Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੋਸ਼ਕ ਅਨਾਜ ਦੇ ਬੀਜਾਂ ਦੀਆਂ 150 ਤੋਂ ਅਧਿਕ ਕਿਸਮਾਂ ਨੂੰ ਸੰਭਾਲਣ ਦੇ ਲਹਰੀ ਬਾਈ ਦੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਡਿੰਡੋਰੀ ਦੀ 27 ਸਾਲਾ ਕਬਾਇਲੀ ਮਹਿਲਾ ਲਹਰੀ ਬਾਈ ਦੇ ਪੋਸ਼ਕ ਅਨਾਜ ਦੇ ਬ੍ਰਾਂਡ ਅੰਬੈਸਡਰ ਬਣਨ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਪੋਸ਼ਕ ਅਨਾਜ ਦੇ ਬੀਜਾਂ ਦੀਆਂ 150 ਤੋਂ ਅਧਿਕ ਕਿਸਮਾਂ ਨੂੰ ਸੰਭਾਲ਼ਿਆ ਹੈ।

ਡੀਡੀ ਨਿਊਜ਼ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਲਹਰੀ ਬਾਈ ’ਤੇ ਮਾਣ (ਗਰਵ) ਹੈ, ਜਿਨ੍ਹਾਂ ਨੇ ਸ਼੍ਰੀ ਅੰਨ ਦੇ ਪ੍ਰਤੀ ਜ਼ਿਕਰਯੋਗ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਦੇ ਪ੍ਰਯਾਸ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕਰਨਗੇ।”

******

ਡੀਐੱਸ/ਐੱਸਟੀ