ਜੈਪੁਰ ਗ੍ਰਾਮੀਣ ਦੇ ਸਾਂਸਦ ਅਤੇ ਸਾਡੇ ਸਹਿਯੋਗੀ ਭਾਈ ਰਾਜਯਵਰਧਨ ਸਿੰਘ ਰਾਠੌੜ, ਸਾਰੇ ਖਿਡਾਰੀ, ਕੋਚ ਗਣ ਅਤੇ ਮੇਰੇ ਯੁਵਾ ਸਾਥੀਓ!
ਸਭ ਤੋਂ ਪਹਿਲਾ ਤਾਂ ਜੈਪੁਰ ਮਹਾਖੇਲ ਵਿੱਚ ਮੈਡਲ ਜਿੱਤਣ ਵਾਲੇ, ਇਸ ਪ੍ਰਤੀਯੋਗਿਤਾ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਖਿਡਾਰੀ, ਕੋਚ ਅਤੇ ਉਨ੍ਹਾਂ ਦੇ ਪਰਿਜਨਾਂ ਨੂੰ ਬਹੁਤ-ਬਹੁਤ ਵਧਾਈ। ਤੁਸੀਂ ਸਾਰੇ ਜੈਪੁਰ ਦੇ ਖੇਡ ਮੈਦਾਨ ਵਿੱਚ ਕੇਵਲ ਖੇਡਣ ਲਈ ਨਹੀਂ ਉਤਰੇ। ਤੁਸੀਂ ਜਿੱਤਣ ਲਈ ਵੀ ਉਤਰੇ,ਅਤੇ ਸਿੱਖਣ ਲਈ ਵੀ ਉਤਰੇ। ਅਤੇ, ਜਿੱਥੇ ਸਿੱਖਿਆ ਹੁੰਦੀ ਹੈ, ਉੱਥੇ ਜਿੱਤ ਆਪਣੇ ਆਪ ਸੁਨਿਸ਼ਚਿਤ ਹੋ ਜਾਂਦੀ ਹੈ। ਖੇਡ ਦੇ ਮੈਦਾਨ ਤੋਂ ਕਦੇ ਕੋਈ ਖਿਡਾਰੀ, ਖਾਲੀ ਹੱਥ ਨਹੀਂ ਪਰਤਦਾ।
ਸਾਥੀਓ,
ਹੁਣ ਅਸੀਂ ਸਾਰਿਆਂ ਨੇ ਕੱਬਡੀ ਦੇ ਖਿਡਾਰੀਆਂ ਦਾ ਸ਼ਾਨਦਾਰ ਖੇਲ ਵੀ ਦੇਖਿਆ। ਮੈਂ ਦੇਖ ਰਿਹਾ ਹਾਂ, ਅੱਜ ਦੇ ਇਸ ਸਮਾਪਨ ਸਮਾਰੋਹ ਵਿੱਚ ਕਈ ਐਸੇ ਚਿਹਰੇ ਮੌਜੂਦ ਹਨ ਜਿਨ੍ਹਾਂ ਨੇ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਏਸ਼ੀਅਨ ਗੇਮਸ ਦੇ ਮੈਡਲਿਸਟ ਰਾਮ ਸਿੰਘ ਦਿਖ ਰਹੇ ਹਨ, ਧਿਆਨਚੰਦ ਖੇਲ ਰਤਨ ਨਾਲ ਸਨਮਾਨਿਤ ਪੈਰਾ ਐਥਲੀਟ ਭਾਈ ਦੇਵੇਂਦਰ ਝਾਂਝੜੀਆ ਦਿਖ ਰਹੇ ਹਨ, ਅਰਜੁਨ ਅਵਾਰਡੀ ਸਾਕਸ਼ੀ ਕੁਮਾਰੀ ਅਤੇ ਹੋਰ ਸੀਨੀਅਰ ਖਿਡਾਰੀ ਵੀ ਹਨ। ਇੱਥੇ ਆਏ ਖੇਡ ਜਗਤ ਦੇ ਇਨ੍ਹਾਂ ਸਿਤਾਰਿਆਂ ਨੂੰ ਜੈਪੁਰ ਗ੍ਰਾਮੀਣ ਦੇ ਖਿਡਾਰੀਆਂ ਦਾ ਉਤਸ਼ਾਹਵਰਧਨ ਕਰਦੇ ਦੇਖ ਮੈਨੂੰ ਬੜੀ ਪ੍ਰਸੰਨਤਾ ਹੋ ਰਹੀ ਹੈ।
ਸਾਥੀਓ,
ਅੱਜ ਦੇਸ਼ ਵਿੱਚ ਖੇਡ ਮੁਕਾਬਲਿਆਂ ਅਤੇ ਖੇਲ ਮਹਾਕੁੰਭਾਂ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਹੈ, ਉਹ ਇੱਕ ਬੜੇ ਬਦਲਾਅ ਦਾ ਪ੍ਰਤੀਬਿੰਬ ਹੈ। ਰਾਜਸਥਾਨ ਦੀ ਧਰਤੀ ਤਾਂ ਆਪਣੇ ਨੌਜਵਾਨਾਂ ਦੇ ਜੋਸ਼ ਅਤੇ ਤਾਕਤ ਦੇ ਲਈ ਹੀ ਜਾਣੀ ਜਾਂਦੀ ਹੈ। ਇਤਿਹਾਸ ਗਵਾਹ ਹੈ, ਇਸ ਵੀਰ ਧਰਾ ਦੀਆਂ ਸੰਤਾਨਾਂ ਰਣਭੂਮੀ ਨੂੰ ਵੀ ਆਪਣੇ ਬਹਾਦਰੀ ਨਾਲ ਖੇਡ ਦਾ ਮੈਦਾਨ ਬਣਾ ਦਿੰਦੀਆਂ ਹਨ। ਇਸ ਲਈ, ਅਤੀਤ ਤੋਂ ਲੈ ਕੇ ਅੱਜ ਤੱਕ, ਜਦੋਂ ਵੀ ਦੇਸ਼ ਦੀ ਰੱਖਿਆ ਦੀ ਬਾਤ ਆਉਂਦੀ ਹੈ ਤਾਂ ਰਾਜਸਥਾਨ ਦੇ ਯੁਵਾ ਕਦੇ ਕਿਸੇ ਦੇ ਪਿੱਛੇ ਨਹੀਂ ਹੁੰਦੇ ਹਨ। ਇੱਥੇ ਦੇ ਨੌਜਵਾਨਾਂ ਦੇ ਇਸ ਸਰੀਰਕ ਅਤੇ ਮਾਨਸਿਕ ਤਾਕਤ ਨੂੰ ਵਿਕਸਿਤ ਕਰਨ ਵਿੱਚ ਰਾਜਸਥਾਨੀ ਖੇਡ ਪਰੰਪਰਾਵਾਂ ਦਾ ਬੜਾ ਯੋਗਦਾਨ ਰਿਹਾ ਹੈ। ਸੈਂਕੜਿਆਂ ਵਰ੍ਹਿਆਂ ਤੋਂ ਮਕਰ ਸੰਕ੍ਰਾਂਤੀ ‘ਤੇ ਆਯੋਜਿਤ ਹੋਣ ਵਾਲਾ ਖੇਲ ‘ਦੜਾ’, ‘ਦੜਾ’ ਹੋਵੇ ਜਾਂ ਬਚਪਨ ਦੀਆਂ ਯਾਦਾਂ ਨਾਲ ਜੁੜੇ ਤੌਲੀਆ, ਰੁਮਾਲ ਝਪੱਟਾ, ਜਿਹੇ ਪਰੰਪਰਾਗਤ ਖੇਡ ਹੋਵੇ, ਇਹ ਰਾਜਸਥਾਨ ਦੀ ਰਗ-ਰਗ ਵਿੱਚ ਰਚੇ ਵਸੇ ਹਨ। ਇਸੇ ਲਈ, ਇਸ ਰਾਜ ਨੇ ਦੇਸ਼ ਨੂੰ ਕਿਤਨੀਆਂ ਹੀ ਖੇਲ ਪ੍ਰਤਿਭਾਵਾਂ ਦਿੱਤੀਆਂ ਹਨ, ਕਿਤਨੇ ਹੀ ਮੈਡਲਸ ਦੇ ਕੇ ਤਿਰੰਗੇ ਦੀ ਸ਼ਾਨ ਨੂੰ ਵਧਾਇਆ ਹੈ, ਅਤੇ ਤੁਸੀਂ ਜੈਪੁਰ ਵਾਲਿਆਂ ਨੇ ਤਾਂ ਸਾਂਸਦ ਵੀ ਓਲੰਪਿਕ ਪਦਕ (ਮੈਡਲ) ਵਿਜੇਤਾ ਚੁਣਿਆ ਹੈ। ਮੈਨੂੰ ਖੁਸ਼ੀ ਹੈ ਕਿ, ਰਾਜਯਵਰਧਨ ਸਿੰਘ ਰਾਠੌੜ ਜੀ ਉਨ੍ਹਾਂ ਨੂੰ ਦੇਸ਼ ਨੇ ਜੋ ਦਿੱਤਾ ਹੈ ਉਸ ਨੂੰ ਉਹ ‘ਸਾਂਸਦ ਖੇਲ ਸਪਰਧਾ’ ਦੇ ਜ਼ਰੀਏ ਨਵੀਂ ਪੀੜ੍ਹੀ ਨੂੰ ਪਰਤਾਉਣ ਦਾ ਕੰਮ ਕਰ ਰਹੇ ਹਨ। ਸਾਨੂੰ ਇਨ੍ਹਾਂ ਪ੍ਰਯਾਸਾਂ ਨੂੰ ਹੋਰ ਵਿਸਤਾਰ ਦੇਣਾ ਹੈ, ਤਾਕਿ ਇਸ ਦਾ ਪ੍ਰਭਾਵ ਹੋਰ ਵੀ ਵਿਆਪਕ ਹੋਵੇ। ‘ਜੈਪੁਰ ਮਹਾਖੇਲ’ ਦਾ ਸਫ਼ਲ ਆਯੋਜਨ ਸਾਡੇ ਐਸੇ ਹੀ ਪ੍ਰਯਾਸਾਂ ਦੀ ਅਗਲੀ ਕੜੀ ਹੈ। ਇਸ ਵਰ੍ਹੇ 600 ਤੋਂ ਜ਼ਿਆਦਾ ਟੀਮਾਂ ਦਾ, ਸਾਢੇ 6 ਹਜ਼ਾਰ ਨੌਜਵਾਨਾਂ ਦਾ ਇਸ ਵਿੱਚ ਹਿੱਸਾ ਲੈਣਾ, ਇਸ ਦੀ ਸਫਲਤਾ ਦਾ ਪ੍ਰਤੀਬਿੰਬ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਆਯੋਜਨ ਵਿੱਚ ਬੇਟੀਆਂ ਦੀਆਂ ਵੀ ਸਵਾ ਸੌ ਤੋਂ ਜ਼ਿਆਦਾ ਟੀਮਾਂ ਨੇ ਹਿੱਸਾ ਲਿਆ ਹੈ। ਬੇਟੀਆਂ ਦੀ ਇਹ ਵਧਦੀ ਹੋਈ ਭਾਗੀਦਾਰੀ, ਇੱਕ ਸੁਖਦ ਸੰਦੇਸ਼ ਦੇ ਰਹੀ ਹੈ।
ਸਾਥੀਓ,
ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਦੇਸ਼ ਨਵੀਆਂ-ਨਵੀਆਂ ਪਰਿਭਾਸ਼ਾਵਾਂ ਘੜ ਰਿਹਾ ਹੈ, ਨਵੀਆਂ ਵਿਵਸਥਾਵਾਂ ਦਾ ਨਿਰਮਾਣ ਕਰ ਰਿਹਾ ਹੈ। ਦੇਸ਼ ਵਿੱਚ ਅੱਜ ਪਹਿਲੀ ਵਾਰ ਖੇਡਾਂ ਨੂੰ ਵੀ ਸਰਕਾਰੀ ਚਸ਼ਮੇ ਨਾਲ ਨਹੀਂ, ਬਲਕਿ ਖਿਡਾਰੀਆਂ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਮੈਂ ਜਾਣਦਾ ਹਾਂ, ਯੁਵਾ ਭਾਰਤ ਦੀ ਯੁਵਾ ਪੀੜ੍ਹੀ ਦੇ ਲਈ ਅਸੰਭਵ ਕੁਝ ਵੀ ਨਹੀਂ ਹੈ। ਨੌਜਵਾਨਾਂ ਨੂੰ ਜਦੋਂ ਸਮਰੱਥਾ, ਸਵੈ-ਮਾਣ, ਆਤਮ-ਨਿਰਭਰਤਾ, ਸੁਵਿਧਾ ਅਤੇ ਸੰਸਾਧਨ ਦੀ ਸ਼ਕਤੀ ਮਿਲਦੀ ਹੈ, ਤਾਂ ਹਰ ਲਕਸ਼ ਅਸਾਨ ਹੋ ਜਾਂਦਾ ਹੈ। ਦੇਸ਼ ਦੀ ਇਸ ਅਪ੍ਰੋਚ ਦੀ ਝਲਕ ਇਸ ਵਾਰ ਦੇ ਬਜਟ ਵਿੱਚ ਦਿਖਾਈ ਦੇ ਰਹੀ ਹੈ। ਇਸ ਵਾਰ ਦੇਸ਼ ਦੇ ਬਜਟ ਵਿੱਚ ਖੇਡ ਵਿਭਾਗ ਨੂੰ ਕਰੀਬ 2500 ਕਰੋੜ ਰੁਪਏ ਦਾ ਬਜਟ ਮਿਲਿਆ ਹੈ। ਜਦਕਿ 2014 ਤੋਂ ਪਹਿਲੇ ਖੇਡ ਵਿਭਾਗ ਦਾ ਬਜਟ ਅੱਠ ਸੌ, ਸਾਢੇ ਅੱਠ ਸੌ ਕਰੋੜ ਰੁਪਏ ਦੇ ਆਸਪਾਸ ਹੀ ਰਹਿ ਜਾਂਦਾ ਸੀ। ਯਾਨੀ 2014 ਦੇ ਮੁਕਾਬਲੇ ਦੇਸ਼ ਦੇ ਖੇਡ ਵਿਭਾਗ ਦੇ ਬਜਟ ਵਿੱਚ ਲਗਭਗ ਤਿੰਨ ਗੁਣਾ ਵਾਧਾ ਹੋਇਆ ਹੈ। ਇਸ ਵਾਰ, ਇਕੱਲੇ ‘ਖੋਲੋ ਇੰਡੀਆ’ ਅਭਿਯਾਨ ਦੇ ਲਈ ਹੀ 1 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਬਜਟ ਦਿੱਤਾ ਗਿਆ ਹੈ। ਇਹ ਪੈਸਾ ਖੇਡ ਨਾਲ ਜੁੜੇ ਹਰ ਖੇਤਰ ਵਿੱਚ ਸੰਸਾਧਨਾਂ ਅਤੇ ਸੁਵਿਧਾਵਾਂ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਕੰਮ ਆਏਗਾ।
ਸਾਥੀਓ,
ਪਹਿਲੇ ਦੇਸ਼ ਦੇ ਨੌਜਵਾਨਾਂ ਵਿੱਚ ਖੇਲ ਦਾ ਜਜ਼ਬਾ ਤਾਂ ਹੁੰਦਾ ਸੀ, ਪ੍ਰਤਿਭਾ ਵੀ ਹੁੰਦੀ ਸੀ, ਲੇਕਿਨ ਅਕਸਰ ਸੰਸਾਧਨ ਅਤੇ ਸਰਕਾਰੀ ਸਹਿਯੋਗ ਦੀ ਕਮੀ ਹਰ ਵਾਰ ਆੜੇ ਆ ਜਾਂਦੀ ਸੀ। ਹੁਣ ਸਾਡੇ ਖਿਡਾਰੀਆਂ ਦੀ ਇਸ ਚੁਣੌਤੀ ਦਾ ਵੀ ਸਮਾਧਾਨ ਕੀਤਾ ਜਾ ਰਿਹਾ ਹੈ। ਮੈਂ ਤੁਹਾਨੂੰ ਇਸ ਜੈਪੁਰ ਮਹਾਖੇਲ ਦੀ ਹੀ ਉਦਾਹਰਣ ਦੇਵਾਂਗਾ। ਜੈਪੁਰ ਵਿੱਚ ਇਹ ਆਯੋਜਨ ਬੀਤੇ 5-6 ਵਰ੍ਹਿਆਂ ਤੋਂ ਚਲ ਰਿਹਾ ਹੈ। ਐਸੇ ਹੀ ਦੇਸ਼ ਦੇ ਕੋਨੇ-ਕੋਨੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਆਪਣੇ-ਆਪਣੇ ਖੇਤਰਾਂ ਵਿੱਚ ਖੇਲ ਮਹਾਕੁੰਭਾਂ ਦਾ ਆਯੋਜਨ ਕਰਵਾ ਰਹੇ ਹਨ। ਇਨ੍ਹਾਂ ਸੈਂਕੜਿਆਂ ਖੇਲ ਮਹਾਕੁੰਭਾਂ ਵਿੱਚ ਹਜ਼ਾਰਾਂ ਯੁਵਾ, ਹਜ਼ਾਰਾਂ ਪ੍ਰਭਿਭਾਵਾਨ ਖਿਡਾਰੀ ਅਲੱਗ-ਅਲੱਗ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਸਾਂਸਦ ਖੇਲ ਮਹਾਕੁੰਭ ਦੀ ਵਜ੍ਹਾ ਨਾਲ ਦੇਸ਼ ਦੀਆਂ ਹਜ਼ਾਰਾਂ ਨਵੀਆਂ ਪ੍ਰਤਿਭਾਵਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ।
ਸਾਥੀਓ,
