Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਇੱਕ ਅਪ੍ਰੈਲ ਨੂੰ ਭੋਪਾਲ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਇੱਕ ਅਪ੍ਰੈਲ, 2023 ਨੂੰ ਭੋਪਾਲ ਦਾ ਦੌਰਾ ਕਰਨਗੇ। ਸਵੇਰੇ ਲਗਭਗ 10 ਵਜੇ ਪ੍ਰਧਾਨ ਮੰਤਰੀ ਭੋਪਾਲ ਵਿੱਚ ਕੁਸ਼ਾਭਾਊ ਠਾਕਰੇ ਹਾਲ ਵਿੱਚ ਸੰਯੁਕਤ ਕਮਾਂਡਰਸ ਕਾਨਫਰੰਸ-2023 ਵਿੱਚ ਸ਼ਾਮਲ ਹੋਣਗੇ। ਉਸ ਤੋਂ ਬਾਅਦ ਲਗਭਗ ਸਵਾ ਤਿੰਨ ਵਜੇ, ਪ੍ਰਧਾਨ ਮੰਤਰੀ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਭੋਪਾਲ ਅਤੇ ਨਵੀਂ ਦਿੱਲੀ ਦੇ ਵਿਚਕਾਰ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਸੰਯੁਕਤ ਕਮਾਂਡਰਸ ਕਾਨਫਰੰਸ-2023

ਮਿਲਿਟਰੀ ਕਮਾਂਡਰਾਂ ਦੀ ਤਿੰਨ- ਦਿਨਾ ਕਾਨਫਰੰਸ 30 ਮਾਰਚ ਤੋਂ ਇੱਕ ਅਪ੍ਰੈਲ, 2023 ਤੱਕ ਆਯੋਜਿਤ ਕੀਤੀ ਜਾਵੇਗੀ। ਕਾਨਫਰੰਸ ਦਾ ਵਿਸ਼ਾ ‘ਰੈਡੀ, ਰੀਸਰਜੈਂਟ, ਰੈਲੇਵੈਂਟ’ ਹੈ। ਕਾਨਫਰੰਸ ਦੌਰਾਨ ਹਥਿਆਰਬੰਦ ਬਲਾਂ ਦੀਆਂ ਯੁੱਧਭੂਮੀ ਦੀਆਂ ਸੰਯੁਕਤ ਤਿਆਰੀਆਂ ਦੇ ਮੱਦੇਨਜ਼ਰ ਵਿਭਿੰਨ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਹਥਿਆਰਬੰਦ ਬਲਾਂ ਦੀ ਤਿਆਰੀ ਅਤੇ ‘ਆਤਮਨਿਰਭਰਤਾ’ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਰੱਖਿਆ ਈਕੋਸਿਸਟਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਜਾਵੇਗੀ।ਕਾਨਫਰੰਸ ਵਿੱਚ ਤਿੰਨਾਂ ਹਥਿਆਰਬੰਦ ਬਲਾਂ ਦੀਆਂ ਕਮਾਂਡਰ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਥਲ ਸੈਨਿਕਾਂ,ਜਲ ਸੈਨਿਕਾਂ ਅਤੇ ਵਾਯੂ ਸੈਨਿਕਾਂ  ਦੇ ਨਾਲ ਸਮਾਵੇਸ਼ੀ ਅਤੇ ਗ਼ੈਰ-ਰਸਮੀ ਬਾਤਚੀਤ ਵੀ ਹੋਵੇਗੀ। ਜੋ ਸਾਰੀਆਂ ਚਰਚਾਵਾਂ ਵਿੱਚ ਯੋਗਦਾਨ ਕਰਨਗੇ।

ਵੰਦੇ ਭਾਰਤ ਐਕਸਪ੍ਰੈੱਸ

ਵੰਦੇ ਭਾਰਤ ਐਕਸਪ੍ਰੈੱਸ ਨੇ ਦੇਸ਼ ਵਿੱਚ ਯਾਤਰੀਆਂ ਦੇ ਯਾਤਰਾ-ਅਨੁਭਵ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਨਵੀਂ ਟ੍ਰੇਨ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚਲੇਗੀ। ਇਹ ਦੇਸ਼ ਦੀ ਗਿਆਰ੍ਹਵੀਂ ਵੰਦੇ ਭਾਰਤ ਐਕਸਪ੍ਰੈੱਸ ਹੋਵੇਗੀ। ਸਵਦੇਸ਼ੀ ਪੱਧਰ ’ਤੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਡਿਜਾਈਨ ਕੀਤਾ ਗਿਆ ਹੈ, ਜੋ ਉਤਕ੍ਰਿਸ਼ਟ ਯਾਤਰਾ ਸੁਵਿਧਾਵਾਂ ਤੋਂ ਲੈਸ ਹੈ। ਇਸ ਟ੍ਰੇਨ ਨਾਲ ਸਾਰੇ ਯਾਤਰੀਆਂ ਨੂੰ ਤੇਜ਼, ਅਰਾਮਦਾਇਕ, ਅਤੇ ਸੁਵਿਧਾਜਨਕ ਯਾਤਰਾ ਦਾ ਅਨੁਭਵ ਹੋਵੇਗਾ, ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਅਤੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ। 

*********

ਡੀਐੱਸ/ਐੱਲਪੀ