Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹਰਿਆਣਾ ਸਵਰਣ ਜਯੰਤੀ ਸਮਾਗਮ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਹਰਿਆਣਾ ਸਵਰਣ ਜਯੰਤੀ ਸਮਾਗਮ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਹਰਿਆਣਾ ਸਵਰਣ ਜਯੰਤੀ ਸਮਾਗਮ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਅੱਜ ਹਰਿਆਣਾ ਆਪਣੀ ਸਵਰਣ ਜਯੰਤੀ ਦੀ ਸ਼ੁਰੂਆਤ ਕਰ ਰਿਹਾ ਹੈ। ਅਜਿਹੇ ਮਹੱਤਵਪੂਰਨ ਅਵਸਰ ‘ਤੇ ਸਾਰੇ ਹਰਿਆਣਾ ਵਾਸੀਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਜਿਵੇਂ ਮੁੱਖ ਮੰਤਰੀ ਜੀ ਨੇ ਦੱਸਿਆ ਕਿ ਸਵਰਣ ਜਯੰਤੀ ਦਾ ਅਵਸਰ ਨਾ ਕਿਸੇ ਦਲ ਦਾ ਹੈ, ਨਾ ਕਿਸੇ ਸਰਕਾਰ ਦਾ ਹੈ; ਇਹ ਅਵਸਰ ਹਰ ਇੱਕ ਹਰਿਆਣਵੀ ਦਾ ਹੈ।

ਵਿਅਕਤੀ ਦੇ ਜੀਵਨ ਵਿੱਚ ਵੀ ਵਰ੍ਹੇਗੰਢ ਮਨਾਉਣਾ, ਕੁਝ ਵਿਸ਼ੇਸ਼ ਅਵਸਰਾਂ ਨੂੰ ਮਨਾਉਣਾ, ਵਿਅਕਤੀ ਨੂੰ ਨਵੇਂ ਸੰਕਲਪ ਲੈਣ ਦੀ ਪ੍ਰੇਰਣਾ ਦਿੰਦਾ ਹੈ। ਉਸ ਪ੍ਰਕਾਰ ਹੀ ਸਮਾਜ ਨੂੰ ਅਤੇ ਰਾਜ ਨੂੰ ਇਸ ਪ੍ਰਕਾਰ ਦੇ ਅਵਸਰ ਕੁਝ ਨਵਾਂ ਕਰਨ ਦਾ ਸੰਕਲਪ ਕਰਨ ਲਈ ਪ੍ਰੇਰਣਾ ਦਿੰਦੇ ਹਨ।

ਇਸ ਸਵਰਣ ਜਯੰਤੀ ਦੇ ਸਮੇਂ ਮੈਂ ਸਾਰੇ ਹਰਿਆਣਾ ਵਾਸੀਆਂ ਨੂੰ ਪ੍ਰਾਰਥਨਾ ਕਰਾਂਗਾ ਕਿ 1996 ਵਿੱਚ ਹਰਿਆਣਾ ਬਣਾਉਣ ਲਈ ਜੋ ਗੱਲਾਂ ਰੱਖੀਆਂ ਗਈਆਂ ਹੋਣ, ਜੋ ਅੰਦੋਲਨ ਚਲਾਏ ਗਏ ਹੋਣ, ਜੋ ਵਿਚਾਰ ਪੇਸ਼ ਕੀਤੇ ਗਏ ਹੋਣ, ਉਸ ਸਮੇਂ ਦੇ ਅਖ਼ਬਾਰ ਹੋਣ, ਉਸ ਸਮੇਂ ਦੀਆਂ ਜਾਣਕਾਰੀਆਂ ਹੋਣ, ਇੱਕ ਵਾਰ ਉਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਹਰ ਹਰਿਆਣਵੀ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਮਕਸਦ ਨਾਲ ਚਲੇ ਸਾਂ, ਕਿਸ ਰਸਤੇ ‘ਤੇ ਚਲੇ ਸਾਂ, ਕਿਸ ਮੰਜ਼ਿਲ ਨੂੰ ਪਾਉਣ ਲਈ ਨਿਕਲੇ ਸਾਂ, ਕਿਥੇ ਤੱਕ ਪਹੁੰਚੇ ਹਨ, ਅਜੇ ਹੋਰ ਕਿੰਨਾ ਚਲਣਾ ਪਏਗਾ, ਜਲਦੀ ਤੋਂ ਜਲਦੀ ਪਹੁੰਚਣ ਲਈ ਕੀ ਕਰ ਸਕਦੇ ਹਾਂ, ਇਹ ਲੇਖਾ ਜੋਖਾ ਕਰਨ ਦਾ ਵੀ ਸਮਾਂ ਹੁੰਦਾ ਹੈ।

