ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹੋਟਲ ਅਸ਼ੋਕ ਵਿੱਚ ਆਲਮੀ ਬੁੱਧ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਫੋਟੋ ਪ੍ਰਦਰਸ਼ਨੀ ਵਿੱਚੋਂ ਲੰਘ ਕੇ ਬੁੱਧ ਦੀ ਪ੍ਰਤਿਮਾ ‘ਤੇ ਫੁੱਲ ਭੇਟ ਕੀਤੇ। ਉਨ੍ਹਾਂ ਉੱਨੀ ਉੱਘੇ ਭਿਕਸ਼ੂਆਂ ਨੂੰ ਭਿਕਸ਼ੂ ਬਸਤਰ (ਚਿਵਰ ਦਾਨ) ਵੀ ਭੇਟ ਕੀਤੇ।
ਸਭਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸਾਰਿਆਂ ਦਾ ਆਲਮੀ ਬੁੱਧ ਸੰਮੇਲਨ ਦੇ ਉਦਘਾਟਨ ਸੈਸ਼ਨ ਵਿੱਚ ਸਵਾਗਤ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ‘ਅਤਿਥੀ ਦੇਵੋ ਭਵ‘ ਯਾਨੀ ਮਹਿਮਾਨ ਭਗਵਾਨ ਦੇ ਸਮਾਨ ਹਨ, ਇਸ ਬੁੱਧ ਦੀ ਧਰਤੀ ਦੀ ਪਰੰਪਰਾ ਹੈ ਅਤੇ ਬੁੱਧ ਦੇ ਆਦਰਸ਼ਾਂ ‘ਤੇ ਚੱਲਣ ਵਾਲੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਦੀ ਮੌਜੂਦਗੀ ਸਾਨੂੰ ਆਪਣੇ ਆਲੇ ਦੁਆਲੇ ਬੁੱਧ ਦੇ ਮੌਜੂਦ ਹੋਣ ਦਾ ਅਨੁਭਵ ਕਰਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਬੁੱਧ ਇੱਕ ਵਿਅਕਤੀ ਤੋਂ ਪਰ੍ਹੇ ਹਨ, ਇਹ ਇੱਕ ਧਾਰਨਾ ਹੈ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧ ਇੱਕ ਸੰਵੇਦਨਾ ਹੈ ਜੋ ਵਿਅਕਤੀ ਤੋਂ ਪਰ੍ਹੇ ਹੈ, ਉਹ ਇੱਕ ਅਜਿਹਾ ਵਿਚਾਰ ਹੈ, ਜੋ ਰੂਪ ਤੋਂ ਪਰ੍ਹੇ ਹੈ ਅਤੇ ਬੁੱਧ ਇੱਕ ਚੇਤਨਾ ਹੈ, ਜੋ ਪ੍ਰਗਟਾਵੇ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ, “ਇਹ ਬੁੱਧ ਚੇਤਨਾ ਸਦੀਵੀ ਹੈ”। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਤੋਂ ਬਹੁਤ ਸਾਰੇ ਲੋਕਾਂ ਦੀ ਮੌਜੂਦਗੀ ਬੁੱਧ ਦੇ ਵਿਸਥਾਰ ਨੂੰ ਦਰਸਾਉਂਦੀ ਹੈ, ਜੋ ਮਨੁੱਖਤਾ ਨੂੰ ਇੱਕ ਧਾਗੇ ਵਿੱਚ ਬੰਨ੍ਹਦਾ ਹੈ। ਉਨ੍ਹਾਂ ਨੇ ਵਿਸ਼ਵ ਦੇ ਕਲਿਆਣ ਲਈ ਵਿਸ਼ਵ ਪੱਧਰ ‘ਤੇ ਭਗਵਾਨ ਬੁੱਧ ਦੇ ਕਰੋੜਾਂ ਪੈਰੋਕਾਰਾਂ ਦੀ ਸਮੂਹਿਕ ਇੱਛਾ ਸ਼ਕਤੀ ਅਤੇ ਸੰਕਲਪ ਦੀ ਤਾਕਤ ਨੂੰ ਵੀ ਰੇਖਾਂਕਿਤ ਕੀਤਾ।ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਉਦਘਾਟਨੀ ਆਲਮੀ ਬੁੱਧ ਸੰਮੇਲਨ ਸਾਰੇ ਦੇਸ਼ਾਂ ਦੇ ਯਤਨਾਂ ਲਈ ਇੱਕ ਪ੍ਰਭਾਵੀ ਪਲੇਟਫਾਰਮ ਤਿਆਰ ਕਰੇਗਾ ਅਤੇ ਇਸ ਮਹੱਤਵਪੂਰਨ ਸਮਾਗਮ ਲਈ ਸੱਭਿਆਚਾਰ ਮੰਤਰਾਲੇ ਅਤੇ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਬੁੱਧ ਧਰਮ ਨਾਲ ਆਪਣੇ ਵਿਅਕਤੀਗਤ ਸਬੰਧ ਨੂੰ ਵਡਨਗਰ ਤੋਂ ਉਜਾਗਰ ਕੀਤਾ, ਜੋ ਇੱਕ ਪ੍ਰਮੁੱਖ ਬੋਧੀ ਕੇਂਦਰ ਰਿਹਾ ਹੈ। ਹਿਊਨ ਸਾਂਗ ਨੇ ਵਡਨਗਰ ਦਾ ਦੌਰਾ ਕੀਤਾ ਸੀ। ਸ਼੍ਰੀ ਮੋਦੀ ਨੇ ਸਾਰਨਾਥ ਦੇ ਸੰਦਰਭ ਵਿੱਚ ਕਾਸ਼ੀ ਦਾ ਵੀ ਜ਼ਿਕਰ ਕੀਤਾ, ਜਿਸ ਨੇ ਬੋਧੀ ਵਿਰਾਸਤ ਨਾਲ ਸਬੰਧ ਨੂੰ ਹੋਰ ਡੂੰਘਾ ਕੀਤਾ।
ਇਹ ਨੋਟ ਕਰਦੇ ਹੋਏ ਕਿ ਆਲਮੀ ਬੁੱਧ ਸੰਮੇਲਨ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੌਰਾਨ ਹੋ ਰਿਹਾ ਹੈ, ਜਦੋਂ ਰਾਸ਼ਟਰ ਅਜ਼ਾਦੀ ਕਾ ਅੰਮ੍ਰਿਤ ਕਾਲ ਦਾ ਜਸ਼ਨ ਮਨਾ ਰਿਹਾ ਹੈ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਕੋਲ ਆਪਣੇ ਭਵਿੱਖ ਲਈ ਇੱਕ ਪ੍ਰਮੁੱਖ ਟੀਚਾ ਹੈ ਅਤੇ ਵਿਸ਼ਵ ਭਲਾਈ ਲਈ ਨਵੇਂ ਸੰਕਲਪ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਲੋਂ ਵੱਖ-ਵੱਖ ਖੇਤਰਾਂ ਵਿੱਚ ਹਾਲ ਹੀ ਵਿੱਚ ਆਲਮੀ ਮੀਲ ਪੱਥਰ ਸਥਾਪਤ ਕਰਨ ਪਿੱਛੇ ਪ੍ਰੇਰਨਾ ਖੁਦ ਭਗਵਾਨ ਬੁੱਧ ਹਨ।
ਸਿਧਾਂਤ, ਅਭਿਆਸ ਅਤੇ ਸਾਕਾਰਤਾ ਦੇ ਬੋਧੀ ਮਾਰਗ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਿਛਲੇ 9 ਸਾਲਾਂ ਵਿੱਚ ਆਪਣੀ ਯਾਤਰਾ ਵਿੱਚ ਭਾਰਤ ਦੇ ਤਿੰਨੋਂ ਬਿੰਦੂਆਂ ਨੂੰ ਅਪਣਾਏ ਜਾਣ ਬਾਰੇ ਵਿਸਥਾਰ ਨਾਲ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਆਈਬੀਸੀ ਦੇ ਸਹਿਯੋਗ ਨਾਲ ਭਾਰਤ ਅਤੇ ਨੇਪਾਲ ਵਿੱਚ ਬੋਧੀ ਸਰਕਟਾਂ ਦੇ ਵਿਕਾਸ, ਸਾਰਨਾਥ ਅਤੇ ਕੁਸ਼ੀਨਗਰ ਦੇ ਨਵੀਨੀਕਰਨ, ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਲੁੰਬੀਨੀ ਵਿਖੇ ਬੋਧੀ ਵਿਰਾਸਤ ਅਤੇ ਸੱਭਿਆਚਾਰ ਦੇ ਭਾਰਤੀ ਕੌਮਾਂਤਰੀ ਕੇਂਦਰ ਬਾਰੇ ਗੱਲ ਕੀਤੀ
ਪ੍ਰਧਾਨ ਮੰਤਰੀ ਨੇ ਮਨੁੱਖਤਾ ਦੇ ਮੁੱਦਿਆਂ ਲਈ ਭਾਰਤ ਵਿੱਚ ਸਮਾਈ ਹਮਦਰਦੀ ਲਈ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਸਿਹਰਾ ਦਿੱਤਾ। ਉਨ੍ਹਾਂ ਤੁਰਕੀ ਵਿੱਚ ਭੂਚਾਲ ਵਰਗੀਆਂ ਆਫ਼ਤਾਂ ਲਈ ਬਚਾਅ ਕਾਰਜਾਂ ਵਿੱਚ ਸ਼ਾਂਤੀ ਮਿਸ਼ਨਾਂ ਅਤੇ ਭਾਰਤ ਦੇ ਪੂਰੇ ਦਿਲ ਨਾਲ ਕੀਤੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਦੇ ਇਸ ਜਜ਼ਬੇ ਨੂੰ ਦੁਨੀਆ ਦੇਖ, ਸਮਝੀ ਅਤੇ ਸਵੀਕਾਰ ਕਰ ਰਹੀ ਹੈ। ਉਸ ਨੇ ਅੱਗੇ ਕਿਹਾ, ਆਈਬੀਸੀ ਵਰਗੇ ਪਲੇਟਫਾਰਮ ਬੁੱਧ ਧੰਮ ਅਤੇ ਸ਼ਾਂਤੀ ਦਾ ਪ੍ਰਚਾਰ ਕਰਨ ਲਈ ਸਮਾਨ ਵਿਚਾਰਧਾਰਾ ਵਾਲੇ ਅਤੇ ਇੱਕੋ ਜਿਹੇ ਦਿਲ ਵਾਲੇ ਦੇਸ਼ਾਂ ਨੂੰ ਮੌਕਾ ਦੇ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਸਮੱਸਿਆ ਤੋਂ ਹੱਲ ਤੱਕ ਪਹੁੰਚਣ ਦੀ ਯਾਤਰਾ ਹੀ ਬੁੱਧ ਦੀ ਅਸਲ ਯਾਤਰਾ ਹੈ।” ਭਗਵਾਨ ਬੁੱਧ ਦੀ ਯਾਤਰਾ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਨੇ ਆਪਣੇ ਕਿਲ੍ਹੇ ਅਤੇ ਰਾਜਮਹਿਲਾਂ ਦੀ ਜ਼ਿੰਦਗੀ ਇਸ ਲਈ ਛੱਡ ਦਿੱਤੀ ਕਿਉਂਕਿ ਉਨ੍ਹਾਂ ਨੂੰ ਦੂਜਿਆਂ ਦੇ ਜੀਵਨ ਦੇ ਦਰਦ ਦਾ ਅਹਿਸਾਸ ਸੀ। ਉਨ੍ਹਾਂ ਜ਼ੋਰ ਦਿੱਤਾ ਕਿ ਇੱਕ ਖੁਸ਼ਹਾਲ ਵਿਸ਼ਵ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ, ਜਦੋਂ ਕੋਈ ਵਿਅਕਤੀ ਖੁਦ ਅਤੇ ਤੰਗ-ਦਿਮਾਗ ਦੇ ਵਿਚਾਰ ਨੂੰ ਤਿਆਗ ਦਿੰਦਾ ਹੈ ਅਤੇ ਵਿਸ਼ਵ ਦੇ ਵਿਚਾਰ ਨੂੰ ਅਪਣਾਉਣ ਦੇ ਬੁੱਧ ਮੰਤਰ ਦੀ ਸਮੁੱਚਤਾ ਨੂੰ ਮਹਿਸੂਸ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਬਿਹਤਰ ਅਤੇ ਸਥਿਰ ਸੰਸਾਰ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਸਰੋਤਾਂ ਦੀ ਘਾਟ ਨਾਲ ਨਜਿੱਠਣ ਵਾਲੇ ਦੇਸ਼ਾਂ ਨੂੰ ਸਮਝਦੇ ਹਾਂ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਇਹ ਸਮੇਂ ਦੀ ਲੋੜ ਹੈ ਕਿ ਹਰੇਕ ਵਿਅਕਤੀ ਅਤੇ ਰਾਸ਼ਟਰ ਦੀ ਪਹਿਲ ਦੇਸ਼ ਦੇ ਹਿੱਤ ਦੇ ਨਾਲ-ਨਾਲ ਵਿਸ਼ਵ ਦੇ ਹਿੱਤ ਦੀ ਹੋਣੀ ਚਾਹੀਦੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮਾਂ ਇਸ ਸਦੀ ਦਾ ਸਭ ਤੋਂ ਚੁਣੌਤੀਪੂਰਨ ਸਮਾਂ ਹੈ ਕਿਉਂਕਿ ਇੱਥੇ ਯੁੱਧ, ਆਰਥਿਕ ਅਸਥਿਰਤਾ, ਅੱਤਵਾਦ ਅਤੇ ਧਾਰਮਿਕ ਕੱਟੜਤਾ ਅਤੇ ਪ੍ਰਜਾਤੀਆਂ ਦੇ ਅਲੋਪ ਹੋਣ ਅਤੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਜਲਵਾਯੂ ਤਬਦੀਲੀ ਦੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦਰਮਿਆਨ ਬੁੱਧ ਅਤੇ ਸਾਰੇ ਪ੍ਰਾਣੀਆਂ ਦੀ ਭਲਾਈ ਨੂੰ ਮੰਨਣ ਵਾਲੇ ਲੋਕ ਹਨ। “ਇਹ ਉਮੀਦ, ਇਹ ਵਿਸ਼ਵਾਸ ਇਸ ਧਰਤੀ ਦੀ ਸਭ ਤੋਂ ਵੱਡੀ ਤਾਕਤ ਹੈ। ਜਦੋਂ ਇਹ ਉਮੀਦ ਇੱਕਮੁੱਠ ਹੋ ਜਾਂਦੀ ਹੈ, ਤਾਂ ਬੁੱਧ ਦਾ ਧੰਮ ਵਿਸ਼ਵ ਦਾ ਵਿਸ਼ਵਾਸ ਬਣ ਜਾਵੇਗਾ ਅਤੇ ਬੁੱਧ ਦਾ ਅਨੁਭਵ ਮਨੁੱਖਤਾ ਦਾ ਵਿਸ਼ਵਾਸ ਬਣ ਜਾਵੇਗਾ।
