Excellencies,
Global South ਦੇ ਨੇਤਾਵਾਂ ਨੂੰ ਨਮਸਕਾਰ! ਇਸ ਸਿਖਰ ਸੰਮੇਲਨ ਵਿੱਚ ਤੁਹਾਡਾ ਸੁਆਗਤ ਕਰਨਾ ਮੇਰੇ ਲਈ ਖੁਸ਼ੀ ਦੀ ਗੱਲ ਹੈ। ਮੈਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਅਸੀਂ ਇੱਕ ਨਵੇਂ ਸਾਲ ਦੀ ਸ਼ੁਰੂਆਤ ਦੇ ਰੂਪ ਵਿੱਚ ਮਿਲ ਰਹੇ ਹਾਂ ਅਤੇ ਆਪਣੇ ਨਾਲ ਨਵੀਆਂ ਉਮੀਦਾਂ ਅਤੇ ਨਵੀਂ ਊਰਜਾ ਲੈ ਕੇ ਆ ਰਹੇ ਹਾਂ। 1.3 ਅਰਬ ਭਾਰਤੀਆਂ ਦੀ ਤਰਫੋਂ, ਮੈਂ ਤੁਹਾਨੂੰ ਅਤੇ ਤੁਹਾਡੇ ਸਾਰੇ ਦੇਸ਼ਾਂ ਨੂੰ happy ਅਤੇ fulfilling 2023 ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਅਸੀਂ ਇੱਕ ਹੋਰ ਮੁਸ਼ਕਲ ਸਾਲ ਦਾ ਪੰਨਾ ਬਦਲਿਆ ਹੈ, ਜਿਸ ਨੇ ਦੇਖੀ: ਜੰਗ, ਸੰਘਰਸ਼, ਅੱਤਵਾਦ ਅਤੇ ਭੂ-ਰਾਜਨੀਤਿਕ ਤਣਾਅ: ਫ਼ੂਡ, ਫਰਟੀਲਾਈਜ਼ਰ ਅਤੇ ਫ਼ਿਊਲ ਦੀਆਂ ਕੀਮਤਾਂ ਵਿੱਚ ਵਾਧਾ; ਜਲਵਾਯੂ-ਪਰਿਵਰਤਨ ਸੰਚਾਲਿਤ ਕੁਦਰਤੀ ਆਪਦਾਵਾਂ ਅਤੇ COVID ਮਹਾਮਾਰੀ ਦਾ ਸਥਾਈ ਆਰਥਿਕ ਪ੍ਰਭਾਵ। ਇਹ ਸਪੱਸ਼ਟ ਹੈ ਕਿ ਵਿਸ਼ਵ ਸੰਕਟ ਦੀ ਸਥਿਤੀ ਵਿੱਚ ਹੈ।ਅਸਥਿਰਤਾ ਦੀ ਇਹ ਸਥਿਤੀ ਕਿੰਨੀ ਦੇਰ ਤੱਕ ਰਹੇਗੀ, ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ।
Excellencies,
ਸਾਡੀ Global South ਦੀ ਭਵਿੱਖ ਵਿੱਚ ਸਭ ਤੋਂ ਵੱਡੀ ਹਿੱਸੇਦਾਰੀ ਹੈ। ਮਨੁੱਖਤਾ ਦਾ ਤਿੰਨ ਚੌਥਾਈ ਹਿੱਸਾ ਸਾਡੇ ਦੇਸ਼ਾਂ ਵਿੱਚ ਰਹਿੰਦਾ ਹੈ। ਸਾਡੇ ਕੋਲ ਵੀ ਬਰਾਬਰ ਦੀ ਆਵਾਜ਼ ਹੋਣੀ ਚਾਹੀਦੀ ਹੈ। ਇਸ ਲਈ, ਜਿਵੇਂ ਕਿ Global governance ਦਾ ਅੱਠ ਦਹਾਕੇ ਪੁਰਾਣਾ ਮਾਡਲ ਹੌਲੀ-ਹੌਲੀ ਬਦਲ ਰਿਹਾ ਹੈ, ਸਾਨੂੰ ਉਭਰ ਰਹੇ ਕ੍ਰਮ ਨੂੰ ਅਕਾਰ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Excellencies,
ਜ਼ਿਆਦਾਤਰ ਗਲੋਬਲ ਚੁਣੌਤੀਆਂ Global South ਵਲੋਂ ਨਹੀਂ ਬਣਾਈਆਂ ਗਈਆਂ। ਪਰ ਇਹ ਸਾਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਅਸੀਂ ਇਸ ਨੂੰ ਕੋਵਿਡ ਮਹਾਮਾਰੀ, ਜਲਵਾਯੂ ਪਰਿਵਰਤਨ, ਅੱਤਵਾਦ ਅਤੇ ਇੱਥੋਂ ਤੱਕ ਕਿ Ukraine conflict ਦੇ ਪ੍ਰਭਾਵਾਂ ਵਿੱਚ ਦੇਖਿਆ ਹੈ। ਸਮਾਧਾਨ ਦੀ ਖੋਜ ਵੀ ਸਾਡੀ ਭੂਮਿਕਾ ਜਾਂ ਸਾਡੀ ਆਵਾਜ਼ ਨੂੰ ਪ੍ਰਭਾਵਿਤ ਨਹੀਂ ਕਰਦੀ।
