Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਤਿੰਨਾਂ ਸੇਵਾਵਾਂ ਦੇ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਸੰਬੋਧਨ ਕੀਤਾਜਿਨ੍ਹਾਂ ਨੇ ਆਪਣੀ ਬੁਨਿਆਦੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਅਗਨੀਪਥ ਯੋਜਨਾ ਦੇ ਅਗਰਦੂਤ ਬਣਨ ਤੇ ਅਗਨੀਵੀਰਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਹ ਪਰਿਵਰਤਨਕਾਰੀ ਨੀਤੀ ਸਾਡੇ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਇੱਕ ਗੇਮ ਚੇਂਜਰ ਸਿੱਧ ਹੋਵੇਗੀ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਨੌਜਵਾਨ ਅਗਨੀਵੀਰ ਹਥਿਆਰਬੰਦ ਬਲਾਂ ਨੂੰ ਹੋਰ ਯੁਵਾ ਅਤੇ ਤਕਨੀਕੀ ਮੁਹਾਰਤ ਵਾਲੇ ਬਣਾਉਣਗੇ।

ਅਗਨੀਵੀਰਾਂ ਦੀ ਕਾਬਲੀਅਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਜ਼ਬਾ ਹਥਿਆਰਬੰਦ ਬਲਾਂ ਦੀ ਬਹਾਦਰੀ ਦਾ ਪ੍ਰਤੀਕ ਹੈਜਿਸ ਨੇ ਦੇਸ਼ ਦੇ ਝੰਡੇ ਨੂੰ ਹਮੇਸ਼ਾ ਬੁਲੰਦ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਅਵਸਰ ਨਾਲ ਉਹ ਜੋ ਅਨੁਭਵ ਹਾਸਲ ਕਰਨਗੇਉਹ ਜੀਵਨ ਭਰ ਉਨ੍ਹਾਂ ਦੇ ਲਈ ਗੌਰਵ ਸਰੋਤ ਸਿੱਧ ਹੋਵੇਗਾ।  

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊ ਇੰਡੀਆ ਨਵੇਂ ਜੋਸ਼ ਨਾਲ ਭਰਿਆ ਹੋਇਆ ਹੈ ਅਤੇ ਸਾਡੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਣ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਜੰਗਾਂ ਲੜਨ ਦਾ ਢੰਗ-ਤਰੀਕਾ ਬਦਲ ਰਿਹਾ ਹੈ। ਸੰਪਰਕ ਰਹਿਤ ਯੁੱਧ ਦੇ ਨਵੇਂ ਮੋਰਚਿਆਂ ਅਤੇ ਸਾਈਬਰ ਯੁੱਧ ਦੀਆਂ ਚੁਣੌਤੀਆਂ ਤੇ ਚਰਚਾ ਕਰਦੇ ਹੋਏਉਨ੍ਹਾਂ ਕਿਹਾ ਕਿ ਤਕਨੀਕੀ ਤੌਰ ਤੇ ਉੱਨਤ ਸੈਨਿਕ ਸਾਡੇ ਹਥਿਆਰਬੰਦ ਬਲਾਂ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਮੌਜੂਦਾ ਪੀੜ੍ਹੀ ਵਿੱਚ ਖਾਸ ਤੌਰ ਤੇ ਇਹ ਸਮਰੱਥਾ ਹੈ ਅਤੇ ਇਸ ਲਈ ਅਗਨੀਵੀਰ ਆਉਣ ਵਾਲੇ ਸਮੇਂ ਵਿੱਚ ਸਾਡੇ ਹਥਿਆਰਬੰਦ ਬਲਾਂ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਯੋਜਨਾ ਕਿਵੇਂ ਮਹਿਲਾਵਾਂ ਨੂੰ ਹੋਰ ਸਸ਼ਕਤ ਬਣਾਏਗੀ। ਉਨ੍ਹਾਂ ਨੇ ਇਸ ਗੱਲ ਤੇ ਖੁਸ਼ੀ ਜ਼ਾਹਰ ਕੀਤੀ ਕਿ ਕਿਸ ਤਰ੍ਹਾਂ ਮਹਿਲਾ ਅਗਨੀਵੀਰ ਜਲ ਸੈਨਾ ਦਾ ਗੌਰਵ ਵਧਾ ਰਹੀਆਂ ਹਨ ਅਤੇ ਕਿਹਾ ਕਿ ਉਹ ਤਿੰਨੋਂ ਬਲਾਂ ਵਿੱਚ ਮਹਿਲਾ ਅਗਨੀਵੀਰਾਂ ਨੂੰ ਦੇਖਣ ਲਈ ਉਤਸੁਕ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਯਾਦ ਕੀਤਾ ਕਿ ਕਿਵੇਂ ਮਹਿਲਾਵਾਂ ਵੱਖ-ਵੱਖ ਮੋਰਚਿਆਂ ਤੇ ਹਥਿਆਰਬੰਦ ਬਲਾਂ ਦੀ ਅਗਵਾਈ ਕਰ ਰਹੀਆਂ ਹਨਉਨ੍ਹਾਂ ਸਿਆਚਿਨ ਵਿੱਚ ਤੈਨਾਤ ਮਹਿਲਾ ਸੈਨਿਕ ਅਤੇ ਮਹਿਲਾਵਾਂ ਦੁਆਰਾ ਆਧੁਨਿਕ ਲੜਾਕੂ ਜਹਾਜ਼ ਚਲਾਉਣ ਦੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਭਿੰਨ ਖੇਤਰਾਂ ਵਿੱਚ ਤੈਨਾਤ ਹੋਣ ਨਾਲ ਉਨ੍ਹਾਂ ਨੂੰ ਵਿਵਿਧ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਨੂੰ ਵਿਭਿੰਨ ਭਾਸ਼ਾਵਾਂ ਅਤੇ ਸੱਭਿਆਚਾਰਾਂ ਅਤੇ ਰਹਿਣ-ਸਹਿਣ ਦੇ ਤਰੀਕਿਆਂ ਬਾਰੇ ਵੀ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀਮ ਵਰਕ ਅਤੇ ਲੀਡਰਸ਼ਿਪ ਕੌਸ਼ਲ ਦਾ ਸਨਮਾਨ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਨਵਾਂ ਆਯਾਮ ਜੋੜੇਗਾ। ਉਨ੍ਹਾਂ ਅਗਨੀਵੀਰਾਂ ਨੂੰ ਆਪਣੀ ਪਸੰਦ ਦੇ ਖੇਤਰਾਂ ਵਿੱਚ ਆਪਣੇ ਕੌਸ਼ਲ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਦੇ ਨਾਲ-ਨਾਲ ਨਵੀਆਂ ਚੀਜ਼ਾਂ ਸਿੱਖਣ ਲਈ ਉਤਸੁਕ ਰਹਿਣ ਦਾ ਸੱਦਾ ਦਿੱਤਾ।

ਨੌਜਵਾਨਾਂ ਅਤੇ ਅਗਨੀਵੀਰਾਂ ਦੀ ਸਮਰੱਥਾ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ ਕਿ ਤੁਸੀਂ ਹੀ ਹੋਜੋ 21ਵੀਂ ਸਦੀ ਵਿੱਚ ਰਾਸ਼ਟਰ ਨੂੰ ਅਗਵਾਈ ਪ੍ਰਦਾਨ ਕਰਨ ਜਾ ਰਹੇ ਹੋ।

*****

ਡੀਐੱਸ/ਐੱਸਐੱਚ