇ ਹੋ ਕੇ ਕਰਨਾ ਹੋਵੇਗਾ ਤਾਂ ਕਰਨਗੇ, ਐਸੀ ਨਿਰਾਸ਼ਾ, ਜ਼ਿਆਦਾਤਰ ਲੋਕਾਂ ਨੇ ਮੰਨ ਲਿਆ ਸੀ ਕਿ ਜੋ ਝੁੱਗੀਆਂ-ਝੌਂਪੜੀਆਂ ਵਿੱਚ ਪੈਦਾ ਹੋਵੇਗਾ, ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਝੁੱਗੀਆਂ-ਝੌਂਪੜੀਆਂ ਵਿੱਚ ਹੀ ਆਪਣਾ ਜੀਵਨ ਬਸਰ ਕਰਨਗੀਆਂ। ਇਸ ਨਿਰਾਸ਼ਾ ਵਿੱਚੋਂ ਦੇਸ਼ ਹੁਣ ਬਾਹਰ ਨਿਕਲ ਰਿਹਾ ਹੈ।
ਅੱਜ ਸਾਡੀ ਸਰਕਾਰ, ਹਰ ਕਮੀ ਨੂੰ ਦੂਰ ਕਰਦੇ ਹੋਏ, ਹਰ ਗ਼ਰੀਬ ਤੱਕ ਖੁਦ ਪਹੁੰਚਣ ਦਾ ਕੰਮ ਕਰ ਰਹੀ ਹੈ। ਅਸੀਂ ਯੋਜਨਾਵਾਂ ਦੇ ਸ਼ਤ ਪ੍ਰਤੀਸ਼ਤ ਸੈਚੁਰੇਸ਼ਨ ਦਾ ਪ੍ਰਯਾਸ ਕਰ ਹਾਂ। ਯਾਨੀ ਜਿਸ ਯੋਜਨਾ ਦੇ ਜਿਤਨੇ ਲਾਭਾਰਥੀ ਹਨ, ਉਨ੍ਹਾਂ ਤੱਕ ਸਰਕਾਰ ਖੁਦ ਜਾ ਰਹੀ ਹੈ। ਸਰਕਾਰ ਦੀ ਇਸ ਅਪ੍ਰੋਚ ਨੇ ਬੜੇ ਪੈਮਾਨੇ ‘ਤੇ ਭ੍ਰਿਸ਼ਟਾਚਾਰ ਸਮਾਪਤ ਕੀਤਾ ਹੈ , ਭੇਦਭਾਵ ਸਮਾਪਤ ਕੀਤਾ ਹੈ। ਲਾਭਾਰਥੀ ਤੱਕ ਪਹੁੰਚਣ ਲਈ ਸਾਡੀ ਸਰਕਾਰ ਨਾ ਧਰਮ ਦੇਖਦੀ ਹੈ ਅਤ ਨਾ ਹੀ ਜਾਤ ਦੇਖਦੀ ਹੈ। ਅਤੇ ਜਦੋਂ ਤੁਸੀਂ ਕਿਸੇ ਪਿੰਡ ਵਿੱਚ 50 ਲੋਕਾਂ ਨੂੰ ਮਿਲਣਾ ਤੈਅ ਹੈ ਅਤੇ 50 ਲੋਕਾਂ ਨੂੰ ਮਿਲ ਜਾਂਦਾ ਹੈ, ਕਿਸੇ ਵੀ ਪੰਥ ਦਾ ਹੋਵੇ, ਕਿਸੇ ਵੀ ਜਾਤੀ ਦਾ ਹੋਵੇ, ਉਸ ਦੀ ਪਹਿਚਾਣ ਨਾ ਹੋਵੇ- ਹੋਵੇ, ਕੁਝ ਵੀ ਹੋਵੇ, ਲੇਕਿਨ ਇੱਕ ਵਾਰ ਸਾਰਿਆਂ ਨੂੰ ਮਿਲਦਾ ਹੈ।
ਮੈਂ ਸਮਝਦਾ ਹਾਂ, ਜਿੱਥੇ ਕੋਈ ਭੇਦਭਾਵ ਨਹੀਂ ਹੈ ਉਹੀ ਤਾਂ ਸੱਚਾ ਸੈਕੂਲਰਿਜ਼ਮ ਵੀ ਹੈ। ਜੋ ਲੋਕ ਸੋਸ਼ਲ ਜਸਟਿਸ ਦੀਆਂ ਬਾਤਾਂ ਕਰਦੇ ਹਨ, ਜਦੋਂ ਆਪ ਸਭ ਦੇ ਸੁਖ ਲਈ ਕੰਮ ਕਰਦੇ ਹੋ, ਸਾਰਿਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਸ਼ਤ ਪ੍ਰਤੀਸ਼ਤ ਕੰਮ ਕਰਦੇ ਹੋ, ਤਾਂ ਮੈਂ ਸਮਝਦਾ ਹਾਂ ਕਿ ਇਸ ਤੋਂ ਵਧ ਕੇ ਕੋਈ ਸਮਾਜਿਕ ਨਿਆਂ ਨਹੀਂ ਹੁੰਦਾ ਹੈ, ਇਸ ਤੋਂ ਵਧ ਕੇ ਕੋਈ ਸੋਸ਼ਲ ਜਸਟਿਸ ਨਹੀਂ ਹੈ, ਜਿਸ ਰਾਹ ‘ਤੇ ਅਸੀਂ ਚਲ ਰਹੇ ਹਾਂ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਗ਼ਰੀਬ ਨੂੰ ਆਪਣੇ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਦੀ, ਉਸ ਦੀ ਚਿੰਤਾ ਘੱਟ ਹੁੰਦੀ ਹੈ, ਤਾਂ ਉਸ ਦਾ ਆਤਮਵਿਸ਼ਵਾਸ ਵਧ ਜਾਂਦਾ ਹੈ।
ਥੋੜੀ ਦੇਰ ਪਹਿਲਾਂ ਕਰੀਬ-ਕਰੀਬ 40 ਹਜ਼ਾਰ, 38 thousand ਵੈਸੇ ਗ਼ਰੀਬ ਪਰਿਵਾਰਾਂ ਨੂੰ ਆਪਣੇ ਪੱਕੇ ਘਰ ਮਿਲੇ ਹਨ। ਇਨ੍ਹਾਂ ਵਿੱਚੋਂ ਵੀ ਕਰੀਬ 32 ਹਜ਼ਾਰ ਘਰ ਬੀਤੇ 125 ਦਿਨਾਂ ਦੇ ਅੰਦਰ ਬਣ ਕੇ ਤਿਆਰ ਹੋਏ ਹਨ। ਇਨ੍ਹਾਂ ਵਿੱਚੋਂ ਅਨੇਕ ਲਾਭਾਰਥੀਆਂ ਨਾਲ ਹੁਣੇ ਮੈਨੂੰ ਬਾਤਚੀਤ ਕਰਨ ਦਾ ਮੌਕਾ ਮਿਲਿਆ। ਅਤੇ ਉਨ੍ਹਾਂ ਦੀ ਬਾਤ ਸੁਣ ਕੇ ਤੁਹਾਨੂੰ ਵੀ ਲੱਗਿਆ ਹੋਵੇਗਾ ਕਿ ਉਨ੍ਹਾਂ ਮਕਾਨਾਂ ਦੇ ਕਾਰਨ ਉਨ੍ਹਾਂ ਦਾ ਆਤਮਵਿਸ਼ਵਾਸ ਕਿਤਨਾ ਸਾਰਾ ਸੀ ਅਤੇ ਜਦੋਂ ਇੱਕ-ਇੱਕ ਪਰਿਵਾਰ ਵਿੱਚ ਉਤਨਾ ਵਿਸ਼ਵਾਸ ਪੈਦਾ ਹੁੰਦਾ ਹੈ ਤਾਂ ਉਹ ਸਮਾਜ ਦੀ ਕਿਤਨੀ ਬੜੀ ਸ਼ਕਤੀ ਬਣ ਜਾਂਦੀ ਹੈ। ਗ਼ਰੀਬ ਦੇ ਮਨ ਵਿੱਚ ਜੋ ਆਤਮਵਿਸ਼ਵਾਸ ਬਣਦਾ ਹੈ ਅਤੇ ਉਸ ਨੂੰ ਲਗਦਾ ਹੈ ਕਿ ਹਾਂ, ਇਹ ਮੇਰੇ ਹੱਕ ਦਾ ਹੈ ਅਤੇ ਇਹ ਸਮਾਜ ਮੇਰੇ ਨਾਲ ਹੈ ਇਹ ਬੜੀ ਤਾਕਤ ਬਣ ਜਾਂਦੀ ਹੈ।
ਸਾਥੀਓ,
ਪੁਰਾਣੀਆਂ ਨੀਤੀਆਂ ‘ਤੇ ਚਲਦੇ ਹੋਏ, ਫ਼ੇਲ ਹੋ ਚੁੱਕੀਆਂ ਨੀਤੀਆਂ ‘ਤੇ ਚਲਦੇ ਹੋਏ, ਨਾ ਤਾਂ ਦੇਸ਼ ਦਾ ਭਾਗ (ਕਿਸਮਤ) ਬਦਲ ਸਕਦਾ ਹੈ ਅਤੇ ਨਾ ਹੀ ਦੇਸ਼ ਸਫ਼ਲ ਹੋ ਸਕਦਾ ਹੈ। ਪਹਿਲੀਆਂ ਸਰਕਾਰਾਂ ਕਿਸ ਅਪ੍ਰੋਚ ਨਾਲ ਕੰਮ ਕਰ ਰਹੀਆਂ ਸਨ, ਅੱਜ ਅਸੀਂ ਕਿਸ ਸੋਚ ਨਾਲ ਕੰਮ ਕਰ ਰਹੇ ਹਾਂ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਗ਼ਰੀਬਾਂ ਨੂੰ ਆਵਾਸ ਦੇਣ ਦੀਆਂ ਯੋਜਨਾਵਾਂ ਲੰਬੇ ਸਮੇਂ ਤੋਂ ਚਲ ਰਹੀਆਂ ਸਨ। ਲੇਕਿਨ 10-12 ਸਾਲ ਪਹਿਲਾਂ ਦੇ ਅੰਕੜੇ ਦੱਸਦੇ ਹਨ ਕਿ ਸਾਡੇ ਪਿੰਡਾਂ ਵਿੱਚ ਲਗਭਗ 75 ਪ੍ਰਤੀਸ਼ਤ ਪਰਿਵਾਰ ਐਸੇ ਸਨ, ਜਿਨ੍ਹਾਂ ਦੇ ਘਰ ਵਿੱਚ ਪੱਕਾ ਸ਼ੌਚਾਲਯ (ਪਖਾਨਾ) ਨਹੀਂ ਸੀ।
ਗ਼ਰੀਬਾਂ ਦੇ ਘਰ ਦੀਆਂ ਜੋ ਯੋਜਨਾਵਾਂ ਚਲ ਰਹੀਆਂ ਸਨ, ਉਨ੍ਹਾਂ ਵਿੱਚ ਵੀ ਇਸ ਗੱਲ ‘ਤੇ ਧਿਆਨ ਨਹੀਂ ਦਿੱਤਾ ਜਾਂਦਾ ਸੀ। ਘਰ ਸਿਰਫ਼ ਸਿਰ ਢਕਣ ਦੀ ਛੱਤ ਨਹੀਂ ਹੁੰਦੀ ਹੈ, ਜਗ੍ਹਾ ਭਰ ਨਹੀਂ ਹੁੰਦੀ ਹੈ। ਘਰ ਇੱਕ ਆਸਥਾ ਦਾ ਸਥਲ ਹੁੰਦਾ ਹੈ, ਜਿੱਥੇ ਸੁਪਨੇ ਆਕਾਰ ਲੈਂਦੇ ਹਨ, ਜਿੱਥੇ ਇੱਕ ਪਰਿਵਾਰ ਦਾ ਵਰਤਮਾਨ ਅਤੇ ਭਵਿੱਖ ਤੈਅ ਹੁੰਦਾ ਹੈ। ਇਸ ਲਈ, 2014 ਦੇ ਬਾਅਦ ਅਸੀਂ ਗ਼ਰੀਬਾਂ ਦੇ ਘਰ ਨੂੰ ਸਿਰਫ਼ ਪੱਕੀ ਛੱਤ ਤੱਕ ਸੀਮਿਤ ਨਹੀਂ ਰੱਖਿਆ। ਬਲਕਿ ਅਸੀਂ ਘਰ ਨੂੰ ਗ਼ਰੀਬੀ ਦੇ ਨਾਲ ਲੜਾਈ ਦਾ ਇੱਕ ਠੋਸ ਅਧਾਰ ਬਣਾਇਆ, ਗ਼ਰੀਬਾਂ ਦੇ ਸਸ਼ਕਤੀਕਰਣ ਦਾ, ਉਨ੍ਹਾਂ ਦੀ ਗਰਿਮਾ ਦਾ ਇੱਕ ਮਾਧਿਅਮ ਬਣਾਇਆ।