Excellencies,
ਭਾਰਤ ਨੇ ਹਮੇਸ਼ਾ ਹੀ Global South ਦੇ ਸਾਡੇ ਭਰਾਵਾਂ ਨਾਲ ਆਪਣਾ ਵਿਕਾਸ ਅਨੁਭਵ ਸਾਂਝਾ ਕੀਤਾ ਹੈ। ਸਾਡੀਆਂ ਵਿਕਾਸ ਭਾਈਵਾਲੀਆਂ ਸਾਰੇ ਭੂਗੋਲ ਅਤੇ ਵਿਭਿੰਨ ਖੇਤਰਾਂ ਨੂੰ ਕਵਰ ਕਰਦੀਆਂ ਹਨ। ਅਸੀਂ ਮਹਾਮਾਰੀ ਦੌਰਾਨ 100 ਤੋਂ ਵੱਧ ਦੇਸ਼ਾਂ ਨੂੰ medicines ਅਤੇ vaccines ਸਪਲਾਈ ਕੀਤੀਆਂ। ਭਾਰਤ ਹਮੇਸ਼ਾ ਸਾਡੇ common future ਨੂੰ ਨਿਰਧਾਰਤ ਕਰਨ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਵੱਡੀ ਭੂਮਿਕਾ ਲਈ ਖੜ੍ਹਾ ਰਿਹਾ ਹੈ।
Excellencies,
ਜਿਵੇਂ ਕਿ ਭਾਰਤ ਨੇ ਇਸ ਸਾਲ ਆਪਣੀ G20 Presidency ਸ਼ੁਰੂ ਕੀਤੀ ਹੈ, ਇਹ ਸੁਭਾਵਕ ਹੈ ਕਿ ਸਾਡਾ ਉਦੇਸ਼ Global South ਦੀ ਆਵਾਜ਼ ਨੂੰ ਵਧਾਉਣਾ ਹੈ। ਸਾਡੀ G20 Presidency ਲਈ, ਅਸੀਂ – “ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ”(One Earth, One Family, One Future) ਥੀਮ ਚੁਣਿਆ ਹੈ। ਇਹ ਸਾਡੀ civilizational ethos ਦੇ ਅਨੁਸਾਰ ਹੈ। ਸਾਡਾ ਮੰਨਣਾ ਹੈ ਕਿ ‘oneness’ ਨੂੰ ਮਹਿਸੂਸ ਕਰਨ ਦਾ ਮਾਰਗ ਮਨੁੱਖੀ-ਕੇਂਦ੍ਰਿਤ ਵਿਕਾਸ ਨਾਲ ਹੈ। Global South ਦੇ ਲੋਕਾਂ ਨੂੰ ਹੁਣ fruits of development ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ ਹੈ। ਸਾਨੂੰ ਮਿਲ ਕੇ global political and financial governance ਨੂੰ ਮੁੜ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਅਸਮਾਨਤਾਵਾਂ ਨੂੰ ਦੂਰ ਕਰ ਸਕਦਾ ਹੈ, ਮੌਕਿਆਂ ਨੂੰ ਵਧਾ ਸਕਦਾ ਹੈ, ਵਿਕਾਸ ਦਾ ਸਮਰਥਨ ਕਰ ਸਕਦਾ ਹੈ ਅਤੇ ਪ੍ਰਗਤੀ ਅਤੇ ਖੁਸ਼ਹਾਲੀ ਨੂੰ ਵਧਾ ਸਕਦਾ ਹੈ।
Excellencies,
ਵਿਸ਼ਵ ਨੂੰ re-energise ਕਰਨ ਲਈ, ਸਾਨੂੰ ਮਿਲ ਕੇ ‘Respond, Recognize, Respect and Reform’ ਦੇ ਇੱਕ ਗਲੋਬਲ ਏਜੰਡੇ ਦੀ ਮੰਗ ਕਰਨੀ ਚਾਹੀਦੀ ਹੈ; ਇੱਕ ਸਮਾਵੇਸ਼ੀ ਅਤੇ ਸੰਤੁਲਿਤ ਅੰਤਰਰਾਸ਼ਟਰੀ ਏਜੰਡਾ ਤਿਆਰ ਕਰਕੇ Global South ਦੀਆਂ ਤਰਜੀਹਾਂ ‘ਤੇ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। Recognize ਕਰਨਾ ਕਿ ‘Common