ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਦੌਰ ਵਿੱਚ 17ਵੇਂ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਦੇ ਅਵਸਰ ’ਤੇ ਸੂਰੀਨਾਮ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਚੰਦ੍ਰਿਕਾਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਸੰਤੋਖੀ 7-14 ਜਨਵਰੀ 2023 ਦੌਰਾਨ ਭਾਰਤ ਦੇ ਸਰਕਾਰੀ ਦੌਰੇ ’ਤ ਹਨ ਅਤੇ 17ਵੇਂ ਪ੍ਰਵਾਸੀ ਭਾਰਤੀਯ ਦਿਵਸ ਵਿੱਚ ਵਿਸ਼ੇਸ਼ ਮਹਿਮਾਨ ਹਨ।
ਬੈਠਕ ਦੇ ਦੌਰਾਨ ਦੋਵੇਂ ਨੇਤਾਵਾਂ ਨੇ ਹਾਈਡ੍ਰੋਕਾਰਬਨ, ਰੱਖਿਆ, ਸਮੁੰਦਰੀ ਸੁਰੱਖਿਆ, ਡਿਜੀਟਲ ਪਹਿਲ ਅਤੇ ਆਈਸੀਟੀ ਅਤੇ ਸਮਰੱਥਾ ਨਿਰਮਾਣ ਸਮੇਤ ਆਪਸੀ ਹਿਤ ਦੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਬਾਰੇ ਵਿਚਾਰ-ਚਰਚਾ ਕੀਤੀ।
ਰਾਸ਼ਟਰਪਤੀ ਸੰਤੋਖੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਵਾਰਤਾ ਕਰਨਗੇ ਅਤੇ 10 ਜਨਵਰੀ 2023 ਨੂੰ ਪ੍ਰਵਾਸੀ ਭਾਰਤੀਯ ਦਿਵਸ ਦੇ ਸਮਾਪਨ ਸੈਸ਼ਨ ਅਤੇ ਪ੍ਰਵਾਸੀ ਭਾਰਤੀਯ ਸਨਮਾਨ ਪੁਰਸਕਾਰ ਸਮਾਰੋਹ ਵਿੱਚ ਹਿੱਸਾ ਲੈਣਗੇ। ਉਹ ਇੰਦੌਰ ਵਿੱਚ ਗਲੋਬਲ ਇਨਵੈਸਟਰਸ ਸਮਿਟ ਦੇ ਉਦਘਾਟਨ ਸੈਸ਼ਨ ਵਿੱਚ ਵੀ ਹਿੱਸਾ ਲੈਣਗੇ। ਇਸ ਦੇ ਬਾਅਦ ਉਹ ਅਹਿਮਦਾਬਾਦ ਅਤੇ ਨਵੀਂ ਦਿੱਲੀ ਜਾਣਗੇ।
************
ਡੀਐੱਸ/ਏਕੇ
At Indore, on the sidelines of Pravasi Bharatiya Divas, PM @narendramodi and President @CSantokhi of Suriname held bilateral level talks.
— PMO India (@PMOIndia) January 9, 2023
They discussed ways to deepen cooperation in host of sectors including hydrocarbons, maritime security, defence and digital initiatives. pic.twitter.com/YiKX7ifqyM
Had an excellent meeting with President @CSantokhi. We reviewed the full range of relations between India and Suriname. We discussed avenues of cooperation in futuristic areas like innovation, technology, maritime security and more.