ਇਹ ਸਭ ਇਸ ਲਈ ਮੁਮਕਿਨ ਹੋ ਪਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਹੁਣ ਜ਼ਿਲ੍ਹਾ ਪੱਧਰ ਅਤੇ ਸਥਾਨਕ ਪੱਧਰ ਤੱਕ ਸਪੋਰਟਸ ਫੈਸਿਲਿਟੀਜ਼ ਬਣਾ ਰਹੀ ਹੈ। ਹੁਣ ਤੱਕ ਦੇਸ਼ ਦੇ ਸੈਂਕੜੇ ਜ਼ਿਲ੍ਹਿਆਂ ਵਿੱਚ ਲੱਖਾਂ ਨੌਜਵਾਨਾਂ ਦੇ ਲਈ ਸਪੋਰਟਸ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਗਿਆ ਹੈ। ਰਾਜਸਥਾਨ ਵਿੱਚ ਵੀ ਕੇਂਦਰ ਸਰਕਾਰ ਦੁਆਰਾ ਅਨੇਕ ਸ਼ਹਿਰਾਂ ਵਿੱਚ ਸਪੋਰਟਸ ਇੰਫ੍ਰਾ ਦਾ ਨਿਰਮਾਣ ਹੋ ਰਿਹਾ ਹੈ। ਅੱਜ ਦੇਸ਼ ਵਿੱਚ ਸਪੋਰਟਸ ਯੂਨੀਵਰਸਿਟੀਜ਼ ਵੀ ਬਣ ਰਹੀਆਂ ਹਨ, ਅਤੇ ਖੇਲ ਮਹਾਕੁੰਭ ਜਿਹੇ ਬੜੇ ਆਯੋਜਨ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਹੋ ਰਹੇ ਹਨ।
ਇਸ ਵਾਰ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਨੂੰ ਵੀ ਅਧਿਕਤਮ ਬਜਟ ਪ੍ਰਦਾਨ ਕੀਤਾ ਗਿਆ ਹੈ। ਸਾਡਾ ਪ੍ਰਯਾਸ ਹੈ ਕਿ ਸਪੋਰਟਸ ਮੈਨੇਜਮੈਂਟ ਅਤੇ ਸਪੋਰਟਸ ਟੈਕਨੋਲੋਜੀ ਨਾਲ ਜੁੜੀ ਹਰ ਵਿੱਦਿਆ ਨੂੰ ਸਿੱਖਣ ਦਾ ਮਾਹੌਲ ਬਣੇ। ਜਿਸ ਨਾਲ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਕਰੀਅਰ ਬਣਾਉਣ ਦਾ ਅਵਸਰ ਮਿਲੇਗਾ।
ਸਾਥੀਓ,
ਪੈਸੇ ਦੀ ਕਮੀ ਦੇ ਕਾਰਨ ਕੋਈ ਯੁਵਾ ਪਿੱਛੇ ਨਾ ਰਹਿ ਜਾਏ, ਇਸ ‘ਤੇ ਵੀ ਸਾਡੀ ਸਰਕਾਰ ਦਾ ਧਿਆਨ ਹੈ। ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਕੇਂਦਰ ਸਰਕਾਰ ਹੁਣ ਸਲਾਨਾ 5 ਲੱਖ ਰੁਪਏ ਤੱਕ ਦੀ ਮਦਦ ਕਰਦੀ ਹੈ। ਪ੍ਰਮੁੱਖ ਖੇਲ ਪੁਰਸਕਾਰਾਂ ਵਿੱਚ ਦਿੱਤੀ ਜਾਣ ਵਾਲੀ ਰਾਸ਼ੀ ਵੀ ਤਿੰਨ ਗੁਣਾ ਤੱਕ ਵਧਾ ਦਿੱਤੀ ਗਈ ਹੈ। ਓਲੰਪਿਕਸ ਜਿਹੀਆਂ ਬੜੀਆਂ ਗਲੋਬਲ ਪ੍ਰਤੀਯੋਗਿਤਾਵਾਂ ਵਿੱਚ ਵੀ ਹੁਣ ਸਰਕਾਰ ਪੂਰੀ ਸ਼ਕਤੀ ਨਾਲ ਆਪਣੇ ਖਿਡਾਰੀਆਂ ਦੇ ਨਾਲ ਖੜ੍ਹੀ ਰਹਿੰਦੀ ਹੈ ਟੌਪਸ TOPS ਟੌਪਸ ਜਿਹੀ ਸਕੀਮ ਦੇ ਜ਼ਰੀਏ ਵਰ੍ਹੇ ਪਹਿਲਾਂ ਤੋਂ ਖਿਡਾਰੀ ਓਲੰਪਿਕਸ ਦੀ ਤਿਆਰੀ ਕਰ ਰਹੇ ਹਨ।
ਸਾਥੀਓ,
ਖੇਲ ਵਿੱਚ ਅੱਗੇ ਵਧਣ ਲਈ ਕਿਸੇ ਵੀ ਖਿਡਾਰੀ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ- ਆਪਣੀ ਫਿਟਨਸ ਨੂੰ ਮੇਨਟੇਨ ਰੱਖਣਾ। ਤੁਸੀਂ ਫਿਟ ਹੋਵੋਂਗੇ, ਤਦ ਸੁਪਰਹਿਟ ਹੋਣਗੇ। ਅਤੇ ਫਿਟਨਸ ਤਾਂ ਜਿਤਨੀ ਖੇਲ ਦੇ ਹੀ ਮੈਦਾਨ ਵਿੱਚ ਜ਼ਰੂਰੀ ਹੁੰਦੀ ਹੈ, ਉਤਨੀ ਹੀ ਜ਼ਿੰਦਗੀ ਦੇ ਮੈਦਾਨ ਵਿੱਚ ਵੀ ਜ਼ਰੂਰੀ ਹੁੰਦੀ ਹੈ। ਇਸ ਲਈ, ਅੱਜ ਖੇਲੋ ਇੰਡੀਆ ਦੇ ਨਾਲ-ਨਾਲ ਦੇਸ਼ ਦੇ ਲਈ ਫਿਟ ਇੰਡੀਆ ਵੀ ਇੱਕ ਬੜਾ ਮਿਸ਼ਨ ਹੈ। ਸਾਡੀ ਫਿਟਨਸ ਵਿੱਚ ਬਹੁਤ ਬੜੀ ਭੂਮਿਕਾ ਸਾਡੇ ਖਾਨ-ਪਾਨ ਦੀ, ਸਾਡੇ ਪੋਸ਼ਣ ਦੀ ਵੀ ਹੁੰਦੀ ਹੈ। ਇਸ ਲਈ, ਮੈਂ ਆਪ ਸਭ ਨਾਲ ਇੱਕ ਐਸੇ ਅਭਿਯਾਨ ਦੀ ਚਰਚਾ ਵੀ ਕਰਨਾ ਚਾਹੁੰਦਾ ਹਾਂ, ਜਿਸ ਦੀ ਸ਼ੁਰੂਆਤ ਤਾਂ ਭਾਰਤ ਨੇ ਕੀਤੀ, ਲੇਕਿਨ ਹੁਣ ਉਹ ਇੱਕ ਗਲੋਬਲ ਕੈਂਪੇਨ ਬਣ ਗਿਆ ਹੈ। ਤੁਸੀਂ ਸੁਣਿਆ ਹੋਵੇਗਾ, ਭਾਰਤ ਦੇ ਪ੍ਰਸਤਾਵ ‘ਤੇ ਯੂਨਾਇਟਿਡ ਨੈਸ਼ਨਸ UN ਵਰ੍ਹੇ 2023 ਨੂੰ ਇੰਟਰਨੈਸ਼ਨਲ ਮਿਲਟ ਈਅਰ ਦੇ ਤੌਰ ‘ਤੇ ਮਨਾ ਰਿਹਾ ਹੈ। ਅਤੇ ਰਾਜਸਥਾਨ ਤਾਂ ਮਿਲਟਸ ਯਾਨੀ, ਮੋਟੇ ਅਨਾਜਾਂ ਦੀ ਇੱਕ ਬੇਹੱਦ ਸਮ੍ਰਿੱਧ ਪਰੰਪਰਾ ਦਾ ਘਰ ਹੈ। ਅਤੇ ਹੁਣ ਦੇਸ਼ਵਿਆਪੀ ਉਸ ਦੀ ਪਹਿਚਾਣ ਬਣੇ ਇਸ ਲਈ ਇਹ ਮੋਟੇ ਅਨਾਜ ਨੂੰ ਸ਼੍ਰੀ ਅੰਨ ਇਸ ਨਾਮ ਨਾਲ ਲੋਕ ਜਾਣਨ ਇਹ ਬਹੁਤ ਜ਼ਰੂਰੀ ਹੈ। ਇਸ ਵਾਰ ਬਜਟ ਵਿੱਚ ਵੀ ਇਸ ਬਾਤ ਦਾ ਉੱਲੇਖ ਕੀਤਾ ਗਿਆ ਹੈ। ਇਹ ਸੁਪਰ ਫੂਡ ਹੈ, ਇਹ ਸ਼੍ਰੀ ਅੰਨ ਹੈ। ਅਤੇ ਇਸ ਲਈ ਰਾਜਸਥਾਨ ਦਾ ਸ਼੍ਰੀ ਅੰਨ-ਬਾਜਰਾ, ਸ਼੍ਰੀ ਅੰਨ-ਜਵਾਰ, ਐਸੇ ਅਨੇਕ ਮੋਟੇ ਅਨਾਜ ਇਹ ਸ਼੍ਰੀ ਅੰਨ ਦੇ ਨਾਲ ਦੇ ਨਾਲ ਹੁਣ ਜੁੜ ਗਏ ਹਨ, ਉਸ ਦੀ ਪਹਿਚਾਣ ਹੈ। ਅਤੇ ਇਹ ਕੌਣ ਨਹੀਂ ਜਾਣਦਾ ਜੋ ਰਾਜਸਥਾਨ ਨੂੰ ਜਾਣਦਾ ਹੈ। ਇਹ ਸਾਡੇ ਸਾਰੇ ਰਾਜਸਥਾਨ ਦਾ ਬਾਜਰੇ ਦਾ ਖਿਚੜਾ ਅਤੇ ਚੂਰਮਾ ਕੀ ਕੋਈ ਭੁੱਲ ਸਕਦਾ ਹੈ ਕੀ? ਮੇਰਾ ਆਪ ਸਾਰੇ ਨੌਜਵਾਨਾਂ ਨੂੰ ਵਿਸ਼ੇਸ਼ ਆਵਾਹਨ (ਸੱਦਾ) ਹੋਵੇਗਾ, ਆਪ ਆਪਣੇ ਖਾਣੇ ਵਿੱਚ ਸ਼੍ਰੀ ਅੰਨ, ਸ਼੍ਰੀ ਅੰਨ ਯਾਨੀ ਕਿ ਮੋਟੇ ਅਨਾਜਾਂ ਨੂੰ ਤਾਂ ਸ਼ਾਮਲ ਕਰੋਂ। ਇਤਨਾ ਹੀ ਨਹੀਂ ਸਕੂਲ, ਕਾਲਜ ਯੁਵਾ ਪੀੜ੍ਹੀ ਵਿੱਚ ਖ਼ੁਦ ਹੀ ਉਸ ਦੇ ਬ੍ਰਾਂਡ ਅੰਬੈਸਡਰ ਬਣ ਕੇ ਲਗ ਪਵੋ।
ਸਾਥੀਓ,
ਅੱਜ ਦਾ ਯੁਵਾ ਕੇਵਲ ਇੱਕ ਖੇਤਰ ਵਿੱਚ ਸਿਮਟ ਕੇ ਨਹੀਂ ਰਹਿਣਾ ਚਾਹੀਦਾ ਹੈ। ਉਹ multi-talented ਵੀ ਹੈ, ਅਤੇ multi-dimensional ਵੀ ਹੈ। ਦੇਸ਼ ਵੀ ਇਸੇ ਲਈ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਦੇ ਲਈ ਕੰਮ ਕਰ ਰਿਹਾ ਹੈ। ਇੱਕ ਪਾਸੇ ਨੌਜਵਾਨਾਂ ਦੇ ਲਈ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ, ਤਾਂ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਵੀ ਪ੍ਰਸਤਾਵ ਇਸ ਬਜਟ ਵਿੱਚ ਕੀਤਾ ਗਿਆ ਹੈ। ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦੇ ਜ਼ਰੀਏ ਵਿਗਿਆਨ, ਇਤਿਹਾਸ, ਸਮਾਜ ਸ਼ਾਸਤਰ, ਸੱਭਿਆਚਾਰਕ ਜਿਹੀਆਂ ਭਾਸ਼ਾਵਾਂ ਹਰ ਵਿਸ਼ੇ ਦੀਆਂ ਕਿਤਾਬਾਂ ਸ਼ਹਿਰ ਤੋਂ ਪਿੰਡ ਤੱਕ, ਹਰ ਪੱਧਰ ‘ਤੇ ਡਿਜੀਟਲ ਉਪਲਬਧ ਹੋਣਗੀਆਂ। ਇਹ ਆਪ ਸਭ ਦੇ ਲਰਨਿੰਗ ਐਕਸਪੀਰੀਐਂਸ ਨੂੰ ਨਵੀਂ ਉਚਾਈ ਦੇਵੇਗਾ, ਸਾਰੇ resources ਤੁਹਾਡੇ ਕੰਪਿਊਟਰ ਅਤੇ ਮੋਬਾਈਲ ‘ਤੇ ਉਪਲਬਧ ਕਰਵਾਉਣਗੇ।
ਸਾਥੀਓ,
ਸਪੋਰਟਸ ਕੇਵਲ ਇੱਕ ਵਿੱਦਿਆ ਹੀ ਨਹੀਂ ਹੈ, ਸਪੋਰਟਸ ਇੱਕ ਬਹੁਤ ਬੜੀ ਇੰਡਸਟ੍ਰੀ ਵੀ ਹੈ। ਸਪੋਰਟਸ ਨਾਲ ਜੁੜੀਆਂ ਚੀਜ਼ਾਂ ਅਤੇ ਸੰਸਾਧਨ ਬਣਾਉਣ ਨਾਲ ਬੜੀ ਸੰਖਿਆ ਵਿੱਚ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ। ਇਹ ਕੰਮ ਜ਼ਿਆਦਾਤਰ ਸਾਡੇ ਦੇਸ਼ ਵਿੱਚ ਲਘੂ ਉਦਯੋਗ MSMEs ਕਰਦੀਆਂ ਹਨ। ਇਸ ਵਾਰ ਬਜਟ ਵਿੱਚ ਸਪੋਰਟਸ ਸੈਕਟਰ ਨਾਲ ਜੁੜੀਆਂ MSMEs ਨੂੰ ਮਜ਼ਬੂਤ ਕਰਨ ਦੇ ਲਈ ਵੀ ਕਈ ਮਹੱਤਵਪੂਰਨ ਐਲਾਨ ਹੋਏ ਹਨ। ਮੈਂ ਤੁਹਾਨੂੰ ਇਹ ਹੋਰ ਯੋਜਨਾ ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਯੋਜਨਾ ਹੈ-ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯਾਨੀ ਪੀਐੱਮ ਵਿਕਾਸ ਯੋਜਨਾ। ਐਸੇ ਲੋਕ ਜੋ ਆਪਣੇ ਹੱਥ ਦੇ ਕੌਸ਼ਲ ਨਾਲ, ਹੱਥ ਦੁਆਰਾ ਚਲਾਏ ਜਾਣ ਵਾਲੇ ਔਜ਼ਾਰਾਂ ਨਾਲ ਸਵੈ-ਰੋਜ਼ਗਾਰ ਕਰਦੇ ਹਨ, ਸਿਰਜਣਾ ਕਰਦੇ ਹਨ, ਨਿਰਮਾਣ ਕਰਦੇ ਹਨ ਉਨ੍ਹਾਂ ਨੂੰ ਇਹ ਯੋਜਨਾ ਬਹੁਤ ਮਦਦ ਕਰੇਗੀ। ਉਨ੍ਹਾਂ ਨੂੰ ਆਰਥਿਕ ਸਹਿਯੋਗ ਤੋਂ ਲੈ ਕੇ ਉਨ੍ਹਾਂ ਦੇ ਲਈ ਨਵੇਂ ਬਜ਼ਾਰ ਬਣਾਉਣ ਤੱਕ, ਹਰ ਤਰ੍ਹਾਂ ਦੀ ਮਦਦ, ਪੀਐੱਮ ਵਿਸ਼ਵਕਰਮਾ ਯੋਜਨਾ ਦੁਆਰਾ ਦਿੱਤੀ ਜਾਵੇਗੀ। ਸਾਡੇ ਨੌਜਵਾਨਾਂ ਦੇ ਲਈ ਇਹ ਵੀ ਰੋਜ਼ਗਾਰ ਦੇ, ਸਵੈ-ਰੋਜ਼ਗਾਰ ਦੇ ਬੜੇ ਅਵਸਰ ਬਣਾਏਗੀ।
ਸਾਥੀਓ,