but Differentiated Responsibilities’ ਦਾ ਸਿਧਾਂਤ ਸਾਰੀਆਂ ਗਲੋਬਲ ਚੁਣੌਤੀਆਂ ‘ਤੇ ਲਾਗੂ ਹੁੰਦਾ ਹੈ। ਸਾਰੇ ਰਾਸ਼ਟਰਾਂ ਦੀ ਪ੍ਰਭੂਸੱਤਾ, ਕਾਨੂੰਨ ਦੇ ਸ਼ਾਸਨ ਅਤੇ ਮਤਭੇਦਾਂ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਸਨਮਾਨ ਕਰਨਾ; ਅਤੇ United Nations ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਹੋਰ ਪ੍ਰਸੰਗਿਕ ਬਣਾਉਣ ਲਈ ਸੁਧਾਰ ਕਰਨਾ ਹੈ।
Excellencies,
Developing world ਦੀਆਂ ਚੁਣੌਤੀਆਂ ਦੇ ਬਾਵਜੂਦ, ਮੈਂ optimistic ਹਾਂ ਕਿ ਸਾਡਾ ਸਮਾਂ ਆ ਰਿਹਾ ਹੈ। simple, scalable and sustainable solutions ਦੀ ਪਛਾਣ ਕਰਨਾ ਸਮੇਂ ਦੀ ਲੋੜ ਹੈ, ਜੋ ਸਾਡੇ ਸਮਾਜਾਂ ਅਤੇ ਅਰਥਵਿਵਸਥਾਵਾਂ ਨੂੰ ਬਦਲ ਸਕਦੇ ਹਨ। ਅਜਿਹੀ ਪਹੁੰਚ ਨਾਲ, ਅਸੀਂ ਮੁਸ਼ਕਲ ਚੁਣੌਤੀਆਂ ਨੂੰ ਪਾਰ ਕਰ ਲਵਾਂਗੇ- ਭਾਵੇਂ ਇਹ ਗਰੀਬੀ ਹੋਵੇ, ਵਿਸ਼ਵਵਿਆਪੀ ਸਿਹਤ ਸੰਭਾਲ ਹੋਵੇ ਜਾਂ ਮਨੁੱਖੀ ਸਮਰੱਥਾ ਦਾ ਨਿਰਮਾਣ ਹੋਵੇ। ਪਿਛਲੀ Century ਵਿੱਚ, ਅਸੀਂ ਵਿਦੇਸ਼ੀ ਸ਼ਾਸਨ ਵਿਰੁੱਧ ਸਾਡੀ ਲੜਾਈ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ। ਅਸੀਂ ਇਸ Century ਵਿੱਚ ਦੁਬਾਰਾ ਅਜਿਹਾ ਕਰ ਸਕਦੇ ਹਾਂ, ਇੱਕ ਨਵਾਂ World Order ਬਣਾਉਣ ਲਈ ਜੋ ਸਾਡੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਏਗਾ। ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਤੁਹਾਡੀ ਆਵਾਜ਼ ਭਾਰਤ ਦੀ ਆਵਾਜ਼ ਹੈ। ਤੁਹਾਡੀਆਂ ਤਰਜੀਹਾਂ ਭਾਰਤ ਦੀਆਂ ਤਰਜੀਹਾਂ ਹਨ। ਅਗਲੇ ਦੋ ਦਿਨਾਂ ਵਿੱਚ, ਇਸ Voice of Global South Summit ਵਿੱਚ 8 ਤਰਜੀਹੀ ਖੇਤਰਾਂ ‘ਤੇ ਚਰਚਾ ਹੋਵੇਗੀ। ਮੈਨੂੰ ਭਰੋਸਾ ਹੈ ਕਿ Global South ਮਿਲ ਕੇ ਨਵੇਂ ਅਤੇ ਰਚਨਾਤਮਕ ਵਿਚਾਰ ਪੈਦਾ ਕਰ ਸਕਦਾ ਹੈ। ਇਹ ਵਿਚਾਰ G-20 ਅਤੇ ਹੋਰ ਫੋਰਮਾਂ ਵਿੱਚ ਸਾਡੀ ਆਵਾਜ਼ ਦਾ ਅਧਾਰ ਬਣ ਸਕਦੇ ਹਨ। ਭਾਰਤ ਵਿੱਚ, ਸਾਡੀ ਇੱਕ ਪ੍ਰਾਰਥਨਾ ਹੈ- आ नो भद्राः क्रतवो यन्तु विश्वतः। ਇਸ ਦਾ ਅਰਥ ਹੈ, ਬ੍ਰਹਿਮੰਡ ਦੀਆਂ ਸਾਰੀਆਂ ਦਿਸ਼ਾਵਾਂ ਤੋਂ ਨੇਕ ਵਿਚਾਰ ਸਾਡੇ ਕੋਲ ਆ ਸਕਦੇ ਹਨ। ਇਹ Voice of Global South Summit ਸਾਡੇ ਸਮੂਹਿਕ ਭਵਿੱਖ ਲਈ ਨੇਕ ਵਿਚਾਰ ਪ੍ਰਾਪਤ ਕਰਨ ਲਈ ਇੱਕ ਸਮੂਹਿਕ ਯਤਨ ਹੈ।