ਬੀਤੇ ਹੋਏ 50 ਸਾਲ ਦਾ ਗੌਰਵ ਗੀਤ, ਬੀਤੇ ਹੋਏ 50 ਸਾਲ ਦਾ ਹਰ ਕਿਸੇ ਦਾ ਯਤਨ-ਮਿਹਨਤ, ਸੰਕਲਪ; ਉਸ ਨੇ ਅੱਜ ਹਰਿਆਣਾ ਨੂੰ ਇੱਥੇ ਪਹੁੰਚਾਇਆ ਹੈ। ਪਰ ਅੱਜ ਤੋਂ 10 ਸਾਲ ਪਹਿਲਾਂ ਜਿਸ ਗਤੀ ਨਾਲ ਚਲਦੇ ਸਾਂ, ਗੱਲ ਚਲ ਸਕਦੀ ਸੀ। ਪਿੰਡ ਵਿੱਚ ਖਾਟ ‘ਤੇ ਬੈਠ ਕੇ, ਹਲਕੇ-ਫੁਲਕੇ ਚੁਟਕਲਿਆਂ ਦੇ ਵਿਚਕਾਰ ਹਰਿਆਣਾ ਦਾ ਵਿਅਕਤੀ ਬਹੁਤ ਸਹੀ ਗੱਲਾਂ ਦੱਸਣ ਦੀ ਤਾਕਤ ਰੱਖਦਾ ਹੈ। ਉਹ ਭਲੀਭਾਂਤ ਆਪਣੀ ਪੇਂਡੂ ਭਾਸ਼ਾ ਵਿੱਚ ਬਹੁਤ ਗਹਿਰੀਆਂ ਗੱਲਾਂ ਦੱਸ ਦਿੰਦਾ ਹੈ।

ਮੇਰੀ ਖੁਸ਼ਕਿਸਮਤੀ ਰਹੀ ਹੈ ਧਰਤੀ ‘ਤੇ ਤੁਹਾਡੇ ਲੋਕਾਂ ਦੇ ਵਿਚਕਾਰ ਸਾਲਾਂ ਤੱਕ ਕੰਮ ਕਰਨ ਦੀ, ਅਤੇ ਇਸ ਲਈ ਮੈਂ ਭਲੀਭਾਂਤ ਇਨ੍ਹਾਂ ਗੱਲਾਂ ਤੋਂ ਜਾਣੂੰ ਹਾਂ। ਹਰਿਆਣਾ ਬੇਸ਼ੱਕ ਇੱਕ ਛੋਟਾ ਜਿਹਾ ਪ੍ਰਦੇਸ਼ ਹੋਵੇ, ਪਰ ਜੀਵਨ ਦਾ ਕੋਈ ਖੇਤਰ ਅਜਿਹਾ ਨਹੀਂ ਹੋਏਗਾ ਕਿ ਜਿਸ ਵਿੱਚ ਹਰਿਆਣਾ ਦੇ ਵਿਅਕਤੀ ਦੇ ਪਸੀਨੇ ਦੀ ਮਹਿਕ ਨਾ ਹੋਵੇ। ਵੈਸੇ ਤਾਂ ਲਗਦਾ ਹੈ ਹਰਿਆਣਾ ਦੇ ਲੋਕ ਜ਼ਿਆਦਾਤਰ ਖੇਤੀ ਕਰਨ ਵਾਲੇ ਹਨ, ਪਰ ਹਰਿਆਣਾ ਦੇ ਲੋਕ ਜਿੱਥੇ ਵਪਾਰ ਵਿੱਚ ਪਹੁੰਚੇ ਹਨ, ਅਤੇ ਹਿੰਦੁਸਤਾਨ ਦੇ ਕਈ ਰਾਜਾਂ ਵਿੱਚ ਹਨ, ਉਨ੍ਹਾਂ ਨੇ ਵਪਾਰ ਵਿੱਚ ਵੀ ਆਪਣਾ ਲੋਹਾ ਮਨਵਾ ਲਿਆ ਹੈ।

ਲੋਕਾਂ ਨੂੰ ਲਗਦਾ ਹੈ ਕਿ ਹਰਿਆਣਾ ਦੇ ਲੋਕ ਪਿੰਡਾਂ ਵਿੱਚ ਖੇਤੀ ਕਰਦੇ ਹਨ, ਪਰ ਇਸ ਦੇਸ਼ ਦੇ ਹਰ ਦਸ ਜਵਾਨਾਂ ਵਿੱਚੋਂ ਸੈਨਾ ਵਿੱਚ ਇੱਕ ਜਵਾਨ ਹਰਿਆਣਾ ਦਾ ਹੁੰਦਾ ਹੈ। ਕੋਈ ਇਲਾਕਾ ਅਜਿਹਾ ਨਹੀਂ ਹੋਏਗਾ ਜਿੱਥੇ ਹਰਿਆਣਾ ਵਾਲਿਆਂ ਨੇ ਦੇਸ਼ ਲਈ ਬਲੀਦਾਨ ਦੀ ਕੋਈ ਉੱਤਮ ਤੋਂ ਉੱਤਮ ਆਪਣੀ ਪਛਾਣ ਨਾ ਕਰਵਾਈ ਹੋਵੇ। ਅਤੇ ਹਰਿਆਣਾ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਸਵਾਮੀ ਦਯਾਨੰਦ ਸਰਸਵਤੀ ਦਾ ਪ੍ਰਭਾਵ ਹਰਿਆਣਾ ਵਿੱਚ ਬਹੁਤ ਗਹਿਰਾ ਹੈ। ਤੁਹਾਨੂੰ ਸੈਂਕੜੇ ਪਰਿਵਾਰ ਮਿਲਣਗੇ ਜਿੱਥੇ ਅੱਜ ਵੀ ਸਵਾਮੀ ਦਯਾਨੰਦ ਸਰਸਵਤੀ ਜੀ ਨੂੰ ਯਾਦ ਕਰਦੇ ਹੀ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਅਤੇ ਇਹ ਹੀ ਧਰਤੀ ਹੈ ਜਿਸ ‘ਤੇ ਅਨੇਕ ਮਹਾਪੁਰਸ਼ਾਂ ਦੇ ਨਾਮਾਂ ਦੀ ਛਾਂ ਹੈ।

ਦੁਨੀਆ ਵਿੱਚ ਸ਼ਾਇਦ ਯੁੱਧ ਤਾਂ ਬਹੁਤ ਹੋਏ ਹੋਣਗੇ, ਪਰ ਸ਼ਾਇਦ ਹੀ ਦੁਨੀਆ ਵਿੱਚ ਕੋਈ ਅਜਿਹਾ ਯੁੱਧ ਹੋਏਗਾ ਕਿ ਜਿੱਥੇ ਯੁੱਧ ਦੀ ਭੂਮੀ ‘ਤੇ ਜੀਵਨ-ਮੌਤ ਦੀ ਖੇਡ ਚਲਦੀ ਹੋਵੇ, ਉੱਥੇ ਹੀ ਜੀਵਨ ਦੇ ਆਦਰਸ਼ਾਂ ਦੀ ਉੱਤਮ ਤੋਂ ਉੱਤਮ ਅਤੇ ਹਜ਼ਾਰਾਂ ਸਾਲ ਤੱਕ ਮਾਰਗਦਰਸ਼ਨ ਕਰੇ, ਅਜਿਹੀ ਗੀਤਾ ਦੀ ਰਚਨਾ ਯੁੱਧ ਭੂਮੀ ਵਿੱਚ ਹੋਈ ਹੋਵੇ। ਇਹ ਬੇਜੋੜ ਘਟਨਾ ਹੈ, ਨਹੀਂ ਤਾਂ ਚਿੰਤਨ-ਧਿਆਨ ਸ਼ਾਂਤ ਕੋਨੇ ਵਿੱਚ, ਅੰਦਰ ਡੁੱਬਣ ਤੋਂ ਬਾਅਦ ਕੋਈ ਗੱਲ ਨਿਕਲਦੀ ਹੈ, ਪਰ ਯੁੱਧ ਭੂਮੀ ਦੀ ਵਿਸ਼ੇਸ਼ਤਾ ਦੇਖੋ, ਯੁੱਧ ਦੇ ਮੈਦਾਨ ਵਿੱਚ ਵੀ ਜੀਵਨ ਦੇ ਆਦਰਸ਼ਾਂ ਦਾ ਦਰਸ਼ਨ ਪਰੋਸਿਆ ਜਾ ਸਕਦਾ ਹੈ, ਅਜਿਹੀ ਇਹ ਧਰਤੀ ਹੈ। ਪਰ ਜਿਸ ਦੀ ਜਿੰਨੀ ਮਹਾਨਤਾ ਹੈ, ਉੰਨੀਆਂ ਹੀ ਉਸ ਦੀਆਂ ਮਹਾਨ ਜ਼ਿੰਮੇਵਾਰੀਆਂ ਵੀ ਹਨ। ਮੈਨੂੰ ਹਮੇਸ਼ਾ ਇੱਕ ਗੱਲ ਦੀ ਟੀਸ ਰਹਿੰਦੀ ਸੀ ਕਿ ਅਜਿਹਾ ਸੰਸਕਾਰੀ ਪ੍ਰਦੇਸ਼, ਅਜਿਹਾ ਸਮਰੱਥਾਵਾਨ ਪ੍ਰਦੇਸ਼, ਹਰ ਸਮੇਂ ਨਵੀਆਂ ਗੱਲਾਂ ਨੂੰ ਸਵੀਕਾਰ ਕਰਨ ਵਾਲਾ ਪ੍ਰਦੇਸ਼, ਕੀ ਕਾਰਨ ਹੈ ਕਿ ਮਾਂ ਦੇ ਗਰਭ ਵਿੱਚ ਹੀ ਬੇਟੀਆਂ ਨੂੰ ਮਾਰ ਦਿੱਤਾ ਜਾਂਦਾ ਹੈ?

