Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਝਾਂਸੀ ਦਾ ਵਿਸ਼ਵ ਪੱਧਰੀ ਸਟੇਸ਼ਨ, ਝਾਂਸੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਵਧੇਰੇ ਟੂਰਿਜ਼ਮ ਅਤੇ ਵਣਜ ਸੁਨਿਸ਼ਚਿਤ ਕਰੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਝਾਂਸੀ ਦਾ ਵਿਸ਼ਵ ਪੱਧਰੀ ਸਟੇਸ਼ਨ, ਝਾਂਸੀ ਦੇ ਨਾਲ-ਨਾਲ ਆਸਪਾਸ ਦੇ ਖੇਤਰਾਂ ਵਿੱਚ ਅਧਿਕ ਟੂਰਿਜ਼ਮ ਅਤੇ ਵਣਜ ਸੁਨਿਸ਼ਚਿਤ ਕਰੇਗਾ। ਸ਼੍ਰੀ ਮੋਦੀ ਨੇ  ਇਹ ਵੀ ਕਿਹਾ ਕਿ ਇਹ ਪੂਰੇ ਭਾਰਤ ਵਿੱਚ ਆਧੁਨਿਕ ਸਟੇਸ਼ਨ ਬਣਾਉਣ ਦੇ ਪ੍ਰਯਾਸਾਂ ਦਾ ਇੱਕ ਅਭਿੰਨ ਅੰਗ ਹੈ।

ਝਾਂਸੀ ਤੋਂ ਸੰਸਦ ਮੈਂਬਰ, ਸ਼੍ਰੀ ਅਨੁਰਾਗ ਸ਼ਰਮਾ ਨੇ ਇੱਕ ਟਵੀਟ ਵਿੱਚ ਬੁੰਦੇਲਖੰਡ ਦੇ ਲੋਕਾਂ ਦੇ ਲਈ ਝਾਂਸੀ ਵਿੱਚ ਵਿਸ਼ਵ ਪੱਧਰੀ ਸਟੇਸ਼ਨ ਬਣਾਉਣ ਦੀ ਮਨਜ਼ੂਰੀ ਦੇਣ ਦੇ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਰੇਲ ਮੰਤਰੀ, ਸ਼੍ਰੀ ਅਸ਼ਿਵਨੀ ਵੈਸ਼ਣਵ ਦਾ ਵੀ ਧੰਨਵਾਦ ਕੀਤਾ।

ਝਾਂਸੀ, ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਪੂਰੇ ਭਾਰਤ ਵਿੱਚ ਆਧੁਨਿਕ ਸਟੇਸ਼ਨ ਬਣਾਉਣ ਦੇ ਸਾਡੇ ਪ੍ਰਯਾਸਾਂ ਦਾ ਇੱਕ ਅਭਿੰਨ ਅੰਗ, ਇਹ ਝਾਂਸੀ ਦੇ ਨਾਲ-ਨਾਲ ਆਸਪਾਸ ਦੇ ਖੇਤਰਾਂ ਵਿੱਚ ਅਧਿਕ ਟੂਰਿਜ਼ਮ ਅਤੇ ਵਣਜ ਸੁਨਿਸ਼ਚਿਤ ਕਰੇਗਾ।”

 

*****

ਡੀਐੱਸ/ਐੱਸਟੀ