Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਸਕਰ ਜਿੱਤਣ ਦੇ ਲਈ ‘ਦ ਐਲੀਫੈਂਟ ਵਿਸਪਰਰਸ’ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਿਹਤਰੀਨ ਡਾਕੂਮੈਂਟਰੀ ਲਘੂ ਫਿਲਮ ਦੇ ਲਈ ਆਸਕਰ ਜਿੱਤਣ ’ਤੇ ਦਸਤਾਵੇਜ਼ੀ ਫਿਲਮ ਨਿਰਮਾਤਾਕਾਰਤਿਕੀ ਗੋਂਜਾਲਿਵਸਫਿਲਮ ਨਿਰਮਾਤਾਗੁਨੀਤ ਮੋਂਗਾ ਅਤੇ ਦ ਐਲੀਫੈਂਟ ਵਿਸਪਰਰਸ’ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਅਕਾਦਮੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਇਸ ਸਨਮਾਨ ਦੇ ਲਈ @ਅਰਥਸਪੈੱਕਟ੍ਰਮ (@EarthSpectrum), @ਗੁਨੀਤਮੋਂਗਾ (@guneetm) ਅਤੇ ‘ਦ ਐਲੀਫੈਂਟ ਵਿਸਪਰਰਸ’ ਦੀ ਪੂਰੀ ਟੀਮ ਨੂੰ ਵਧਾਈਆਂ। ਉਨ੍ਹਾਂ ਦਾ ਕੰਮ ਟਿਕਾਊ ਵਿਕਾਸ ਅਤੇ ਪ੍ਰਕ੍ਰਿਤੀ ਦੇ ਨਾਲ ਸਦਭਾਵ ਵਿੱਚ ਰਹਿਣ ਦੇ ਮਹੱਤਵ ’ਤੇ ਅਦਭੁਤ ਰੂਪ ਨਾਲ ਚਾਨਣਾ ਪਾਉਂਦਾ ਹੈ। #ਆਸਕਰ (#Oscars)

******

ਡੀਐੱਸ/ਐੱਸਟੀ