ਜਿੱਥੇ ਪ੍ਰਯਾਸ ਪੂਰੇ ਮਨ ਨਾਲ ਹੁੰਦੇ ਹਨ, ਉੱਥੇ ਪਰਿਣਾਮ ਵੀ ਸੁਨਿਸ਼ਚਿਤ ਹੁੰਦੇ ਹਨ। ਦੇਸ਼ ਨੇ ਪ੍ਰਯਾਸ ਕੀਤੇ, ਪਰਿਣਾਮ ਅਸੀਂ ਟੋਕੀਓ ਓਲੰਪਿਕਸ ਵਿੱਚ ਦੇਖਿਆ, ਕੌਮਨਵੈਲਥ ਖੇਡਾਂ ਵਿੱਚ ਦੇਖਿਆ। ਜੈਪੁਰ ਮਹਾਖੇਲ ਵਿੱਚ ਵੀ ਆਪ ਸਭ ਦੇ ਪ੍ਰਯਾਸ ਭਵਿੱਖ ਵਿੱਚ ਐਸੇ ਹੀ ਸ਼ਾਨਦਾਰ ਪਰਿਣਾਮ ਦੇਣਗੇ। ਤੁਹਾਡੇ ਤੋਂ ਹੀ ਦੇਸ਼ ਦੇ ਲਈ ਅਗਲੇ ਗੋਲਡ ਅਤੇ ਸਿਲਵਰ ਮੈਡਲਿਸਟ ਨਿਕਲਣ ਵਾਲੇ ਹਨ। ਆਪ ਅਗਰ ਠਾਨ ਲਵੋਗੇ, ਤਾਂ ਓਲੰਪਿਕਸ ਤੱਕ ਵਿੱਚ ਤਿਰੰਗੇ ਦੀ ਸ਼ਾਨ ਵਧਾਓਂਗੇ। ਆਪ ਜਿਸ ਖੇਤਰ ਵਿੱਚ ਜਾਓਗੇ, ਉੱਥੇ ਦੇਸ਼ ਦਾ ਨਾਮ ਰੋਸ਼ਨ ਕਰੋਗੇ। ਮੈਨੂੰ ਵਿਸ਼ਵਾਸ ਹੈ, ਸਾਡੇ ਯੁਵਾ ਦੇਸ਼ ਦੀ ਕਾਮਯਾਬੀ ਨੂੰ ਬਹੁਤ ਅੱਗੇ ਲੈ ਕੇ ਜਾਣਗੇ। ਇਸੇ ਭਾਵਨਾ ਦੇ ਨਾਲ, ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਭਕਾਮਨਾਵਾਂ।
***
ਡੀਐੱਸ/ਵੀਜੇ/ਡੀਕੇ
Jaipur Mahakhel is a celebration of sporting talent! Such efforts increase curiosity towards sports.
— Narendra Modi (@narendramodi) February 5, 2023
https://t.co/7f2DC6eN8V
Events like Khel Mahakumbh help in harnessing sporting talent. pic.twitter.com/ug6KGCSzBk
— PMO India (@PMOIndia) February 5, 2023
राजस्थान की धरती तो अपने युवाओं के जोश और सामर्थ्य के लिए ही जानी जाती है। pic.twitter.com/EVYrER6cOb
— PMO India (@PMOIndia) February 5, 2023
आजादी के इस अमृतकाल में, देश नई परिभाषाएं गढ़ रहा है, नई व्यवस्थाओं का निर्माण कर रहा है। pic.twitter.com/IyiSzzTQwo
— PMO India (@PMOIndia) February 5, 2023
युवा भारत की युवा पीढ़ी के लिए असंभव कुछ भी नहीं है। pic.twitter.com/E1yjZ8KO2F
— PMO India (@PMOIndia) February 5, 2023
सांसद खेल महाकुंभ की वजह से देश की हजारों नई प्रतिभाएं उभरकर सामने आ रही हैं। pic.twitter.com/q1MpVZJkly
— PMO India (@PMOIndia) February 5, 2023