ਅੱਜ ਸਰਕਾਰ ਦੀ ਬਜਾਏ ਲਾਭਾਰਥੀ ਖੁਦ ਤੈਅ ਕਰਦਾ ਹੈ ਕਿ ਪੀਐੱਮ ਆਵਾਸ ਯੋਜਨਾ ਦੇ ਤਹਿਤ ਉਸ ਦਾ ਘਰ ਕੈਸਾ ਬਣੇਗਾ। ਇਹ ਦਿੱਲੀ ਤੋਂ ਤੈਅ ਨਹੀਂ ਹੁੰਦਾ ਹੈ, ਗਾਂਧੀਨਗਰ ਤੋਂ ਨਹੀਂ ਹੁੰਦਾ ਹੈ, ਖੁਦ ਤੈਅ ਕਰਦਾ ਹੈ। ਸਰਕਾਰ ਸਿੱਧੇ ਉਸ ਦੇ ਬੈਂਕ ਅਕਾਉਂਟ ਵਿੱਚ ਪੈਸੇ ਜਮ੍ਹਾਂ ਕਰਾਉਂਦੀ ਹੈ। ਘਰ ਬਣ ਰਿਹਾ ਹੈ, ਇਹ ਪ੍ਰਮਾਣਿਤ ਕਰਨ ਦੇ ਲਈ ਅਸੀਂ ਅਲੱਗ-ਅਲੱਗ ਸਟੇਜ਼ ‘ਤੇ ਘਰ ਦੀ ਜੀਓ-ਟੈਗਿੰਗ ਕਰਦੇ ਹਾਂ। ਤੁਸੀਂ ਵੀ ਜਾਣਦੇ ਹੋ ਕਿ ਪਹਿਲਾਂ ਐਸਾ ਨਹੀਂ ਸੀ। ਲਾਭਾਰਥੀ ਤੱਕ ਪਹੁੰਚਣ ਤੋਂ ਪਹਿਲਾਂ ਘਰ ਦਾ ਪੈਸਾ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦਾ ਸੀ। ਜੋ ਘਰ ਬਣਦੇ ਸਨ, ਉਹ ਰਹਿਣ ਲਾਇਕ ਨਹੀਂ ਹੁੰਦੇ ਸਨ।
ਭਾਈਓ ਅਤੇ ਭੈਣੋਂ,
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣ ਰਹੇ ਘਰ ਅੱਜ ਸਿਰਫ਼ ਇੱਕ ਯੋਜਨਾ ਤੱਕ ਸੀਮਿਤ ਨਹੀਂ ਹਨ, ਇਹ ਕਈ ਯੋਜਨਾਵਾਂ ਦਾ ਇੱਕ ਪੈਕੇਜ ਹੈ। ਇਸ ਵਿੱਚ ਸਵੱਛ ਭਾਰਤ ਅਭਿਯਾਨ ਦੇ ਤਹਿਤ ਬਣਿਆ ਇੱਕ ਸ਼ੌਚਾਲਯ (ਪਖਾਨਾ) ਹੈ। ਇਸ ਵਿੱਚ ਸੌਭਾਗਯ ਯੋਜਨਾ ਦੇ ਤਹਿਤ ਬਿਜਲੀ ਕਨੈਕਸ਼ਨ ਮਿਲਦਾ ਹੈ। ਇਸ ਵਿੱਚ ਉੱਜਵਲਾ ਯੋਜਨਾ ਦੇ ਤਹਿਤ ਮੁਫਤ ਐੱਲਪੀਜੀ ਕਨੈਕਸ਼ਨ ਗੈਸ ਦਾ ਮਿਲਦਾ ਹੈ। ਇਸ ਵਿੱਚ ਜਲ ਜੀਵਨ ਅਭਿਯਾਨ ਦੇ ਤਹਿਤ ਨਲ ਸੇ ਜਲ ਮਿਲਦਾ ਹੈ।
ਪਹਿਲਾਂ ਇਹ ਸਾਰੀਆਂ ਸੁਵਿਧਾਵਾਂ ਪਾਉਣ (ਪ੍ਰਾਪਤ ਕਰਨ) ਦੇ ਲਈ ਵੀ ਗ਼ਰੀਬ ਨੂੰ ਸਾਲੋਂ-ਸਾਲ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਅਤੇ ਅੱਜ ਗ਼ਰੀਬ ਨੂੰ ਇਨ੍ਹਾਂ ਸਾਰੀਆਂ ਸੁਵਿਧਾਵਾਂ ਦੇ ਨਾਲ ਹੀ ਮੁਫ਼ਤ ਰਾਸ਼ਨ ਅਤੇ ਮੁਫ਼ਤ ਇਲਾਜ ਦੀ ਸੁਵਿਧਾ ਵੀ ਮਿਲ ਰਹੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਗ਼ਰੀਬ ਨੂੰ ਕਿਤਨਾ ਬੜਾ ਸੁਰੱਖਿਆ ਕਵਚ ਮਿਲਿਆ ਹੈ।
ਸਾਥੀਓ,
ਪੀਐੱਮ ਆਵਾਸ ਯੋਜਨਾ, ਗ਼ਰੀਬਾਂ ਦੇ ਨਾਲ-ਨਾਲ ਮਹਿਲਾ ਸਸ਼ਕਤੀਕਰਣ ਨੂੰ ਵੀ ਬਹੁਤ ਬੜੀ ਤਾਕਤ ਦੇ ਰਹੀ ਹੈ। ਪਿਛਲੇ 9 ਵਰ੍ਹਿਆਂ ਵਿੱਚ ਕਰੀਬ-ਕਰੀਬ 4 ਕਰੋੜ ਪੱਕੇ ਘਰ ਗ਼ਰੀਬ ਪਰਿਵਾਰਾਂ ਨੂੰ ਮਿਲ ਚੁੱਕੇ ਹਨ। ਇਨ੍ਹਾਂ ਘਰਾਂ ਵਿੱਚ ਲਗਭਗ 70 ਪ੍ਰਤੀਸ਼ਤ ਘਰ ਮਹਿਲਾ ਲਾਭਾਰਥੀਆਂ ਦੇ ਨਾਮ ‘ਤੇ ਵੀ ਹਨ। ਇਹ ਕਰੋੜਾਂ ਭੈਣਾਂ ਉਹ ਹਨ, ਜਿਨ੍ਹਾਂ ਦੇ ਨਾਮ ‘ਤੇ ਪਹਿਲੀ ਵਾਰ ਕੋਈ ਪ੍ਰਾਪਰਟੀ ਰਜਿਸਟਰਡ ਹੋਈ ਹੈ। ਆਪਣੇ ਇੱਥੇ ਆਪਣੇ ਦੇਸ਼ ਵਿੱਚ ਗੁਜਰਾਤ ਵਿੱਚ ਵੀ ਪਤਾ ਹੈ, ਕਿ ਘਰ ਹੋਵੇ ਤਾਂ ਪੁਰਸ਼ ਦੇ ਨਾਮ ‘ਤੇ, ਗੱਡੀ ਹੋਵੇ ਤਾਂ ਪੁਰਸ਼ ਦੇ ਨਾਮ ‘ਤੇ, ਖੇਤ ਹੋਣ ਤਾਂ ਪੁਰਸ਼ ਦੇ ਨਾਮ ‘ਤੇ, ਸਕੂਟਰ ਹੋਵੇ ਤਾਂ ਵੀ ਉਹ ਪੁਰਸ਼ ਦੇ ਨਾਮ ‘ਤੇ, ਅਤੇ ਪਤੀ ਦੇ ਨਾਮ ‘ਤੇ ਹੋਵੇ, ਪਤੀ ਜੋ ਨਾ ਰਹੇ ਤਾਂ ਉਨ੍ਹਾਂ ਦੇ ਬੇਟੇ ਦੇ ਨਾਮ ‘ਤੇ ਹੋ ਜਾਂਦਾ ਹੈ, ਮਾਂ ਦੇ ਨਾਮ ‘ਤੇ ਮਹਿਲਾ ਦੇ ਨਾਮ ‘ਤੇ ਕੁਝ ਨਹੀਂ ਹੁੰਦਾ। ਮੋਦੀ ਨੇ ਇਹ ਸਥਿਤੀ ਬਦਲ ਦਿੱਤੀ ਹੈ, ਅਤੇ ਹੁਣ ਮਾਤਾਵਾਂ-ਭੈਣਾਂ ਦੇ ਨਾਮ ‘ਤੇ ਸਰਕਾਰੀ ਯੋਜਨਾ ਦੇ ਜੋ ਲਾਭ ਹੁੰਦੇ ਹਨ, ਉਸ ਵਿੱਚ ਮਾਤਾ ਦਾ ਨਾਮ ਜੋੜਨਾ ਪੈਂਦਾ ਹੈ, ਜਾਂ ਤਾਂ ਮਾਤਾ ਨੂੰ ਹੀ ਹੱਕ ਦਿੱਤਾ ਜਾਂਦਾ ਹੈ।
ਪੀਐੱਮ ਆਵਾਸ ਯੋਜਨਾ ਦੀ ਮਦਦ ਨਾਲ ਬਣੇ ਹਰ ਘਰ ਦੀ ਕੀਮਤ ਹੁਣ ਪੰਜ-ਪੰਜਾਹ ਹਜ਼ਾਰ ਵਿੱਚ ਘਰ ਨਹੀਂ ਬਣਦੇ ਡੇਢ ਲੱਖ ਪੌਣੇ ਦੋ ਲੱਖ ਤੱਕ ਖਰਚ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹ ਜੋ ਸਾਰੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਰਹਿਣ ਗਏ ਹਨ ਨਾ ਉਨ੍ਹਾਂ ਦੇ ਘਰ ਲੱਖਾਂ ਦੀ ਕੀਮਤ ਦੇ ਹਨ ਅਤੇ ਲੱਖਾਂ ਦੀ ਕੀਮਤ ਦੇ ਘਰ ਦੇ ਮਾਲਕ ਬਣੇ ਇਸ ਦਾ ਮਤਲਬ ਇਹ ਹੋਇਆ ਕਿ ਕਰੋੜਾਂ-ਕਰੋੜਾਂ ਮਹਿਲਾਵਾਂ ਲਖਪਤੀ ਬਣ ਗਈਆਂ ਹਨ, ਅਤੇ ਇਸ ਲਈ ਇਹ ਮੇਰੀ ਲਖਪਤੀ ਦੀਦੀ ਹਿੰਦੁਸਤਾਨ ਦੇ ਹਰ ਕੋਣੇ ਤੋਂ ਮੈਨੂੰ ਅਸ਼ੀਰਵਾਦ ਦਿੰਦੀ ਹੈ, ਤਾਕਿ ਮੈਂ ਉਨ੍ਹਾਂ ਦੇ ਲਈ ਜ਼ਿਆਦਾ ਕੰਮ ਕਰ ਸਕਾਂ।
ਸਾਥੀਓ,
ਦੇਸ਼ ਵਿੱਚ ਵਧਦੇ ਹੋਏ ਸ਼ਹਿਰੀਕਰਣ ਨੂੰ ਦੇਖਦੇ ਹੋਏ, ਬੀਜੇਪੀ ਸਰਕਾਰ, ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਕੰਮ ਕਰ ਰਹੀ ਹੈ। ਅਸੀਂ ਰਾਜਕੋਟ ਵਿੱਚ ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਕੇ ਇੱਕ ਹਜ਼ਾਰ ਤੋਂ ਜ਼ਿਆਦਾ ਘਰ ਬਣਾਏ ਹਨ। ਇਹ ਘਰ ਘੱਟ ਕੀਮਤ ਵਿੱਚ, ਬਹੁਤ ਘੱਟ ਸਮੇਂ ਵਿੱਚ ਤਿਆਰ ਕੀਤੇ ਗਏ ਹਨ ਅਤੇ ਉਤਨੇ ਹੀ ਜ਼ਿਆਦਾ ਸੁਰੱਖਿਅਤ ਵੀ ਹਨ। ਲਾਈਟ ਹਾਊਸ ਪ੍ਰੋਜੈਕਟ ਦੇ ਤਹਿਤ ਅਸੀਂ ਦੇਸ਼ ਦੇ 6 ਸ਼ਹਿਰਾਂ ਵਿੱਚ ਇਹ ਪ੍ਰਯੋਗ ਕੀਤਾ ਹੈ। ਐਸੀ ਟੈਕਨੋਲੋਜੀ ਨਾਲ ਆਉਣ ਵਾਲੇ ਸਮੇਂ ਵਿੱਚ ਹੋਰ ਅਧਿਕ ਸਸਤੇ ਅਤੇ ਆਧੁਨਿਕ ਘਰ ਗ਼ਰੀਬਾਂ ਨੂੰ ਮਿਲਣ ਵਾਲੇ ਹਨ।
ਸਾਥੀਓ,
ਸਾਡੀ ਸਰਕਾਰ ਨੇ ਘਰਾਂ ਨਾਲ ਜੁੜੀ ਇੱਕ ਹੋਰ ਚੁਣੌਤੀ ਨੂੰ ਦੂਰ ਕੀਤਾ ਹੈ। ਪਹਿਲਾਂ ਰੀਅਲ ਇਸਟੇਟ ਸੈਕਟਰ ਵਿੱਚ ਮਨਮਾਨੀ ਚਲਦੀ ਸੀ, ਧੋਖੇਬਾਜ਼ੀ ਦੀਆਂ ਸ਼ਿਕਾਇਤਾਂ ਆਉਂਦੀਆਂ ਸਨ। ਮੱਧ ਵਰਗ ਦੇ ਪਰਿਵਾਰਾਂ ਨੂੰ ਸੁਰੱਖਿਆ ਦੇਣ ਦੇ ਲਈ ਕੋਈ ਕਾਨੂੰਨ ਨਹੀਂ ਸੀ। ਅਤੇ ਇਹ ਜੋ ਬੜੇ-ਬੜੇ ਬਿਲਡਰ ਯੋਜਨਾਵਾਂ ਲੈ ਕੇ ਆਉਂਦੇ ਸਨ, ਇਤਨੀਆਂ ਵਧੀਆ ਫੋਟੋਆਂ ਹੁੰਦੀਆਂ ਸਨ, ਘਰ ਵਿੱਚ ਹੀ ਤੈਅ ਹੁੰਦਾ ਹੈ ਇਹੀ ਮਕਾਨ ਲੈ ਲਵਾਂਗੇ। ਅਤੇ ਜਦੋਂ ਦਿੰਦੇ ਸਨ ਤਦ ਦੂਸਰਾ ਹੀ ਦੇ ਦਿੰਦੇ ਸਨ। ਲਿਖਿਆ ਹੋਇਆ ਇੱਕ ਹੁੰਦਾ ਸੀ, ਦਿੰਦੇ ਸਨ ਦੂਸਰਾ।
