Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਂ ਕਾਮਾਖਿਆ ਕੌਰੀਡੋਰ ਇੱਕ ਇਤਿਹਾਸਕ ਪਹਿਲ ਹੋਵੇਗੀ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਮੀਦ ਜਤਾਈ ਕਿ ਕਾਸ਼ੀ ਵਿਸ਼ਵਨਾਥ ਧਾਮ ਅਤੇ ਸ਼੍ਰੀ ਮਹਾਕਾਲ ਮਹਾਲੋਕ ਕੌਰੀਡੋਰ ਦੀ ਤਰ੍ਹਾਂ ਮਾਂ ਕਾਮਾਖਿਆ ਕੌਰੀਡੋਰ ਵੀ ਇੱਕ ਇਤਿਹਾਸਿਕ ਪਹਿਲ ਹੋਵੇਗੀ।

ਇੱਕ ਟਵੀਟ ਵਿੱਚ, ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿੰਮਤ ਬਿਸਵਾ ਸਰਮਾ ਨੇ ਇੱਕ ਝਲਕ ਸਾਂਝੀ ਕੀਤੀ ਕਿ ਨੇੜਲੇ ਭਵਿੱਖ ਵਿੱਚ ਪੁਨਰਨਿਰਮਿਤ ਮਾਂ ਕਾਮਾਖਿਆ ਕੌਰੀਡੋਰ ਕਿਵੇਂ ਦਾ ਦਿਖੇਗਾ।

ਅਸਾਮ ਦੇ ਮੱਖ ਮੰਤਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮੈਨੂੰ ਯਕੀਨ ਹੈ ਕਿ ਮਾਂ ਕਾਮਾਖਿਆ ਕੌਰੀਡੋਰ ਇੱਕ ਇਤਿਹਾਸਿਕ ਪਹਿਲ ਹੋਵੇਗੀ।

ਜਿੱਥੋਂ ਤੱਕ ਅਧਿਆਤਮਿਕ ਅਨੁਭਵ ਦਾ ਸਬੰਧ ਹੈ, ਕਾਸ਼ੀ ਵਿਸ਼ਵਨਾਥ ਧਾਮ ਅਤੇ ਸ਼੍ਰੀ ਮਹਾਕਾਲ ਮਹਾਲੋਕ ਪਰਿਵਰਤਨਕਾਰੀ ਰਹੇ ਹਨ। ਟੂਰਿਜ਼ਮ ਨੂੰ ਹੁਲਾਰਾ ਮਿਲਣਾ ਅਤੇ ਸਥਾਨਿਕ ਅਰਥਵਿਵਸਥਾ ਨੂੰ ਮਜ਼ਬੂਤੀ ਮਿਲਣਾ ਉਤਨਾ ਹੀ ਮਹੱਤਵਪੂਰਨ ਹੈ।”

 

 

 

***

ਡੀਐੱਸ/ਐੱਸਟੀ