ਮੈਂ ਮਨੋਹਰ ਲਾਲ ਜੀ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ, ਮੈਂ ਹਰਿਆਣਾ ਦੇ ਲੋਕਾਂ ਦਾ ਵੀ ਅਭਿਨੰਦਨ ਕਰਨਾ ਚਾਹੁੰਦਾ ਹਾਂ, ਜਦੋਂ ਮੈਂ ਬੇਟੀ ਬਚਾਓ, ਬੇਟੀ ਪੜ੍ਹਾਓ ਲਈ ਹਰਿਆਣਾ ਦੀ ਜਨਤਾ ਤੋਂ ਬੇਟੀਆਂ ਦੇ ਜੀਵਨ ਦੀ ਰੱਖਿਆ ਦੀ ਭੀਖ ਮੰਗੀ ਸੀ। ਅਤੇ ਅੱਜ ਮੈਂ ਸੰਤੁਸ਼ਟੀ ਨਾਲ ਕਹਿ ਸਕਦਾ ਹਾਂ ਕਿ ਹਰਿਆਣਾ ਦੇ ਲੋਕਾਂ ਨੇ ਇਸ ਭਾਵਨਾ ਦਾ ਆਦਰ ਕੀਤਾ। ਅੱਜ ਪੂਰੇ ਦੇਸ਼ ਵਿੱਚ gender ratio ਦੀ ਸਥਿਤੀ ਵਿੱਚ ਜੋ ਸੁਧਾਰ ਲਿਆਉਣ ਵਿੱਚ ਤੇਜ ਗਤੀ ਨਾਲ ਕੋਈ ਸੁਧਾਰ ਲਿਆ ਰਿਹਾ ਹੈ, ਤਾਂ ਉਹ ਹਰਿਆਣਾ ਪ੍ਰਦੇਸ਼ ਲਿਆ ਰਿਹਾ ਹੈ।

ਮੈਂ ਉਨ੍ਹਾਂ ਮਾਵਾਂ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਬਹੂ ਦੇ ਗਰਭ ਵਿੱਚ ਜੋ ਬੱਚੀ ਸੀ, ਸੱਸ ਦੇ ਨਾਤੇ, ਮਾਂ ਦੇ ਨਾਤੇ, ਉਸ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਮੈਂ ਉਨ੍ਹਾਂ ਬਜ਼ੁਰਗਾਂ ਦਾ ਆਦਰ ਕਰਦਾ ਹਾਂ, ਜਿਹੜੇ ਹਰਿਆਣਾ ਵਿੱਚ ਹੁਣ ਬੇਟੀ ਨੂੰ ਮਰਨ ਨਹੀਂ ਦੇਣਗੇ, ਮਾਰਨ ਨਹੀਂ ਦੇਣਗੇ, ਇਸ ਸੰਕਲਪ ਨੂੰ ਲੈ ਕੇ ਸਥਿਤੀ ਸੁਧਾਰਨ ਲਈ ਅਗਵਾਈ ਕੀਤੀ ਹੈ। ਸਮਾਜ ਦੇ ਹਰ ਵਰਗ ਨੂੰ ਮੇਰੇ ਲਈ ਸਵਰਣ ਜਯੰਤੀ ਦਾ ਅਵਸਰ ਹਰਿਆਣਾ ਦੇ ਇਨ੍ਹਾਂ ਸਾਰੇ ਬਜ਼ੁਰਗਾਂ ਦਾ, ਵੱਡਿਆਂ ਦਾ, ਸਿਰ ਝੁਕਾ ਕੇ ਨਮਨ ਕਰਨ ਦਾ ਮੇਰੇ ਲਈ ਅਵਸਰ ਹੈ। ਅਤੇ ਇਹ ਹਰਿਆਣਾ ਦੀਆਂ ਤਾਂ ਬੇਟੀਆਂ ਹਨ, ਜੋ ਸਿਰਫ ਹਰਿਆਣਾ ਦੀ ਨਹੀਂ, ਪੂਰੇ ਹਿੰਦੁਸਤਾਨ ਦੀ ਆਨ-ਬਾਨ-ਸ਼ਾਨ ਬਣੀਆਂ ਹੋਈਆਂ ਹਨ। ਇਸ ਸਵਰਣ ਜਯੰਤੀ ਵਿੱਚ ਹਰ ਹਰਿਆਣਵੀ ਸੰਕਲਪ ਕਰੇ ਕਿ ਬੇਟੀ ਬਚਾਉਣ ਦੇ ਮਾਮਲੇ ਵਿੱਚ ਹੁਣ ਹਰਿਆਣਾ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਜਾਏਗੀ, ਨਾ ਬੱਚੀ ਨੂੰ ਮਾਰਨ ਦਿੱਤਾ ਜਾਏਗਾ, ਬੱਚੀਆਂ ਨੂੰ ਜਨਮ ਦੇਣ ਦੇ ਅਧਿਕਾਰ ਦੀ ਸੁਰੱਖਿਆ ਹਰ ਹਰਿਆਣਵੀ ਕਰੇਗਾ। ਇਸ ਤੋਂ ਵੱਡਾ ਸਵਰਣ ਜਯੰਤੀ ਦਾ ਕੋਈ ਅਵਸਰ ਨਹੀਂ ਹੋ ਸਕਦਾ ਹੈ।

