ਐਕਸੀਲੈਂਸੀਜ਼,
ਮੈਂ ਤੁਹਾਡੇ ਗਿਆਨ ਭਰਪੂਰ ਬਿਆਨਾਂ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਤੁਹਾਡੀਆਂ ਟਿੱਪਣੀਆਂ ਪਹਿਲੇ ‘ਵੌਇਸ ਆਵੑ ਗਲੋਬਲ ਸਾਊਥ ਸਮਿੱਟ‘ ਦੇ ਅਗਲੇ ਅੱਠ ਸੈਸ਼ਨਾਂ ਲਈ ਮਾਰਗਦਰਸ਼ਨ ਕਰਨਗੀਆਂ। ਤੁਹਾਡੇ ਸ਼ਬਦਾਂ ਤੋਂ ਇਹ ਸਪੱਸ਼ਟ ਹੈ ਕਿ ਵਿਕਾਸਸ਼ੀਲ ਦੇਸ਼ਾਂ ਲਈ ਮਾਨਵ–ਕੇਂਦਰਿਤ ਵਿਕਾਸ ਇੱਕ ਮਹੱਤਵਪੂਰਨ ਤਰਜੀਹ ਹੈ। ਅੱਜ ਦੀ ਦਖਲਅੰਦਾਜ਼ੀ ਨੇ ਉਨ੍ਹਾਂ ਸਾਂਝੀਆਂ ਚੁਣੌਤੀਆਂ ਨੂੰ ਵੀ ਸਾਹਮਣੇ ਲਿਆਂਦਾ ਹੈ ਜੋ ਸਾਡੇ ਮਨਾਂ ਵਿੱਚ ਸਭ ਤੋਂ ਉੱਪਰ ਹਨ। ਇਹ ਮੁੱਖ ਤੌਰ ‘ਤੇ ਸਾਡੀਆਂ ਵਿਕਾਸ ਜ਼ਰੂਰਤਾਂ ਲਈ ਸੰਸਾਧਨਾਂ ਦੀ ਕਮੀ ਅਤੇ ਕੁਦਰਤੀ ਵਾਤਾਵਰਣ ਅਤੇ ਭੂ–ਰਾਜਨੀਤਿਕ ਵਾਤਾਵਰਣ ਦੋਵਾਂ ਵਿੱਚ ਵਧਦੀ ਅਸਥਿਰਤਾ ਨਾਲ ਸਬੰਧਿਤ ਹੈ। ਹਾਲਾਂਕਿ, ਇਹ ਵੀ ਸਪੱਸ਼ਟ ਹੈ ਕਿ ਅਸੀਂ ਵਿਕਾਸਸ਼ੀਲ ਦੇਸ਼ ਹਾਂ–ਪੱਖੀ ਊਰਜਾ ਨਾਲ ਭਰੇ ਹੋਏ ਹਾਂ, ਆਤਮ–ਵਿਸ਼ਵਾਸ ਨਾਲ ਭਰਪੂਰ ਹਾਂ।
20ਵੀਂ ਸਦੀ ਵਿੱਚ, ਵਿਕਸਿਤ ਦੇਸ਼ ਆਲਮੀ ਅਰਥਵਿਵਸਥਾ ਦੇ ਚਾਲਕ ਸਨ। ਅੱਜ, ਇਨ੍ਹਾਂ ਵਿੱਚੋਂ ਜ਼ਿਆਦਾਤਰ ਉੱਨਤ ਅਰਥਵਿਵਸਥਾਵਾਂ ਦੀ ਗਤੀ ਹੌਲੀ ਹੋ ਰਹੀ ਹੈ। ਜ਼ਾਹਿਰ ਹੈ ਕਿ 21ਵੀਂ ਸਦੀ ਵਿੱਚ ਗਲੋਬਲ ਵਿਕਾਸ ਸਾਊਥ ਦੇ ਦੇਸ਼ਾਂ ਤੋਂ ਆਵੇਗਾ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਮਿਲ ਕੇ ਕੰਮ ਕਰਦੇ ਹਾਂ, ਤਾਂ ਅਸੀਂ ਇੱਕ ਗਲੋਬਲ ਏਜੰਡਾ ਤੈਅ ਕਰ ਸਕਦੇ ਹਾਂ। ਅੱਜ ਅਤੇ ਕੱਲ੍ਹ ਦੇ ਆਉਣ ਵਾਲੇ ਸੈਸ਼ਨਾਂ ਵਿੱਚ, ਅਸੀਂ ਉਨ੍ਹਾਂ ਕੀਮਤੀ ਵਿਚਾਰਾਂ ਨੂੰ ਹੋਰ ਵਧਾਵਾਂਗੇ ਅਤੇ ਵਿਕਸਿਤ ਕਰਾਂਗੇ ਜੋ ਸਾਡੀ ਅੱਜ ਦੀ ਚਰਚਾ ਤੋਂ ਉੱਭਰ ਕੇ ਸਾਹਮਣੇ ਆਏ ਹਨ। ਸਾਡੀ ਕੋਸ਼ਿਸ਼ ਗਲੋਬਲ ਸਾਊਥ ਲਈ ਐਕਸ਼ਨ–ਪੁਆਇੰਟਾਂ ਨੂੰ ਸਪਸ਼ਟ ਕਰਨ ਦੀ ਹੋਵੇਗੀ – ਦੋਵੇਂ ਕਿ ਅਸੀਂ ਇਕੱਠੇ ਕੀ ਕਰ ਸਕਦੇ ਹਾਂ, ਅਤੇ ਅਸੀਂ ਗਲੋਬਲ ਏਜੰਡੇ ‘ਤੇ ਇਕੱਠੇ ਕੀ ਕਰ ਸਕਦੇ ਹਾਂ। ਗਲੋਬਲ ਸਾਊਥ ਦੀ ਵੌਇਸ ਨੂੰ ਆਪਣਾ ਟੋਨ ਸੈੱਟ ਕਰਨ ਦੀ ਲੋੜ ਹੈ। ਇਕੱਠੇ ਮਿਲ ਕੇ, ਸਾਨੂੰ ਸਾਡੇ ਦੁਆਰਾ ਨਹੀਂ ਬਣਾਏ ਗਏ ਸਿਸਟਮਾਂ ਅਤੇ ਹਾਲਾਤਾਂ ‘ਤੇ ਨਿਰਭਰਤਾ ਦੇ ਚੱਕਰ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ।
ਮੈਂ ਤੁਹਾਡੇ ਸਮੇਂ, ਮੌਜੂਦਗੀ ਅਤੇ ਕੀਮਤੀ ਟਿੱਪਣੀਆਂ ਲਈ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ।
ਤੁਹਾਡਾ ਧੰਨਵਾਦ। ਧੰਨਵਾਦ ਜੀ।
*********
ਡੀਐੱਸ/ਏਕੇ
Sharing my closing remarks at the "Voice of Global South Summit." https://t.co/WXB56kElFZ
— Narendra Modi (@narendramodi) January 12, 2023
We, the developing countries, are full of positive energy and confidence. pic.twitter.com/MdC1RbJxlh
— PMO India (@PMOIndia) January 12, 2023
The Voice of the Global South needs to set its own tone. pic.twitter.com/JTXoajM3IP
— PMO India (@PMOIndia) January 12, 2023