ਸ਼੍ਰੀ ਮੋਦੀ ਨੇ ਇਹ ਕਹਿ ਕੇ ਬੁੱਧ ਦੇ ਉਪਦੇਸ਼ ਦੀ ਸਾਰਥਕਤਾ ਨੂੰ ਰੇਖਾਂਕਿਤ ਕੀਤਾ ਕਿ ਆਧੁਨਿਕ ਸਮੇਂ ਦੀਆਂ ਸਾਰੀਆਂ ਸਮੱਸਿਆਵਾਂ ਭਗਵਾਨ ਦੀਆਂ ਪ੍ਰਾਚੀਨ ਸਿੱਖਿਆਵਾਂ ਰਾਹੀਂ ਹੱਲ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਭਗਵਾਨ ਬੁੱਧ ਸਦੀਵੀ ਸ਼ਾਂਤੀ ਲਈ ਯੁੱਧ, ਹਾਰ ਅਤੇ ਜਿੱਤ ਨੂੰ ਛੱਡਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਦੁਸ਼ਮਣੀ ਦਾ ਮੁਕਾਬਲਾ ਦੁਸ਼ਮਣੀ ਨਾਲ ਨਹੀਂ ਕੀਤਾ ਜਾ ਸਕਦਾ ਅਤੇ ਏਕਤਾ ਵਿੱਚ ਹੀ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ, ਭਗਵਾਨ ਬੁੱਧ ਦਾ ਉਪਦੇਸ਼ ਕਿ ਦੂਜਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਆਪਣੇ ਆਪ ਦੇ ਚਾਲ-ਚਲਣ ਨੂੰ ਦੇਖਣਾ ਚਾਹੀਦਾ ਹੈ, ਅੱਜ ਦੇ ਸੰਸਾਰ ਵਿੱਚ ਆਪਣੇ ਵਿਚਾਰਾਂ ਨੂੰ ਦੂਜਿਆਂ ‘ਤੇ ਥੋਪਣ ਦੇ ਖਤਰੇ ਨੂੰ ਹੱਲ ਕਰ ਸਕਦਾ ਹੈ।ਪ੍ਰਧਾਨ ਮੰਤਰੀ ਆਪਣੇ ਮਨਪਸੰਦ ਬੁੱਧ ਉਪਦੇਸ਼ अप्प दीपो भवः ‘ਤੇ ਵਾਪਸ ਪਰਤੇ, ਜਿਸ ਸ ਭਾਵ ਹੈ ਕਿ ਪ੍ਰਭੂ ਦੀਆਂ ਸਿੱਖਿਆਵਾਂ ਦੀ ਸਦੀਵੀ ਪ੍ਰਸੰਗਿਕਤਾ ਨੂੰ ਵਿਸਤ੍ਰਿਤ ਕਰਨ ਲਈ ਆਪਣਾ ਪ੍ਰਕਾਸ਼ ਬਣੋ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਕਿਹਾ ਸੀ ਕਿ ‘ਅਸੀਂ ਉਹ ਦੇਸ਼ ਹਾਂ ਜਿਸ ਨੇ ਵਿਸ਼ਵ ਨੂੰ ਬੁੱਧ ਦਿੱਤਾ ਹੈ, ਯੁੱਧ ਨਹੀਂ‘।
ਪ੍ਰਧਾਨ ਮੰਤਰੀ ਨੇ ਕਿਹਾ, “ਬੁੱਧ ਦਾ ਮਾਰਗ ਭਵਿੱਖ ਦਾ ਮਾਰਗ ਅਤੇ ਸਥਿਰਤਾ ਦਾ ਮਾਰਗ ਹੈ। ਜੇਕਰ ਦੁਨੀਆ ਨੇ ਬੁੱਧ ਦੀਆਂ ਸਿੱਖਿਆਵਾਂ ਦਾ ਪਾਲਣ ਕੀਤਾ ਹੁੰਦਾ, ਤਾਂ ਇਸ ਨੂੰ ਜਲਵਾਯੂ ਪਰਿਵਰਤਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈਂਦਾ।” ਪ੍ਰਧਾਨ ਮੰਤਰੀ ਨੇ ਸਮਝਾਇਆ, “ਇਹ ਸਮੱਸਿਆ ਇਸ ਲਈ ਪੈਦਾ ਹੋਈ, ਕਿਉਂਕਿ ਰਾਸ਼ਟਰਾਂ ਨੇ ਦੂਜਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ। ਇਹ ਗਲਤੀ ਵਿਨਾਸ਼ਕਾਰੀ ਅਨੁਪਾਤ ਵਿੱਚ ਇਕੱਠੀ ਹੋਈ। ਬੁੱਧ ਨੇ ਨਿੱਜੀ ਲਾਭ ਦੀ ਪਰਵਾਹ ਕੀਤੇ ਬਿਨਾਂ ਚੰਗੇ ਆਚਰਣ ਦਾ ਉਪਦੇਸ਼ ਦਿੱਤਾ ਕਿਉਂਕਿ ਅਜਿਹਾ ਵਿਵਹਾਰ ਸਮੁੱਚੀ ਭਲਾਈ ਵੱਲ ਲੈ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਕਿਵੇਂ ਹਰ ਵਿਅਕਤੀ ਧਰਤੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ, ਚਾਹੇ ਉਹ ਜੀਵਨਸ਼ੈਲੀ, ਖਾਣ-ਪੀਣ ਜਾਂ ਯਾਤਰਾ ਦੀਆਂ ਆਦਤਾਂ ਨਾਲ ਹੋਵੇ ਅਤੇ ਇਸ ਵੱਲ ਇਸ਼ਾਰਾ ਕੀਤਾ ਕਿ ਹਰ ਕੋਈ ਜਲਵਾਯੂ ਤਬਦੀਲੀ ਨਾਲ ਲੜਨ ਵਿੱਚ ਯੋਗਦਾਨ ਪਾ ਸਕਦਾ ਹੈ। ਬੁੱਧ ਦੀਆਂ ਪ੍ਰੇਰਨਾਵਾਂ ਤੋਂ ਪ੍ਰਭਾਵਿਤ ਭਾਰਤ ਦੀ ਇੱਕ ਪਹਿਲਕਦਮੀ, ਵਾਤਾਵਰਣ ਲਈ ਜੀਵਨ ਸ਼ੈਲੀ ਜਾਂ ਮਿਸ਼ਨ ਲਾਈਫ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਲੋਕ ਜਾਗਰੂਕ ਹੋ ਜਾਣ ਅਤੇ ਆਪਣੀ ਜੀਵਨ ਸ਼ੈਲੀ ਨੂੰ ਬਦਲ ਦੇਣ ਤਾਂ ਜਲਵਾਯੂ ਤਬਦੀਲੀ ਦੀ ਇਸ ਵੱਡੀ ਸਮੱਸਿਆ ਨਾਲ ਵੀ ਨਿਪਟਿਆ ਜਾ ਸਕਦਾ ਹੈ।ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਮਿਸ਼ਨ ਲਾਈਫ ਬੁੱਧ ਦੀਆਂ ਪ੍ਰੇਰਨਾਵਾਂ ਤੋਂ ਪ੍ਰਭਾਵਿਤ ਹੈ ਅਤੇ ਇਹ ਬੁੱਧ ਦੇ ਵਿਚਾਰਾਂ ਨੂੰ ਅੱਗੇ ਵਧਾਉਂਦਾ ਹੈ।
ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭੌਤਿਕਵਾਦ ਅਤੇ ਸਵਾਰਥ ਦੀਆਂ ਪਰਿਭਾਸ਼ਾਵਾਂ ਤੋਂ ਬਾਹਰ ਆਉਣ ਅਤੇ ‘ਭਵਤੁ ਸਭ ਮੰਗਲਨ‘ ਭਾਵ ਬੁੱਧ ਨੂੰ ਸਿਰਫ਼ ਪ੍ਰਤੀਕ ਹੀ ਨਹੀਂ ਸਗੋਂ ਪ੍ਰਤੀਬਿੰਬ ਵੀ ਬਣਾਉਣ ਦੀ ਭਾਵਨਾ ਨੂੰ ਗ੍ਰਹਿਣ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਸੰਕਲਪ ਤਾਂ ਹੀ ਪੂਰਾ ਹੋਵੇਗਾ ਜਦੋਂ ਅਸੀਂ ਪਿੱਛੇ ਨਾ ਮੁੜਨ ਅਤੇ ਹਮੇਸ਼ਾ ਅੱਗੇ ਵਧਣ ਦੇ ਬੁੱਧ ਦੇ ਸ਼ਬਦਾਂ ਨੂੰ ਯਾਦ ਕਰਾਂਗੇ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਸਾਰਿਆਂ ਦੇ ਇਕੱਠੇ ਆਉਣ ਨਾਲ ਸੰਕਲਪ ਸਫਲ ਹੋਣਗੇ।
ਇਸ ਮੌਕੇ ਕੇਂਦਰੀ ਸੱਭਿਆਚਾਰਕ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰਨ ਰਿਜਿਜੂ, ਕੇਂਦਰੀ ਸੱਭਿਆਚਾਰਕ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਅੰਤਰਰਾਸ਼ਟਰੀ ਬੁੱਧ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਧੱਮਪੀਆ ਵੀ ਮੌਜੂਦ ਸਨ।
ਪਿਛੋਕੜ
ਸੱਭਿਆਚਾਰਕ ਮੰਤਰਾਲੇ ਵੱਲੋਂ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਦੇ ਸਹਿਯੋਗ ਨਾਲ 20-21 ਅਪ੍ਰੈਲ ਨੂੰ ਦੋ ਦਿਨਾਂ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਆਲਮੀ ਬੋਧੀ ਸੰਮੇਲਨ ਦਾ ਵਿਸ਼ਾ “ਸਮਕਾਲੀ ਚੁਣੌਤੀਆਂ ਦੇ ਜਵਾਬ: ਪ੍ਰੈਕਟਿਸ ਨੂੰ ਦਰਸ਼ਨ” ਹੈ।