ਮੈਂ ਅੱਜ ਸ਼੍ਰੀਮਾਨ ਮਨੋਹਰ ਲਾਲ ਜੀ ਦੀ ਸਰਕਾਰ ਨੂੰ ਇਸ ਗੱਲ ਲਈ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਅੱਜ ਕੁਝ ਜ਼ਿਲ੍ਹੇ open defecation free ਐਲਾਨੇ ਹਨ। ਤੁਸੀਂ ਕਲਪਨਾ ਕਰੋ 21ਵੀਂ ਸਦੀ ਦੇ ਡੇਢ ਦਹਾਕੇ ਤਾਂ ਲੰਘ ਚੁੱਕੇ ਹਨ, ਅਤੇ ਅੱਜ ਵੀ ਸਾਡੀਆਂ ਮਾਵਾਂ, ਭੈਣਾਂ ਨੂੰ ਪਿੰਡਾਂ ਵਿੱਚ ਖੁੱਲ੍ਹੇ ਵਿੱਚ ਪਖਾਨੇ ਲਈ ਜਾਣਾ ਪਏ, ਇਸ ਤੋਂ ਵੱਡੀ ਸ਼ਰਮਿੰਦਗੀ ਦੀ ਗੱਲ ਕੀ ਹੋ ਸਕਦੀ ਹੈ। ਅਤੇ ਉਹ ਸ਼ਰਮ ਦੇ ਮਾਰੇ ਜਾਂ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਜਾਂਦੀਆਂ ਹਨ ਪਖਾਨੇ ਲਈ, ਜਾਂ ਤਾਂ ਸੂਰਜ ਛਿਪਣ ਦਾ ਇੰਤਜ਼ਾਰ ਕਰਦੀਆਂ ਹਨ। ਕਿੰਨਾ ਹੀ ਦਰਦ ਕਿਉਂ ਨਾ ਹੋਵੇ ਪੂਰਾ ਦਿਨ ਸ਼ਰਮ ਦੇ ਮਾਰੇ ਕਿਧਰੇ ਜਾ ਨਹੀਂ ਸਕਦੀਆਂ, ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ ਅਤੇ ਇਸ ਲਈ ਮੈਂ ਹਰਿਆਣਾ ਵਾਲਿਆਂ ਤੋਂ ਉਮੀਦ ਕਰਦਾ ਹਾਂ, ਮੈਂ ਹਰਿਆਣਾ ਸਰਕਾਰ ਨੂੰ ਅਭਿਨੰਦਨ ਦਿੰਦੇ ਹੋਏ ਕਹਿੰਦਾ ਹਾਂ ਕਿ ਹੁਣ ਸਾਡੇ ਪਿੰਡ ਵਿੱਚ ਕਿਧਰੇ ਵੀ, ਕਿਸੇ ਨੂੰ ਵੀ ਖੁੱਲ੍ਹੇ ਵਿੱਚ ਪਖਾਨਾ ਜਾਣ ਲਈ ਮਜਬੂਰ ਨਹੀਂ ਹੋਣਾ ਪਏਗਾ। ਹੋ ਸਕੇ ਤਾਂ ਇਸ ਸਮੇਂ ਸਾਨੂੰ ਇਸ ਸਵਰਣ ਜਯੰਤੀ ਵਿੱਚ ਪੂਰੇ ਹਰਿਆਣਾ ਰਾਜ ਨੂੰ open defecation free ਕਰ ਦੇਣਾ ਚਾਹੀਦਾ ਹੈ, ਖੁੱਲ੍ਹੇ ਵਿੱਚ ਹੋਣ ਵਾਲੇ ਪਖਾਨੇ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ, ਅਤੇ ਮੈਨੂੰ ਵਿਸ਼ਵਾਸ ਹੈ ਹਰਿਆਣਾ ਇਹ ਕਰ ਸਕਦਾ ਹੈ, ਕਰ ਸਕਦਾ ਹੈ।