ਅਸੀਂ ਇੱਕ ਰੇਰਾ ਕਾਨੂੰਨ ਬਣਾਇਆ। ਇਸ ਨਾਲ ਮਿਡਲ ਕਲਾਸ ਪਰਿਵਾਰਾਂ ਨੂੰ ਕਾਨੂੰਨੀ ਸੁਰੱਖਿਆ ਮਿਲੀ ਹੈ। ਅਤੇ ਪੈਸੇ ਦਿੰਦੇ ਸਮੇਂ ਜੋ ਡਿਜ਼ਾਈਨ ਦਿਖਾਇਆ ਸੀ, ਹੁਣ ਉਸ ਨੂੰ ਬਣਾਉਣ ਵਾਲਿਆਂ ਨੂੰ ਵੈਸਾ ਮਕਾਨ ਬਣਾ ਕੇ ਦੇਣਾ compulsory ਹੈ, ਵਰਨਾ ਜੇਲ੍ਹ ਵਿੱਚ ਵਿਵਸਥਾ ਰਹਿੰਦੀ ਹੈ। ਇਹੀ ਨਹੀਂ, ਅਸੀਂ ਮਿਡਲ ਕਲਾਸ ਪਰਿਵਾਰ ਨੂੰ ਵੀ ਘਰ ਬਣਾਉਣ ਦੇ ਲਈ ਪਹਿਲੀ ਵਾਰ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਮਿਡਲ ਕਲਾਸ ਨੂੰ ਬੈਂਕ ਲੋਨ ਦੇ ਨਾਲ ਵਿਆਜ ਦੀ ਮਦਦ ਦੀ ਵਿਵਸਥਾ ਕੀਤੀ ਗਈ ਹੈ।
ਗੁਜਰਾਤ ਨੇ ਇਸ ਵਿੱਚ ਵੀ ਬਹੁਤ ਚੰਗਾ ਕੰਮ ਕੀਤਾ ਹੈ ਇਸ ਖੇਤਰ ਵਿੱਚ। ਗੁਜਰਾਤ ਵਿੱਚ ਮੱਧ ਵਰਗ ਦੇ ਐਸੇ 5 ਲੱਖ ਪਰਿਵਾਰਾਂ ਨੂੰ 11 ਹਜ਼ਾਰ ਕਰੋੜ ਰੁਪਏ ਦੀ ਮਦਦ ਦੇ ਕੇ, ਸਰਕਾਰ ਨੇ ਉਨ੍ਹਾਂ ਦੇ ਜੀਵਨ ਦਾ ਸੁਪਨਾ ਪੂਰਾ ਕੀਤਾ ਹੈ।
ਸਾਥੀਓ,
ਅੱਜ ਅਸੀਂ ਸਾਰੇ ਮਿਲ ਕੇ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਪ੍ਰਯਾਸ ਕਰ ਰਹੇ ਹਾਂ। ਇਨ੍ਹਾਂ 25 ਵਰ੍ਹਿਆਂ ਵਿੱਚ ਸਾਡੇ ਸ਼ਹਿਰ ਵਿਸ਼ੇਸ਼ ਤੌਰ ‘ਤੇ ਟੀਅਰ-2, ਟੀਅਰ-3 ਸ਼ਹਿਰ ਅਰਥਵਿਵਸਥਾ ਨੂੰ ਗਤੀ ਦੇਣਗੇ। ਗੁਜਰਾਤ ਵਿੱਚ ਵੀ ਐਸੇ ਅਨੇਕ ਸ਼ਹਿਰ ਹਨ। ਇਨ੍ਹਾਂ ਸ਼ਹਿਰਾਂ ਦੀਆਂ ਵਿਵਸਥਾਵਾਂ ਨੂੰ ਵੀ ਭਵਿੱਖ ਦੀਆਂ ਚੁਣੌਤੀਆਂ ਦੇ ਹਿਸਾਬ ਨਾਲ ਤਿਆਰ ਕੀਤਾ ਜਾ ਰਿਹਾ ਹੈ। ਦੇਸ਼ ਦੇ 500 ਸ਼ਹਿਰਾਂ ਵਿੱਚ ਬੇਸਿਕ ਸੁਵਿਧਾਵਾਂ ਨੂੰ ਅਮਰੁਤ ਮਿਸ਼ਨ ਦੇ ਤਹਿਤ ਸੁਧਾਰਿਆ ਜਾ ਰਿਹਾ ਹੈ। ਦੇਸ਼ ਦੇ 100 ਸ਼ਹਿਰਾਂ ਵਿੱਚ ਜੋ ਸਮਾਰਟ ਸੁਵਿਧਾਵਾਂ ਵਿਕਸਿਤ ਹੋ ਰਹੀਆਂ ਹਨ, ਉਹ ਵੀ ਉਨ੍ਹਾਂ ਨੂੰ ਆਧੁਨਿਕ ਬਣਾ ਰਹੀਆਂ ਹਨ।
ਸਾਥੀਓ,
ਅੱਜ ਅਸੀਂ ਅਰਬਨ ਪਲਾਨਿੰਗ ਵਿੱਚ Ease of Living ਅਤੇ Quality of Life, ਦੋਨਾਂ ‘ਤੇ ਸਮਾਨ ਜੋਰ ਦੇ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਿੱਚ ਬਹੁਤ ਜ਼ਿਆਦਾ ਸਮਾਂ ਖਰਚ ਨਾ ਕਰਨਾ ਪਵੇ। ਅੱਜ ਦੇਸ਼ ਵਿੱਚ ਇਸੇ ਸੋਚ ਦੇ ਨਾਲ ਮੈਟਰੋ ਨੈੱਟਵਰਕ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਸਾਲ 2014 ਤੱਕ ਦੇਸ਼ ਵਿੱਚ ਢਾਈ ਸੌ ਕਿਲੋਮੀਟਰ ਤੋਂ ਵੀ ਘੱਟ ਦਾ ਮੈਟਰੋ ਨੈੱਟਵਰਕ ਸੀ। ਯਾਨੀ 40 ਸਾਲ ਵਿੱਚ 250 ਕਿਲੋਮੀਟਰ ਮੈਟਰੋ ਰੂਟ ਵੀ ਨਹੀਂ ਬਣ ਪਾਇਆ ਸੀ। ਜਦਕਿ ਬੀਤੇ 9 ਸਾਲ ਵਿੱਚ 600 ਕਿਲੋਮੀਟਰ ਨਵਾਂ ਮੈਟਰੋ ਰੂਟ ਬਣਿਆ ਹੈ, ਉਨ੍ਹਾਂ ‘ਤੇ ਮੈਟਰੋ ਚਲਣੀ ਸ਼ੁਰੂ ਹੋ ਗਈ ਹੈ।
