Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇਗਜ਼ਾਮ ਵਾਰੀਅਰਸ ਕਿਤਾਬ ਤੋਂ ‘ਯੂਅਰ ਇਗਜ਼ਾਮ, ਯੂਅਰ ਮੈਥਡਸ- ਚੂਜ਼ ਯੂਅਰ ਓਨ ਸਟਾਈਲ’ ਸਿਰਲੇਖ ਵਾਲੇ ਅੰਸ਼ ਸਾਂਝੇ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਗਜ਼ਾਮ ਵਾਰੀਅਰਸ ਕਿਤਾਬ ਤੋਂ ֹ‘ਯੂਅਰ ਇਗਜ਼ਾਮ, ਯੂਅਰ ਮੈਥਡਸ-ਚੂਜ਼ ਯੂਅਰ ਓਨ ਸਟਾਈਲ’ ਸਿਰਲੇਖ ਵਾਲੇ ਅੰਸ਼ ਸਾਂਝੇ ਕੀਤੇ ਹਨ ਅਤੇ ਵਿਦਿਆਰਥੀਆਂ ਨੂੰ ਪਰੀਖਿਆ ਦੀ ਤਿਆਰੀ ਦੇ ਆਪਣੇ ਤਰੀਕੇ ਨੂੰ ਸਾਂਝੇ ਕਰਨ ਦੀ ਤਾਕੀਦ ਕੀਤੀ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“#ਇਗਜ਼ਾਮ ਵਾਰੀਅਰਸ (#ExamWarriors) ਕਿਤਾਬ ਵਿੱਚ, ਇੱਕ ਮੰਤਰ ਹੈ ‘ਯੂਅਰ ਇਗਜ਼ਾਮ, ਯੂਅਰ ਮੈਥਡ੍ਮ-ਚੂਜ਼ ਯੂਅਰ ਓਨ ਸਟਾਈਲ।’

ਜਿਵੇਂ-ਜਿਵੇਂ #ਪਰੀਕਸ਼ਾਪੇਚਰਚਾ (#ParikshaPeCharcha) ਨੇੜੇ ਆ ਰਹੀ ਹੈ, ਮੈਂ ਆਪ ਸਭ ਨੂੰ ਪਰੀਖਿਆ ਦੀ ਤਿਆਰੀ ਦੇ ਆਪਣੇ ਤਰੀਕੇ, ਜਿਨ੍ਹਾਂ ਵਿੱਚ ਇਸ ਨਾਲ ਜੁੜੇ ਦਿਲਚਸਪ ਅਨੁਭਵ ਵੀ ਸ਼ਾਮਲ ਹੋਣ, ਸਾਂਝੇ ਕਰਨ ਦੀ ਤਾਕੀਦ ਕਰਦਾ ਹਾਂ। ਇਹ ਨਿਸ਼ਚਿਤ ਤੌਰ ’ਤੇ ਸਾਡੇ ਇਗਜ਼ਾਮ ਵਾਰੀਅਰਸ ਨੂੰ ਪ੍ਰੇਰਿਤ ਕਰੇਗਾ।”

 

*****

ਡੀਐੱਸ/ਐੱਸਟੀ