ਅੱਜ ਹਰਿਆਣਾ ਨੇ ਪੂਰੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਮੈਂ ਇਸ ਲਈ ਮੁੱਖ ਮੰਤਰੀ ਜੀ ਦਾ, ਉਨ੍ਹਾਂ ਦੀ ਪੂਰੀ ਟੀਮ ਦਾ ਦਿਲ ਤੋਂ ਅਭਿਨੰਦਨ ਕਰਦਾ ਹਾਂ। ਉਨ੍ਹਾਂ ਨੇ ਕੈਰੋਸੀਨ free ਕੁਝ ਜ਼ਿਲ੍ਹੇ ਬਣਾਏ ਜਿਨ੍ਹਾਂ ਵਿੱਚ ਅੱਠ, ਅੱਠ ਜ਼ਿਲ੍ਹੇ ਕੈਰੋਸੀਨ ਤੋਂ ਮੁਕਤ ਹੋ ਗਏ। ਹੁਣ ਇਹ ਸਮਝ ਨਹੀਂ ਆ ਰਿਹਾ ਸੀ ਕਿ ਬਿਜਲੀ ਆ ਗਈ ਹੈ, ਘਰ ਵਿੱਚ ਗੈਸ ਦਾ ਕੁਨੈਕਸ਼ਨ ਹੈ, ਗੈਸ ਦਾ ਸਿਲੰਡਰ ਹੈ ਫਿਰ ਵੀ ਕੈਰੋਸੀਨ ਦਾ ਕੋਟਾ ਵੀ ਚਲ ਰਿਹਾ ਹੈ। ਉਹ ਤਾਂ ਕੈਰੋਸੀਨ ਲੈ ਨਹੀਂ ਰਿਹਾ ਹੈ, ਕੋਈ ਹੋਰ ਲੈ ਜਾਂਦਾ ਹੈ। ਕਈ ਵਿਚੋਲੀਏ, ਕਈ ਦਲਾਲ, ਉਸ ਦੀ ਕਾਲਾਬਜ਼ਾਰੀ ਦੇ ਖੇਡ ਵਿੱਚ ਡੁੱਬੇ ਹੋਏ ਹਨ। ਅਤੇ ਉਹ ਕੈਰੋਸੀਨ ਨੂੰ ਡੀਜ਼ਲ ਵਿੱਚ ਮਿਲਾ ਦਿੰਦੇ ਹਨ, vehicle ਉਸ ਨਾਲ ਚਲਦੇ ਹਨ, ਵਾਤਾਵਰਣ ਦਾ ਨੁਕਸਾਨ ਕਰਦੇ ਹਨ, ਵਿਦੇਸ਼ੀ ਮੁਦਰਾ ਦਾ ਨੁਕਸਾਨ ਹੋ ਰਿਹਾ ਹੈ।

ਮੈਂ ਪੂਰੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੂੰ ਤਾਕੀਦ ਕੀਤੀ ਹੈ ਕਿ ਤੁਸੀਂ ਇਹ ਜੋ ਵੀ ਕੈਰੋਸੀਨ ਬਚਾਓਗੇ, ਉਸ ਨਾਲ ਜਿੰਨੇ ਪੈਸੇ ਬਚਣਗੇ, ਉਸ ਤੋਂ ਜ਼ਿਆਦਾ ਪੈਸੇ ਮੈਂ ਤੁਹਾਨੂੰ ਦੇ ਦਵਾਂਗਾ, ਪਰ ਬਚਾਓ। ਅੱਜ ਹਰਿਆਣਾ ਨੇ ਅੱਠ ਜ਼ਿਲ੍ਹੇ ਪੂਰੀ ਤਰ੍ਹਾਂ kerosene free ਕਰ ਦਿੱਤੇ ਅਤੇ ਮੈਨੂੰ ਦੱਸਿਆ ਗਿਆ ਕਿ ਮਾਰਚ ਮਹੀਨੇ ਤੱਕ ਪੂਰੇ ਹਰਿਆਣਾ ਨੂੰ ਕੈਰੋਸੀਨ ਦੇ ਇਹ ਜੋ ਗੋਰਖ ਧੰਦੇ ਚਲ ਰਹੇ ਸਨ, ਉਸ ਤੋਂ ਮੁਕਤ ਕਰ ਦਿੱਤਾ ਜਾਏਗਾ। ਸਵਰਣ ਜਯੰਤੀ ਦਾ ਕੀ ਇਸ ਤੋਂ ਵੱਡਾ ਅਵਸਰ ਹੋ ਸਕਦਾ ਹੈ।

ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਵਰਣ ਜਯੰਤੀ ਦਾ ਇਹ ਅਵਸਰ ਸਰਕਾਰੀ ਪ੍ਰੋਗਰਾਮ ਨਹੀਂ ਬਣਾਇਆ ਗਿਆ ਹੈ। ਇਸ ਨੂੰ ਜਨਤਾ ਦਾ ਇੱਕ ਸੰਕਲਪ ਦਾ ਪਰਵ ਬਣਾ ਦਿੱਤਾ ਗਿਆ ਹੈ। ਜਨ ਸ਼ਮੂਲੀਅਤ ਨਾਲ ਹਰਿਆਣਾ ਕਿਵੇਂ ਅੱਗੇ ਵਧੇ, ਹਰ ਹਰਿਆਣਵੀ ਕੁਝ ਨਾ ਕੁਝ ਯੋਗਦਾਨ ਕਰੇ। ਮੇਰੇ ਹਰਿਆਣਾ ਦੇ ਪਿਆਰੇ ਭਾਈਓ-ਭੈਣੋਂ, ਇਸ ਸਵਰਣ ਜਯੰਤੀ ਦੇ ਅਵਸਰ ‘ਤੇ ਜੇਕਰ ਹਰਿਆਣਾ ਦਾ ਨਾਗਰਿਕ ਇੱਕ ਕਦਮ ਅੱਗੇ ਵਧੇ, ਇੱਕ ਕਦਮ ਤਾਂ ਹਰਿਆਣਾ ਢਾਈ ਕਰੋੜ ਕਦਮ ਅੱਗੇ ਵਧ ਸਕਦਾ ਹੈ। ਇੱਕ ਹਰਿਆਣਵੀ ਇੱਕ ਕਦਮ ਅੱਗੇ ਵਧੇ ਤਾਂ ਹਰਿਆਣਾ ਢਾਈ ਕਦਮ ਅੱਗੇ ਵਧ ਸਕਦਾ ਹੈ। ਜੇਕਰ ਇੱਕ ਵਾਰ ਹਰਿਆਣਾ ਢਾਈ ਕਰੋੜ ਕਦਮ ਅੱਗੇ ਵਧ ਜਾਏ ਇਸ ਸਵਰਣ ਜਯੰਤੀ ਵਿੱਚ, ਤਾਂ ਹਿੰਦੁਸਤਾਨ ਵਿੱਚ ਕਿਸੇ ਰਾਜ ਵਿੱਚ ਦਮ ਹੈ ਜੋ ਹਰਿਆਣਾ ਤੋਂ ਅੱਗੇ ਨਿਕਲ ਸਕੇ?