ਅੱਜ ਦੇਸ਼ ਵਿੱਚ 20 ਸ਼ਹਿਰਾਂ ਵਿੱਚ ਮੈਟਰੋ ਚਲ ਰਹੀ ਹੈ। ਅੱਜ ਤੁਸੀਂ ਦੇਖੋ, ਅਹਿਮਦਾਬਾਦ ਜਿਹੇ ਸ਼ਹਿਰਾਂ ਵਿੱਚ ਮੈਟਰੋ ਦੇ ਆਉਣ ਨਾਲ ਪਬਲਿਕ ਟ੍ਰਾਂਸਪੋਰਟ ਕਿਤਨਾ ਸੁਲਭ ਹੋਇਆ ਹੈ। ਜਦੋਂ ਸ਼ਹਿਰਾਂ ਦੇ ਆਸਪਾਸ ਦੇ ਖੇਤਰ ਆਧੁਨਿਕ ਅਤੇ ਤੇਜ਼ ਕਨੈਕਟੀਵਿਟੀ ਨਾਲ ਜੁੜਨਗੇ ਤਾਂ ਉਸ ਨਾਲ ਮੁੱਖ ਸ਼ਹਿਰ ‘ਤੇ ਦਬਾਅ ਘੱਟ ਹੋ ਜਾਵੇਗਾ। ਅਹਿਮਦਾਬਾਦ-ਗਾਂਧੀਨਗਰ ਜਿਹੇ ਟਵਿਨ ਸਿਟੀ, ਅੱਜ ਵੰਦੇ ਭਾਰਤ ਐਕਸਪ੍ਰੈੱਸ ਜਿਹੀਆਂ ਟ੍ਰੇਨਾਂ ਨਾਲ ਵੀ ਜੋੜੇ ਜਾ ਰਹੇ ਹਨ। ਇਸੇ ਪ੍ਰਕਾਰ ਗੁਜਰਾਤ ਦੇ ਅਨੇਕ ਸ਼ਹਿਰਾਂ ਵਿੱਚ ਇਲੈਕਟ੍ਰਿਕ ਬੱਸਾਂ ਵੀ ਤੇਜ਼ੀ ਨਾਲ ਵਧਾਈਆਂ ਜਾ ਰਹੀਆਂ ਹਨ।
ਸਾਥੀਓ,
ਗ਼ਰੀਬ ਹੋਵੇ ਜਾਂ ਮਿਡਲ ਕਲਾਸ, ਸਾਡੇ ਸ਼ਹਿਰਾਂ ਵਿੱਚ ਕੁਆਲਿਟੀ ਆਵ੍ ਲਾਈਫ ਤਦੇ ਸੰਭਵ ਹੈ ਜਦੋਂ ਸਾਨੂੰ ਸਾਫ-ਸੁਥਰਾ ਵਾਤਾਵਰਣ ਮਿਲੇ, ਸ਼ੁੱਧ ਹਵਾ ਮਿਲੇ। ਇਸ ਦੇ ਲਈ ਦੇਸ਼ ਵਿੱਚ ਮਿਸ਼ਨ ਮੋਡ ‘ਤੇ ਕੰਮ ਚਲ ਰਿਹਾ ਹੈ। ਸਾਡੇ ਦੇਸ਼ ਵਿੱਚ ਹਰ ਦਿਨ ਹਜ਼ਾਰਾਂ ਟਨ ਮਿਉਂਸੀਪਲ ਵੇਸਟ ਪੈਦਾ ਹੁੰਦਾ ਹੈ। ਪਹਿਲਾਂ ਇਸ ਨੂੰ ਲੈ ਕੇ ਵੀ ਦੇਸ਼ ਵਿੱਚ ਕੋਈ ਗੰਭੀਰਤਾ ਨਹੀਂ ਸੀ। ਬੀਤੇ ਵਰ੍ਹਿਆਂ ਵਿੱਚ ਅਸੀਂ ਵੇਸਟ ਮੈਨੇਜਮੈਂਟ ‘ਤੇ ਬਹੁਤ ਬਲ ਦਿੱਤਾ ਹੈ। 2014 ਵਿੱਚ ਜਿੱਥੇ ਦੇਸ਼ ਵਿੱਚ ਸਿਰਫ਼ 14-15 ਪ੍ਰਤੀਸ਼ਤ ਵੇਸਟ ਪ੍ਰੋਸੈੱਸਿੰਗ ਹੁੰਦੀ ਸੀ, ਉੱਥੇ ਅੱਜ 75 ਪ੍ਰਤੀਸ਼ਤ ਵੇਸਟ ਪ੍ਰੋਸੈੱਸ ਹੋ ਰਿਹਾ ਹੈ। ਅਗਰ ਇਹ ਪਹਿਲਾਂ ਹੀ ਹੋ ਗਿਆ ਹੁੰਦਾ ਤਾਂ ਸਾਡੇ ਸ਼ਹਿਰਾਂ ਵਿੱਚ ਅੱਜ ਕੂੜੇ ਦੇ ਪਹਾੜ ਨਾ ਖੜ੍ਹੇ ਹੋਏ ਹੁੰਦੇ। ਹੁਣ ਕੇਂਦਰ ਸਰਕਾਰ, ਐਸੇ ਕੂੜੇ ਦੇ ਪਹਾੜਾਂ ਨੂੰ ਸਮਾਪਤ ਕਰਨ ਦੇ ਲਈ ਵੀ ਮਿਸ਼ਨ ਮੋਡ ‘ਤੇ ਕੰਮ ਕਰ ਰਹੀ ਹੈ।
ਸਾਥੀਓ,
ਗੁਜਰਾਤ ਨੇ ਦੇਸ਼ ਨੂੰ ਵਾਟਰ ਮੈਨੇਜਮੈਂਟ ਅਤੇ ਵਾਟਰ ਸਪਲਾਈ ਗ੍ਰਿੱਡ ਦਾ ਬਹੁਤ ਬਿਹਤਰੀਨ ਮਾਡਲ ਦਿੱਤਾ ਹੈ। ਜਦੋਂ ਕੋਈ 3 ਹਜ਼ਾਰ ਕਿਲੋਮੀਟਰ ਲੰਬੀ ਮੁੱਖ ਪਾਈਪਲਾਈਨ ਅਤੇ ਸਵਾ ਲੱਖ ਕਿਲੋਮੀਟਰ ਤੋਂ ਅਧਿਕ ਦੀਆਂ ਡਿਸਟ੍ਰੀਬਿਊਸ਼ਨ ਲਾਈਨਾਂ ਬਾਰੇ ਸੁਣਦਾ ਹੈ, ਤਾਂ ਉਸ ਨੂੰ ਜਲਦੀ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਇਤਨਾ ਬੜਾ ਕੰਮ। ਲੇਕਿਨ ਇਹ ਭਾਗੀਰਥ ਕੰਮ ਗੁਜਰਾਤ ਦੇ ਲੋਕਾਂ ਨੇ ਕਰਕੇ ਦਿਖਾਇਆ ਹੈ। ਇਸ ਨਾਲ ਕਰੀਬ 15 ਹਜ਼ਾਰ ਪਿੰਡਾਂ ਅਤੇ ਢਾਈ ਸੌ ਸ਼ਹਿਰੀ ਖੇਤਰਾਂ ਤੱਕ ਪੀਣ ਦਾ ਸ਼ੁੱਧ ਪਾਣੀ ਪਹੁੰਚਿਆ ਹੈ। ਐਸੀਆਂ ਸੁਵਿਧਾਵਾਂ ਨਾਲ ਵੀ ਗੁਜਰਾਤ ਵਿੱਚ ਗ਼ਰੀਬ ਹੋਵੇ ਜਾਂ ਮੱਧ ਵਰਗ, ਸਾਰਿਆਂ ਦਾ ਜੀਵਨ ਅਸਾਨ ਹੋ ਰਿਹਾ ਹੈ। ਗੁਜਰਾਤ ਦੀ ਜਨਤਾ ਨੇ ਜਿਸ ਪ੍ਰਕਾਰ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਵਿੱਚ ਵੀ ਆਪਣੀ ਭਾਗੀਦਾਰੀ ਸੁਨਿਸ਼ਚਿਤ ਕੀਤੀ ਹੈ, ਉਹ ਵੀ ਬਹੁਤ ਸ਼ਲਾਘਾਯੋਗ ਹੈ।
ਸਾਥੀਓ,
ਵਿਕਾਸ ਦੀ ਇਸੇ ਗਤੀ ਨੂੰ ਸਾਨੂੰ ਨਿਰੰਤਰ ਬਣਾਈ ਰੱਖਣਾ ਹੈ। ਸਬਕੇ ਪ੍ਰਯਾਸ ਨਾਲ ਹੀ ਅੰਮ੍ਰਿਤ ਕਾਲ ਦੇ ਸਾਡੇ ਹਰ ਸੰਕਲਪ ਸਿੱਧ ਹੋਣਗੇ। ਅੰਤ ਵਿੱਚ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜਿਨ੍ਹਾਂ ਪਰਿਵਾਰਾਂ ਦਾ ਆਪਣਾ ਸੁਪਨਾ ਸਿੱਧ ਹੋਇਆ ਹੈ, ਘਰ ਮਿਲਿਆ ਹੈ, ਹੁਣ ਉਹ ਨਵੇਂ ਸੰਕਲਪ ਲੈ ਕੇ ਪਰਿਵਾਰ ਨੂੰ ਅੱਗੇ ਵਧਣ ਦੀ ਸਮਰੱਥ ਜੁਟਾਉਣ। ਵਿਕਾਸ ਦੀਆਂ ਸੰਭਾਵਨਾਵਾਂ ਅਪਰੰਪਾਰ ਹਨ, ਤੁਸੀਂ ਵੀ ਉਸ ਦੇ ਹੱਕਦਾਰ ਹੋ ਅਤੇ ਸਾਡਾ ਵੀ ਪ੍ਰਯਾਸ ਹੈ, ਆਓ ਮਿਲ ਕੇ ਭਾਰਤ ਨੂੰ ਹੋਰ ਤੇਜ਼ ਗਤੀ ਦੇਈਏ। ਗੁਜਰਾਤ ਨੂੰ ਹੋਰ ਸਮ੍ਰਿੱਧੀ ਦੀ ਤਰਫ਼ ਲੈ ਜਾਈਏ। ਇਸੇ ਭਾਵਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ!
*****
Disclaimer: Some part of the PM’s speech is also in Gujarati language, which has been translated here.
ਡੀਐੱਸ/ਐੱਸਟੀ/ਐੱਨਐੱਸ
PM-Awas Yojana has transformed the housing sector. This has particularly benefited the poor and middle class. https://t.co/Vy1u7L0Uoy
— Narendra Modi (@narendramodi) May 12, 2023
हमारे लिए देश का विकास, कन्विक्शन है, कमिटमेंट है। pic.twitter.com/UULq8pA7qI
— PMO India (@PMOIndia) May 12, 2023
हम योजनाओं के शत प्रतिशत सैचुरेशन का प्रयास कर रहे हैं। pic.twitter.com/5KSCFKIaNr
— PMO India (@PMOIndia) May 12, 2023
आज हम अर्बन प्लानिंग में Ease of Living और Quality of Life, दोनों पर समान जोर दे रहे हैं। pic.twitter.com/1UNpMOu80U
— PMO India (@PMOIndia) May 12, 2023
