Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਛੱਤੀਸਗੜ੍ਹ ਦੌਰਾ, ਜੰਗਲ ਸਫ਼ਾਰੀ ਦੀ ਕੀਤੀ ਸ਼ੁਰੂਆਤ, ਪੰਡਤ ਦੀਨਦਿਆਲ ਉਪਾਧਿਆਇ ਦੇ ਬੁੱਤ ਤੋਂ ਪਰਦਾ ਚੁੱਕਿਆ, ਰਾਜਯੋਤਸਵ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ `ਚ ਨਯਾ ਰਾਏਪੁਰ ਦਾ ਦੌਰਾ ਕੀਤਾ। ਉਨ੍ਹਾਂ ਸ਼ਹਿਰ ਵਿੱਚ ਜੰਗਲ ਸਫ਼ਾਰੀ ਦਾ ਉਦਘਾਟਨ ਕੀਤਾ ਅਤੇ ਉਹ ਥੋੜ੍ਹਾ ਚਿਰ ਉੱਥੇ ਰਹੇ। ਉਨ੍ਹਾਂ ਪੰਡਤ ਦੀਨਦਿਆਲ ਉਪਾਧਿਆਇ ਦੇ ਬੁੱਤ ਤੋਂ ਪਰਦਾ ਹਟਾਇਆ, ਏਕਾਤਮਾ ਪਥ ਨੂੰ ‘ਸੈਂਟਰਲ ਬੂਲੇਵਾਰਡ’ ਵਜੋਂ ਸਮਰਪਿਤ ਕੀਤਾ ਅਤੇ ਨਯਾ ਰਾਏਪੁਰ ਬੀ.ਆਰ.ਟੀ.ਐੱਸ. ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਪ੍ਰਧਾਨ ਮੰਤਰੀ ‘ਹਮਾਰ ਛੱਤੀਸਗੜ੍ਹ ਯੋਜਨਾ’ ਦੇ ਭਾਗੀਦਾਰਾਂ ਨੂੰ ਮਿਲੇ। ਰਾਜਯੋਤਸਵ (ਸੂਬਾਈ ਉਤਸਵ) ਦਾ ਉਦਘਾਟਨ ਕਰਦਿਆਂ, ਪ੍ਰਧਾਨ ਮੰਤਰੀ ਨੇ ‘ਓ.ਡੀ.ਐੱਫ਼.’ (ਓਪਨ ਡੈਫਿਕੇਸ਼ਨ ਫ਼੍ਰੀ – ਖੁੱਲ੍ਹੇ ਵਿੱਚ ਮਲ-ਤਿਆਗ ਤੋਂ ਮੁਕਤੀ) ਮੁਹਿੰਮ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਦੋ ਜ਼ਿਲ੍ਹਿਆਂ ਅਤੇ 15 ਬਲਾਕਾਂ ਦੇ ਕਾਰਕੁੰਨਾਂ ਨੂੰ ਸਰਟੀਫ਼ਿਕੇਟ ਵੰਡੇ। ਉਨ੍ਹਾਂ ਚੋਣਵੇਂ ਲਾਭਪਾਤਰੀਆਂ ਨੂੰ ‘ਉੱਜਵਲਾ ਯੋਜਨਾ’ ਅਧੀਨ ਐੱਲ.ਪੀ.ਜੀ. ਕੁਨੈਕਸ਼ਨ ਅਤੇ ‘ਸੌਰ ਉਜਾਲਾ ਯੋਜਨਾ’ ਦੀ ਸ਼ੁਰੂਆਤ ਕਰਦਿਆਂ ਸੋਲਰ ਪੰਪ ਵੀ ਵੰਡੇ।

ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਸਨ, ਜਿਨ੍ਹਾਂ ਨੇ ਸ਼ਾਂਤੀਪੂਰਨ ਅਤੇ ਇੱਕਸੁਰਤਾ ਵਾਲੇ ਢੰਗ ਨਾਲ ਛੱਤੀਸਗੜ੍ਹ ਸਮੇਤ ਤਿੰਨ ਰਾਜਾਂ ਦੀ ਸਥਾਪਨਾ ਨੂੰ ਯਕੀਨੀ ਬਣਾਇਆ ਸੀ।

ਉਨ੍ਹਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਅਤੇ ਰਾਜ ਨੂੰ ਸ਼ੁਭ-ਕਾਮਨਾਵਾਂ ਦਿੰਦਿਆਂ ਕਿਹਾ ਕਿ ਹੋਰਨਾਂ ਤੋਂ ਛੋਟੇ ਇਸ ਰਾਜ ਨੇ ਵੀ ਕਿਵੇਂ ਵਿਕਾਸ ਦੇ ਨਵੇਂ ਸਿਖ਼ਰ ਛੋਹ ਕੇ ਦਿਖਾਏ ਹਨ। ਇਨ੍ਹਾਂ ਵਿਕਾਸ ਪਹਿਲਕਦਮੀਆਂ ਨਾਲ ਛੱਤੀਸਗੜ੍ਹ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਪੁੱਜੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਾਜ ਵਿੱਚ ਸੈਰ-ਸਪਾਟੇ ਦੀ ਬਹੁਤ ਵੱਡੀ ਸੰਭਾਵਨਾ ਵੇਖਦੇ ਹਨ, ਜਿਸ ਨਾਲ ਗ਼ਰੀਬ ਤੋਂ ਗ਼ਰੀਬ ਲੋਕਾਂ ਨੂੰ ਨਵੇਂ ਆਰਥਿਕ ਮੌਕੇ ਮਿਲਣਗੇ।

ਪ੍ਰਧਾਨ ਮੰਤਰੀ ਨੇ ਅਜਿਹੀਆਂ ਪਹਿਲਕਦਮੀਆਂ ਲਈ ਵੀ ਛੱਤੀਸਗੜ੍ਹ ਰਾਜ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ, ਜੋ ਕਿਸਾਨਾਂ ਲਈ ਮੁੱਲ-ਵਾਧਾ (ਵੈਲਿਊ ਐਡੀਸ਼ਨ) ਸਿੱਧ ਹੋਈਆਂ।

***

AKT/AK