ਕੀ ਹਰਿਆਣਾ ਦੇ ਲੋਕਾਂ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ? ਸਾਨੂੰ ਹਰਿਆਣਾ ਨੂੰ ਨੰਬਰ ਇੱਕ ਬਣਾਉਣਾ ਚਾਹੀਦਾ ਹੈ ਕਿ ਨਹੀਂ ਬਣਾਉਣਾ ਚਾਹੀਦਾ? ਸਾਡੀ ਜੋ ਸਮਰੱਥਾ ਹੈ ਉਸ ਵਿੱਚ ਤਾਂ ਅਸੀਂ ਅੱਗੇ ਹਾਂ, ਪਰ ਬਹੁਤ ਸ਼ਕਤੀਆਂ ਅਜਿਹੀਆਂ ਹਨ, ਜਿਸ ਨੂੰ ਅਜੇ ਅਸੀਂ ਪਛਾਣ ਨਹੀਂ ਸਕੇ ਹਨ, ਆਪਣੀਆਂ ਉਨ੍ਹਾਂ ਸ਼ਕਤੀਆਂ ਨੂੰ ਪਛਾਣੋ, ਅਤੇ ਅਸੀਂ, ਸਿਰਫ ਅਸੀਂ ਅੱਗੇ ਵਧੀਏ; ਅਜਿਹਾ ਨਹੀਂ ਹੈ, ਇਹ ਦਿੱਲੀ, ਉਸ ਦੇ ਚਾਰੋਂ ਤਰਫ਼ ਤੁਸੀਂ ਹੀ ਤਾਂ ਹਨ, ਅਤੇ ਜੇਕਰ ਤੁਸੀਂ ਅੱਗੇ ਵਧੋਗੇ ਤਾਂ ਦਿੱਲੀ ਪਿੱਛੇ ਥੋੜ੍ਹੀ ਰਹਿ ਜਾਏਗੀ। ਤੁਹਾਡੀ ਤਾਕਤ ਦਾ ਲਾਭ, ਦਿੱਲੀ ਵੀ ਅੱਗੇ ਵਧ ਜਾਏਗਾ। ਅਤੇ ਜੇਕਰ ਦਿੱਲੀ ਅੱਗੇ ਵਧਦਾ ਹੈ ਤਾਂ ਦੇਸ਼ ਦੀ ਰਾਜਧਾਨੀ ਹੈ, ਹਿੰਦੁਸਤਾਨ ਨੂੰ ਅੱਗੇ ਵਧਣ ਦਾ ਅਵਸਰ ਦੇਣ ਦੀ ਤਾਕਤ, ਇਹ ਹਰਿਆਣਾ ਵਿੱਚ ਹੈ।