Excellencies,
ਮੈਂ ਤੁਹਾਡੇ ideas ਅਤੇ thoughts ਨੂੰ ਸੁਣਨ ਲਈ ਉਤਸੁਕ ਹਾਂ। ਮੈਂ ਇੱਕ ਵਾਰ ਫਿਰ ਤੁਹਾਡੀ ਭਾਗੀਦਾਰੀ ਲਈ ਤੁਹਾਡਾ ਧੰਨਵਾਦ ਕਰਦਾ ਹਾਂ। Thank you
ਧੰਨਵਾਦ।
************
ਡੀਐੱਸ/ਐੱਲਪੀ/ਏਕੇ
Addressing the inaugural session of "Voice of Global South Summit." https://t.co/i9UdGR7sYH
— Narendra Modi (@narendramodi) January 12, 2023
We, the Global South, have the largest stakes in the future. pic.twitter.com/pgA3LfGcHu
— PMO India (@PMOIndia) January 12, 2023
Most of the global challenges have not been created by the Global South. But they affect us more. pic.twitter.com/Q26vHwEqog
— PMO India (@PMOIndia) January 12, 2023
India has always shared its developmental experience with our brothers of the Global South. pic.twitter.com/GyXw3DFgFP
— PMO India (@PMOIndia) January 12, 2023
As India begins its G20 Presidency this year, it is natural that our aim is to amplify the Voice of the Global South. pic.twitter.com/4nEo1LYdJ2
— PMO India (@PMOIndia) January 12, 2023
To re-energise the world, we should together call for a global agenda of:
— PMO India (@PMOIndia) January 12, 2023
Respond,
Recognize,
Respect,
Reform. pic.twitter.com/Z85PMLWLu8
The need of the hour is to identify simple, scalable and sustainable solutions that can transform our societies and economies. pic.twitter.com/0DdarOZXEL
— PMO India (@PMOIndia) January 12, 2023