Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਗੁੰਦਵਲੀ ਮੈਟਰੋ ਸਟੇਸ਼ਨ ਤੋਂ ਮੋਗਰਾ ਤੱਕ ਮੈਟਰੋ ਦੀ ਸਵਾਰੀ ਕੀਤੀ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਗੁੰਦਵਲੀ ਮੈਟਰੋ ਸਟੇਸ਼ਨ ਤੋਂ ਮੋਗਰਾ ਤੱਕ ਮੈਟਰੋ ਦੀ ਸਵਾਰੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ’ਚ ਗੁੰਦਵਲੀ ਮੈਟਰੋ ਸਟੇਸ਼ਨ ਤੋਂ ਮੋਗਰਾ ਤੱਕ ਮੈਟਰੋ ਦੀ ਸਵਾਰੀ ਕੀਤੀ। ਉਨ੍ਹਾਂ ਨੇ ਮੁੰਬਈ 1 ਮੋਬਾਈਲ ਐਪ ਅਤੇ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ (ਮੁੰਬਈ 1) ਨੂੰ ਵੀ ਲਾਂਚ ਕੀਤਾ ਅਤੇ ਮੈਟਰੋ ਫੋਟੋ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਇਸ ਮੌਕੇ ‘ਤੇ 3ਡੀ ਮਾਡਲ ਦੇਖਿਆ। ਪ੍ਰਧਾਨ ਮੰਤਰੀ ਨੇ ਮੈਟਰੋ ਦੀ ਸਵਾਰੀ ਦੌਰਾਨ ਮੈਟਰੋ ਦੇ ਨਿਰਮਾਣ ਵਿੱਚ ਲਗੇ ਵਿਦਿਆਰਥੀਆਂ, ਰੋਜ਼ਾਨਾ ਯਾਤਰੀਆਂ ਅਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਦੇ ਨਾਲ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਵੀ ਸਨ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:

“ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੰਬਈ ਵਿੱਚ ਮੈਟਰੋ ਦੀ ਸਵਾਰੀ ਕਰਦੇ ਹੋਏ।”

 

ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਰੇਲ ਲਾਈਨਾਂ 2ਏ ਅਤੇ 7 ਨੂੰ ਦੇਸ਼ ਨੂੰ ਸਮਰਪਿਤ ਕੀਤਾ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਦੇ ਪੁਨਰ ਵਿਕਾਸ ਅਤੇ ਸੱਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ 20 ਹਿੰਦੂ ਹਿਰਦੇ ਸਮਰਾਟ ਬਾਲਾਸਾਹੇਬ ਠਾਕਰੇ ‘ਆਪਲਾ ਦਵਾਖਾਨਾ’ ਦਾ ਉਦਘਾਟਨ ਕੀਤਾ ਅਤੇ ਮੁੰਬਈ ਵਿੱਚ 400 ਕਿਲੋਮੀਟਰ ਸੜਕਾਂ ਲਈ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ।

ਪਿਛੋਕੜ

ਪ੍ਰਧਾਨ ਮੰਤਰੀ ਨੇ ਮੁੰਬਈ 1 ਮੋਬਾਈਲ ਐਪ ਅਤੇ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ (ਮੁੰਬਈ 1) ਨੂੰ ਲਾਂਚ ਕੀਤਾ। ਇਹ ਐਪ ਯਾਤਰਾ ਨੂੰ ਅਸਾਨ ਬਣਾਵੇਗੀ, ਇਸ ਨੂੰ ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਦੁਆਰ ‘ਤੇ ਦਿਖਾਇਆ ਜਾ ਸਕਦਾ ਹੈ ਅਤੇ ਯੂਪੀਆਈ ਦੇ ਜ਼ਰੀਏ ਟਿਕਟਾਂ ਖਰੀਦਣ ਲਈ ਇਸ ਵਿੱਚ ਡਿਜੀਟਲ ਭੁਗਤਾਨ ਕੀਤਾ ਜਾ ਸਕਦਾ ਹੈ। ਨੈਸ਼ਨਲ ਕੌਮਨ ਮੋਬਿਲਿਟੀ ਕਾਰਡ (ਮੁੰਬਈ 1) ਨੂੰ ਸ਼ੁਰੂ ਵਿੱਚ ਮੈਟਰੋ ਕੌਰੀਡੋਰਾਂ ਵਿੱਚ ਵਰਤਿਆ ਜਾਵੇਗਾ ਅਤੇ ਬਾਅਦ ਵਿੱਚ ਲੋਕਲ ਟ੍ਰੇਨਾਂ ਅਤੇ ਬੱਸਾਂ ਸਮੇਤ ਜਨਤਕ ਜਨਤਕ ਆਵਾਜਾਈ ਦੇ ਹੋਰ ਢੰਗਾਂ ਵਿੱਚ ਵਧਾਇਆ ਜਾ ਸਕਦਾ ਹੈ। ਯਾਤਰੀਆਂ ਨੂੰ ਹੁਣ ਇੱਕ ਤੋਂ ਵੱਧ ਕਾਰਡ ਜਾਂ ਨਕਦੀ ਰੱਖਣ ਦੀ ਲੋੜ ਨਹੀਂ ਹੋਵੇਗੀ; ਇਹ ਐੱਨਸੀਐੱਮਸੀ ਕਾਰਡ ਤਤਕਾਲ, ਸੰਪਰਕ ਰਹਿਤ, ਡਿਜੀਟਲ ਲੈਣ-ਦੇਣ ਨੂੰ ਸਮਰੱਥ ਬਣਾਉਣਗੇ, ਇਸ ਸਹਿਜ ਅਨੁਭਵ ਨਾਲ ਪੂਰੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੇ ਹਨ।

 

 

*****

 

ਡੀਐੱਸ/ਟੀਐੱਸ