ਇਹ ਸੰਮੇਲਨ ਵਿਸ਼ਵਵਿਆਪੀ ਬੋਧੀ ਧੰਮ ਦੀ ਲੀਡਰਸ਼ਿਪ ਅਤੇ ਵਿਦਵਾਨਾਂ ਨੂੰ ਬੋਧੀ ਅਤੇ ਵਿਸ਼ਵਵਿਆਪੀ ਸਰੋਕਾਰਾਂ ਦੇ ਮਸਲਿਆਂ ‘ਤੇ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਸਮੂਹਿਕ ਤੌਰ ‘ਤੇ ਹੱਲ ਕਰਨ ਲਈ ਨੀਤੀਗਤ ਜਾਣਕਾਰੀਆਂ ਦੇ ਨਾਲ ਆਉਣ ਦੀ ਕੋਸ਼ਿਸ਼ ਹੈ। ਸਿਖਰ ਸੰਮੇਲਨ ਵਿੱਚ ਹੋਈ ਚਰਚਾ ਨੇ ਖੋਜ ਕੀਤੀ ਕਿ ਕਿਵੇਂ ਬੁੱਧ ਧੰਮ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਸਮਕਾਲੀ ਸੈਟਿੰਗਾਂ ਵਿੱਚ ਪ੍ਰੇਰਨਾ ਅਤੇ ਮਾਰਗਦਰਸ਼ਨ ਪ੍ਰਦਾਨ ਕਰ ਸਕਦੀਆਂ ਹਨ।
ਸੰਮੇਲਨ ਵਿੱਚ ਵਿਸ਼ਵ ਭਰ ਦੇ ਉੱਘੇ ਵਿਦਵਾਨਾਂ, ਸੰਘ ਨੇਤਾਵਾਂ ਅਤੇ ਧਰਮ ਅਭਿਆਸੀਆਂ ਦੀ ਭਾਗੀਦਾਰੀ ਦੇਖੀ ਗਈ, ਜੋ ਵਿਸ਼ਵਵਿਆਪੀ ਮੁੱਦਿਆਂ ‘ਤੇ ਚਰਚਾ ਕਰਨਗੇ ਅਤੇ ਵਿਸ਼ਵਵਿਆਪੀ ਕਦਰਾਂ-ਕੀਮਤਾਂ ‘ਤੇ ਅਧਾਰਤ ਬੁੱਧ ਧੰਮ ਵਿੱਚ ਜਵਾਬ ਲੱਭਣਗੇ। ਚਾਰ ਵਿਸ਼ਿਆਂ ਹੇਠ ਵਿਚਾਰ-ਵਟਾਂਦਰਾ ਬੁੱਧ ਧੰਮ ਅਤੇ ਸ਼ਾਂਤੀ; ਬੁੱਧ ਧੰਮ: ਵਾਤਾਵਰਣ ਸੰਕਟ, ਸਿਹਤ ਅਤੇ ਸਥਿਰਤਾ; ਨਾਲੰਦਾ ਬੋਧੀ ਪਰੰਪਰਾ ਦੀ ਸੰਭਾਲ; ਬੁੱਧ ਧੰਮ ਤੀਰਥ ਯਾਤਰਾ, ਲਿਵਿੰਗ ਹੈਰੀਟੇਜ ਅਤੇ ਬੁੱਧ ਅਵਸ਼ੇਸ਼: ਦੱਖਣ, ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਭਾਰਤ ਦੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਲਈ ਇੱਕ ਲਚਕੀਲਾ ਬੁਨਿਆਦ ਦਾ ਕੀਤਾ ਗਿਆ।
The noble teachings of Gautama Buddha have impacted countless people over centuries. https://t.co/M5PuhMbbas
— Narendra Modi (@narendramodi) April 20, 2023
बुद्ध व्यक्ति से आगे बढ़कर एक बोध हैं।
बुद्ध स्वरूप से आगे बढ़कर एक सोच हैं।
बुद्ध चित्रण से आगे बढ़कर एक चेतना हैं। pic.twitter.com/ipGZreYYaS
— PMO India (@PMOIndia) April 20, 2023
Inspired by teachings of Lord Buddha, India is taking new initiatives for global welfare. pic.twitter.com/KLlHv9eJ6K
— PMO India (@PMOIndia) April 20, 2023
