Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐਗਜ਼ਾਮ ਵਾਰੀਅਰਸ ਦੇ ਸੁਝਾਵਾਂ ਅਤੇ ਪਰੀਕਸ਼ਾ ਪੇ ਚਰਚਾ (ਪੀਪੀਸੀ) ਵਿੱਚ ਸਰਗਰਮ ਭਾਗੀਦਾਰੀ ’ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੋਦਯ ਵਿਦਿਆਲਾ ਸਮਿਤੀ (ਐੱਨਵੀਐੱਸ) ਦੇ ਇੱਕ ਟਵੀਟ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਜੇਐੱਨਵੀ ਢੇਂਕਨਾਲ, ਓਡੀਸ਼ਾ ਦੀ ਵਿਦਿਆਰਥਣ ਕੁਮਾਰੀ ਸ਼ਿਵਾਂਗੀ ਨੇ ਪਰੀਕਸ਼ਾ ਪੇ ਚਰਚਾ (ਪੀਪੀਸੀ) ’ਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ।

ਐੱਨਵੀਐੱਸ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਪਰੀਖਿਆ ਦੇ ਤਣਾਅ ਨੂੰ ਦੂਰ ਕਰਨ ਦੇ ਤਰੀਕਿਆਂ ’ਤੇ #ExamWarriors ਤੋਂ ਮੈਨੂੰ ਕਈ ਦਿਲਚਸਪ ਸੁਝਾਅ ਮਿਲ ਰਹੇ ਹਨ । ਮੈਨੂੰ ਪੂਰੇ ਭਾਰਤ ਤੋਂ ਇਸ ਤਰ੍ਹਾਂ ਦੀ ਸਰਗਰਮ ਭਾਗੀਦਾਰੀ ਦੇਖ ਕੇ ਖੁਸ਼ੀ ਹੋ ਰਹੀ ਹੈ।”

****

ਡੀਐੱਸ/ਐੱਸਟੀ