Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਓਡੀਐੱਫ+ ਮਾਡਲ ਸ਼੍ਰੇਣੀ ਹਾਸਲ ਕਰਨ ਦੇ ਲਈ ਅੰਡਮਾਨ-ਨਿਕੋਬਾਰ ਦ੍ਵੀਪ ਸਮੂਹ, ਲਕਸ਼ਦ੍ਵੀਪ, ਦਾਦਰ ਅਤੇ ਨਗਰ ਹਵੇਲੀ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਅੰਡਮਾਨ-ਨਿਕੋਬਾਰ ਦ੍ਵੀਪ ਸਮੂਹ, ਲਕਸ਼ਦ੍ਵੀਪ, ਦਾਦਰ ਅਤੇ ਨਗਰ ਹਵੇਲੀ ਦੁਆਰਾ ਸਵਛ ਭਾਰਤ ਬਣਾਉਣ ਦੀ ਜ਼ਿਕਰਯੋਗ ਪ੍ਰਤੀਬੱਧਤਾ ਦੀ ਸਰਾਹਨਾ ਕੀਤੀ ਹੈ।

ਸਿਰਫ਼ ਇੱਕ ਵਰ੍ਹੇ ਵਿੱਚ ਓਡੀਐੱਫ+ ਪਿੰਡਾਂ ਵਿੱਚ ਸੰਖਿਆ ਵਿੱਚ ਪੰਜ ਗੁਣਾ ਵਾਧੇ ਬਾਰੇ ਕੇਂਦਰੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਅੰਡਮਾਨ-ਨਿਕੋਬਾਰ ਦ੍ਵੀਪ ਸਮੂਹ, ਲਕਸ਼ਦ੍ਵੀਪ, ਦਾਦਰ ਅਤੇ ਨਗਰ ਹਵੇਲੀ, ਨਾਲ ਹੀ ਦਮਨ ਅਤੇ ਦਿਉ ਦੇ ਲੋਕਾਂ ‘ਤੇ ਮਾਣ ਹੈ। ਉਨ੍ਹਾਂ ਨੇ ਸਵਝ ਭਾਰਤ ਬਣਾਉਣ ਦੇ ਲਈ ਜ਼ਿਕਰਯੋਗ ਪ੍ਰਤੀਬੱਧਤਾ ਦਿਖਾਈ ਹੈ।”

 

****

ਡੀਐੱਸ