We are encouraging youngsters to pursue career in sports. Initiatives like TOPS is benefitting the youngsters to prepare for major sporting events. pic.twitter.com/Cpr2YYLJ06
— PMO India (@PMOIndia) February 5, 2023
भारत के प्रस्ताव पर यूनाइटेड नेशंस वर्ष 2023 को इंटरनेशनल मिलेट ईयर के तौर पर मना रहा है। pic.twitter.com/LHCV9xhdqn
— PMO India (@PMOIndia) February 5, 2023
देश युवाओं के सर्वांगीण विकास के लिए काम कर रहा है। pic.twitter.com/0XOUGU3Zqg
— PMO India (@PMOIndia) February 5, 2023
आजादी के इस अमृतकाल में देश नई परिभाषाएं गढ़ने के साथ नई व्यवस्थाओं का भी निर्माण कर रहा है। पहली बार खेलों को सरकारी चश्मे से नहीं, बल्कि खिलाड़ियों की नजर से देखा जा रहा है। pic.twitter.com/n0nLKoqTUp
— Narendra Modi (@narendramodi) February 5, 2023
सांसद खेल महाकुंभ से लेकर जयपुर महाखेल जैसे आयोजनों से देश की हजारों नई प्रतिभाएं उभरकर सामने आ रही हैं। यह सब इसलिए संभव हो पा रहा है, क्योंकि अब खिलाड़ियों को पहले की तरह मुश्किलों का सामना नहीं करना पड़ता। pic.twitter.com/symiLe0zrb
— Narendra Modi (@narendramodi) February 5, 2023
आप फिट होंगे, तभी सुपरहिट होंगे!
— Narendra Modi (@narendramodi) February 5, 2023
इसके लिए युवा खिलाड़ियों से मेरा एक विशेष आग्रह… pic.twitter.com/I40JrSEsKu
स्पोर्ट्स केवल एक विधा ही नहीं, बल्कि एक इंडस्ट्री भी है। इसे देखते हुए स्पोर्ट्स सेक्टर से जुड़ी MSMEs को मजबूत बनाने के लिए नए बजट में कई महत्वपूर्ण कदम उठाए गए हैं। इससे बड़ी संख्या में रोजगार के अवसर भी बनेंगे। pic.twitter.com/waQQl4WKdm
— Narendra Modi (@narendramodi) February 5, 2023