Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਾਗਾਲੈਂਡ ਦੇ ਵਾਨਸੋਈ ਪਿੰਡ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਗਤੀਸ਼ੀਲ ਲੈਂਗਿਕ ਨੀਤੀਆਂ ਅਪਨਾਉਣ ਲਈ ਨਾਗਾਲੈਂਡ ਦੇ ਵਾਨਸੋਈ ਪਿੰਡ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਹੈ।

ਇੱਕ ਟਵੀਟ ਸੰਦੇਸ਼ ਵਿੱਚ ਰਾਜ ਸਭਾ ਮੈਂਬਰ ਸ਼੍ਰੀਮਤੀ ਐੱਸ ਫਾਂਗਨੋਨ ਕੋਨਯਾਕ ਨੇ ਦੱਸਿਆ ਕਿ ਵਾਨਸੋਈ ਦੀਆਂ ਮਹਿਲਾਵਾਂ ਨੂੰ ਪਹਿਲੀ ਵਾਰ ਮੋਰੰਗ ਵਿੱਚ ਪ੍ਰਵੇਸ਼ ਕਰਨ ਅਤੇ ਡਮਰੂ ਬਜਾਉਣ ਦੀ ਇਜ਼ਾਜਤ ਦਿੱਤੀ ਗਈ ਹੈ। ਹੁਣ ਤੱਕ ਦੀ ਪਰੰਪਰਾ ਦੇ ਅਨੁਸਾਰ ਇਸ ਤੋਂ ਪਹਿਲਾਂ ਕਦੇ ਵੀ ਮਹਿਲਾਵਾਂ ਨੂੰ ਮੋਰੰਗ ਦੇ ਅੰਦਰ ਪ੍ਰਵੇਸ਼ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ।

ਸੰਸਦ ਮੈਂਬਰ ਦੇ ਟਵੀਟ ਦਾ ਜੁਆਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ;

‘‘ਇਹ ਇੱਕ ਬਹੁਤ ਹੀ ਮਹੱਤਵਪੂਰਣ ਕਦਮ ਹੈ, ਜੋ ਮਹਿਲਾਵਾਂ ਦੇ ਸਨਮਾਣ ਅਤੇ ਸਸ਼ਕਤੀਕਰਣ ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗਾ। ਵਾਨਸੋਈ ਪਿੰਡ ਦੇ ਲੋਕਾਂ ਨੂੰ ਵਧਾਈਆਂ।’’

************

ਡੀਐੱਸ/ਐੱਸਟੀ