One of the things which gives me the most happiness is when world leaders tell me how a teacher of Indian origin has shaped their lives. This is a tribute to the spirit of all our teachers. pic.twitter.com/8sONOZvNpL
— Narendra Modi (@narendramodi) May 12, 2023
In all aspects of learning and in embracing new avenues of technology, the role of a teacher is paramount. pic.twitter.com/EuKOETtK7I
— Narendra Modi (@narendramodi) May 12, 2023
Here is one aspect of the NEP which I am very proud of, one which makes education more accessible. pic.twitter.com/cuAMbMTcvh
— Narendra Modi (@narendramodi) May 12, 2023
It is important that the bond between a teacher and student is everlasting. pic.twitter.com/yVIMdapeKr
— Narendra Modi (@narendramodi) May 12, 2023
I feel it is important for students to remain in touch with their schools and for that, teachers can play a pivotal role. pic.twitter.com/TStlc3AccU
— Narendra Modi (@narendramodi) May 12, 2023
Two inspiring instances of how good teachers can bring a big change… pic.twitter.com/9PTtNmqocJ
— Narendra Modi (@narendramodi) May 12, 2023
भारत ही नहीं, विदेशों की कई प्रमुख हस्तियों के जीवन में भी हमारे टीचर्स का विशेष योगदान रहा है। उन्होंने कई मौकों पर गर्व के साथ मुझसे इस बारे में जिक्र किया है। pic.twitter.com/j0gQ3Xk66v
— Narendra Modi (@narendramodi) May 12, 2023
विद्यार्थियों के जीवन में बदलाव लाने का काम टीचर्स जिस अद्भुत तरीके से करते हैं, उसके दो बेहतरीन उदाहरण मुझे गुजरात के आदिवासी इलाके के स्कूलों में देखने को मिले। pic.twitter.com/BRZu2YUQfQ
— Narendra Modi (@narendramodi) May 12, 2023