हमने भगवान बुद्ध के मूल्यों का निरंतर प्रसार किया है। pic.twitter.com/Sfp6ehuid2
— PMO India (@PMOIndia) April 20, 2023
भारत विश्व के हर मानव के दुःख को अपना दुःख समझता है। pic.twitter.com/zXuyTIjNc2
— PMO India (@PMOIndia) April 20, 2023
आज दुनिया जिस युद्ध और अशांति से पीड़ित है, बुद्ध ने सदियों पहले इसका समाधान दिया था। pic.twitter.com/cmPMsYMgIk
— PMO India (@PMOIndia) April 20, 2023
भारत ने दुनिया को युद्ध नहीं बुद्ध दिए हैं। pic.twitter.com/lXWNyN9yF1
— PMO India (@PMOIndia) April 20, 2023
बुद्ध का मार्ग भविष्य का मार्ग है, sustainability का मार्ग है। pic.twitter.com/XEdTYcPWyn
— PMO India (@PMOIndia) April 20, 2023
***
ਡੀਐੱਸ/ਟੀਐੱਸ
The noble teachings of Gautama Buddha have impacted countless people over centuries. https://t.co/M5PuhMbbas
— Narendra Modi (@narendramodi) April 20, 2023
बुद्ध व्यक्ति से आगे बढ़कर एक बोध हैं।
— PMO India (@PMOIndia) April 20, 2023
बुद्ध स्वरूप से आगे बढ़कर एक सोच हैं।
बुद्ध चित्रण से आगे बढ़कर एक चेतना हैं। pic.twitter.com/ipGZreYYaS
Inspired by teachings of Lord Buddha, India is taking new initiatives for global welfare. pic.twitter.com/KLlHv9eJ6K
— PMO India (@PMOIndia) April 20, 2023
हमने भगवान बुद्ध के मूल्यों का निरंतर प्रसार किया है। pic.twitter.com/Sfp6ehuid2
— PMO India (@PMOIndia) April 20, 2023
भारत विश्व के हर मानव के दुःख को अपना दुःख समझता है। pic.twitter.com/zXuyTIjNc2
— PMO India (@PMOIndia) April 20, 2023
समस्याओं से समाधान की यात्रा ही बुद्ध की यात्रा है। pic.twitter.com/nMxaLFJzMr
— PMO India (@PMOIndia) April 20, 2023