ਭੂਗੋਲਿਕ ਰੂਪ ਤੋਂ ਤੁਸੀਂ ਅਜਿਹੇ ਸਥਾਨ ‘ਤੇ ਹੋ, ਜਿੱਥੋਂ ਤੁਸੀਂ ਦੇਸ਼ ਨੂੰ ਤਾਕਤ ਦੇ ਸਕਦੇ ਹੋ। ਅਤੇ ਇਸ ਲਈ ਇਹ ਸਵਰਣ ਜਯੰਤੀ ਦਾ ਅਵਸਰ ਉਨ੍ਹਾਂ ਨਵੇਂ ਸੀਮਾ- ਚਿੰਨ੍ਹਾਂ ਨੂੰ ਪਾਰ ਕਰਨ ਵਾਲਾ ਬਣੇ, ਆਮ ਨਾਗਰਿਕ ਲਈ ਸੰਕਲਪ ਦਾ ਬਣੇ, ਤਬਦੀਲੀ ਸਾਡੇ ਪਿੰਡ ਤੋਂ ਹੋਵੇ, ਤਬਦੀਲੀ ਸਾਡੇ ਇਲਾਕੇ ਤੋਂ ਹੋਵੇ, ਅਤੇ ਉਸ ਦਾ ਨਤੀਜਾ ਸੰਪੂਰਨ ਹਰਿਆਣਾ ਦੀ ਤਬਦੀਲੀ ਤੋਂ ਪ੍ਰਭਾਵਿਤ ਕਰਨ ਵਾਲਾ ਹੋਵੇ। ਜੇਕਰ ਇਸ ਭਾਵ ਨੂੰ ਲੈ ਕੇ ਇਸ ਸਵਰਣ ਜਯੰਤੀ ਨੂੰ ਅਸੀਂ ਮਨਾਵਾਂਗੇ, ਅਨੇਕ ਪ੍ਰੋਗਰਾਮ ਕਰਾਂਗੇ, ਜਨ ਸ਼ਮੂਲੀਅਤ ਨਾਲ ਕਰਾਂਗੇ, ਅਤੇ ਪ੍ਰੋਗਰਾਮ, ਪ੍ਰੋਗਰਾਮ ਲਈ ਨਹੀਂ ਕਰਾਂਗੇ, ਕੁਝ ਨਾ ਕੁਝ achieve ਕਰਨ ਲਈ ਕਰਾਂਗੇ, ਕੁਝ ਨਾ ਕੁਝ ਪੂਰਤੀ ਕਰਨ ਲਈ ਕਰਾਂਗੇ।

ਤੁਸੀਂ ਦੇਖੋ ਹਰਿਆਣਾ ਵਿੱਚ ਇੰਨੀ ਤਾਕਤ ਹੈ, ਇੰਨੀ ਤਾਕਤ ਹੈ ਉਹ ਦੇਸ਼ ਨੂੰ ਵੀ ਅੱਗੇ ਲੈ ਕੇ ਜਾਣ ਲਈ ਇੱਕ growth engine ਦੇ ਰੂਪ ਵਿੱਚ ਕੰਮ ਕਰ ਸਕਦਾ ਹੈ।

ਮੈਂ ਫਿਰ ਇੱਕ ਵਾਰ ਵਿਸ਼ਵ ਭਰ ਵਿੱਚ ਫੈਲੇ ਹੋਏ ਸਾਰੇ ਹਰਿਆਣਾ ਵਾਸੀਆਂ ਨੂੰ, ਹਰਿਆਣਾ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ, ਇਸ ਸਵਰਣ ਜਯੰਤੀ ਦੇ ਅਵਸਰ ‘ਤੇ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹੋਇਆ ਇਹ ਉਮੀਦ ਕਰਦਾ ਹਾਂ ਕਿ ਅਸੀਂ ਸ਼ਾਂਤੀ, ਏਕਤਾ, ਸਦਭਾਵਨਾ ਦੇ ਮੰਤਰ ਨੂੰ ਲੈ ਕੇ, ਮੋਢੇ ਨਾਲ ਮੋਢਾ ਮਿਲਾ ਕੇ, ਆਉਣ ਵਾਲੀਆਂ ਪੀੜ੍ਹੀਆਂ ਦੀ ਤਕਦੀਰ ਨੂੰ ਸੁਨਿਸ਼ਚਿਤ ਕਰਨ ਲਈ ਸਹੀ ਦਿਸ਼ਾ ਵਿੱਚ ਚਲੀਏ।

ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਹਰਿਆਣਾ ਬਣਾਇਆ ਸੀ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਬਹੁਤ ਵੱਡਾ jump ਲਗਾਉਣ ਦਾ ਉਦੇਸ਼ ਲੈ ਕੇ ਚਲੀਏ, ਅਤੇ ਹਰਿਆਣਾ ਵਿੱਚ ਤਾਕਤ ਹੈ ਇਹ ਮੇਰਾ ਪੂਰਾ ਵਿਸ਼ਵਾਸ ਹੈ। ਹਰਿਆਣਾ ਇਹ ਕਰ ਸਕਦਾ ਹੈ, ਇਹ ਮੇਰਾ ਪੂਰਾ ਭਰੋਸਾ ਹੈ। ਅਤੇ ਜਿਸ ਦੇ ਉੱਪਰ ਭਰੋਸਾ ਹੁੰਦਾ ਹੈ ਉਸ ਤੋਂ ਉਮੀਦ ਹੁੰਦੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਵਰਣ ਜਯੰਤੀ ਦੇ ਅਵਸਰ ‘ਤੇ ਤੁਸੀਂ ਇਨ੍ਹਾਂ ਨਵੀਆਂ ਉਚਾਈਆਂ ਨੂੰ ਪਾਰ ਕਰ ਸਕੋਗੇ, ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ।

ਅਤੁਲ ਕੁਮਾਰ ਤਿਵਾਰੀ/ਅਮਿਤ ਕੁਮਾਰ/ਨਿਰਮਲ ਸ਼ਰਮਾ