Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੰਨੜ ਭਾਸ਼ਾ ਸਿੱਖਣ ਦਾ ਰਚਨਾਤਮਕ ਤਰੀਕਾ ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਜਿਨ੍ਹਾਂ ਨੇ ਹਮੇਸ਼ਾ ਹੋਰ ਰਾਜਾਂ ਦੀ ਭਾਸ਼ਾ ਸਿੱਖਣ ’ਤੇ ਬਲ ਦਿੱਤਾ ਹੈ ਅਤੇ ਅਕਸਰ ਸਥਾਨਕ ਭਾਸ਼ਾ ਵਿੱਚ ਅਭਿਵਾਦਨ ਅਤੇ ਸ਼ੁਰੂਆਤੀ ਵਾਕਾਂ ਦੇ ਨਾਲ ਆਪਣੇ ਭਾਸ਼ਣਾਂ ਦੀ ਸ਼ੁਰੂਆਤ ਕੀਤੀ ਹੈ, ਨੇ ਅੱਜ ਕੰਨੜ ਭਾਸ਼ਾ ਸਿੱਖਣ ਦਾ ਇੱਕ ਮਨੋਰੰਜਕ ਤਰੀਕਾ ਸਾਂਝਾ ਕੀਤਾ।

ਕੰਨੜ ਵਰਣਮਾਲਾ ਪੜ੍ਹਾਉਣ ਦੇ ਸਚਿੱਤਰ ਤਰੀਕੇ ਬਾਰੇ ਕਿਰਨ ਕੁਮਾਰ ਐੱਸ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਭਾਸ਼ਾ ਸਿੱਖਣ ਦੀ ਪ੍ਰਕਿਰਿਆ ਨੂੰ ਇੱਕ ਮਨੋਰੰਜਕ ਗਤੀਵਿਧੀ ਬਣਾਉਣ ਦਾ ਇੱਕ ਰਚਨਾਤਮਕ ਤਰੀਕਾ, ਇੱਥੇ ਸੰਦਰਭ ਸੁੰਦਰ ਕੰਨੜ ਭਾਸ਼ਾ ਦਾ।”

***

ਡੀਐੱਸ