आज दुनिया जिस युद्ध और अशांति से पीड़ित है, बुद्ध ने सदियों पहले इसका समाधान दिया था। pic.twitter.com/cmPMsYMgIk
— PMO India (@PMOIndia) April 20, 2023
भारत ने दुनिया को युद्ध नहीं बुद्ध दिए हैं। pic.twitter.com/lXWNyN9yF1
— PMO India (@PMOIndia) April 20, 2023
बुद्ध का मार्ग भविष्य का मार्ग है, sustainability का मार्ग है। pic.twitter.com/XEdTYcPWyn
— PMO India (@PMOIndia) April 20, 2023
दुनियाभर में भगवान बुद्ध के करोड़ों अनुयायियों का सामर्थ्य जब एक साथ कोई संकल्प लेता है, तो वो असीम ऊर्जा से भर जाता है। मुझे विश्वास है कि दिल्ली में हो रहा पहला Global Buddhist Summit इस दिशा में एक प्रभावी मंच का निर्माण करेगा। pic.twitter.com/ecfvh3EjMe
— Narendra Modi (@narendramodi) April 20, 2023
बीते 9 वर्षों में भारत ने भगवान बुद्ध के मूल्यों का निरंतर प्रसार किया है। उनकी शिक्षाएं विश्व के कोने-कोने तक पहुंचे, इसके लिए हमने पूरे समर्पण भाव से काम किया है। pic.twitter.com/FZitHkpgPo
— Narendra Modi (@narendramodi) April 20, 2023
आज दुनिया युद्ध की जिस पीड़ा से गुजर रही है, भगवान बुद्ध के संदेशों में उससे भी उबरने का मार्ग है। जहां बुद्ध की करुणा हो, वहां संघर्ष नहीं समन्वय होता है, अशांति नहीं शांति होती है। pic.twitter.com/RV67Ohe2xp
— Narendra Modi (@narendramodi) April 20, 2023
क्लाइमेट चेंज की चुनौतियों से निपटने के लिए भारत ने जिस मिशन LiFE की शुरुआत की है, उसमें भी भगवान बुद्ध की प्रेरणा है। pic.twitter.com/KHfT4DZWsE
— Narendra Modi (@narendramodi) April 20, 2023
आज हमें बुद्ध के इस वचन को विशेष रूप से याद रखना है… pic.twitter.com/JkRDB3LucJ
— Narendra Modi (@narendramodi) April 20, 2023